ਜ਼ਬੂਰਾਂ ਦੀ ਪੋਥੀ 79
79
ਯਰੂਸ਼ਲਮ ਦੀ ਬਰਬਾਰੀ ਉੱਤੇ ਵਿਰਲਾਪ
ਆਸਾਫ਼ ਦਾ ਭਜਨ
1ਹੇ ਪਰਮੇਸ਼ੁਰ, ਕੌਮਾਂ ਤੇਰੀ ਮਿਰਾਸ ਵਿੱਚ ਆ ਗਈਆਂ
ਹਨ,
ਉਨ੍ਹਾਂ ਨੇ ਤੇਰੀ ਪਵਿੱਤਰ ਹੈਕਲ ਨੂੰ ਭਰਿਸ਼ਟ ਕਰ ਦਿੱਤਾ
ਹੈ,
ਉਨ੍ਹਾਂ ਨੇ ਯਰੂਸ਼ਲਮ ਨੂੰ ਥੇਹ ਕਰ ਦਿੱਤਾ ਹੈ।
2ਉਨ੍ਹਾਂ ਨੇ ਤੇਰੇ ਸੇਵਕਾਂ ਦੀਆਂ ਲੋਥਾਂ ਅਕਾਸ਼ ਦੇ
ਪੰਛਿਆਂ ਨੂੰ
ਅਤੇ ਤੇਰੇ ਸੰਤਾਂ ਦਾ ਮਾਸ ਧਰਤੀ ਦੇ ਦਰਿੰਦਿਆਂ ਨੂੰ
ਖਾਣ ਲਈ ਦਿੱਤਾ।
3ਓਹਨਾਂ ਦੇ ਲਹੂ ਨੂੰ ਉਨ੍ਹਾਂ ਨੇ ਪਾਣੀ ਵਾਙੁ ਯਰੂਸ਼ਲਮ
ਦੇ ਆਲੇ ਦੁਆਲੇ ਵਹਾਇਆ,
ਪਰ ਦੱਬਣ ਵਾਲਾ ਕੋਈ ਨਹੀਂ ਸੀ।
4ਅਸੀਂ ਆਪਣੇ ਗੁਆਂਢੀਆਂ ਲਈ ਨਿੰਦਿਆ,
ਅਤੇ ਆਪਣੇ ਆਲੇ ਦੁਆਲੇ ਦਿਆਂ ਲਈ ਮਖੌਲ
ਤੇ ਹਾਸਾ ਬਣੇ ਹੋਏ ਹਾਂ।
5ਹੇ ਯਹੋਵਾਹ, ਕਦ ਤੀਕ? ਕੀ ਤੂੰ ਸਦਾ ਤੀਕ
ਕ੍ਰੋਧਵਾਨ ਰਹੇਂਗਾ?
ਕੀ ਤੇਰੀ ਅਣਖ ਅੱਗ ਦੀ ਨਿਆਈਂ ਬਲਦੀ
ਰਹੇਗੀ?
6ਆਪਣਾ ਕਹਿਰ ਉਨ੍ਹਾਂ ਕੌਮਾਂ ਉੱਤੇ ਵਹਾ ਦੇਹ
ਜਿਹੜੀਆਂ ਤੈਨੂੰ ਨਹੀਂ ਜਾਣਦੀਆਂ,
ਅਤੇ ਉਨ੍ਹਾਂ ਪਾਤਸ਼ਾਹੀਆਂ ਉੱਤੇ ਜਿਹੜੀਆਂ ਤੇਰੇ ਨਾਮ
ਨੂੰ ਨਹੀਂ ਪੁਕਾਰਦੀਆਂ।
7ਉਨ੍ਹਾਂ ਨੇ ਤਾਂ ਯਾਕੂਬ ਨੂੰ ਭੱਖ ਲਿਆ,
ਅਤੇ ਉਹ ਦੇ ਵਸੇਬਿਆਂ ਨੂੰ ਵਿਰਾਨ ਕਰ ਦਿੱਤਾ
ਹੈ।
8ਸਾਡੇ ਪਿਉ ਦਾਦਿਆਂ ਦੀਆਂ ਬਦੀਆਂ ਨੂੰ ਸਾਡੇ
ਵਿਰੁੱਧ ਚੇਤੇ ਨਾ ਕਰ,
ਤੇਰੀਆਂ ਰਹਮਤਾਂ ਸਾਡੇ ਉੱਤੇ ਛੇਤੀ ਆ ਜਾਣ,
ਕਿਉਂਕਿ ਅਸੀਂ ਬਹੁਤ ਅਧੀਨ ਹੋ ਗਏ ਹਾਂ!
9ਹੇ ਸਾਡੇ ਮੁਕਤੀ ਦੇ ਪਰਮੇਸ਼ੁਰ, ਆਪਣੇ ਨਾਮ ਦੇ
ਪਰਤਾਪ ਲਈ ਸਾਡੇ ਸਹਾਇਤਾ ਕਰ,
ਅਤੇ ਆਪਣੇ ਨਾਮ ਦੇ ਕਾਰਨ ਸਾਨੂੰ ਛੁਡਾ ਅਤੇ ਸਾਡੇ
ਪਾਪਾਂ ਨੂੰ ਕੱਜ ਲੈ।
10ਕੌਮਾਂ ਕਾਹ ਨੂੰ ਆਖਣ ਭਈ ਉਨ੍ਹਾਂ ਦਾ ਪਰਮੇਸ਼ੁਰ ਹੈ
ਕਿੱਥੇ?
ਤੇਰੇ ਟਹਿਲੂਆਂ ਦੇ ਵਗਾਏ ਹੋਏ ਲਹੂ ਦਾ ਬਦਲਾ
ਸਾਡੀਆਂ ਅੱਖਾਂ ਦੇ ਸਾਹਮਣੇ ਕੌਮਾਂ ਵਿੱਚ ਜਾਣਿਆ
ਜਾਵੇ!
11ਅਸੀਰ ਦੀ ਧਾਹ ਤੇਰੇ ਸਨਮੁਖ ਆਵੇ,
ਆਪਣੀ ਵੱਡੀ ਬਾਂਹ ਨਾਲ ਮਰਨ ਵਾਲਿਆਂ ਦੀ
ਰੱਛਿਆ ਕਰ,
12ਅਤੇ ਸਾਡੇ ਗੁਆਂਢੀਆਂ ਨੂੰ ਜਿਨ੍ਹਾਂ ਨੇ ਤੇਰੀ ਨਿੰਦਿਆ
ਕੀਤੀ ਹੈ,
ਹੇ ਪ੍ਰਭੁ, ਉਨ੍ਹਾਂ ਦੀ ਨਿੰਦਿਆ ਸੱਤ ਗੁਣੀ ਉਨ੍ਹਾਂ ਦੇ
ਪੱਲੇ ਪਾ!
13ਸੋ ਅਸੀਂ ਤੇਰੀ ਪਰਜਾ ਅਤੇ ਤੇਰੀ ਜੂਹ ਦੀਆਂ
ਭੇਡਾਂ
ਸਦਾ ਤੇਰਾ ਧੰਨਵਾਦ ਕਰਾਂਗੇ,
ਪੀੜ੍ਹੀਓ ਪੀੜ੍ਹੀ ਅਸੀਂ ਤੇਰੀ ਉਸਤਤ ਦਾ ਵਰਣਨ
ਕਰਾਂਗੇ।।
Currently Selected:
ਜ਼ਬੂਰਾਂ ਦੀ ਪੋਥੀ 79: PUNOVBSI
Highlight
Share
Copy

Want to have your highlights saved across all your devices? Sign up or sign in
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.
Free Reading Plans and Devotionals related to ਜ਼ਬੂਰਾਂ ਦੀ ਪੋਥੀ 79

Reading With the People of God #8 Peace

Daily Bible Reading Plan With Christian Mael (June)

30 Day Shred
