੨ ਸਮੂਏਲ 9
9
ਮਫ਼ੀਬੋਸ਼ਥ ਉੱਤੇ ਦਯਾ
1ਫੇਰ ਦਾਊਦ ਨੇ ਆਖਿਆ, ਕੀ ਸ਼ਾਊਲ ਦੇ ਘਰਾਣੇ ਵਿੱਚੋਂ ਅਜੇ ਕੋਈ ਰਹਿੰਦਾ ਹੈ ਜੋ ਮੈਂ ਯੋਨਾਥਾਨ ਦੇ ਕਾਰਨ ਉਸ ਉੱਤੇ ਦਯਾ ਕਰਾਂ? 2ਸ਼ਾਊਲ ਦੇ ਘਰਾਣੇ ਦਾ ਇੱਕ ਸੀਬਾ ਨਾਮੇ ਟਹਿਲੂਆ ਸੀ ਸੋ ਜਾਂ ਉਨ੍ਹਾਂ ਨੇ ਉਸ ਨੂੰ ਦਾਊਦ ਕੋਲ ਸੱਦਿਆ ਤਾਂ ਪਾਤਸ਼ਾਹ ਨੇ ਉਸਨੂੰ ਆਖਿਆ, ਤੂੰ ਸੀਬਾ ਹੈਂ? ਉਹ ਬੋਲਿਆ, ਜੀ ਤੁਹਾਡਾ ਸੇਵਕ ਮੈਂ ਉਹੋ ਹੀ ਹਾਂ 3ਤਦ ਪਾਤਸ਼ਾਹ ਨੇ ਉਹ ਨੂੰ ਆਖਿਆ, ਸ਼ਾਊਲ ਦੇ ਘਰਾਣੇ ਵਿੱਚੋਂ ਕੋਈ ਰਹਿੰਦਾ ਹੈ ਜੋ ਮੈਂ ਉਹ ਦੇ ਨਾਲ ਪਰਮੇਸ਼ੁਰ ਜੇਹੀ ਦਯਾ ਕਰਾਂ? ਸੀਬਾ ਨੇ ਪਾਤਸ਼ਾਹ ਨੂੰ ਆਖਿਆ, ਅਜੇ ਯੋਨਾਥਾਨ ਦਾ ਇੱਕ ਪੁੱਤ੍ਰ ਹੈ ਜੋ ਪੈਰੋਂ ਲੰਙਾ ਹੈ 4ਤਦ ਪਾਤਸ਼ਾਹ ਨੇ ਉਹ ਨੂੰ ਪੁੱਛਿਆ, ਉਹ ਕਿੱਥੇ ਹੈ? ਸੀਬਾ ਨੇ ਪਾਤਸ਼ਾਹ ਨੂੰ ਆਖਿਆ, ਵੇਖੋ ਲੋਦਬਾਰ ਵਿੱਚ ਅੰਮੀਏਲ ਦੇ ਪੁੱਤ੍ਰ ਮਾਕੀਰ ਦੇ ਘਰ ਵਿੱਚ ਹੈ 5ਸੋ ਦਾਊਦ ਪਾਤਸ਼ਾਹ ਨੇ ਮਨੁੱਖ ਘੱਲੇ ਅਤੇ ਲੋਦਬਾਰ ਤੋਂ ਅੰਮੀਏਲ ਦੇ ਪੁੱਤ੍ਰ ਮਾਕੀਰ ਦੇ ਘਰੋਂ ਉਹ ਨੂੰ ਮੰਗਵਾ ਲਿਆ 6ਅਤੇ ਜਾਂ ਸ਼ਾਊਲ ਦਾ ਪੋਤਰਾ ਯੋਨਾਥਾਨ ਦਾ ਪੁੱਤ੍ਰ ਮਫ਼ੀਬੋਸ਼ਥ ਦਾਊਦ ਕੋਲ ਅੱਪੜਿਆ ਤਾਂ ਉਸ ਨੇ ਮੂੰਹ ਪਰਨੇ ਡਿੱਗ ਕੇ ਮੱਥਾ ਟੇਕਿਆ। ਤਦ ਦਾਊਦ ਨੇ ਆਖਿਆ, ਮਫ਼ੀਬੋਸ਼ਥ! ਉਸ ਨੇ ਆਖਿਆ, ਵੇਖੋ, ਤੁਹਾਡਾ ਸੇਵਕ ਹਾਜ਼ਰ ਹੈ! 7ਸੋ ਦਾਊਦ ਨੇ ਉਹ ਨੂੰ ਆਖਿਆ ਡਰ ਨਾ ਕਿਉਂ ਜੋ ਮੈਂ ਤੇਰੇ ਪਿਉ ਯੋਨਾਥਾਨ ਦੇ ਕਾਰਨ ਤੇਰੇ ਨਾਲ ਭਲਿਆਈ ਕਰਾਂਗਾ ਅਤੇ ਤੇਰੇ ਬਾਬੇ ਸ਼ਾਊਲ ਦੀ ਸਾਰੀ ਪੈਲੀ ਤੈਨੂੰ ਮੋੜ ਦਿਆਂਗਾ ਅਤੇ ਤੂੰ ਮੇਰੇ ਲੰਗਰ ਵਿੱਚੋਂ ਸਦਾ ਰੋਟੀ ਖਾਵੇਂਗਾ 8ਤਦ ਉਸ ਨੇ ਮਥਾ ਟੇਕਿਆ ਅਤੇ ਬੋਲਿਆ, ਤੁਹਾਡਾ ਸੇਵਕ ਹੈ ਹੀ ਕੀ ਜੋ ਤੁਸੀਂ ਮੇਰੇ ਉੱਤੇ ਮੋਏ ਕੁੱਤੇ ਵਰਗਾ ਹਾਂ ਧਿਆਨ ਕਰੋ?।।
9ਤਦ ਪਾਤਸ਼ਾਹ ਨੇ ਸ਼ਾਊਲ ਦੇ ਟਹਿਲੂਏ ਸੀਬਾ ਨੂੰ ਸੱਦਿਆ ਅਤੇ ਉਹ ਨੂੰ ਆਖਿਆ, ਮੈਂ ਸਭ ਕੁਝ ਜੋ ਸ਼ਾਊਲ ਅਤੇ ਉਸ ਦੇ ਘਰਾਣੇ ਦਾ ਸੀ ਸੋ ਤੇਰੇ ਮਾਲਕ ਦੇ ਪੁੱਤ੍ਰ ਨੂੰ ਬਖ਼ਸ਼ ਦਿੱਤਾ ਹੈ 10ਸੋ ਤੂੰ ਆਪਣੇ ਪੁੱਤ੍ਰਾਂ ਅਤੇ ਟਹਿਲੂਆਂ ਸਣੇ ਉਹ ਦੇ ਲਈ ਜ਼ਮੀਨ ਵਾਹ ਅਤੇ ਉਸ ਦੀ ਪੈਦਾਵਾਰ ਲਿਆਇਆ ਕਰ ਜੋ ਤੇਰੇ ਮਾਲਕ ਦੇ ਪੁੱਤ੍ਰ ਦੇ ਲਈ ਖਾਣ ਲਈ ਰੋਟੀ ਹੋਵੇ ਪਰ ਮਫ਼ੀਬੋਸ਼ਥ ਜੋ ਤੇਰੇ ਮਾਲਕ ਦਾ ਪੁੱਤ੍ਰ ਹੈ ਸੋ ਸਦਾ ਮੇਰੇ ਲੰਗਰ ਵਿੱਚ ਰੋਟੀ ਖਾਵੇਗਾ ਅਤੇ ਉਸ ਸੀਬਾ ਦੇ ਪੰਦਰਾ ਪੁੱਤ੍ਰ ਅਤੇ ਵੀਹ ਟਹਿਲੂਏ ਸਨ 11ਸੀਬਾ ਨੇ ਪਾਤਸ਼ਾਹ ਨੂੰ ਆਖਿਆ, ਸਭ ਕੁਝ ਜੋ ਮੇਰੇ ਮਾਹਰਾਜ ਪਾਤਸ਼ਾਹ ਨੇ ਆਪਣੇ ਸੇਵਕ ਨੂੰ ਆਖਿਆ ਹੈ ਸੋ ਤੁਹਾਡਾ ਸੇਵਕ ਕਰੇਗਾ ਪਰ ਮਫ਼ੀਬੋਸ਼ਥ ਦੇ ਲਈ ਪਾਤਸ਼ਾਹ ਨੇ ਆਖਿਆ ਜੋ ਉਹ ਰਾਜ ਪੁੱਤ੍ਰਾਂ ਵਾਂਙੁ ਮੇਰੇ ਲੰਗਰ ਵਿੱਚੋਂ ਰੋਟੀ ਖਾਵੇਗਾ 12ਅਤੇ ਮਫ਼ੀਬੋਸ਼ਥ ਦਾ ਮੀਕਾ ਨਾਮੇ ਇੱਕ ਨਿੱਕਾ ਜਿਹਾ ਪੁੱਤ੍ਰ ਸੀ ਅਤੇ ਹੋਰ ਜਿੰਨੇ ਸੀਬਾ ਦੇ ਘਰ ਰਹਿੰਦੇ ਸਨ ਸੋ ਸਭ ਮਫ਼ੀਬੋਸ਼ਥ ਦੇ ਟਹਿਲੂਏ ਸਨ 13ਸੋ ਮਫ਼ੀਬੋਸ਼ਥ ਯਰੂਸ਼ਲਮ ਵਿੱਚ ਰਿਹਾ ਕਿਉਂ ਜੋ ਸਦਾ ਪਾਤਸ਼ਾਹ ਦੇ ਲੰਗਰ ਵਿੱਚੋਂ ਰੋਟੀ ਖਾਂਦਾ ਹੁੰਦਾ ਸੀ ਅਤੇ ਦੋਹਾਂ ਪੈਰਾਂ ਤੋਂ ਲੰਙਾ ਸੀ।।
Currently Selected:
੨ ਸਮੂਏਲ 9: PUNOVBSI
Highlight
Share
Copy

Want to have your highlights saved across all your devices? Sign up or sign in
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.
Free Reading Plans and Devotionals related to ੨ ਸਮੂਏਲ 9

A Table in the Wilderness: A Study on God's Goodness

Book of 2 Samuel
![[Life Of David] Four Attributes of God-Honoring Friendships ੨ ਸਮੂਏਲ 9 ਪਵਿੱਤਰ ਬਾਈਬਲ O.V. Bible (BSI)](https://www.bible.com/_next/image?url=https%3A%2F%2F%2F%2Fimageproxy.youversionapi.com%2Fhttps%3A%2F%2Fs3.amazonaws.com%2Fyvplans%2F28735%2F320x180.jpg&w=640&q=75)
[Life Of David] Four Attributes of God-Honoring Friendships
