YouVersion Logo
Search Icon

BibleProject | ਉਲਟ ਰਾਜ / ਭਾਗ-1- ਲੂਕਾSample

BibleProject | ਉਲਟ ਰਾਜ / ਭਾਗ-1- ਲੂਕਾ

DAY 7 OF 20

ਯਿਸੂ ਦੇ ਉਸ ਦੇ ਵਿਲੱਖਣ ਰਾਜ ਦੇ ਘੋਸ਼ਣਾ ਪੱਤਰ ਨੂੰ ਪੜ੍ਹਨ ਤੋਂ ਬਾਅਦ, ਅਸੀਂ ਸ਼ਾਇਦ ਇਹ ਸਵਾਲ ਪੁੱਛਣਾ ਸ਼ੁਰੂ ਕਰ ਸਕਦੇ ਹਾਂ ਕਿ “ਦੂਈ ਗੱਲ੍ਹ ਵੀ ਉਹ ਦੀ ਵੱਲ ਕਰ ਦਿਓ" ਕਿੰਨਾ ਸ਼ਕਤੀਸ਼ਾਲੀ ਹੋ ਸਕਦਾ ਹੈ। ਪਰ ਯਿਸੂ ਦੀ ਕਿਰਪਾ ਕਮਜ਼ੋਰੀ ਨਹੀਂ ਹੈ। ਜਿਵੇਂ ਕਿ ਅਸੀਂ ਪੜ੍ਹਨਾ ਜਾਰੀ ਰੱਖਦੇ ਹਾਂ, ਅਸੀਂ ਵੇਖਦੇ ਹਾਂ ਕਿ ਰਾਜਾ ਯਿਸੂ ਕੋਲ ਮੁਰਦਿਆਂ ਨੂੰ ਜਿੰਦਾ ਕਰਨ ਦੀ ਸ਼ਕਤੀ ਵੀ ਹੈ।


ਬਹੁਤ ਸਾਰੇ ਲੋਕ ਜੋ ਯਿਸੂ ਨੂੰ ਇਹ ਸਾਰੇ ਅਦਭੁਤ ਚਮਤਕਾਰ ਕਰਦੇ ਵੇਖਦੇ ਅਤੇ ਸੁਣਦੇ ਹਨ ਉਹ ਜਾਣਦੇ ਹਨ ਕਿ ਉਹ ਪਰਮੇਸ਼ੁਰ ਦੀ ਸ਼ਕਤੀ ਦੁਆਰਾ ਕੰਮ ਕਰਦਾ ਹੈ। ਪਰ ਯੂਹੰਨਾ ਬਪਤਿਸਮਾ ਦੇਣ ਵਾਲਾ ਕੈਦ ਵਿੱਚ ਰਹਿਣ ਦੇ ਦੌਰਾਨ ਸਭ ਕੁਝ ਦੇਖ ਅਤੇ ਸੁਣ ਨਹੀਂ ਸਕਦਾ। ਉਹ ਹੈਰਾਨ ਹੋਣ ਲੱਗਦਾ ਹੈ ਕਿ ਕੀ ਯਿਸੂ ਅਸਲ ਵਿੱਚ ਉਹ ਸੀ ਜੋ ਯੂਹੰਨਾ ਨੇ ਸੋਚਿਆ ਸੀ। ਯਿਸੂ ਨੇ ਯੂਹੰਨਾ ਨੂੰ ਫਿਰ ਤੋਂ ਯਸਾਯਾਹ ਨਬੀ ਦੇ ਹਵਾਲੇ ਨਾਲ ਇਹ ਕਿਹਾ ਭੇਜਿਆ: “ਗ਼ਰੀਬਾਂ ਨੂੰ ਕੋਲ ਖ਼ੁਸ਼ ਖ਼ਬਰੀ ਸੁਣਾਈ ਜਾਂਦੀ ਹੈ।” ਯੂਹੰਨਾ ਜਾਣਦਾ ਹੈ ਕਿ ਇਹ ਸ਼ਬਦ ਆਉਣ ਵਾਲੇ ਮਸੀਹਾ ਦਾ ਹਵਾਲਾ ਦਿੰਦਾ ਹੈ। ਪਰ ਉਹ ਇਹ ਵੀ ਜਾਣਦਾ ਹੈ ਕਿ ਯਸਾਯਾਹ ਦੀ ਪੋਥੀ ਦੀਆਂ ਅੱਗਲੀਆਂ ਆਇਤਾਂ ਵਿੱਚ ਭਵਿੱਖਬਾਣੀ ਕੀਤੀ ਗਈ ਹੈ ਕਿ ਮਸੀਹਾ “ਬੰਧੂਆਂ ਨੂੰ ਆਜ਼ਾਦ” ਕਰੇਗਾ, ਤਾਂ ਫਿਰ ਯੂਹੰਨਾ ਕੈਦ ਕਿਉਂ ਹੈ? ਕੀ ਯਿਸੂ ਉਸ ਨੂੰ ਭੁੱਲ ਗਿਆ ਸੀ? ਯਿਸੂ ਯੂਹੰਨਾ ਦੀ ਹਾਲਤ ਨੂੰ ਵੇਖਦਾ ਅਤੇ ਇੱਕ ਵਾਅਦਾ ਕਰਦਾ ਹੈ, "ਧੰਨ ਉਹ ਹੈ ਜੋ ਮੇਰੇ ਕਾਰਨ ਠੋਕਰ ਨਾ ਖਾਵੇ।"


ਪਰ ਬਹੁਤ ਸਾਰੇ ਲੋਕ, ਖ਼ਾਸਕਰ ਧਾਰਮਿਕ ਆਗੂ, ਇਸ ਬਰਕਤ ਤੋਂ ਇਨਕਾਰ ਕਰਦੇ ਹਨ ਅਤੇ ਯਿਸੂ ਦੇ ਕਾਰਨ ਠੋਕਰ ਖਾਂਦੇ ਹਨ। ਉਹ ਉਨ੍ਹਾਂ ਪਰਦੇਸੀ ਲੋਕਾਂ ਪ੍ਰਤੀ ਯਿਸੂ ਦੀ ਖੁੱਲ੍ਹਦਿਲੀ ਨੂੰ ਨਹੀਂ ਸਮਝਦੇ ਜਿਨ੍ਹਾਂ ਨੇ ਆਪਣੀਆਂ ਜ਼ਿੰਦਗੀਆਂ ਨੂੰ ਝਮੇਲੇ ਵਿੱਚ ਪਾ ਦਿੱਤਾ ਹੈ ਹੈ। ਪਰ ਯਿਸੂ ਜਾਣਦਾ ਹੈ ਕਿ ਝਮੇਲਿਆਂ ਨਾਲ ਕੀ ਕਰਨਾ ਹੈ ਜਦੋਂ ਉਹ ਉਸ ਕੋਲ ਲਿਆਏ ਜਾਂਦੇ ਹਨ। ਉਦਾਹਰਣ ਦੇ ਲਈ, ਲੂਕਾ ਲਿਖਦਾ ਹੈ ਕਿ ਜਦੋਂ ਦਾਹਵਤ ਵਿੱਚ ਔਰਤ ਆਪਣੇ ਸ਼ੁਕਰਗੁਜ਼ਾਰੀ ਵਾਲੇ ਹੰਝੂਆਂ ਨਾਲ ਯਿਸੂ ਦੇ ਪੈਰ ਧੋਣ ਲਈ ਆਪਣੇ ਆਪ ਨੂੰ ਹਲੀਮ ਕਰਦੀ ਹੈ, ਤਾਂ ਯਿਸੂ ਆਪਣੀ ਮਾਫ਼ੀ ਨਾਲ ਉਸ ਦੀ ਸਾਰੀ ਜ਼ਿੰਦਗੀ ਨੂੰ ਧੋ ਦਿੰਦਾ ਹੈ। ਜਦੋਂ ਅਸੀਂ ਉਸ ਕੋਲ ਆਉਂਦੇ ਹਾਂ ਤਾਂ ਉਹ ਸਾਡੇ ਲਈ, ਪਰ ਯਿਸੂ ਦੂਜੇ ਰਾਜਿਆਂ ਵਾਂਗ ਨਹੀਂ ਹੈ। ਉਹ ਦਿਆਲੂ ਅਤੇ ਪਹੁੰਚ ਯੋਗ ਹੈ - ਮੌਤ ਜਾਂ ਜੇਲ੍ਹ ਦੀਆਂ ਕੰਧਾਂ ਵੀ ਉਸ ਦੇ ਲੋਕਾਂ ਨੂੰ ਉਸ ਦੇ ਪਿਆਰ ਤੋਂ ਵੱਖ ਨਹੀਂ ਕਰ ਸਕਦੀਆਂ।


ਪੜ੍ਹੋ, ਸੋਚ-ਵਿਚਾਰ ਕਰੋ ਅਤੇ ਜਵਾਬ ਦਿਓ:


•ਉਸ ਜਗ੍ਹਾ 'ਤੇ ਹੋਣ ਦੀ ਕਲਪਨਾ ਕਰਨ ਲਈ ਸਮਾਂ ਕੱਢੋ ਜਦੋਂ ਯਿਸੂ ਨੇ ਛੋਟੀ ਕੁੜੀ ਅਤੇ ਛੋਟੇ ਮੁੰਡੇ ਨੂੰ ਦੁਬਾਰਾ ਜਿੰਦਾ ਕੀਤਾ। ਤੁਸੀਂ ਕਿਵੇਂ ਮਹਿਸੂਸ ਕਰੋਗੇ? ਤੁਸੀਂ ਕੀ ਕਰੋਗੇ?


•ਕੀ ਤੁਸੀਂ ਮਹਿਸੂਸ ਕਰਦੇ ਹੋ ਕਿ ਤੁਹਾਨੂੰ ਭੁਲਾ ਦਿੱਤਾ ਗਿਆ ਹੈ ਜਾਂ ਤੁਹਾਨੂੰ ਪਰਮੇਸ਼ੁਰ ਦੇ ਫਾਇਦਿਆਂ ਵਿੱਚੋਂ ਇੱਕ ਤੋਂ ਬਾਹਰ ਕੱਢ ਦਿੱਤਾ ਗਿਆ ਹੈ? ਯਿਸੂ ਨੇ ਭੀੜ ਨੂੰ ਭਰੋਸਾ ਦਿਵਾਇਆ ਕਿ ਉਹ ਕੰਮ ਕਰ ਰਿਹਾ ਹੈ ਅਤੇ ਉਨ੍ਹਾਂ ਨੂੰ ਅਸੀਸ ਦਿੰਦਾ ਹੈ ਜੋ ਨਾਰਾਜ਼ ਹੋਣ ਦਾ ਵਿਰੋਧ ਕਰਦੇ ਹਨ ਜਦੋਂ ਉਹ ਉਸ ਦੇ ਫਾਇਦੇ ਨਹੀਂ ਵੇਖ ਸਕਦੇ। ਇਹ ਭਰੋਸਾ ਤੁਹਾਡੇ ਨਾਲ ਕਿਵੇਂ ਇਤਫ਼ਾਕ ਰੱਖਦਾ ਹੈ?


•ਉਹ ਔਰਤ ਜਿਸ ਨੇ ਯਿਸੂ ਦੇ ਪੈਰਾਂ ਨੂੰ ਧੋਤਾ ਸੀ ਉਹ ਉਸ ਲਈ ਆਪਣਾ ਪਿਆਰ ਦਿਖਾਉਣ ਤੋਂ ਨਹੀਂ ਡਰਦੀ ਸੀ। ਕੀ ਤੁਸੀਂ ਇਸ ਤਰਾਂ ਦੀ ਕਿਸੇ ਔਰਤ ਨੂੰ ਜਾਣਦੇ ਹੋ? ਉਹ ਯਿਸੂ ਲਈ ਆਪਣਾ ਪਿਆਰ ਕਿਵੇਂ ਦਿਖਾਉਂਦੇ ਹੋ?


•ਯਿਸੂ ਲਈ ਸਾਡਾ ਪਿਆਰ ਸਾਡੀ ਸਮਝ ਦੇ ਸਿੱਧੇ ਅਨੁਪਾਤ ਵਿੱਚ ਹੈ ਕਿ ਉਸ ਨੇ ਸਾਨੂੰ ਕਿੰਨਾ ਮਾਫ਼ ਕੀਤਾ। ਕੀ ਤੁਸੀਂ ਯਿਸੂ ਨੂੰ ਤੁਹਾਡੇ ਸਾਰੇ ਪਾਪਾਂ ਨੂੰ ਮਾਫ਼ ਕਰਨ ਲਈ ਕਿਹਾ ਹੈ? ਜੇ ਹਾਂ, ਤਾਂ ਇਸ ਬਾਰੇ ਸੋਚੋ ਕਿ ਯਿਸੂ ਨੇ ਤੁਹਾਨੂੰ ਕਿੰਨਾ ਮਾਫ਼ ਕੀਤਾ ਹੈ - ਇਸ ਬਾਰੇ ਸੱਚਮੁੱਚ ਸੋਚੋ। ਅੱਜ ਤੁਸੀਂ ਯਿਸੂ ਨੂੰ ਆਪਣਾ ਪਿਆਰ ਕਿਵੇਂ ਦਿਖਾ ਸਕਦੇ ਹੋ?


•ਤੁਹਾਡੇ ਪੜ੍ਹਨ ਅਤੇ ਸੋਚ ਵਿਚਾਰ ਨੂੰ ਤੁਹਾਨੂੰ ਦਿਲੋਂ ਪ੍ਰਾਰਥਨਾ ਕਰਨ ਲਈ ਪ੍ਰੇਰਿਤ ਕਰਨ ਦਿਓ।

Day 6Day 8

About this Plan

BibleProject | ਉਲਟ ਰਾਜ / ਭਾਗ-1- ਲੂਕਾ

BibleProject ਨੇ ਉਲਟ ਰਾਜ ਭਾਗ 1 ਨੂੰ ਲੋਕਾਂ, ਛੋਟੇ ਸਮੂਹਾਂ, ਅਤੇ ਪਰਿਵਾਰਾਂ ਨੂੰ 20 ਦਿਨਾਂ ਦੇ ਵਿੱਚ 'ਲੂਕਾ' ਪੜ੍ਹਨ ਦੇ ਲਈ ਪ੍ਰੇਰਿਤ ਕਰਨ ਵਾਸਤੇ ਬਣਾਇਆ ਹੈ। ਇਸ ਯੋਜਨਾ ਵਿਚ ਸਜੀਵ ਫ਼ਿਲਮਾਂ, ਗੂਢ਼ ਸਾਰ, ਅਤੇ ਵਿਚਾਰਤਮਕ ਸਵਾਲ ਹਨ ਜਿਹਨਾਂ ਰਾਹੀਂ ਭਾਗੀਦਾਰਾਂ ਨੂੰ ਯਿਸੂ ਨੂੰ ਸਮਝਣ ਵਿੱਚ ਅਤੇ ਲੂਕਾ ਦੇ ਬੇਹਤਰੀਨ ਸਹਾਇਤਕ ਕਲਾਂ ਅਤੇ ਵਿਚਾਰਾਂ ਦੇ ਪਰਵਾਹ ਦੇ ਨਾਲ ਸਾਂਝ ਪਾਉਣ ਵਿਚ ਮਦਦ ਮਿਲਦੀ ਹੈ।

More

ਅਸੀਂ ਇਹ ਯੋਜਨਾ ਦੇਣ ਦੇ ਲਈ ਬਾਈਬਲ ਪ੍ਰੋਜੈਕਟ ਅਤੇ ਯੂ-ਵਰਜ਼ਨ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ। ਵਧੇਰੇ ਜਾਣਕਾਰੀ ਦੇ ਲਈ ਕ੍ਰਿਪਾ ਕਰਕੇ: www.bibleproject.com ਤੇ ਜਾਉ। https://bibleproject.com/Punjabi/