YouVersion Logo
Search Icon

ਯਸਾਯਾਹ 9

9
ਸ਼ਾਂਤੀ ਦਾ ਰਾਜ ਕੁਮਾਰ
1ਪਰ ਉਹ ਦੇ ਲਈ ਜਿਹੜੀ ਕਸ਼ਟ ਵਿੱਚ ਸੀ ਧੁੰਦ ਨਹੀਂ ਹੋਵੇਗੀ। ਪਿੱਛਲੇ ਸਮੇਂ ਵਿੱਚ ਉਹ ਨੇ ਜ਼ਬੁਲੁਨ ਦੀ ਧਰਤੀ ਅਤੇ ਨਫ਼ਤਾਲੀ ਦੀ ਧਰਤੀ ਨੂੰ ਤੁੱਛ ਕੀਤਾ ਪਰ ਆਖਰੀ ਸਮੇਂ ਵਿੱਚ ਓਹ ਸਮੁੰਦਰ ਦੇ ਰਾਹ ਯਰਦਨੋਂ ਪਾਰ ਕੌਮਾਂ ਦੇ ਗਲੀਲ ਨੂੰ ਪਰਤਾਪਵਾਨ ਕਰੇਗਾ।।
2ਜਿਹੜੇ ਲੋਕ ਅਨ੍ਹੇਰੇ ਵਿੱਚ ਚੱਲਦੇ ਸਨ,
ਓਹਨਾਂ ਨੇ ਵੱਡਾ ਚਾਨਣ ਵੇਖਿਆ,
ਅਤੇ ਜਿਹੜੇ ਮੌਤ ਦੇ ਸਾਯੇ ਦੇ ਦੇਸ ਵਿੱਚ ਵੱਸਦੇ
ਸਨ,
ਓਹਨਾਂ ਉੱਤੇ ਚਾਨਣ ਚਮਕਿਆ।
3ਤੈਂ ਕੌਮ ਨੂੰ ਵਧੇਰੇ ਕੀਤਾ,
ਤੈਂ ਉਹ ਦੀ ਖੁਸ਼ੀ ਨੂੰ ਵਧਾਇਆ,
ਓਹ ਤੇਰੇ ਸਨਮੁਖ ਖੁਸ਼ੀ ਕਰਦੇ ਹਨ,
ਜਿਵੇਂ ਵਾਢੀ ਤੇ ਖੁਸ਼ੀ ਕਰੀਦੀ ਹੈ,
ਅਤੇ ਜਿਵੇਂ ਲੁੱਟ ਦਾ ਮਾਲ ਵੰਡਣ ਉੱਤੇ
ਓਹ ਬਾਗ ਬਾਗ ਹੁੰਦੇ ਹਨ।
4ਉਸ ਦੇ ਭਾਰ ਦੇ ਜੂਲੇ ਨੂੰ,
ਉਸ ਦੇ ਮੋਢੇ ਦੀ ਲਾਠੀ ਨੂੰ,
ਅਤੇ ਉਸ ਦੇ ਸਤਾਉਣ ਵਾਲੇ ਦੀ ਸੋਟੀ ਨੂੰ,
ਤੈਂ ਟੋਟੇ ਟੋਟੇ ਕੀਤਾ ਜਿਵੇਂ ਮਿਦਯਾਨ ਦੇ ਦਿਨ
ਵਿੱਚ।
5ਹਰ ਸ਼ੋਰ ਨਾਲ ਪੌੜ ਮਾਰਨ ਵਾਲਾ ਫੌਜੀ ਬੂਟ,
ਅਤੇ ਹਰ ਲਹੂ ਲੁਹਾਣ ਕੱਪੜਾ,
ਅੱਗ ਦੇ ਬਾਲਣ ਵਾਂਙੁ ਸਾੜਿਆ ਜਾਵੇਗਾ।
6ਸਾਡੇ ਲਈ ਤਾਂ ਇੱਕ ਬਾਲਕ ਜੰਮਿਆਂ,
ਅਤੇ ਸਾਨੂੰ ਇੱਕ ਪੁੱਤ੍ਰ ਬ਼ਖ਼ਸ਼ਿਆ ਗਿਆ,
ਰਾਜ ਉਹ ਦੇ ਮੋਢੇ ਉੱਤੇ ਹੋਵੇਗਾ,
ਅਤੇ ਉਹ ਦਾ ਨਾਮ ਇਉਂ ਸੱਦਿਆ ਜਾਵੇਗਾ,
"ਅਚਰਜ ਸਲਾਹੂ, ਸ਼ਕਤੀਮਾਨ ਪਰਮੇਸ਼ੁਰ,
ਅਨਾਦੀ ਪਿਤਾ, ਸ਼ਾਂਤੀ ਦਾ ਰਾਜ ਕੁਮਾਰ"।
7ਉਹ ਦੇ ਰਾਜ ਦੀ ਤਰੱਕੀ,
ਅਤੇ ਸਲਾਮਤੀ ਦੀ ਕੋਈ ਹੱਦ ਨਾ ਹੋਵੇਗੀ,
ਦਾਊਦ ਦੀ ਰਾਜ-ਗੱਦੀ ਉੱਤੇ,
ਅਤੇ ਉਹ ਦੀ ਪਾਤਸ਼ਾਹੀ ਉੱਤੇ,
ਭਈ ਉਹ ਉਸ ਨੂੰ ਕਾਇਮ ਕਰੇ,
ਅਤੇ ਨਿਆਉਂ ਤੇ ਧਰਮ ਨਾਲ ਉਸ ਨੂੰ
ਹੁਣ ਤੋਂ ਜੁੱਗੋ ਜੁੱਗ ਸੰਭਾਲੇ।
ਸੈਨਾਂ ਦੇ ਯਹੋਵਾਹ ਦੀ ਅਣਖ ਏਹ ਕਰੇਗੀ।।
8ਪ੍ਰਭੁ ਨੇ ਯਾਕੂਬ ਨੂੰ ਬਚਨ ਘੱਲਿਆ,
ਅਤੇ ਉਹ ਇਸਰਾਏਲ ਉੱਤੇ ਆ ਪਿਆ।
9ਤਾਂ ਸਾਰੇ ਲੋਕ ਜਾਣਨਗੇ,
ਇਫ਼ਰਾਈਮ ਅਤੇ ਸਾਮਰਿਯਾ ਦੇ ਵਾਸੀ,
ਜਿਹੜੇ ਗਰੂਰ ਤੇ ਦਿਲ ਤੇ ਹੰਕਾਰ ਨਾਲ ਆਖਦੇ ਹਨ,
10ਇੱਟਾਂ ਡਿੱਗ ਪਈਆਂ,
ਪਰ ਅਸੀਂ ਘੜਵੇਂ ਪੱਥਰਾਂ ਨਾਲ ਉਸਾਂਰਗੇ,
ਗੁਲਰ ਤਾਂ ਵੱਢੇ ਹੋਏ ਹਨ,
ਪਰ ਅਸੀਂ ਉਨ੍ਹਾਂ ਦੇ ਥਾਂ ਦਿਆਰ ਪਾਵਾਂਗੇ।
11ਸੋ ਯਹੋਵਾਹ ਰਸੀਨ ਦੇ ਵਿਰੋਧੀਆਂ ਨੂੰ ਉਹ ਦੇ
ਵਿਰੁੱਧ ਚੁੱਕੇਗਾ,
ਅਤੇ ਉਹ ਦੇ ਵੈਰੀਆਂ ਨੂੰ ਪਰੇਰੇਗਾ।
12ਅਰਾਮੀ ਅੱਗੇ ਅਤੇ ਫਲਿਸਤੀ ਪਿੱਛੇ ਹੋਣਗੇ,
ਅਤੇ ਓਹ ਇਸਰਾਏਲ ਨੂੰ ਅੱਡੇ ਹੋਏ ਮੂੰਹ ਨਾਲ ਭੱਖ
ਲੈਣਗੇ।
ਏਹ ਦੇ ਹੁੰਦਿਆਂ ਤੇ ਵੀ ਉਹ ਦਾ ਕ੍ਰੋਧ ਨਹੀਂ ਹਟਿਆ,
ਸਗੋਂ ਉਹ ਦਾ ਹੱਥ ਅਜੇ ਚੁੱਕਿਆ ਹੋਇਆ ਹੈ।।
13ਤਾਂ ਵੀ ਪਰਜਾ ਆਪਣੇ ਮਾਰਨ ਵਾਲੇ ਵੱਲ ਨਾ ਮੁੜੀ,
ਨਾ ਸੈਨਾਂ ਦੇ ਯਹੋਵਾਹ ਨੂੰ ਭਾਲਿਆ।
14ਸੋ ਯਹੋਵਾਹ ਨੇ ਇਸਰਾਏਲ ਵਿੱਚੋਂ ਸਿਰ ਅਰ ਪੂਛ,
ਖਜੂਰ ਦੀ ਟਹਿਣੀ ਤੇ ਕਾਨਾ ਇੱਕੋ ਦਿਨ ਵੱਢ
ਸੁੱਟਿਆ,
15ਬਜ਼ੁਰਗ ਅਰ ਪਤਵੰਤ, ਓਹ ਸਿਰ ਹਨ,
ਅਤੇ ਨਬੀ ਜਿਹੜਾ ਝੂਠ ਸਿਖਾਉਂਦਾ ਹੈ, ਉਹ ਪੂਛ
ਹੈ।
16ਇਸ ਪਰਜਾ ਦੇ ਆਗੂ ਕੁਰਾਹ ਪਾਉਣ ਵਾਲੇ ਹਨ,
ਅਤੇ ਉਨ੍ਹਾਂ ਦੇ ਪਿੱਛੇ ਲੱਗਣ ਵਾਲੇ ਨਿਗਲੇ ਜਾਂਦੇ
ਹਨ।।
17ਏਸ ਲਈ ਪ੍ਰਭੁ ਉਨ੍ਹਾਂ ਦੇ ਜੁਆਨਾਂ ਉੱਤੇ ਖੁਸ਼ ਨਹੀਂ,
ਨਾ ਉਨ੍ਹਾਂ ਦੇ ਯਤੀਮਾਂ ਅਤੇ ਵਿਧਵਾਂ ਉੱਤੇ ਰਹਮ
ਕਰੇਗਾ,
ਕਿਉਂ ਜੋ ਹਰੇਕ ਬੇਧਰਮ ਅਰ ਕੁਕਰਮੀ ਹੈ,
ਅਤੇ ਹਰ ਮੂੰਹ ਮੂਰਖਤਾਈ ਬੱਕਦਾ ਹੈ।
ਏਹ ਦੇ ਹੁੰਦਿਆ ਤੇ ਵੀ ਉਹ ਦਾ ਕ੍ਰੋਧ ਨਹੀ
ਹਟਿਆ,
ਸਗੋਂ ਉਹ ਦਾ ਹੱਥ ਅਜੇ ਚੁੱਕਿਆ ਹੋਇਆ ਹੈ।।
18ਬੁਰਿਆਈ ਤਾਂ ਅੱਗ ਵਾਂਙੁ ਬਲਦੀ ਹੈ,
ਉਹ ਕੰਡੇ ਤੇ ਕੰਡਿਆਲੇ ਭਸਮ ਕਰਦੀ ਹੈ,
ਅਤੇ ਉਹ ਬਣ ਦੀਆਂ ਝੰਗੀਆਂ ਵਿੱਚ ਭੜਕ
ਉੱਠਦੀ ਹੈ,
ਓਹ ਧੂੰਏਂ ਦੇ ਗੂੜ੍ਹੇ ਬੱਦਲਾਂ ਵਿੱਚ ਉਤਾਹਾਂ ਚੜ੍ਹਦੀਆਂ
ਹਨ।
19ਸੈਨਾਂ ਦੇ ਯਹੋਵਾਹ ਦੇ ਕਹਿਰ ਵਿੱਚ ਧਰਤੀ ਸੜ
ਜਾਂਦੀ ਹੈ,
ਲੋਕ ਅੱਗ ਦੇ ਬਾਲਣ ਜੇਹੇ ਹੁੰਦੇ ਹਨ,
ਕੋਈ ਆਪਣੇ ਭਰਾ ਦੀ ਰਈ ਨਹੀਂ ਕਰਦਾ।
20ਕੋਈ ਸੱਜੇ ਹੱਥ ਵੱਲੋਂ ਕੁਝ ਖਿੱਚਦਾ ਪਰ ਰਹਿੰਦਾ
ਭੁੱਖਾ ਹੈ,
ਕੋਈ ਖੱਬੇ ਵੱਲੋਂ ਖਾਂਦਾ ਪਰ ਓਹ ਰੱਜਦੇ ਨਹੀਂ,
ਹਰ ਮਨੁੱਖ ਆਪਣੀ ਬਾਂਹ ਦਾ ਮਾਸ ਖਾਵੇਗਾ,
21ਮਨੱਸ਼ਹ ਇਫ਼ਰਾਈਮ ਨੂੰ ਅਰ ਇਫ਼ਰਾਈਮ ਮਨੱਸ਼ਹ
ਨੂੰ,
ਅਤੇ ਓਹ ਮਿਲ ਕੇ ਯਹੂਦਾਹ ਦੇ ਵਿਰੁੱਧ ਹੁੰਦੇ ਹਨ।
ਏਹ ਦੇ ਹੁੰਦਿਆਂ ਤੇ ਵੀ ਉਹ ਦਾ ਕ੍ਰੋਧ ਨਹੀਂ
ਹਟਿਆ,
ਸਗੋਂ ਉਹ ਦਾ ਹੱਥ ਅਜੇ ਚੁੱਕਿਆ ਹੋਇਆ ਹੈ।।

Highlight

Share

Copy

None

Want to have your highlights saved across all your devices? Sign up or sign in