YouVersion Logo
Search Icon

ਜ਼ਬੂਰਾਂ ਦੀ ਪੋਥੀ 80

80
ਇਸਰਾਏਲ ਦਾ ਅਯਾਲੀ
ਸੁਰਪਤੀ ਲਈ ਸਾਖੀ ਦੀ ਸੋਸਨ ਦੇ ਰਾਗ ਉੱਤੇ ਆਸਾਫ਼ ਦਾ ਭਜਨ
1ਹੇ ਇਸਰਾਏਲ ਦੇ ਅਯਾਲੀ, ਜਿਹੜਾ ਇੱਜੜ ਦੀ
ਨਿਆਈਂ
ਯੂਸੁਫ਼ ਦੀ ਅਗਵਾਈ ਕਰਦਾ ਹੈਂ ਕੰਨ ਧਰ,
ਤੂੰ ਜੋ ਕਰੂਬੀਆਂ ਤੋਂ ਉੱਪਰ ਬਿਰਾਜਮਾਨ ਹੈਂ ਆਪਣਾ
ਤੇਜ ਵਿਖਾ!
2ਇਫ਼ਰਾਈਮ, ਬਿਨਯਾਮੀਨ ਅਤੇ ਮਨੱਸ਼ਹ ਦੇ ਅੱਗੇ
ਆਪਣਾ ਬਲ ਜਗਾ,
ਅਤੇ ਸਾਡੇ ਬਚਾਓ ਦੇ ਲਈ ਆ!
3ਹੇ ਪਰਮੇਸ਼ੁਰ, ਸਾਨੂੰ ਬਹਾਲ ਕਰ,
ਅਤੇ ਆਪਣੇ ਮੂੰਹ ਦਾ ਚਮਕਾਰਾ ਵਿਖਾ ਤਾਂ ਅਸੀਂ
ਬਚ ਜਾਵਾਂਗੇ!।।
4ਹੇ ਯਹੋਵਾਹ ਸੈਨਾਂ ਦੇ ਪਰਮੇਸ਼ੁਰ, ਤੂੰ ਕਦ ਤਾਈਂ
ਆਪਣੀ ਪਰਜਾ ਦੀ ਪ੍ਰਾਰਥਨਾ ਉੱਤੇ ਆਪਣਾ ਕਹਿਰ
ਰੂਪੀ ਧੂੰਆਂ ਕਰਦਾ ਰਹੇਂਗਾ?
5ਤੈਂ ਉਨ੍ਹਾਂ ਨੂੰ ਅੰਝੂਆਂ ਦੀ ਰੋਟੀ ਖੁਵਾਈ ਹੈ,
ਅਤੇ ਬਾਟੇ ਭਰ ਕੇ ਅੰਝੂ ਉਨ੍ਹਾਂ ਨੂੰ ਪਿਆਏ।
6ਸਾਡੇ ਗੁਆਂਢੀਆਂ ਦੇ ਲਈ ਤੂੰ ਸਾਨੂੰ ਝਗੜੇ ਦਾ
ਕਾਰਨ ਬਣਾਉਂਦਾ ਹੈਂ,
ਅਤੇ ਸਾਡੇ ਵੈਰੀ ਆਪੋ ਵਿੱਚ ਹਾਸੀ ਕਰਦੇ ਹਨ।।
7ਹੇ ਸੈਨਾਂ ਦੇ ਪਰਮੇਸ਼ੁਰ, ਸਾਨੂੰ ਬਹਾਲ ਕਰ,
ਅਤੇ ਆਪਣੇ ਮੂੰਹ ਦਾ ਚਮਕਾਰਾ ਵਿਖਾ ਤਾਂ ਅਸੀਂ
ਬਚ ਜਾਵਾਂਗੇ!।।
8ਤੂੰ ਮਿਸਰ ਤੋਂ ਇੱਕ ਦਾਖ ਦੀ ਵੇਲ ਨੂੰ ਕੱਢ
ਲਿਆਇਆ,
ਤੈਂ ਪਰਾਈਆਂ ਕੌਮਾਂ ਨੂੰ ਬਾਹਰ ਕੱਢ ਦਿੱਤਾ,
ਅਤੇ ਉਸ ਨੂੰ ਲਾਇਆ।
9ਤੈਂ ਉਸ ਦੇ ਲਈ ਥਾਂ ਤਿਆਰ ਕੀਤਾ,
ਉਸ ਨੇ ਡੂੰਘੀ ਜੜ੍ਹ ਫੜੀ ਤੇ ਵਧ ਕੇ ਦੇਸ ਨੂੰ ਭਰ
ਦਿੱਤਾ।
10ਪਹਾੜ ਉਸ ਦੇ ਛਾਂ ਨਾਲ ਕੱਜੇ ਗਏ,
ਅਤੇ ਉਸ ਦੀਆਂ ਟਹਿਣੀਆਂ ਦੇ ਦਿਆਰਾਂ
ਵਰਗੀਆਂ ਸਨ।
11ਉਸ ਨੇ ਸਮੁੰਦਰ ਤੀਕੁਰ ਆਪਣੀਆਂ ਡਾਲੀਆਂ
ਪਸਾਰੀਆਂ,
ਅਤੇ ਆਪਣੀਆਂ ਸ਼ਾਖਾਂ ਨਦੀ ਤਾਈਂ।
12ਤੈਂ ਉਹ ਦੀਆਂ ਵਾੜਾਂ ਨੂੰ ਕਿਸ ਲਈ ਤੋੜਿਆ,
ਭਈ ਜਿੰਨੇ ਉੱਥੋਂ ਦੀ ਲੰਘਦੇ ਹਨ ਓਹ ਉਹ ਨੂੰ
ਤੋੜਿਆ ਹਨ?
13ਜੰਗਲੀ ਸੂਰ ਉਹ ਨੂੰ ਉਜਾੜਦਾ ਹੈ,
ਅਤੇ ਰੜ ਦੇ ਜਾਨਵਰ ਉਹ ਨੂੰ ਖਾ ਲੈਂਦੇ ਹਨ।।
14ਹੇ ਸੈਨਾਂ ਦੇ ਪਰਮੇਸ਼ੁਰ, ਮੋੜਾ ਪਾ,
ਸੁਰਗੋਂ ਧਿਆਨ ਕਰ ਕੇ ਵੇਖ ਤੇ ਇਸ ਵੇਲੇ ਦੀ ਸੁੱਧ
ਲੈ,
15ਉਸ ਦੀ ਰੱਛਿਆ ਕਰ ਜਿਹੜਾ ਤੇਰੇ ਸੱਜੇ ਹੱਥ ਨੇ
ਲਾਇਆ ਹੈ,
ਨਾਲੇ ਉਸ ਪੁੱਤ੍ਰ ਦੀ ਜੋ ਤੈਂ ਆਪਣੇ ਲਈ ਤਕੜਾ
ਕੀਤਾ।
16ਉਹ ਅੱਗ ਨਾਲ ਸਾੜਿਆ ਗਿਆ, ਉਹ ਵੱਢਿਆ
ਗਿਆ,
ਓਹ ਤੇਰੇ ਮੁਖੜੇ ਦੇ ਦਬਕੇ ਨਾਲ ਨਾਸ ਹੋ ਜਾਂਦੇ ਹਨ।
17ਤੇਰੇ ਸੱਜੇ ਹੱਥ ਦੇ ਮਨੁੱਖ ਉੱਤੇ ਤੇਰਾ ਹੱਥ ਹੋਵੇ,
ਉਸ ਆਦਮੀ ਦੀ ਅੰਸ#80:17 ਦੇ ਪੁੱਤ੍ਰ । ਉੱਤੇ ਜੋ ਤੈਂ ਆਪਣੇ ਲਈ
ਤਕੜਾ ਕੀਤਾ।
18ਤਾਂ ਅਸੀਂ ਤੈਥੋਂ ਪਿਛਾਂ ਨਾ ਹਟਾਂਗੇ,
ਸਾਨੂੰ ਜਿਵਾਲ, ਤਾਂ ਅਸੀਂ ਤੇਰੇ ਨਾਮ ਉੱਤੇ
ਪੁਕਾਰਾਂਗੇ।
19ਹੇ ਯਹੋਵਾਹ ਸੈਨਾਂ ਦੇ ਪਰਮੇਸ਼ੁਰ, ਸਾਨੂੰ ਬਹਾਲ ਕਰ,
ਆਪਣੇ ਮੂੰਹ ਦਾ ਚਮਕਾਰਾ ਵਿਖਾ ਤਾਂ ਅਸੀਂ ਬਚ
ਜਾਵਾਂਗੇ!।।

Highlight

Share

Copy

None

Want to have your highlights saved across all your devices? Sign up or sign in

Video for ਜ਼ਬੂਰਾਂ ਦੀ ਪੋਥੀ 80