YouVersion Logo
Search Icon

BibleProject | ਉਲਟ ਰਾਜ / ਭਾਗ-1- ਲੂਕਾSample

BibleProject | ਉਲਟ ਰਾਜ / ਭਾਗ-1- ਲੂਕਾ

DAY 2 OF 20

ਜਦੋਂ ਮਰਿਯਮ ਆਪਣੀ ਗਰਭ ਅਵਸਥਾ ਦੇ ਅੰਤ ਵਿੱਚ ਸੀ, ਤਾਂ ਉਸਨੂੰ ਅਤੇ ਉਸਦੇ ਮੰਗੇਤਰ, ਯੂਸੁਫ਼ ਨੂੰ ਮਰਦਮਸ਼ੁਮਾਰੀ ਵਿੱਚ ਆਪਣਾ ਨਾਮ ਦਰਜ ਕਰਾਉਣ ਲਈ ਬੈਤਲਹਮ ਜਾਣਾ ਪਿਆ ਜਿਸਦਾ ਹੁਕਮ ਕੈਸਰ ਔਗੁਸਤੁਸ ਨੇ ਦਿੱਤਾ ਸੀ। ਉਹ ਉੱਥੇ ਪਹੁੰਚੇ, ਅਤੇ ਮਰਿਯਮ ਨੂੰ ਜਣੇਪੇ ਦੀਆਂ ਪੀੜਾਂ ਹੋਣ ਲੱਗ ਪਈਆਂ। ਉਨ੍ਹਾਂ ਨੂੰ ਰਹਿਣ ਲਈ ਕੋਈ ਥਾਂ ਨਾ ਲੱਭੀ, ਅਤੇ ਉਨ੍ਹਾਂ ਨੂੰ ਇੱਕ ਹੀ ਜਗ੍ਹਾ ਮਿਲੀ ਜਿੱਥੇ ਜਾਨਵਰ ਸੌਂਦੇ ਸਨ। ਮਰਿਯਮ ਬੱਚੇ ਨੂੰ ਜਨਮ ਦਿੰਦੀ ਹੈ ਅਤੇ ਇਸਰਾਏਲ ਦੇ ਭਵਿੱਖ ਦੇ ਰਾਜੇ ਨੂੰ ਜਾਨਵਰਾਂ ਨੂੰ ਚਰਾਉਣ ਵਾਲੀ ਖੁਰਲੀ ਵਿਚ ਰੱਖਦੀ ਹੈ।

ਨੇੜੇ ਹੀ ਕੁੱਝ ਚਰਵਾਹੇ ਆਪਣੇ ਇੱਜੜ ਦੀ ਰਾਖੀ ਕਰ ਰਹੇ ਸਨ ਜਦੋਂ ਅਚਾਨਕ ਉਨ੍ਹਾਂ ਦੇ ਸਾਹਮਣੇ ਇਕ ਰੌਸ਼ਨ ਦੂਤ ਪ੍ਰਗਟ ਹੁੰਦਾ ਹੈ। ਜਿੱਸ ਨੂੰ ਵੇਖ ਕੇ ਉੱਹ ਬਿਲਕੁੱਲ ਡਰ ਜਾਂਦੇ ਹੱਨ। ਪਰ ਉਹ ਦੂਤ ਉਨ੍ਹਾਂ ਨੂੰ ਜਸ਼ਣ ਮਨਾਉਣ ਲਈ ਕਹਿੰਦਾ ਹੈ ਕਿਉਂਕਿ ਇੱਕ ਮੁਕਤੀਦਾਤਾ ਪੈਦਾ ਹੋਇਆ ਹੈ। ਉਹਨਾਂ ਨੂੰ ਦੱਸਿਆ ਜਾਂਦਾ ਹੈ ਕਿ ਉਹ ਬੱਚੇ ਨੂੰ ਲੱਭਣ, ਜੋ ਉਨ੍ਹਾਂ ਨੂੰ ਕੱਪੜਿਆਂ ਦੇ ਵਿੱਚ ਲਪੇਟਿਆ ਹੋਇਆ ਇੱਕ ਖੁਰਲੀ ਵਿੱਚ ਮਿਲੇਗਾ। ਦੂਤਾਂ ਦੀ ਇੱਕ ਵੱਡੀ ਭਜਨ-ਮੰਡਲੀ ਰੱਬ ਦੀ ਉਸਤਤ ਕਰਨ ਵਾਲੇ ਗਾਣੇ ਦੇ ਨਾਲ ਜਸ਼ਨ ਦੀ ਸ਼ੁਰੂਆਤ ਕਰਦੀ ਦਿਖਾਈ ਦਿੰਦੀ ਹੈ ਜਿਸਨੇ ਧਰਤੀ ਉੱਤੇ ਆਪਣੀ ਸ਼ਾਂਤੀ ਲਿਆਈ। ਚਰਵਾਹੇ ਥੋੜਾ ਵੀ ਸਮਾਂ ਬਰਬਾਦ ਨਾ ਕਰਦੇ ਹੋਏ ਬੱਚੇ ਦੀ ਭਾਲ ਸ਼ੁਰੂ ਕਰਦੇ ਹਨ। ਦੂਤ ਦੇ ਕਹੇ ਅਨੁਸਾਰ ਉਨ੍ਹਾਂ ਨੂੰ ਖੁਰਲੀ ਵਿੱਚ ਹੀ ਨਵਜੰਮਿਆਂ ਯਿਸੂ ਮਿਲਦਾ ਹੈ। ਉਹ ਬਹੁਤ ਹੈਰਾਨ ਹੋ ਜਾਂਦੇ ਹਨ। ਉਹ ਆਪਣੇ ਇੱਸ ਤਜਰਬੇ ਨੂੰ ਸਾਂਝਾ ਕਰਦੇ ਨਹੀਂ ਥੱਕਦੇ, ਅਤੇ ਜੋ ਕੋਈ ਵੀ ਉਨ੍ਹਾਂ ਦੀ ਇਹ ਦਾਸਤਾਨ ਸੁਣਦਾ ਹੈ ਹੈਰਾਨ ਹੋ ਜਾਂਦਾ ਹੈ.

ਕੋਈ ਵੀ ਇਸ ਤਰਾਂ ਪਰਮੇਸ਼ੁਰ ਦੇ ਆਉਣ ਦੀ ਉੱਮੀਦ ਨਹੀਂ ਕਰੇਗਾ––ਇੱਕ ਜਵਾਨ ਲੜਕੀ ਦੇ ਰਾਹੀਂ ਇੱਕ ਜਾਨਵਰਾਂ ਦੀ ਖੁਰਲੀ ਵਿੱਚ ਪੈਦਾ ਹੋਣਾ ਅਤੇ ਬੇਨਾਮ ਚਰਵਾਹਿਆਂ ਦੁਆਰਾ ਇੱਸ ਖੁਸ਼ੀ ਨੂੰ ਮਨਾਇਆ ਜਾਣਾ। ਲੂਕਾ ਦੀ ਕਹਾਣੀ ਵਿੱਚ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਸਬ ਕੁਝ ਉਲਟ ਹੈ। ਉਹ ਦਿਖਾ ਰਿਹਾ ਹੈ ਕਿ ਕਿਵੇਂ ਪਰਮੇਸ਼ੁਰ ਦਾ ਰਾਜ ਉਡੀਕਦੇ ਲੋਕਾਂ, ਵਿਧਵਾਵਾਂ , ਗਰੀਬਾਂ ਦੇ ਵਿਚਕਾਰ ਗੰਦੇ ਸਥਾਨਾਂ ਤੇ ਪ੍ਰਗਟ ਹੋਇਆ––ਕਿਉਂਕਿ ਯਿਸੂ ਸਾਡੇ ਸੰਸਾਰ ਦੀ ਵਿਵਸਥਾ ਨੂੰ ਉਲਟ ਪੁਲਟ ਕਰਕੇ ਮੁਕਤੀ ਲਿਆਉਣ ਲਈ ਆਇਆ ਹੈ।

ਪੜ੍ਹੋ, ਵਿਚਾਰੋ, ਅਤੇ ਜਵਾਬ ਦਵੋ:

•ਦੂਤ ਦੀ ਹੈਰਾਨ ਕਰਨ ਵਾਲੀ ਖ਼ਬਰ ਸੁਣ ਕੇ ਚਰਵਾਹੇ ਕੀ ਪ੍ਰਤੀਕ੍ਰਿਆ ਦਿੰਦੇ ਹਨ? ਜੇ ਤੁਸੀਂ ਉਨ੍ਹਾਂ ਦੀ ਥਾਂ ਹੁੰਦੇ, ਤਾਂ ਤੁਸੀਂ ਕਿਵੇਂ ਮਹਿਸੂਸ ਕਰਦੇ? ਖੁਰਲੀ ਵਿੱਚ ਪਏ ਇੱਕ ਬੱਚੇ ਦੇ ਰੂਪ ਵਿੱਚ ਪਰਮੇਸ਼ੁਰ ਦੀ ਸ਼ਾਂਤੀ ਦਾ ਇਸ ਧਰਤੀ ਤੇ ਆਣਾ, ਇੱਸ ਘੋਸ਼ਣਾ ਬਾਰੇ ਤੁਹਾਡਾ ਕੀ ਪ੍ਰਤੀਕ੍ਰਿਆ ਹੈ?

•ਨਵ-ਜੰਮੇ ਯਿਸੂ ਦੇ ਮੰਦਰ ਆਉਣ 'ਤੇ ਸਿਮਓਨ ਅਤੇ ਆੱਨਾ ਦੀ ਕੀ ਪ੍ਰਤੀਕ੍ਰਿਆ ਸੀ? ਉਹ ਉਸਨੂੰ ਇਜ਼ਰਾਈਲ ਦੇ ਰਾਜੇ ਦੇ ਰੂਪ ਵਿੱਚ ਕਿਵੇਂ ਮੰਨਦੇ ਹਨ?

•ਤੁਹਾਡੇ ਹਿਸਾਬ ਨਾਲ ਕਿਸੇ ਸ਼ਾਹੀ ਬਾਦਸ਼ਾਹ ਦੇ ਆਗਮਨ ਦਾ ਕੀ ਤਰੀਕਾ ਹੋ ਸਕਦਾ ਹੈ? ਯਿਸੂ ਦੇ ਆਉਣ ਦੇ ਹਾਲਾਤਾਂ ਤੋਂ ਪਰਮੇਸ਼ੁਰ ਦੇ ਰਾਜ ਦੇ ਸੁਭਾਅ ਬਾਰੇ ਕੀ ਪਤਾ ਲੱਗਦਾ ਹੈ?

•ਆਪਣੇ ਪੜ੍ਹਨ ਅਤੇ ਪ੍ਰਤਿਬਿੰਬ ਨੂੰ ਇੱਕ ਪ੍ਰਾਰਥਨਾ ਲਈ ਪ੍ਰੇਰਿਤ ਕਰਨ ਦਵੋ। ਪਰਮੇਸ਼ੁਰਦਾ ਧੰਨਵਾਦ ਹੈ ਕਿ ਉੱਹ ਯਿਸੂ ਦੇ ਰੂਪ ਵਿੱਚ ਆਏ। ਪਰਮੇਸ਼ੁਰਨਾਲ਼ ਗੱਲ ਕਰੋ ਕਿ ਤੁਸੀਂ ਉਸਦੇ ਸੰਦੇਸ਼ ਨਾਲ ਕਿਵੇਂ ਸਹਿਮਤ ਹੋ, ਕਿੱਸ ਚੀਜ਼ ਤੇ ਵਿਸ਼ਵਾਸ ਕਰਣ ਵਿੱਚ ਤੁਹਾਨੂੰ ਮੁਸ਼ਕਿਲ ਆ ਰਹੀ ਹੈ, ਅਤੇ ਤੁਹਾਨੂੰ ਅੱਜ ਕਿੱਸ ਚੀਜ਼ ਦੀ ਲੋੜ ਹੈ।

Scripture

Day 1Day 3

About this Plan

BibleProject | ਉਲਟ ਰਾਜ / ਭਾਗ-1- ਲੂਕਾ

BibleProject ਨੇ ਉਲਟ ਰਾਜ ਭਾਗ 1 ਨੂੰ ਲੋਕਾਂ, ਛੋਟੇ ਸਮੂਹਾਂ, ਅਤੇ ਪਰਿਵਾਰਾਂ ਨੂੰ 20 ਦਿਨਾਂ ਦੇ ਵਿੱਚ 'ਲੂਕਾ' ਪੜ੍ਹਨ ਦੇ ਲਈ ਪ੍ਰੇਰਿਤ ਕਰਨ ਵਾਸਤੇ ਬਣਾਇਆ ਹੈ। ਇਸ ਯੋਜਨਾ ਵਿਚ ਸਜੀਵ ਫ਼ਿਲਮਾਂ, ਗੂਢ਼ ਸਾਰ, ਅਤੇ ਵਿਚਾਰਤਮਕ ਸਵਾਲ ਹਨ ਜਿਹਨਾਂ ਰਾਹੀਂ ਭਾਗੀਦਾਰਾਂ ਨੂੰ ਯਿਸੂ ਨੂੰ ਸਮਝਣ ਵਿੱਚ ਅਤੇ ਲੂਕਾ ਦੇ ਬੇਹਤਰੀਨ ਸਹਾਇਤਕ ਕਲਾਂ ਅਤੇ ਵਿਚਾਰਾਂ ਦੇ ਪਰਵਾਹ ਦੇ ਨਾਲ ਸਾਂਝ ਪਾਉਣ ਵਿਚ ਮਦਦ ਮਿਲਦੀ ਹੈ।

More

ਅਸੀਂ ਇਹ ਯੋਜਨਾ ਦੇਣ ਦੇ ਲਈ ਬਾਈਬਲ ਪ੍ਰੋਜੈਕਟ ਅਤੇ ਯੂ-ਵਰਜ਼ਨ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ। ਵਧੇਰੇ ਜਾਣਕਾਰੀ ਦੇ ਲਈ ਕ੍ਰਿਪਾ ਕਰਕੇ: www.bibleproject.com ਤੇ ਜਾਉ। https://bibleproject.com/Punjabi/