ਯੂਹੰਨਾ 19
19
1ਇਸ ਦੇ ਬਾਅਦ ਪਿਲਾਤੁਸ ਨੇ ਯਿਸੂ ਨੂੰ ਕੋਰੜੇ ਮਰਵਾਏ । 2ਸਿਪਾਹੀਆਂ ਨੇ ਕੰਡਿਆਂ ਦਾ ਤਾਜ ਬਣਾ ਕੇ ਉਹਨਾਂ ਦੇ ਸਿਰ ਉੱਤੇ ਰੱਖਿਆ ਅਤੇ ਉਹਨਾਂ ਨੂੰ ਜਾਮਨੀ ਰੰਗ ਦਾ ਚੋਗਾ ਪਹਿਨਾ ਦਿੱਤਾ । 3ਫਿਰ ਉਹਨਾਂ ਦੇ ਕੋਲ ਆ ਕੇ ਕਹਿਣ ਲੱਗੇ, “ਯਹੂਦੀਆਂ ਦੇ ਰਾਜੇ ਦੀ ਜੈ ਹੋਵੇ !” ਉਹਨਾਂ ਨੇ ਯਿਸੂ ਨੂੰ ਚਪੇੜਾਂ ਮਾਰੀਆਂ ।
4 ਪਿਲਾਤੁਸ ਫਿਰ ਲੋਕਾਂ ਦੇ ਕੋਲ ਬਾਹਰ ਗਿਆ ਅਤੇ ਉਹਨਾਂ ਨੂੰ ਕਿਹਾ, “ਦੇਖੋ, ਮੈਂ ਉਸ ਨੂੰ ਬਾਹਰ ਲਿਆ ਰਿਹਾ ਹਾਂ ਤਾਂ ਜੋ ਤੁਸੀਂ ਜਾਣ ਲਵੋ ਕਿ ਮੈਨੂੰ ਉਸ ਵਿੱਚ ਕੋਈ ਦੋਸ਼ ਨਹੀਂ ਲੱਭਿਆ ।” 5ਇਸ ਲਈ ਯਿਸੂ ਕੰਡਿਆਂ ਦਾ ਤਾਜ ਅਤੇ ਜਾਮਨੀ ਚੋਗਾ ਪਹਿਨੇ ਹੋਏ ਬਾਹਰ ਆਏ । ਪਿਲਾਤੁਸ ਨੇ ਉਹਨਾਂ ਨੂੰ ਕਿਹਾ, “ਦੇਖੋ ! ਇਸ ਮਨੁੱਖ ਨੂੰ !” 6ਜਦੋਂ ਮਹਾਂ-ਪੁਰੋਹਿਤਾਂ ਅਤੇ ਉਹਨਾਂ ਦੇ ਸੇਵਕਾਂ ਨੇ ਯਿਸੂ ਨੂੰ ਦੇਖਿਆ ਤਾਂ ਉਹ ਉੱਚੀ ਉੱਚੀ ਰੌਲਾ ਪਾਉਣ ਲੱਗੇ, “ਇਸ ਨੂੰ ਸਲੀਬ ਉੱਤੇ ਚੜ੍ਹਾਓ ! ਇਸ ਨੂੰ ਸਲੀਬ ਉੱਤੇ ਚੜ੍ਹਾਓ !” ਪਿਲਾਤੁਸ ਨੇ ਕਿਹਾ, “ਤੁਸੀਂ ਹੀ ਇਸ ਨੂੰ ਲੈ ਜਾਓ ਅਤੇ ਸਲੀਬ ਉੱਤੇ ਚੜ੍ਹਾਓ, ਮੈਂ ਇਸ ਵਿੱਚ ਕੋਈ ਦੋਸ਼ ਨਹੀਂ ਲੱਭਿਆ ।” 7ਯਹੂਦੀਆਂ ਨੇ ਉੱਤਰ ਦਿੱਤਾ, “ਸਾਡੇ ਕੋਲ ਵਿਵਸਥਾ ਹੈ ਜਿਸ ਦੇ ਅਨੁਸਾਰ ਇਸ ਨੂੰ ਮੌਤ ਦੀ ਸਜ਼ਾ ਮਿਲਣੀ ਜ਼ਰੂਰੀ ਹੈ ਕਿਉਂਕਿ ਇਸ ਨੇ ਆਪਣੇ ਆਪ ਨੂੰ ਪਰਮੇਸ਼ਰ ਦਾ ਪੁੱਤਰ ਕਿਹਾ ਹੈ ।”
8ਜਦੋਂ ਪਿਲਾਤੁਸ ਨੇ ਉਹਨਾਂ ਨੂੰ ਇਹ ਕਹਿੰਦੇ ਸੁਣਿਆ ਤਾਂ ਉਹ ਹੋਰ ਵੀ ਡਰ ਗਿਆ । 9ਉਹ ਫਿਰ ਰਾਜਭਵਨ ਦੇ ਅੰਦਰ ਗਿਆ ਅਤੇ ਯਿਸੂ ਤੋਂ ਪੁੱਛਿਆ, “ਤੂੰ ਕਿੱਥੋਂ ਦਾ ਰਹਿਣ ਵਾਲਾ ਹੈਂ ?” ਪਰ ਯਿਸੂ ਨੇ ਉਸ ਨੂੰ ਕੋਈ ਉੱਤਰ ਨਾ ਦਿੱਤਾ । 10ਪਿਲਾਤੁਸ ਨੇ ਯਿਸੂ ਨੂੰ ਕਿਹਾ, “ਕੀ ਤੂੰ ਮੇਰੇ ਨਾਲ ਵੀ ਨਹੀਂ ਬੋਲਦਾ ? ਕੀ ਤੂੰ ਨਹੀਂ ਜਾਣਦਾ ਕਿ ਮੇਰੇ ਕੋਲ ਤੈਨੂੰ ਛੱਡ ਦੇਣ ਦਾ ਅਤੇ ਸਲੀਬ ਉੱਤੇ ਚੜ੍ਹਾ ਦੇਣ ਦਾ ਵੀ ਅਧਿਕਾਰ ਹੈ ?” 11ਯਿਸੂ ਨੇ ਉੱਤਰ ਦਿੱਤਾ, “ਜੇਕਰ ਤੁਹਾਨੂੰ ਇਹ ਅਧਿਕਾਰ ਉਪਰੋਂ ਨਾ ਦਿੱਤਾ ਜਾਂਦਾ ਤਾਂ ਤੁਹਾਡਾ ਮੇਰੇ ਉੱਤੇ ਕੋਈ ਵੀ ਅਧਿਕਾਰ ਨਾ ਹੁੰਦਾ । ਇਸ ਲਈ ਉਹ ਜਿਸ ਨੇ ਮੈਨੂੰ ਤੁਹਾਡੇ ਹਵਾਲੇ ਕੀਤਾ ਹੈ, ਉਹ ਵੱਡੇ ਪਾਪ ਦਾ ਦੋਸ਼ੀ ਹੈ ।” 12ਇਹ ਸੁਣਨ ਦੇ ਬਾਅਦ ਪਿਲਾਤੁਸ ਯਿਸੂ ਨੂੰ ਛੱਡ ਦੇਣ ਦਾ ਹੋਰ ਵੀ ਯਤਨ ਕਰਨ ਲੱਗਾ । ਪਰ ਯਹੂਦੀ ਹੋਰ ਵੀ ਉੱਚੀ ਆਵਾਜ਼ ਨਾਲ ਕਹਿਣ ਲੱਗੇ, “ਜੇਕਰ ਤੁਸੀਂ ਇਸ ਨੂੰ ਛੱਡਦੇ ਹੋ ਤਾਂ ਤੁਸੀਂ ਸਮਰਾਟ ਦੇ ਮਿੱਤਰ ਨਹੀਂ ਹੋ ਕਿਉਂਕਿ ਜਿਹੜਾ ਕੋਈ ਆਪਣੇ ਆਪ ਨੂੰ ਰਾਜਾ ਬਣਾਉਂਦਾ ਹੈ, ਉਹ ਸਮਰਾਟ ਦਾ ਵੈਰੀ ਹੈ ।”
13 ਪਿਲਾਤੁਸ ਨੇ ਜਦੋਂ ਇਹ ਸੁਣਿਆ ਤਾਂ ਉਹ ਯਿਸੂ ਨੂੰ ਬਾਹਰ ਲੈ ਆਇਆ ਅਤੇ ਆਪ ਨਿਆਂ ਵਾਲੀ ਜਗ੍ਹਾ ਪੱਥਰ ਦੇ ਚਬੂਤਰੇ ਉੱਤੇ ਬੈਠ ਗਿਆ । (ਜਿਸ ਨੂੰ ਇਬਰਾਨੀ ਭਾਸ਼ਾ ਵਿੱਚ ਗਬੱਥਾ ਕਹਿੰਦੇ ਹਨ ।) 14ਇਹ ਪਸਾਹ ਦੇ ਤਿਉਹਾਰ ਦੀ ਤਿਆਰੀ ਦਾ ਦਿਨ ਸੀ ਅਤੇ ਲਗਭਗ ਦੁਪਹਿਰ ਦਾ ਸਮਾਂ ਸੀ । ਉਸ ਨੇ ਯਹੂਦੀਆਂ ਨੂੰ ਕਿਹਾ, “ਦੇਖੋ, ਤੁਹਾਡਾ ਰਾਜਾ !” 15ਉਹਨਾਂ ਨੇ ਉੱਚੀ ਆਵਾਜ਼ ਵਿੱਚ ਕਿਹਾ, “ਇਸ ਨੂੰ ਲੈ ਜਾਓ, ਇਸ ਨੂੰ ਸਲੀਬ ਉੱਤੇ ਚੜ੍ਹਾਓ !” ਪਿਲਾਤੁਸ ਨੇ ਉਹਨਾਂ ਨੂੰ ਪੁੱਛਿਆ, “ਕੀ ਮੈਂ ਤੁਹਾਡੇ ਰਾਜਾ ਨੂੰ ਸਲੀਬ ਉੱਤੇ ਚੜ੍ਹਾਵਾਂ ?” ਮਹਾਂ-ਪੁਰੋਹਿਤਾਂ ਨੇ ਉੱਤਰ ਦਿੱਤਾ, “ਸਮਰਾਟ ਤੋਂ ਸਿਵਾਏ ਸਾਡਾ ਹੋਰ ਕੋਈ ਰਾਜਾ ਨਹੀਂ ।” 16ਫਿਰ ਪਿਲਾਤੁਸ ਨੇ ਯਿਸੂ ਨੂੰ ਸਲੀਬ ਉੱਤੇ ਚੜ੍ਹਾਉਣ ਲਈ ਉਹਨਾਂ ਦੇ ਹਵਾਲੇ ਕਰ ਦਿੱਤਾ ।
ਪ੍ਰਭੂ ਯਿਸੂ ਨੂੰ ਸਲੀਬ ਉੱਤੇ ਚੜ੍ਹਾਇਆ ਜਾਣਾ
(ਮੱਤੀ 27:32-44, ਮਰਕੁਸ 15:21-32, ਲੂਕਾ 23:26-43)
ਇਸ ਲਈ ਸਿਪਾਹੀ ਯਿਸੂ ਨੂੰ ਲੈ ਗਏ । 17ਯਿਸੂ ਆਪ ਆਪਣੀ ਸਲੀਬ ਚੁੱਕ ਕੇ ਬਾਹਰ ਗਏ ਅਤੇ ‘ਖੋਪੜੀ’ ਨਾਂ ਦੀ ਥਾਂ ਉੱਤੇ ਗਏ ਜਿਹੜੀ ਇਬਰਾਨੀ ਭਾਸ਼ਾ ਵਿੱਚ ‘ਗੋਲਗੋਥਾ’ ਅਖਵਾਉਂਦੀ ਹੈ । 18ਉੱਥੇ ਉਹਨਾਂ ਨੇ ਯਿਸੂ ਨੂੰ ਅਤੇ ਹੋਰ ਦੋ ਆਦਮੀਆਂ ਨੂੰ ਸਲੀਬ ਉੱਤੇ ਚੜ੍ਹਾਇਆ । ਇੱਕ ਨੂੰ ਸੱਜੇ, ਦੂਜੇ ਨੂੰ ਖੱਬੇ ਪਾਸੇ ਅਤੇ ਵਿਚਕਾਰ ਯਿਸੂ ਨੂੰ । 19ਪਿਲਾਤੁਸ ਨੇ ਇੱਕ ਦੋਸ਼ ਪੱਤਰ ਲਿਖ ਕੇ ਸਲੀਬ ਉੱਤੇ ਲਾ ਦਿੱਤਾ ਜਿਸ ਦੇ ਉੱਤੇ ਲਿਖਿਆ ਹੋਇਆ ਸੀ, “ਨਾਸਰਤ ਨਿਵਾਸੀ ਯਿਸੂ, ਯਹੂਦੀਆਂ ਦਾ ਰਾਜਾ ।” 20ਬਹੁਤ ਸਾਰੇ ਯਹੂਦੀਆਂ ਨੇ ਇਸ ਦੋਸ਼ ਪੱਤਰ ਨੂੰ ਪੜ੍ਹਿਆ ਕਿਉਂਕਿ ਉਹ ਥਾਂ ਸ਼ਹਿਰ ਦੇ ਕੋਲ ਸੀ ਜਿੱਥੇ ਯਿਸੂ ਸਲੀਬ ਉੱਤੇ ਚੜ੍ਹਾਏ ਗਏ ਸਨ । ਇਹ ਦੋਸ਼ ਪੱਤਰ ਇਬਰਾਨੀ, ਲਾਤੀਨੀ ਅਤੇ ਯੂਨਾਨੀ ਭਾਸ਼ਾਵਾਂ ਵਿੱਚ ਲਿਖਿਆ ਹੋਇਆ ਸੀ । 21ਤਦ ਯਹੂਦੀਆਂ ਦੇ ਮਹਾਂ-ਪੁਰੋਹਿਤਾਂ ਨੇ ਪਿਲਾਤੁਸ ਨੂੰ ਕਿਹਾ, “ਇਹ ਨਾ ਲਿਖੋ, ‘ਯਹੂਦੀਆਂ ਦਾ ਰਾਜਾ,’ ਪਰ ਇਹ ਲਿਖੋ ਕਿ ਉਸ ਨੇ ਕਿਹਾ ਸੀ, ‘ਮੈਂ ਯਹੂਦੀਆਂ ਦਾ ਰਾਜਾ ਹਾਂ ।’” 22ਪਿਲਾਤੁਸ ਨੇ ਉੱਤਰ ਦਿੱਤਾ, “ਮੈਂ ਜੋ ਲਿਖ ਦਿੱਤਾ, ਲਿਖ ਦਿੱਤਾ !”
23ਯਿਸੂ ਨੂੰ ਸਲੀਬ ਉੱਤੇ ਚੜ੍ਹਾਉਣ ਦੇ ਬਾਅਦ ਸਿਪਾਹੀਆਂ ਨੇ ਉਹਨਾਂ ਦੇ ਬਾਹਰੀ ਕੱਪੜਿਆਂ ਨੂੰ ਲੈ ਕੇ ਚਾਰ ਹਿੱਸੇ ਕੀਤੇ, ਇੱਕ ਇੱਕ ਹਿੱਸਾ ਹਰ ਇੱਕ ਸਿਪਾਹੀ ਦੇ ਲਈ । ਇਸੇ ਤਰ੍ਹਾਂ ਉਹਨਾਂ ਨੇ ਅੰਦਰਲਾ ਕੁੜਤਾ ਵੀ ਲਿਆ ਜਿਹੜਾ ਬਿਨਾਂ ਸੀਉਣ ਦੇ ਸੀ ਅਤੇ ਉੱਪਰ ਤੋਂ ਲੈ ਕੇ ਹੇਠਾਂ ਤੱਕ ਸਾਰਾ ਬੁਣਿਆ ਹੋਇਆ ਸੀ । 24#ਭਜਨ 22:18ਇਸ ਲਈ ਉਹਨਾਂ ਨੇ ਆਪਸ ਵਿੱਚ ਕਿਹਾ, “ਆਓ, ਅਸੀਂ ਇਸ ਨੂੰ ਨਾ ਪਾੜੀਏ ਸਗੋਂ ਇਸ ਉੱਤੇ ਗੁਣਾ ਪਾਈਏ ਅਤੇ ਦੇਖੀਏ ਕਿ ਕਿਸ ਦਾ ਨਿਕਲਦਾ ਹੈ ।” ਇਹ ਇਸ ਲਈ ਹੋਇਆ ਕਿ ਪਵਿੱਤਰ-ਗ੍ਰੰਥ ਦਾ ਕਿਹਾ ਹੋਇਆ ਵਚਨ ਪੂਰਾ ਹੋਵੇ,
“ਉਹਨਾਂ ਨੇ ਮੇਰੇ ਕੱਪੜੇ ਆਪਸ ਵਿੱਚ ਵੰਡ ਲਏ ਅਤੇ ਮੇਰੇ ਅੰਦਰਲੇ ਕੁੜਤੇ ਉੱਤੇ ਗੁਣਾ ਪਾਇਆ ।”
ਇਸ ਲਈ ਸਿਪਾਹੀਆਂ ਨੇ ਇਸੇ ਤਰ੍ਹਾਂ ਹੀ ਕੀਤਾ ।
25ਯਿਸੂ ਦੀ ਸਲੀਬ ਦੇ ਕੋਲ ਉਹਨਾਂ ਦੀ ਮਾਂ ਮਰਿਯਮ, ਆਪਣੀ ਭੈਣ ਦੇ ਨਾਲ ਖੜੀ ਸੀ । ਉਹਨਾਂ ਦੇ ਨਾਲ ਕਲੋਪਾਸ ਦੀ ਪਤਨੀ ਮਰਿਯਮ ਅਤੇ ਮਰਿਯਮ ਮਗਦਲੀਨੀ ਵੀ ਸਨ । 26ਯਿਸੂ ਨੇ ਆਪਣੀ ਮਾਂ ਅਤੇ ਉਸ ਚੇਲੇ ਨੂੰ ਜਿਸ ਨੂੰ ਉਹ ਪਿਆਰ ਕਰਦੇ ਸਨ ਕੋਲ ਖੜ੍ਹੇ ਦੇਖਿਆ ਤਦ ਉਹਨਾਂ ਨੇ ਆਪਣੀ ਮਾਂ ਨੂੰ ਕਿਹਾ, “ਮਾਂ, ਦੇਖ ਤੇਰਾ ਪੁੱਤਰ” 27ਅਤੇ ਚੇਲੇ ਨੂੰ ਵੀ ਕਿਹਾ, “ਦੇਖ, ਤੇਰੀ ਮਾਂ ।” ਉਸੇ ਸਮੇਂ ਉਹ ਚੇਲਾ ਯਿਸੂ ਦੀ ਮਾਂ ਨੂੰ ਆਪਣੇ ਘਰ ਲੈ ਗਿਆ ।
ਪ੍ਰਭੂ ਯਿਸੂ ਦੀ ਮੌਤ
(ਮੱਤੀ 27:45-56, ਮਰਕੁਸ 15:33-41, ਲੂਕਾ 23:44-49)
28 #
ਭਜਨ 69:21, 22:15 ਇਸ ਦੇ ਬਾਅਦ ਯਿਸੂ ਨੇ ਇਹ ਜਾਣ ਕੇ ਕਿ ਸਾਰਾ ਕੁਝ ਪੂਰਾ ਹੋ ਗਿਆ ਹੈ, ਪਵਿੱਤਰ-ਗ੍ਰੰਥ ਦੇ ਕਹੇ ਹੋਏ ਵਚਨ ਨੂੰ ਪੂਰਾ ਕਰਨ ਲਈ ਕਿਹਾ, “ਮੈਂ ਪਿਆਸਾ ਹਾਂ ।” 29ਉੱਥੇ ਸਿਰਕੇ ਨਾਲ ਭਰਿਆ ਹੋਇਆ ਇੱਕ ਮਰਤਬਾਨ ਰੱਖਿਆ ਹੋਇਆ ਸੀ । ਉਹਨਾਂ ਨੇ ਇੱਕ ਸਪੰਜ ਨੂੰ ਸਿਰਕੇ ਵਿੱਚ ਭਿਉਂ ਕੇ, ਇੱਕ ਨੇਜ਼ੇ ਦੇ ਸਿਰੇ ਉੱਤੇ ਲਾ ਕੇ ਯਿਸੂ ਦੇ ਮੂੰਹ ਨੂੰ ਲਾਇਆ । 30ਯਿਸੂ ਨੇ ਖੱਟਾ ਸਿਰਕਾ ਚੱਖਿਆ ਅਤੇ ਕਿਹਾ, “ਪੂਰਾ ਹੋਇਆ” ਅਤੇ ਨਾਲ ਹੀ ਸਿਰ ਝੁਕਾ ਕੇ ਜਾਨ ਦੇ ਦਿੱਤੀ ।
ਪ੍ਰਭੂ ਯਿਸੂ ਦੀ ਵੱਖੀ ਵਿੱਚ ਨੇਜ਼ਾ ਮਾਰਿਆ ਜਾਣਾ
31ਇਹ ਸਬਤ ਤੋਂ ਪਹਿਲਾਂ ਤਿਆਰੀ ਦਾ ਦਿਨ ਸੀ । ਇਸ ਲਈ ਯਹੂਦੀਆਂ ਨੇ ਪਿਲਾਤੁਸ ਦੇ ਅੱਗੇ ਬੇਨਤੀ ਕੀਤੀ ਕਿ ਉਹਨਾਂ ਲਾਸ਼ਾਂ ਦੀਆਂ ਲੱਤਾਂ ਤੋੜ ਦਿੱਤੀਆਂ ਜਾਣ ਅਤੇ ਸਲੀਬਾਂ ਦੇ ਉੱਤੋਂ ਲਾਹ ਲਏ ਜਾਣ ਤਾਂ ਜੋ ਉਹਨਾਂ ਦੇ ਸਰੀਰ ਸਬਤ ਦੇ ਦਿਨ ਸਲੀਬਾਂ ਦੇ ਉੱਤੇ ਨਾ ਰਹਿਣ ਕਿਉਂਕਿ ਉਹ ਸਬਤ ਦਾ ਦਿਨ ਇੱਕ ਖ਼ਾਸ ਦਿਨ ਸੀ । 32ਇਸ ਲਈ ਸਿਪਾਹੀ ਗਏ ਅਤੇ ਪਹਿਲਾਂ ਉਹਨਾਂ ਦੋਨਾਂ ਆਦਮੀਆਂ ਦੀਆਂ ਲੱਤਾਂ ਤੋੜੀਆਂ ਜਿਹੜੇ ਯਿਸੂ ਦੇ ਨਾਲ ਸਲੀਬ ਉੱਤੇ ਚੜ੍ਹਾਏ ਗਏ ਸਨ । 33ਫਿਰ ਜਦੋਂ ਉਹ ਯਿਸੂ ਕੋਲ ਆਏ, ਉਹਨਾਂ ਨੇ ਦੇਖਿਆ ਕਿ ਉਹ ਪਹਿਲਾਂ ਹੀ ਮਰ ਚੁੱਕੇ ਸਨ । ਇਸ ਲਈ ਉਹਨਾਂ ਨੇ ਯਿਸੂ ਦੀਆਂ ਲੱਤਾਂ ਨਾ ਤੋੜੀਆਂ । 34ਪਰ ਇੱਕ ਸਿਪਾਹੀ ਨੇ ਉਹਨਾਂ ਦੀ ਵੱਖੀ ਦੇ ਵਿੱਚ ਨੇਜ਼ਾ ਮਾਰਿਆ, ਇਕਦਮ ਵੱਖੀ ਦੇ ਵਿੱਚੋਂ ਖ਼ੂਨ ਅਤੇ ਪਾਣੀ ਵਗ ਪਿਆ । 35ਜਿਸ ਨੇ ਇਹ ਸਭ ਕੁਝ ਹੁੰਦਾ ਦੇਖਿਆ ਸੀ, ਉਸੇ ਨੇ ਇਹ ਗਵਾਹੀ ਦਿੱਤੀ ਹੈ । ਉਸ ਦੀ ਗਵਾਹੀ ਸੱਚੀ ਹੈ । ਉਹ ਆਪ ਵੀ ਜਾਣਦਾ ਹੈ ਕਿ ਉਹ ਸੱਚ ਬੋਲ ਰਿਹਾ ਹੈ ਤਾਂ ਜੋ ਤੁਸੀਂ ਵੀ ਵਿਸ਼ਵਾਸ ਕਰੋ । 36#ਕੂਚ 12:46, ਗਿਣ 9:12, ਭਜਨ 34:20ਇਹ ਇਸ ਲਈ ਹੋਇਆ ਕਿ ਪਵਿੱਤਰ-ਗ੍ਰੰਥ ਦਾ ਇਹ ਵਚਨ ਪੂਰਾ ਹੋਵੇ, “ਉਸ ਦੀ ਕੋਈ ਹੱਡੀ ਨਾ ਤੋੜੀ ਗਈ ।” 37#ਜ਼ਕਰ 12:10, ਪ੍ਰਕਾਸ਼ਨ 1:7ਫਿਰ ਇੱਕ ਦੂਜੀ ਥਾਂ ਪਵਿੱਤਰ-ਗ੍ਰੰਥ ਵਿੱਚ ਲਿਖਿਆ ਹੋਇਆ ਹੈ, “ਉਹ ਉਸ ਨੂੰ ਦੇਖਣਗੇ, ਜਿਹਨਾਂ ਨੇ ਉਸ ਨੂੰ ਵਿੰਨ੍ਹਿਆ ਹੈ ।”
ਪ੍ਰਭੂ ਯਿਸੂ ਦਾ ਕਬਰ ਵਿੱਚ ਰੱਖਿਆ ਜਾਣਾ
(ਮੱਤੀ 27:57-61, ਮਰਕੁਸ 15:42-47, ਲੂਕਾ 23:50-56)
38ਇਸ ਦੇ ਬਾਅਦ ਅਰਿਮਥੇਆ ਦੇ ਰਹਿਣ ਵਾਲੇ ਯੂਸਫ਼ ਨੇ (ਜਿਹੜਾ ਯਹੂਦੀਆਂ ਤੋਂ ਡਰਦਾ ਸੀ ਅਤੇ ਯਿਸੂ ਦਾ ਗੁਪਤ ਚੇਲਾ ਸੀ), ਪਿਲਾਤੁਸ ਕੋਲੋਂ ਯਿਸੂ ਦੀ ਲਾਸ਼ ਨੂੰ ਲੈ ਜਾਣ ਦੀ ਆਗਿਆ ਮੰਗੀ । ਪਿਲਾਤੁਸ ਨੇ ਉਸ ਨੂੰ ਆਗਿਆ ਦੇ ਦਿੱਤੀ । ਇਸ ਲਈ ਉਹ ਆਇਆ ਅਤੇ ਯਿਸੂ ਦੀ ਲਾਸ਼ ਨੂੰ ਲੈ ਗਿਆ । 39#ਯੂਹ 3:1-2ਨਿਕੁਦੇਮੁਸ ਵੀ ਜਿਹੜਾ ਇੱਕ ਵਾਰ ਰਾਤ ਨੂੰ ਯਿਸੂ ਦੇ ਕੋਲ ਆਇਆ ਸੀ, ਤੇਤੀ#19:39 100 ਰੋਮੀ ਪੌਂਡ ਦਾ ਇਹ ਮਾਪ ਲਗਭਗ 33 ਕਿਲੋ ਦੇ ਬਰਾਬਰ ਹੋਵੇਗਾ ਕਿੱਲੋ ਦੇ ਲਗਭਗ ਗੰਧਰਸ ਅਤੇ ਊਦ#19:39 ਭਾਵ ਕੁਆਰ-ਗੰਦਲ ਦਾ ਮਿਸ਼ਰਣ ਲੈ ਕੇ ਆਇਆ । 40ਇਹਨਾਂ ਦੋਨਾਂ ਨੇ ਯਿਸੂ ਦੀ ਲਾਸ਼ ਨੂੰ ਸੁਗੰਧਾਂ ਨਾਲ ਇੱਕ ਮਲਮਲ ਦੇ ਕੱਪੜੇ ਵਿੱਚ ਯਹੂਦੀਆਂ ਦੀ ਦਫ਼ਨਾਉਣ ਦੀ ਰੀਤ ਅਨੁਸਾਰ ਲਪੇਟਿਆ । 41ਜਿੱਥੇ ਯਿਸੂ ਨੂੰ ਸਲੀਬ ਉੱਤੇ ਚੜ੍ਹਾਇਆ ਗਿਆ ਸੀ, ਉੱਥੇ ਇੱਕ ਬਾਗ਼ ਸੀ ਅਤੇ ਉਸ ਬਾਗ਼ ਵਿੱਚ ਇੱਕ ਨਵੀਂ ਕਬਰ ਸੀ ਜਿਸ ਵਿੱਚ ਅਜੇ ਤੱਕ ਕੋਈ ਨਹੀਂ ਰੱਖਿਆ ਗਿਆ ਸੀ । 42ਇਸ ਲਈ ਉਹਨਾਂ ਨੇ ਯਹੂਦੀਆਂ ਦੀ ਤਿਆਰੀ#19:42 ਪਸਾਹ ਦੀ ਤਿਆਰੀ ਦੇ ਦਿਨ ਦੇ ਕਾਰਨ ਯਿਸੂ ਨੂੰ ਉੱਥੇ ਰੱਖਿਆ ਕਿਉਂਕਿ ਉਹ ਕਬਰ ਨੇੜੇ ਸੀ ।
Punjabi Common Language (North American Version):
Text © 2021 Canadian Bible Society and Bible Society of India