1
ਯੂਹੰਨਾ 19:30
ਪਵਿੱਤਰ ਬਾਈਬਲ (Revised Common Language North American Edition)
ਯਿਸੂ ਨੇ ਖੱਟਾ ਸਿਰਕਾ ਚੱਖਿਆ ਅਤੇ ਕਿਹਾ, “ਪੂਰਾ ਹੋਇਆ” ਅਤੇ ਨਾਲ ਹੀ ਸਿਰ ਝੁਕਾ ਕੇ ਜਾਨ ਦੇ ਦਿੱਤੀ ।
對照
ਯੂਹੰਨਾ 19:30 探索
2
ਯੂਹੰਨਾ 19:28
ਇਸ ਦੇ ਬਾਅਦ ਯਿਸੂ ਨੇ ਇਹ ਜਾਣ ਕੇ ਕਿ ਸਾਰਾ ਕੁਝ ਪੂਰਾ ਹੋ ਗਿਆ ਹੈ, ਪਵਿੱਤਰ-ਗ੍ਰੰਥ ਦੇ ਕਹੇ ਹੋਏ ਵਚਨ ਨੂੰ ਪੂਰਾ ਕਰਨ ਲਈ ਕਿਹਾ, “ਮੈਂ ਪਿਆਸਾ ਹਾਂ ।”
ਯੂਹੰਨਾ 19:28 探索
3
ਯੂਹੰਨਾ 19:26-27
ਯਿਸੂ ਨੇ ਆਪਣੀ ਮਾਂ ਅਤੇ ਉਸ ਚੇਲੇ ਨੂੰ ਜਿਸ ਨੂੰ ਉਹ ਪਿਆਰ ਕਰਦੇ ਸਨ ਕੋਲ ਖੜ੍ਹੇ ਦੇਖਿਆ ਤਦ ਉਹਨਾਂ ਨੇ ਆਪਣੀ ਮਾਂ ਨੂੰ ਕਿਹਾ, “ਮਾਂ, ਦੇਖ ਤੇਰਾ ਪੁੱਤਰ” ਅਤੇ ਚੇਲੇ ਨੂੰ ਵੀ ਕਿਹਾ, “ਦੇਖ, ਤੇਰੀ ਮਾਂ ।” ਉਸੇ ਸਮੇਂ ਉਹ ਚੇਲਾ ਯਿਸੂ ਦੀ ਮਾਂ ਨੂੰ ਆਪਣੇ ਘਰ ਲੈ ਗਿਆ ।
ਯੂਹੰਨਾ 19:26-27 探索
4
ਯੂਹੰਨਾ 19:33-34
ਫਿਰ ਜਦੋਂ ਉਹ ਯਿਸੂ ਕੋਲ ਆਏ, ਉਹਨਾਂ ਨੇ ਦੇਖਿਆ ਕਿ ਉਹ ਪਹਿਲਾਂ ਹੀ ਮਰ ਚੁੱਕੇ ਸਨ । ਇਸ ਲਈ ਉਹਨਾਂ ਨੇ ਯਿਸੂ ਦੀਆਂ ਲੱਤਾਂ ਨਾ ਤੋੜੀਆਂ । ਪਰ ਇੱਕ ਸਿਪਾਹੀ ਨੇ ਉਹਨਾਂ ਦੀ ਵੱਖੀ ਦੇ ਵਿੱਚ ਨੇਜ਼ਾ ਮਾਰਿਆ, ਇਕਦਮ ਵੱਖੀ ਦੇ ਵਿੱਚੋਂ ਖ਼ੂਨ ਅਤੇ ਪਾਣੀ ਵਗ ਪਿਆ ।
ਯੂਹੰਨਾ 19:33-34 探索
5
ਯੂਹੰਨਾ 19:36-37
ਇਹ ਇਸ ਲਈ ਹੋਇਆ ਕਿ ਪਵਿੱਤਰ-ਗ੍ਰੰਥ ਦਾ ਇਹ ਵਚਨ ਪੂਰਾ ਹੋਵੇ, “ਉਸ ਦੀ ਕੋਈ ਹੱਡੀ ਨਾ ਤੋੜੀ ਗਈ ।” ਫਿਰ ਇੱਕ ਦੂਜੀ ਥਾਂ ਪਵਿੱਤਰ-ਗ੍ਰੰਥ ਵਿੱਚ ਲਿਖਿਆ ਹੋਇਆ ਹੈ, “ਉਹ ਉਸ ਨੂੰ ਦੇਖਣਗੇ, ਜਿਹਨਾਂ ਨੇ ਉਸ ਨੂੰ ਵਿੰਨ੍ਹਿਆ ਹੈ ।”
ਯੂਹੰਨਾ 19:36-37 探索
6
ਯੂਹੰਨਾ 19:17
ਯਿਸੂ ਆਪ ਆਪਣੀ ਸਲੀਬ ਚੁੱਕ ਕੇ ਬਾਹਰ ਗਏ ਅਤੇ ‘ਖੋਪੜੀ’ ਨਾਂ ਦੀ ਥਾਂ ਉੱਤੇ ਗਏ ਜਿਹੜੀ ਇਬਰਾਨੀ ਭਾਸ਼ਾ ਵਿੱਚ ‘ਗੋਲਗੋਥਾ’ ਅਖਵਾਉਂਦੀ ਹੈ ।
ਯੂਹੰਨਾ 19:17 探索
7
ਯੂਹੰਨਾ 19:2
ਸਿਪਾਹੀਆਂ ਨੇ ਕੰਡਿਆਂ ਦਾ ਤਾਜ ਬਣਾ ਕੇ ਉਹਨਾਂ ਦੇ ਸਿਰ ਉੱਤੇ ਰੱਖਿਆ ਅਤੇ ਉਹਨਾਂ ਨੂੰ ਜਾਮਨੀ ਰੰਗ ਦਾ ਚੋਗਾ ਪਹਿਨਾ ਦਿੱਤਾ ।
ਯੂਹੰਨਾ 19:2 探索
主頁
聖經
計劃
影片