YouVersion Logo
Search Icon

ਯਸਾਯਾਹ 8

8
ਸਾਖੀ ਨਾਮਾ ਠੱਪ ਤੇ ਯਹੋਵਾਹ ਨੂੰ ਤੱਕ
1ਤਾਂ ਯਹੋਵਾਹ ਨੇ ਮੈਨੂੰ ਆਖਿਆ, ਇੱਕ ਵੱਡੀ ਤਖ਼ਤੀ ਲੈ ਕੇ ਉਹ ਦੇ ਉੱਤੇ ਆਮ ਅੱਖਰਾਂ ਵਿੱਚ ਲਿਖ, "ਮਹੇਰ-ਸ਼ਲਾਲ-ਹਾਸ਼-ਬਜ ਦੇ ਲਈ" 2ਸੋ ਮੈਂ ਆਪਣੇ ਲਈ ਮਾਤਬਰ ਗਵਾਹ ਬਣਾਏ, ਅਰਥਾਤ ਊਰੀਯਾਹ ਜਾਜਕ ਅਤੇ ਯਬਰਕਯਾਹ ਦਾ ਪੁੱਤ੍ਰ ਜ਼ਕਰਯਾਹ 3ਤਾਂ ਮੈਂ ਨਬੀਆ ਨਾਲ ਸੰਗ ਕੀਤਾ ਅਤੇ ਉਹ ਗਰਭਵੰਤੀ ਹੋਈ ਤੇ ਪੁੱਤ੍ਰ ਜਣੀ, ਤਾਂ ਯਹੋਵਾਹ ਨੇ ਮੈਨੂੰ ਆਖਿਆ, ਉਹ ਦਾ ਨਾਉਂ ਮਹੇਰ-ਸ਼ਲਾਲ-ਹਾਸ਼-ਬਜ਼#8:3 "ਲੁੱਟ ਝੱਟ, ਸ਼ਇਕਾਰ ਫੱਟ" । ਰੱਖ 4ਕਿਉਂ ਜੋ ਇਸ ਤੋਂ ਪਹਿਲਾਂ ਕਿ ਉਹ ਮੁੰਡਾ "ਮੇਰਾ ਪਿਤਾ" ਤੇ "ਮੇਰੀ ਮਾਤਾ" ਕਹਿਣਾ ਸਿੱਖੇ, ਦੰਮਿਸਕ ਦਾ ਮਾਲ ਅਤੇ ਸਾਮਰਿਯਾ ਦੀ ਲੁੱਟ ਅਸ਼ੂਰ ਦੇ ਰਾਜੇ ਦੇ ਅੱਗੇ ਚੁਕਵਾਈ ਜਾਵੇਗੀ।।
5ਯਹੋਵਾਹ ਫੇਰ ਹੋਰ ਮੈਨੂੰ ਬੋਲਿਆ 6ਏਸ ਲਈ ਕਿ ਪਰਜਾ ਨੇ ਸ਼ੀਲੋਆਹ ਦੇ ਹੌਲੀ ਵਗਣ ਵਾਲੇ ਪਾਣੀ ਨੂੰ ਰੱਦ ਕੀਤਾ ਅਤੇ ਰਸੀਨ ਤੇ ਰਮਲਯਾਹ ਦੇ ਪੁੱਤ੍ਰ ਉੱਤੇ ਖੁਸ਼ ਹਨ 7ਤਾਂ ਵੇਖੋ, ਪ੍ਰਭੁ ਉਨ੍ਹਾਂ ਦੇ ਉੱਤੇ ਦਰਿਆ ਦੇ ਤੇਜ ਤੇ ਬਹੁਤੇ ਪਾਣੀ ਚੜ੍ਹਾਵੇਗਾ, ਅਰਥਾਤ ਅੱਸ਼ੂਰਦੇ ਰਾਜੇ ਨੂੰ ਉਹ ਦੀ ਸਾਰੀ ਸ਼ਾਨ ਨਾਲ ਅਤੇ ਉਹ ਆਪਣੇ ਸਾਰੇ ਨਾਲਿਆਂ ਉੱਤੇ ਚੜ੍ਹੇਗਾ ਅਤੇ ਆਪਣੇ ਸਾਰੇ ਕੰਢਿਆਂ ਦੇ ਉੱਤੋਂ ਹੀ ਵਗੇਗਾ। 8ਉਹ ਯਹੂਦਾਹ ਦੇ ਵਿੱਚ ਵੀ ਲੰਘੇਗਾ, ਉਹ ਹੜ੍ਹ ਬਣ ਕੇ ਵਗੇਗਾ ਅਤੇ ਗਰਦਨ ਤੀਕ ਚੜ੍ਹੇਗਾ ਅਤੇ ਹੇ ਇੰਮਾਨੂਏਲ, ਉਹ ਦੇ ਪਰਾਂ ਦਾ ਫੈਲਾਓ ਤੇਰੇ ਦੇਸ ਦੀ ਚੁੜਾਈ ਨੂੰ ਭਰ ਦੇਵੇਗਾ!।।
9ਹੇ ਲੋਕੋ! ਮਿਲ ਜਾਓ,#8:9 ਅਥਵਾ, (1) ਡੰਡ ਪਾਓ, (2) ਚੂਰ ਚੂਰ ਹੋ ਜਾਓ । ਪਰ ਟੋਟੇ ਟੋਟੇ ਕੀਤੇ
ਜਾਓਗੇ,
ਹੇ ਸਾਰੇ ਦੂਰ ਦੇਸ ਦਿਓ, ਕੰਨ ਲਾਓ,
ਆਪਣੀਆਂ ਕਮਰਾਂ ਕੱਸੋ, ਪਰ ਤੁਸੀਂ ਟੋਟੇ ਟੋਟੇ ਕੀਤੇ
ਜਾਓਗੇ,
ਆਪਣੀਆਂ ਕਮਰਾਂ ਕੱਸੋ ਪਰ ਤੁਸੀਂ ਟੋਟੇ ਟੋਟੇ ਕੀਤੇ
ਜਾਓਗੇ!
10ਆਪੋ ਵਿੱਚ ਸਲਾਹ ਕਰੋ ਪਰ ਉਹ ਨਿਸਫਲ ਹੋਵੇਗੀ,
ਬਚਨ ਕਰੋ ਪਰ ਉਹ ਕਾਇਮ ਨਾ ਰਹੇਗਾ,
ਕਿਉਂ ਜੋ ਪਰਮੇਸ਼ੁਰ ਸਾਡੇ ਸੰਗ ਹੈ।।
11ਐਉਂ ਯਹੋਵਾਹ ਨੇ ਤਕੜੇ ਹੱਥ ਨਾਲ ਮੈਨੂੰ ਫੜ ਕੇ ਆਖਿਆ ਅਤੇ ਇਸ ਪਰਜਾ ਦੇ ਚਾਲ ਚਲਣ ਤੋਂ ਮੈਨੂੰ ਇਹ ਆਖ ਕੇ ਖਬਰਦਾਰ ਕੀਤਾ 12ਕਿ ਉਹ ਸਭ ਕੁਝ ਜਿਹ ਨੂੰ ਇਹ ਪਰਜਾ ਏਕਾ ਆਖੇ, ਤੁਸੀਂ ਏਕਾ ਨਾ ਆਖੋ ਅਤੇ ਜਿਸ ਤੋਂ ਏਹ ਭੈ ਖਾਂਦੀ ਹੈ, ਤੁਸੀਂ ਭੈ ਨਾ ਖਾਓ, ਨਾ ਕੰਬੋ 13ਸੈਨਾਂ ਦਾ ਯਹੋਵਾਹ, ਉਹ ਨੂੰ ਪਵਿੱਤਰ ਮੰਨੋ ਅਤੇ ਉਹ ਤੁਹਾਡੇ ਲਈ ਭੈ ਅਤੇ ਉਹ ਤੁਹਾਡੇ ਲਈ ਕਾਂਬਾ ਹੋਵੇ 14ਉਹ ਪਵਿੱਤਰ ਅਸਥਾਨ ਹੋਵੇਗਾ ਪਰ ਇਸਰਾਏਲ ਦੇ ਦੋਹਾਂ ਘਰਾਣਿਆਂ ਲਈ ਠੋਕਰ ਦਾ ਪੱਥਰ ਅਤੇ ਠੇਡਾ ਖਾਣ ਦੀ ਚਟਾਨ ਅਤੇ ਯਰੂਸ਼ਲਮ ਦੇ ਵਾਸੀਆਂ ਲਈ ਫਾਹੀ ਤੇ ਫੰਦਾ ਹੋਵੇਗਾ 15ਬਹੁਤੇ ਉਨ੍ਹਾਂ ਵਿੱਚ ਠੇਡੇ ਖਾਣਗੇ ਅਤੇ ਡਿੱਗਣਗੇ ਅਤੇ ਚੂਰ ਚੂਰ ਹੋ ਜਾਣਗੇ ਅਤੇ ਫਾਹੇ ਜਾਣਗੇ ਅਤੇ ਫੜੇ ਜਾਣਗੇ।।
16ਸਾਖੀ ਨਾਮੇ ਨੂੰ ਠੱਪ ਲੈ, ਅਤੇ ਮੇਰੇ ਚੇਲਿਆਂ ਵਿੱਚ ਬਿਵਸਥਾ ਉੱਤੇ ਮੋਹਰ ਲਾ 17ਅਤੇ ਮੈਂ ਯਹੋਵਾਹ ਲਈ ਠਹਿਰਾਂਗਾ ਜਿਹੜਾ ਯਾਕੂਬ ਦੇ ਘਰਾਣੇ ਤੋਂ ਆਪਣਾ ਮੂੰਹ ਲੁਕਾਉਂਦਾ ਹੈ ਅਤੇ ਮੈਂ ਉਹ ਨੂੰ ਉਡੀਕਾਂਗਾ 18ਵੇਖੋ, ਮੈਂ ਅਤੇ ਓਹ ਬੱਚੇ ਜਿਹੜੇ ਯਹੋਵਾਹ ਨੇ ਮੈਨੂੰ ਬਖ਼ਸ਼ੇ ਇਸਰਾਏਲ ਵਿੱਚ ਸੈਨਾਂ ਦੇ ਯਹੋਵਾਹ ਵੱਲੋਂ ਜੋ ਸੀਯੋਨ ਪਰਬਤ ਉੱਤੇ ਵੱਸਦਾ ਹੈ ਨਿਸ਼ਾਨ ਅਤੇ ਅਚੰਭੇ ਹਾਂ।।
19ਜਦ ਓਹ ਤੁਹਾਨੂੰ ਆਖਣ ਭਈ ਭੂਤ ਮਿੱਤ੍ਰਾਂ ਨੂੰ ਅਤੇ ਦਿਓ-ਯਾਰਾਂ ਨੂੰ ਜਿਹੜੇ ਸੂਰ ਸੂਰ ਤੇ ਬੁੜ ਬੁੜ ਕਰਦੇ ਹਨ ਪੁੱਛੋ, - ਭਲਾ, ਲੋਕ ਆਪਣੇ ਪਰਮੇਸ਼ੁਰ ਨੂੰ ਨਾ ਪੁੱਛਣ? ਕੀ ਜੀਉਂਦਿਆਂ ਦੇ ਲਈ ਮੁਰਦਿਆਂ ਨੂੰ ਪੁੱਛੀਦਾ ਹੈ? 20ਬਿਵਸਥਾ ਤੇ ਸਾਖੀ ਨੂੰ! ਜੇ ਓਹ ਏਸ ਬਚਨ ਅਨੁਸਾਰ ਨਾ ਆਖਣ ਤਾਂ ਸੱਚ ਮੁੱਚ ਉਨ੍ਹਾਂ ਲਈ ਪਹੂ ਨਾ ਫਟੇਗੀ 21ਓਹ ਉਸ ਦੇ ਵਿੱਚ ਦੀ ਰੋਗੀ ਤੇ ਭੋਗੀ ਹੋ ਕੇ ਲੰਘਣਗੇ ਅਤੇ ਐਉਂ ਹੋਵੇਗਾ ਕਿ ਜਦ ਓਹ ਭੁੱਖੇ ਹੋਣਗੇ ਤਾਂ ਓਹ ਆਪਣੇ ਆਪ ਤੇ ਖਿਝਣਗੇ ਅਤੇ ਆਪਣੇ ਪਾਤਸ਼ਾਹ ਤੇ ਆਪਣੇ ਪਰਮੇਸ਼ੁਰ ਨੂੰ ਫਿਟਕਾਰਨਗੇ ਅਤੇ ਆਪਣੇ ਮੂੰਹ ਉਤਾਹਾਂ ਕਰਨਗੇ 22ਓਹ ਧਰਤੀ ਵੱਲ ਤੱਕਣਗੇ ਅਤੇ ਵੇਖੋ! ਬਿਪਤਾ ਤੇ ਅਨ੍ਹੇਰਾ, ਕਸ਼ਟ ਦੀ ਧੁੰਦ ਅਤੇ ਗੂੜ੍ਹੇ ਅਨ੍ਹੇਰੇ ਵਿੱਚ ਉਹ ਧੱਕੇ ਜਾਣਗੇ।।

Highlight

Share

Copy

None

Want to have your highlights saved across all your devices? Sign up or sign in