YouVersion Logo
Search Icon

ਰਸੂਲਾਂ ਦੇ ਕਰਤੱਬ 12

12
ਪਤਰਸ ਦਾ ਕੈਦ ਵਿੱਚੋਂ ਛੁਟਕਾਰਾ
1ਉਸ ਸਮੇਂ ਰਾਜਾ ਹੇਰੋਦੇਸ ਨੇ ਕਲੀਸਿਯਾ ਦੇ ਵਿੱਚ ਕਈ ਲੋਕਾਂ ਨੂੰ ਦੁੱਖ ਦੇਣ ਲਈ ਹੱਥ ਚੁੱਕਿਆ 2ਅਤੇ ਉਸ ਨੇ ਯੂਹੰਨਾ ਦੇ ਭਰਾ ਯਾਕੂਬ ਨੂੰ ਤਲਵਾਰ ਨਾਲ ਵੱਢ ਸੁੱਟਿਆ 3ਅਤੇ ਜਾਂ ਵੇਖਿਆ ਭਈ ਯਹੂਦੀਆਂ ਨੂੰ ਇਹ ਕੰਮ ਚੰਗਾ ਲੱਗਾ ਤਾਂ ਹੋਰ ਭੀ ਵਾਧਾ ਕੀਤਾ ਜੋ ਪਤਰਸ ਨੂੰ ਵੀ ਭੀ ਫੜ ਲਿਆ । ਏਹ ਪਤੀਰੀ ਰੋਟੀ ਦੇ ਦਿਨ ਸਨ 4ਸੋ ਉਹ ਨੂੰ ਫੜ ਕੇ ਕੈਦਖ਼ਾਨੇ ਵਿੱਚ ਪਾ ਦਿੱਤਾ ਅਤੇ ਚੌਹੁੰ ਸਿਪਾਹੀਆਂ ਦੇ ਚੌਹੁੰ ਪਹਿਰਿਆਂ ਦੇ ਹਵਾਲੇ ਕੀਤਾ ਭਈ ਉਹ ਦੀ ਚੌਕਸੀ ਕਰਨ ਅਤੇ ਦਾਯਾ ਕੀਤਾ ਜੋ ਉਹ ਨੂੰ ਪਸਾਹ ਦੇ ਤਿਉਹਾਰ ਦੇ ਪਿੱਛੋਂ ਲੋਕਾਂ ਦੇ ਅੱਗੇ ਕੱਢ ਲਿਆਵੇ 5ਸੋ ਕੈਦ ਵਿੱਚ ਪਤਰਸ ਦੀ ਰਾਖੀ ਹੁੰਦੀ ਸੀ ਪਰ ਕਲੀਸਿਯਾ ਉਹ ਦੇ ਲਈ ਪਰਮੇਸ਼ੁਰ ਅੱਗੇ ਮਨ ਲਾ ਕੇ ਪ੍ਰਾਰਥਨਾ ਕਰਦੀ ਰਹੀ 6ਜਾਂ ਹੇਰੋਦੇਸ ਉਹ ਨੂੰ ਬਾਹਰ ਲਿਆਉਣ ਨੂੰ ਤਿਆਰ ਸੀ ਉਸ ਰਾਤ ਪਤਰਸ ਦੋਹੁੰ ਸੰਗਲਾਂ ਨਾਲ ਜਕੜਿਆ ਹੋਇਆ ਸੀ ਦੋ ਸਿਪਾਹੀਆਂ ਦੇ ਵਿਚਕਾਰ ਸੁੱਤਾ ਪਿਆ ਸੀ ਅਰ ਪਹਿਰੇ ਵਾਲੇ ਕੈਦਖ਼ਾਨੇ ਦੇ ਫਾਟਕ ਤੇ ਪਹਿਰਾ ਦੇ ਰਹੇ ਸਨ 7ਤਾਂ ਵੇਖੋ, ਪ੍ਰਭੁ ਦਾ ਇੱਕ ਦੂਤ ਆਣ ਖਲੋਤਾ ਅਤੇ ਉਸ ਕੋਠੜੀ ਵਿੱਚ ਚਾਨਣ ਚਮਕਿਆ ਅਤੇ ਉਸ ਨੇ ਪਤਰਸ ਦੀ ਵੱਖੀ ਤੇ ਹੱਥ ਮਾਰਿਆ ਅਤੇ ਉਹ ਨੂੰ ਜਗਾ ਕੇ ਆਖਿਆ, ਕੀ ਛੇਤੀ ਉੱਠ ਅਤੇ ਉਹ ਸੰਗਲ ਉਹ ਦੇ ਹੱਥਾਂ ਤੋਂ ਡਿੱਗ ਪਏ 8ਅਰ ਦੂਤ ਨੇ ਉਹ ਨੂੰ ਕਿਹਾ ਕਿ ਲੱਕ ਬੰਨ੍ਹ ਅਤੇ ਆਪਣੀ ਜੁੱਤੀ ਪਾ ਤਾਂ ਉਹ ਨੇ ਏਸੇ ਤਰਾਂ ਕੀਤਾ। ਫੇਰ ਉਸ ਨੇ ਉਹ ਨੂੰ ਆਖਿਆ, ਆਪਣੀ ਚਾਦਰ ਓੜ੍ਹ ਕੇ ਮੇਰੇ ਮਗਰ ਆ ਜਾਹ 9ਅਤੇ ਉਹ ਨਿੱਕਲ ਕੇ ਉਸ ਦੇ ਪਿੱਛੇ ਪਿੱਛੇ ਤੁਰ ਪਿਆ ਅਰ ਨਾ ਜਾਤਾ ਭਈ ਇਹ ਜੋ ਦੂਤ ਵੱਲੋਂ ਹੋ ਰਿਹਾ ਹੈ ਸੋ ਸੱਚ ਹੈ ਸਗੋਂ ਇਹ ਸਮਝਿਆ ਜੋ ਮੈਂ ਇੱਕ ਦਰਸ਼ਣ ਵੇਖ ਰਿਹਾ ਹਾਂ 10ਤਦ ਓਹ ਪਹਿਲੇ ਅਤੇ ਦੂਜੇ ਪਹਿਰੇ ਵਿੱਚੋਂ ਦੀ ਨਿੱਕਲ ਕੇ ਲੋਹੇ ਦੇ ਫਾਟਕ ਤੀਕ ਆਏ ਜਿਹੜਾ ਸ਼ਹਿਰ ਵਿੱਚ ਪੁਚਾਉਂਦਾ ਹੈ ਅਰ ਉਹ ਆਪ ਤੋਂ ਆਪ ਉਨ੍ਹਾਂ ਲਈ ਖੁਲ੍ਹ ਗਿਆ ਅਤੇ ਓਹ ਨਿੱਕਲ ਕੇ ਇੱਕ ਗਲੀ ਦੇ ਰਾਹ ਤੁਰ ਪਏ ਤਾਂ ਓਸੇ ਵੇਲੇ ਦੂਤ ਉਹ ਦੇ ਕੋਲੋਂ ਚੱਲਿਆ ਗਿਆ 11ਤਦ ਪਤਰਸ ਨੇ ਸੋਝੀ ਵਿੱਚ ਆਣ ਕੇ ਕਿਹਾ ਕਿ ਹੁਣ ਮੈਂ ਠੀਕ ਜਾਣਿਆ ਭਈ ਪ੍ਰਭੁ ਨੇ ਆਪਣਾ ਦੂਤ ਘੱਲਿਆ ਅਤੇ ਮੈਨੂੰ ਹੇਰੋਦੇਸ ਦੇ ਹੱਥੋਂ ਅਰ ਯਹੂਦੀ ਕੌਮ ਦੀ ਸਾਰੀ ਆਸਾ ਤੋਂ ਛੁਡਾ ਦਿੱਤਾ ਹੈ! 12ਫੇਰ ਸੋਚ ਕੇ ਯੂਹੰਨਾ ਜੋ ਮਰਕੁਸ ਕਹਾਉਂਦਾ ਹੈ ਉਹ ਦੀ ਮਾਤਾ ਮਰਿਯਮ ਦੇ ਘਰ ਆਇਆ ਜਿੱਥੇ ਬਹੁਤ ਲੋਕ ਇਕੱਠੇ ਹੋ ਕੇ ਪ੍ਰਾਰਥਨਾ ਕਰ ਰਹੇ ਸਨ 13ਜਾਂ ਉਹ ਡੇਉੜ੍ਹੀ ਦਾ ਬੂਹਾ ਖੜਕਾਇਆ ਤਾਂ ਇੱਕ ਟਹਿਲਣ ਰੋਦੇ ਨਾਮੇ ਸੁਣਨ ਆਈ 14ਤਦ ਪਤਰਸ ਦਾ ਬੋਲ ਪਛਾਣ ਕੇ ਖੁਸ਼ੀ ਦੇ ਮਾਰੇ ਬੂਹਾ ਨਾ ਖੋਲ੍ਹਿਆ ਪਰ ਅੰਦਰ ਨੂੰ ਦੌੜ ਕੇ ਖਬਰ ਦਿੱਤੀ ਜੋ ਡੇਉੜ੍ਹੀ ਦੇ ਅੱਗੇ ਪਤਰਸ ਖੜਾ ਹੈ! 15ਉਨ੍ਹਾਂ ਉਸ ਨੂੰ ਆਖਿਆ, ਤੂੰ ਤਾਂ ਕਮਲੀ ਹੈਂ, ਪਰ ਉਹ ਵੱਡੇ ਹਠ ਨਾਲ ਬੋਲੀ ਭਈ ਗੱਲ ਏਵੇਂ ਹੀ ਹੈ ! ਤਦ ਉਨ੍ਹਾਂ ਆਖਿਆ, ਕਿ ਉਹ ਦਾ ਦੂਤ ਹੋਣਾ ਹੈ 16ਪਰ ਪਤਰਸ ਬੂਹਾ ਖੜਕਾਉਂਦਾ ਰਿਹਾ। ਤਾਂ ਉਨ੍ਹਾਂ ਨੇ ਬੂਹਾ ਖੋਲ੍ਹ ਕੇ ਉਹ ਨੂੰ ਵੇਖਿਆ ਅਤੇ ਅਚਰਜ ਰਹਿ ਗਏ 17ਪਰੰਤੂ ਉਹ ਨੇ ਉਨ੍ਹਾਂ ਦੇ ਹੱਥ ਨਾਲ ਸੈਨਤ ਕੀਤੀ ਭਈ ਚੁੱਪ ਰਹਿਣ ਅਤੇ ਦੱਸਿਆ ਜੋ ਪ੍ਰਭੁ ਨੇ ਕਿਸ ਤਰਾਂ ਮੈਨੂੰ ਕੈਦਖ਼ਾਨੇ ਵਿੱਚੋਂ ਕੱਢਿਆ ਅਤੇ ਆਖਿਆ ਕਿ ਯਾਕੂਬ ਅਤੇ ਭਾਈਆਂ ਨੂੰ ਇਨ੍ਹਾਂ ਗੱਲਾਂ ਦੀ ਖਬਰ ਦਿਓ, ਅਤੇ ਉਹ ਬਾਹਰ ਜਾ ਕੇ ਹੋਰ ਥਾਂ ਚੱਲਿਆ ਗਿਆ 18ਜਾਂ ਦਿਨ ਚੜ੍ਹਿਆ ਤਾਂ ਸਿਪਾਹੀਆਂ ਵਿੱਚ ਬਹੁਤ ਘਬਰਾਹਟ ਪੈ ਗਈ ਕਿ ਪਤਰਸ ਕਿੱਧਰ ਗਿਆ? 19ਜਾਂ ਹੇਰੋਦੇਸ ਨੇ ਉਹ ਦਾ ਖੋਜ ਕੀਤਾ ਅਤੇ ਉਹ ਨਾ ਲੱਭਾ ਤਾਂ ਪਹਿਰੇ ਵਾਲਿਆਂ ਦੀ ਜਾਚ ਕਰ ਕੇ ਹੁਕਮ ਦਿੱਤਾ ਜੋ ਓਹ ਵੱਢੇ ਜਾਣ ਅਰ ਉਹ ਯਹੂਦਿਯਾ ਤੋਂ ਨਿੱਕਲ ਕੇ ਕੈਸਰਿਯਾ ਵਿੱਚ ਜਾ ਠਹਿਰਿਆ।।
20ਹੇਰੋਦੇਸ ਸੂਰ ਅਤੇ ਸੈਦਾ ਦੇ ਲੋਕਾਂ ਨਾਲ ਬਹੁਤ ਨਰਾਜ਼ ਸੀ । ਤਦ ਓਹ ਇੱਕ ਮਨ ਹੋ ਕੇ ਉਹ ਦੇ ਕੋਲ ਆਏ ਅਰ ਬਲਾਸਤੁਸ ਨੂੰ ਜਿਹੜਾ ਰਾਜੇ ਦੇ ਮਹਿਲ ਦਾ ਨਾਜ਼ਰ ਸੀ ਫੁਸਲਾ ਕੇ ਸੁਲਾਹ ਲਈ ਅਰਜ਼ ਕਰਨ ਲੱਗੇ ਕਿਉਂ ਜੋ ਉਨ੍ਹਾਂ ਦੇ ਦੇਸ ਦੀ ਪਿਰਤਪਾਲ ਰਾਜੇ ਦੇ ਦੇਸ ਤੋਂ ਹੁੰਦੀ ਸੀ 21ਹੇਰੋਦੇਸ ਇੱਕ ਮਿੱਥੇ ਹੋਏ ਦਿਨ ਨੂੰ ਰਾਜ ਬਸਤਰ ਪਹਿਨ ਕੇ ਅਦਾਲਤ ਦੇ ਸਿੰਘਾਸਣ ਉੱਤੇ ਬੈਠਾ ਅਰ ਉਨ੍ਹਾਂ ਦੇ ਅੱਗੇ ਬੋਲਣ ਲੱਗਾ 22ਅਤੇ ਲੋਕ ਉੱਚੀ ਦੇ ਕੋ ਬੋਲ ਉੱਠੇ ਭਈ ਇਹ ਤਾਂ ਦਿਓਤੇ ਦੀ ਅਵਾਜ਼ ਹੈ, ਮਨੁੱਖ ਦੀ ਨਹੀਂ! 23ਤਾਂ ਓਵੇਂ ਪ੍ਰਭੁ ਦੇ ਇੱਕ ਦੂਤ ਨੇ ਉਹ ਨੂੰ ਮਾਰਿਆ ਇਸ ਲਈ ਜੋ ਉਹ ਨੇ ਪਰਮੇਸ਼ੁਰ ਦੀ ਵਡਿਆਈ ਨਾ ਕੀਤੀ ਅਤੇ ਕੀੜੇ ਪੈ ਕੇ ਮਰ ਗਿਆ।।
24ਪਰ ਪਰਮੇਸ਼ੁਰ ਦਾ ਬਚਨ ਵਧਦਾ ਅਤੇ ਫੈਲਦਾ ਗਿਆ।। 25ਬਰਨਬਾਸ ਅਤੇ ਸੌਲੁਸ ਆਪਣੀ ਸੇਵਾ ਪੂਰੀ ਕਰ ਕੇ ਯੂਹੰਨਾ ਨੂੰ ਜਿਹੜਾ ਮਰਕੁਸ ਕਰਕੇ ਸੱਦੀਦਾ ਹੈ ਨਾਲ ਲੈ ਕੇ ਯਰੂਸ਼ਲਮ ਤੋਂ ਮੁੜੇ।।

Highlight

Share

Copy

None

Want to have your highlights saved across all your devices? Sign up or sign in