YouVersion Logo
Search Icon

BibleProject | ਉਲਟ ਰਾਜ / ਭਾਗ-1- ਲੂਕਾSample

BibleProject | ਉਲਟ ਰਾਜ / ਭਾਗ-1- ਲੂਕਾ

DAY 1 OF 20

ਲੂਕਾ ਨੇ ਯਿਸੂ ਦੇ ਜੀਵਨ ਬਾਰੇ ਪਹਿਲੇ ਬਹੁਤ ਸਾਰੇ ਚਸ਼ਮਦੀਦ ਗਵਾਹਾਂ ਦੀ ਪੜਤਾਲ ਕੀਤੀ ਅਤੇ ਫਿਰ ਆਪਣੀ ਸ਼ੁਭਸਮਾਚਾਰ ਦਾ ਬਿਰਤਾਂਤ ਤਿਆਰ ਕੀਤਾ। ਇੱਸ ਕਹਾਣੀ ਦੀ ਸ਼ੁਰੂਆਤ ਯਰੂਸ਼ਲਮ ਦੀਆਂ ਪਹਾੜੀਆਂ ਤੋਂ ਹੁੰਦੀ ਹੈ, ਜਿੱਥੇ ਇਸਰਾਏਲਦੇ ਪ੍ਰਾਚੀਨ ਨਬੀਆਂ ਨੇ ਆਖਿਆ ਸੀ ਕਿ ਪਰਮੇਸ਼ੁਰ ਇੱਕ ਦਿਨ ਆਪ ਇੱਸ ਧਰਤੀ ਤੇ ਆ ਕੇ ਆਪਣੇ ਰਾਜ ਦੀ ਸਥਾਪਨਾ ਕਰੇਗਾ।

ਇੱਕ ਦਿਨ ਯਰੂਸ਼ਲਮ ਦੇ ਮੰਦਰ ਵਿੱਚ, ਜ਼ਕਰਯਾਹ ਨਾਂ ਦਾ ਇੱਕ ਜਾਜਕ ਸੇਵਾ ਕਰ ਰਿਹਾ ਸੀ, ਤਦ ਉੱਸ ਨੇ ਇੱਕ ਦਰਸ਼ਨ ਦੇਖਿਆ ਜਿਸ ਕਾਰਣ ਉੱਹ ਡਰ ਗਿਆ। ਇੱਕ ਦੂਤ ਪ੍ਰਗਟ ਹੋਕੇ ਆਖਦਾ ਹੈ ਕਿ ਉਹਦੇ ਅਤੇ ਉਸਦੀ ਪਤਨੀ ਦੇ ਇੱਕ ਪੁੱਤਰ ਹੋਵੇਗਾ। ਇਹ ਅਜੀਬ ਹੈ ਕਿਉਂਕਿ ਲੂਕਾ ਸਾਨੂੰ ਦੱਸਦਾ ਹੈ ਕਿ ਜ਼ਕਰਯਾਹ ਅਤੇ ਉਸਦੀ ਪਤਨੀ ਵੱਡੀ ਉਮਰ ਦੇ ਸਨ ਅਤੇ ਉਹ ਸੰਤਾਨ ਨੂੰ ਜਨਮ ਦੇਣ ਦੇ ਯੋਗ ਨਹੀਂ ਸਨ। ਇਸ ਵੇਰਵੇ ਰਾਹੀਂ, ਲੂਕਾ ਇਸਰਾਏਲ ਦੇ ਮਹਾਨ ਪੁਰਖਿਆਂ ਅਬਰਾਹਾਮ ਅਤੇ ਸਾਰਾਹ ਨਾਲ ਉਨ੍ਹਾਂ ਦੀ ਕਹਾਣੀ ਦੀ ਤੁਲਨਾ ਕਰਨ ਲਈ ਇੱਕ ਸਮਾਨਤਾ ਕਾਇਮ ਕਰਦਾ ਹੈ। ਉਹ ਵੀ ਬਹੁਤ ਬੁੱਢੇ ਸਨ ਅਤੇ ਉਨ੍ਹਾਂ ਦੇ ਵੀ ਸੰਤਾਨ ਨਹੀਂ ਹੋ ਸਕਦੀ ਸੀ ਫੇਰ ਵੀ ਪਰਮੇਸ਼ੁਰ ਨੇ ਉੰਨਾ ਨੂੰ ਚਮਤਕਾਰੀ ਤੋਰ ਤੇ ਇੱਕ ਪੁੱਤਰ ਇਸਹਾਕ ਦਿੱਤਾ, ਜਿਸ ਨਾਲ ਇਸਰਾਏਲ ਦੀ ਸਾਰੀ ਕਹਾਣੀ ਦਾ ਆਰੰਭ ਹੁੰਦਾ ਹੈ। ਇਸ ਲਈ ਲੂਕਾ ਇੱਥੇ ਇਹ ਸੰਕੇਤ ਦੇ ਰਿਹਾ ਹੈ ਕਿ ਪਰਮੇਸ਼ੁਰ ਇਕ ਵਾਰ ਫਿਰ ਕੁਝ ਖਾਸ ਕਰਨ ਵਾਲਾ ਹੈ। ਦੂਤ ਜ਼ਕਰਯਾਹ ਨੂੰ ਪੁੱਤਰ ਦਾ ਨਾਮ ਯੂਹੰਨਾ ਰੱਖਣ ਲਈ ਕਹਿੰਦਾ ਹੈ। ਉਹ ਕਹਿੰਦਾ ਹੈ ਕਿ ਉਸਦਾ ਪੁੱਤਰ ਉਹੀ ਹੋਵੇਗਾ ਜਿਸ ਵੱਲ ਇਸਰਾਏਲ ਦੇ ਪ੍ਰਾਚੀਨ ਨਬੀਆਂ ਨੇ ਸੰਕੇਤ ਕਰਦੇ ਹੋਏ ਕਿਹਾ ਸੀ ਕਿ ਕੋਈ ਇੱਕ ਦਿੱਨ ਇਸਰਾਏਲ ਨੂੰ ਆਪਣੇ ਪਰਮੇਸ਼ੁਰ ਨਾਲ ਮਿਲਣ ਲਈ ਤਿਆਰ ਕਰੇਗਾ ਜਦ ਉੱਹ ਯਰੂਸ਼ਲਮ ਵਿੱਚ ਰਾਜ ਕਰਣ ਲਈ ਆਵੇਗਾ। ਜ਼ਕਰਯਾਹ ਨੂੰ ਇੱਸ ਗੱਲ ਤੇ ਪੂਰਾ ਯਕੀਨ ਨਹੀਂ ਹੁੰਦਾ ਤੇ, ਅਤੇ ਉਹ ਯੂਹੰਨਾ ਦੇ ਜਨਮ ਤਕ ਚੁੱਪ ਚਾਪ ਹੀ ਰਹਿੰਦਾ ਹੈ।

ਇਹੋ ਦੂਤ ਮਰੀਅਮ ਨਾਂ ਦੀ ਇੱਕ ਕੁਆਰੀ ਨੂੰ ਮਿਲਦਾ ਹੀ ਅਤੇ ਉੱਸ ਨੂੰ ਵੀ ਇਸੇ ਤਰ੍ਹਾਂ ਦੀ ਹੈਰਾਨ ਕਰਨ ਵਾਲੀ ਖ਼ਬਰ ਦਿੰਦਾ ਹੈ। ਉਸ ਦਾ ਵੀ ਚਮਤਕਾਰੀ ਢੰਗ ਨਾਲ ਇਕ ਪੁੱਤਰ ਹੋਵੇਗਾ ਜਿਸ ਦਾ ਵਾਅਦਾ ਇਸਰਾਏਲ ਦੇ ਨਬੀਆਂ ਨੇ ਕੀਤਾ ਸੀ। ਦੂਤ ਉਸ ਨੂੰ ਕਹਿੰਦਾ ਹੈ ਕਿ ਉਸਨੂੰ ਉੱਸ ਦਾ ਨਾਮ ਯਿਸੂ ਰੱਖਣਾ ਹੋਵੇਗਾ ਅਤੇ ਉਹ ਦਾਊਦ ਦੀ ਤਰਾਂ ਇੱਕ ਰਾਜਾ ਹੋਵੇਗਾ ਜੋ ਪਰਮੇਸ਼ੁਰ ਦੇ ਲੋਕਾਂ ਉੱਤੇ ਸਦਾ ਲਈ ਰਾਜ ਕਰੇਗਾ। ਉੱਸ ਨੂੰ ਪਤਾ ਚਲਦਾ ਹੈ ਕਿ ਪਰਮੇਸ਼ੁਰ ਉਸਦੀ ਕੁੱਖ ਰਾਹੀਂ ਆਪਣੇ ਆਪ ਨੂੰ ਮਨੁੱਖਤਾ ਨਾਲ ਜੋੜਣ ਵਾਲਾ ਹੈ ਅਤੇ ਉਹ ਇੱਕ ਮਸੀਹਾ ਨੂੰ ਜਨਮ ਦੇਣ ਵਾਲੀ ਹੈ। ਅਤੇ ਇਸ ਤਰ੍ਹਾਂ, ਮਰੀਅਮ ਇਕ ਛੋਟੇ ਜਿਹੇ ਸ਼ਹਿਰ ਦੀ ਲੜਕੀ ਤੋਂ ਭਵਿੱਖ ਦੇ ਰਾਜੇ ਦੀ ਮਾਂ ਬਣ ਜਾਂਦੀ ਹੈ। ਉਹ ਹੈਰਾਨ ਹੋ ਜਾਂਦੀ ਹੀ ਅਤੇ ਇੱਕ ਗੀਤ ਰਾਹੀਂ ਆਪਣੇ ਖ਼ਿਆਲਾਂ ਨੂੰ ਦਰਸਾਂਦੀ ਹੈ ਜੋ ਉਸਦੇ ਸਮਾਜਿਕ ਰੁਤਬੇ ਵਿੱਚ ਹੋ ਰਹੇ ਉਲਟਫੇਰ ਅਤੇ ਆਉਣ ਵਾਲੀ ਇੱਕ ਉਥਲ ਪੁੱਥਲ ਵੱਲ ਇਸ਼ਾਰਾ ਕਰਦਾ ਹੈ। ਉਸ ਦੇ ਪੁੱਤਰ ਦੇ ਜ਼ਰੀਏ, ਪਰਮੇਸ਼ੁਰ ਸਿੰਘਾਸਨ ਤੋਂ ਹਾਕਮਾਂ ਨੂੰ ਹੇਠਾਂ ਲੇ ਆਵੇਗਾ ਅਤੇ ਗਰੀਬਾਂ ਅਤੇ ਹਲੀਮਾਂ ਨੂੰ ਉੱਚਾ ਕਰੇਗਾ। ਉਹ ਪੂਰੀ ਦੁਨੀਆ ਦੇ ਢਾਂਚੇ ਨੂੰ ਉਥੱਲ ਪੁੱਥਲ ਕਰਣ ਜਾ ਰਿਹਾ ਹੈ।

ਪੜ੍ਹੋ, ਵਿਚਾਰੋ, ਅਤੇ ਜਵਾਬ ਦਵੋ:

•ਜ਼ਕਰਯਾਹ ਅਤੇ ਇਲੀਸਬਤ ਦੇ ਤਜ਼ਰਬਿਆਂ ਦੀ ਤੁਲਨਾ ਅਬਰਾਹਾਮ ਅਤੇ ਸਾਰਾਹ ਨਾਲ ਕਰੋ। ਦੋਵੇਂ ਜੋੜੇ ਪਰਮੇਸ਼ੁਰ ਦੇ ਵਾਅਦਿਆਂ 'ਤੇ ਵਿਸ਼ਵਾਸ ਕਰਨ ਲਈ ਕਿਵੇਂ ਸੰਘਰਸ਼ ਕਰਦੇ ਹਨ ਅਤੇ ਜਿੱਤ ਹਾਸਿਲ ਕਰਦੇ ਹਨ? ਵੇਖੋ ਲੂਕਾ 1:5-25 ਅਤੇ ਉਤਪਤ 15:1-6, 16:1-4, 17:15-22, 18:9-15, 21:1-7.

•ਦੂਤ ਦੀ ਹੈਰਾਨ ਕਰਨ ਵਾਲੀ ਖ਼ਬਰ ਸੁਣ ਕੇ ਮਰੀਅਮ ਅਤੇ ਜ਼ਕਰਯਾਹ ਦੀ ਕੀ ਪ੍ਰਤੀਕ੍ਰਿਆ ਹੁੰਦੀ ਹੈ? ਉਨ੍ਹਾਂ ਨੇ ਦੂਤ ਤੋਂ ਜਿਹੜੇ ਸਵਾਲ ਪੁੱਛੇ, ਉਨ੍ਹਾਂ ਵਿੱਚ ਜੋ ਫ਼ਰਕ ਸੀ ਉਸ ਤੇ ਧਿਆਨ ਦੋ। ਜ਼ਕਰਿਆ ਇਹ ਜਾਣਨਾ ਚਾਹੁੰਦਾ ਹੈ ਕਿ ਉਹ ਕਿਵੇਂ ਯਕੀਨ ਕਰ ਸਕਦਾ ਹੈ ਕਿ ਇਹ ਪੱਕਾ ਹੀ ਹੋਵੇਗਾ, ਜਦੋਂ ਕਿ ਮਰੀਅਮ ਇੱਹ ਜਾਣਨਾ ਚਾਹੁੰਦੀ ਹੈ ਕਿ ਇਹ ਕਿਵੇਂ ਹੋਵੇਗਾ। ਇਕ ਸ਼ੱਕੀ ਹੈ, ਅਤੇ ਇਕ ਉਤਸੁਕ ਹੈ। ਪਰਮੇਸ਼ੁਰ ਦੇ ਰਾਜ ਦੀ ਘੋਸ਼ਣਾ ਬਾਰੇ ਤੁਹਾਡੀ ਕੀ ਪ੍ਰਤੀਕ੍ਰਿਆ ਹੈ?

•ਮਰੀਅਮ ਦੇ ਗੀਤ (ਲੂਕਾ 1:46-55) ਦੀ ਤੁਲਨਾ ਹੰਨਾਹ ਦੇ ਗੀਤ (1 ਸਮੂਏਲ 2:1-10) ਨਾਲ ਕਰੋ। ਤੁਸੀਂ ਕੀ ਵੇਖਦੇ ਹੋ? ਮਰੀਅਮ ਅਤੇ ਹੰਨਾਹ ਦੇ ਗੀਤ ਪਰਮੇਸ਼ੁਰ ਦੇ ਰਾਜ ਦੇ ਉਲਟ ਸੁਭਾਅ ਨੂੰ ਕਿਵੇਂ ਦਰਸਾਂਦੇ ਹਨ?

•ਆਪਣੇ ਪੜ੍ਹਨ ਅਤੇ ਪ੍ਰਤਿਬਿੰਬ ਨੂੰ ਇੱਕ ਪ੍ਰਾਰਥਨਾ ਲਈ ਪ੍ਰੇਰਿਤ ਕਰਨ ਦਵੋ। ਪਰਮੇਸੁਰ ਨਾਲ਼ ਗੱਲ ਕਰੋ ਕਿ ਕਿਹੜੀ ਗੱਲ ਨੇ ਤੁਹਾਨੂੰ ਹੈਰਾਨ ਕੀਤਾ ਅਤੇ ਤੁਸੀਂ ਉਸਦੇ ਸੰਦੇਸ਼ ਨਾਲ ਕਿਵੇਂ ਸਹਿਮਤ ਹੋ। ਆਪਣੇ ਸ਼ੰਕਿਆਂ ਬਾਰੇ ਇਮਾਨਦਾਰ ਰਹੋ, ਅਤੇ ਤੁਹਾਨੂੰ ਜਿਸ ਚੀਜ਼ ਦੀ ਜ਼ਰੂਰਤ ਹੈ ਉਹ ਉਸ ਤੋਂ ਮੰਗੋ।

Day 2

About this Plan

BibleProject | ਉਲਟ ਰਾਜ / ਭਾਗ-1- ਲੂਕਾ

BibleProject ਨੇ ਉਲਟ ਰਾਜ ਭਾਗ 1 ਨੂੰ ਲੋਕਾਂ, ਛੋਟੇ ਸਮੂਹਾਂ, ਅਤੇ ਪਰਿਵਾਰਾਂ ਨੂੰ 20 ਦਿਨਾਂ ਦੇ ਵਿੱਚ 'ਲੂਕਾ' ਪੜ੍ਹਨ ਦੇ ਲਈ ਪ੍ਰੇਰਿਤ ਕਰਨ ਵਾਸਤੇ ਬਣਾਇਆ ਹੈ। ਇਸ ਯੋਜਨਾ ਵਿਚ ਸਜੀਵ ਫ਼ਿਲਮਾਂ, ਗੂਢ਼ ਸਾਰ, ਅਤੇ ਵਿਚਾਰਤਮਕ ਸਵਾਲ ਹਨ ਜਿਹਨਾਂ ਰਾਹੀਂ ਭਾਗੀਦਾਰਾਂ ਨੂੰ ਯਿਸੂ ਨੂੰ ਸਮਝਣ ਵਿੱਚ ਅਤੇ ਲੂਕਾ ਦੇ ਬੇਹਤਰੀਨ ਸਹਾਇਤਕ ਕਲਾਂ ਅਤੇ ਵਿਚਾਰਾਂ ਦੇ ਪਰਵਾਹ ਦੇ ਨਾਲ ਸਾਂਝ ਪਾਉਣ ਵਿਚ ਮਦਦ ਮਿਲਦੀ ਹੈ।

More

ਅਸੀਂ ਇਹ ਯੋਜਨਾ ਦੇਣ ਦੇ ਲਈ ਬਾਈਬਲ ਪ੍ਰੋਜੈਕਟ ਅਤੇ ਯੂ-ਵਰਜ਼ਨ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ। ਵਧੇਰੇ ਜਾਣਕਾਰੀ ਦੇ ਲਈ ਕ੍ਰਿਪਾ ਕਰਕੇ: www.bibleproject.com ਤੇ ਜਾਉ। https://bibleproject.com/Punjabi/