੨ ਸਮੂਏਲ 8
8
ਦਾਊਦ ਦੀ ਫ਼ਤਹ
1ਏਹ ਦੇ ਪਿੱਛੋਂ ਐਉਂ ਹੋਇਆ ਕਿ ਦਾਊਦ ਨੇ ਫਲਿਸਤੀਆਂ ਨੂੰ ਮਾਰਿਆ ਅਤੇ ਉਨ੍ਹਾਂ ਨੂੰ ਜਿੱਤ ਲਿਆ ਅਤੇ ਦਾਊਦ ਨੇ ਰਾਜਧਾਨੀ ਫਲਿਸਤੀਆਂ ਦੇ ਹੱਥ ਵਿੱਚੋਂ ਖੋਹ ਲਈ 2ਅਤੇ ਉਸ ਨੇ ਮੋਆਬ ਨੂੰ ਮਾਰਿਆ ਅਤੇ ਉਨ੍ਹਾਂ ਨੂੰ ਧਰਤੀ ਉੱਤੇ ਡੇਗ ਕੇ ਜਰੀਬ ਨਾਲ ਮਿਣਿਆ ਅਰਥਾਤ ਦੋਂਹ ਜਰੀਬਾਂ ਨਾਲ ਉਨ੍ਹਾਂ ਨੂੰ ਮਿਣਿਆ ਜਿਨ੍ਹਾਂ ਦਾ ਨਾਸ ਕੀਤਾ ਅਤੇ ਇੱਕ ਪੂਰੀ ਜਰੀਬ ਨਾਲ ਉਨ੍ਹਾਂ ਨੂੰ ਮਿਣਿਆ ਜੋ ਜੀਉਂਦੇ ਛੱਡੇ ਸੋ ਮੋਆਬੀ ਦਾਊਦ ਦੇ ਟਹਿਲੂਏ ਬਣੇ ਅਤੇ ਨਜ਼ਰ ਲਿਆਏ।।
3ਦਾਊਦ ਨੇ ਸੋਬਾਹ ਦੇ ਰਾਜਾ ਰਹੋਬ ਦੇ ਪੁੱਤ੍ਰ ਹਦਦਅਜ਼ਰ ਨੂੰ ਵੀ ਜਦ ਉਹ ਦਰਿਆ ਉੱਤੇ ਆਪਣੇ ਦੇਸ ਨੂੰ ਛੁਡਾਉਣ ਨਿੱਕਲਿਆ ਸੀ ਮਾਰਿਆ 4ਅਤੇ ਦਾਊਦ ਨੇ ਉਸ ਦੇ ਇੱਕ ਹਜ਼ਾਰ ਅਤੇ ਸੱਤ ਸੌ ਘੋੜ ਚੜ੍ਹੇ ਅਤੇ ਵੀਹ ਹਜ਼ਾਰ ਪਿਆਦੇ ਫੜ ਲਏ ਅਤੇ ਦਾਊਦ ਨੇ ਰਥਾਂ ਦੇ ਸਭਨਾਂ ਘੋੜਿਆਂ ਦੀਆਂ ਸੜ੍ਹਾਂ ਵੱਢ ਸੁੱਟੀਆਂ ਪਰ ਉਨ੍ਹਾਂ ਵਿੱਚੋਂ ਸੌ ਰਥਾਂ ਦੇ ਲਈ ਘੋੜੇ ਰੱਖ ਲਏ 5ਅਤੇ ਜਦ ਦੰਮਿਸਕ ਦੇ ਅਰਾਮੀ ਸੋਬਾਹ ਦੇ ਰਾਜਾ ਹਦਦਅਜ਼ਾਰ ਦੀ ਸਹਾਇਤਾ ਕਰਨ ਨੂੰ ਆਏ ਤਾਂ ਦਾਊਦ ਨੇ ਅਰਾਮੀਆਂ ਦੇ ਬਾਈ ਹਜ਼ਾਰ ਮਨੁੱਖ ਵੱਢ ਸੁੱਟੇ 6ਤਾਂ ਦਾਊਦ ਨੇ ਦੰਮਿਸਕੀ ਅਰਾਮੀਆਂ ਦੇ ਵਿਚਕਾਰ ਚੌਂਕੀਆਂ ਬਹਾਲ ਕੀਤੀਆਂ ਸੋ ਅਰਾਮੀ ਵੀ ਦਾਊਦ ਦੇ ਟਹਿਲੂਏ ਬਣੇ ਅਤੇ ਨਜ਼ਰਾਂ ਲਿਆਏ। ਜਿੱਥੇ ਕਿਤੇ ਦਾਊਦ ਜਾਂਦਾ ਸੀ ਯਹੋਵਾਹ ਉਹ ਨੂੰ ਫਤਹ ਬਖਸ਼ਦਾ ਸੀ 7ਅਤੇ ਦਾਊਦ ਨੇ ਹਦਦਅਜ਼ਰ ਦੇ ਟਹਿਲੂਆਂ ਦੀਆਂ ਸੁਨਹਿਰੀ ਢਾਲਾਂ ਖੋਹ ਲਈਆਂ ਅਰ ਉਨ੍ਹਾਂ ਨੂੰ ਯਰੂਸ਼ਲਮ ਵਿੱਚ ਲੈ ਆਇਆ 8ਅਤੇ ਬਟਹ ਅਤੇ ਬੇਰੋਤਈ ਤੋਂ ਜੋ ਹਦਦਅਜ਼ਰ ਦਿਆਂ ਸ਼ਹਿਰਾਂ ਵਿੱਚੋਂ ਸਨ ਦਾਊਦ ਪਾਤਸ਼ਾਹ ਢੇਰ ਸਾਰਾ ਪਿੱਤਲ ਲੈ ਆਇਆ।।
9ਜਾਂ ਹਮਾਥ ਦੇ ਰਾਜਾ ਤੋਂਈ ਨੇ ਸੁਣਿਆ ਜੋ ਦਾਊਦ ਨੇ ਹਦਦਅਜ਼ਰ ਦੀ ਸਾਰੀ ਫੌਜ ਨੂੰ ਮਾਰਿਆ ਹੈ 10ਤਾਂ ਤੋਈ ਨੇ ਆਪਣੇ ਪੁੱਤ੍ਰ ਯੋਰਾਮ ਨੂੰ ਦਾਊਦ ਪਾਤਸ਼ਾਹ ਕੋਲ ਘੱਲਿਆ ਜੋ ਉਸ ਦੀ ਸੁਖ ਸਾਂਦ ਪੁੱਛੇ ਅਤੇ ਵਧਾਈ ਦੇਵੇ ਕਿਉਂ ਜੋ ਉਸ ਨੇ ਹਦਦਅਜ਼ਰ ਨਾਲ ਲੜਾਈ ਕਰ ਕੇ ਉਹ ਨੂੰ ਮਾਰ ਲਿਆ ਸੀ ਅਤੇ ਇਸ ਕਰਕੇ ਵੀ ਜੋ ਹਦਦਅਜ਼ਰ ਤੋਂਈ ਨਾਲ ਲੜਾਈ ਕਰਦਾ ਰਹਿੰਦਾ ਸੀ ਸੋ ਯੋਰਾਮ ਚਾਂਦੀ ਦੇ ਭਾਂਡੇ, ਸੋਨੇ ਦੇ ਭਾਂਡੇ ਅਤੇ ਪਿੱਤਲ ਦੇ ਭਾਂਡੇ ਆਪਣੇ ਨਾਲ ਲੈ ਆਇਆ 11ਤਾਂ ਦਾਊਦ ਪਾਤਸ਼ਾਹ ਨੇ ਸਭਨਾਂ ਜਿੱਤੀਆਂ ਹੋਈਆਂ ਕੌਮਾਂ ਦੀ ਚਾਂਦੀ ਅਤੇ ਸੋਨੇ ਸਣੇ ਇਨ੍ਹਾਂ ਨੂੰ ਵੀ ਯਹੋਵਾਹ ਲਈ ਪਵਿੱਤਰ ਠਹਿਰਾਇਆ ਸੀ 12ਅਰਥਾਤ ਅਰਾਮੀਆਂ, ਮੋਆਬੀਆਂ, ਅੰਮੋਨੀਆਂ, ਫਲਿਸਤੀਆਂ, ਅਮਾਲੇਕੀਆਂ ਅਤੇ ਸੋਬਾਹ ਦੇ ਰਾਜਾ ਰਹੋਬ ਦੇ ਪੁੱਤ੍ਰ ਹਦਦਅਜ਼ਰ ਦੀ ਲੁੱਟ ਵਿੱਚੋਂ 13ਦਾਊਦ ਅਠਾਰਾਂ ਹਜ਼ਾਰ ਅਰਾਮੀ ਮਨੁੱਖ ਲੂਣ ਦੀ ਖੱਡ ਵਿੱਚ ਮਾਰ ਕੇ ਮੁੜ ਆਇਆ ਅਤੇ ਵੱਡਾ ਨਾਉਂ ਪਾਇਆ।।
14ਉਸ ਨੇ ਅਦੋਮ ਵਿੱਚ ਚੌਕੀਆਂ ਬਿਠਾਈਆਂ ਸਗੋਂ ਸਾਰੇ ਅਦੋਮ ਵਿੱਚ ਚੌਂਕੀਆਂ ਬਿਠਾਈਆਂ ਅਤੇ ਸਾਰੇ ਅਦੋਮੀ ਵੀ ਦਾਊਦ ਦੇ ਟਹਿਲੂਏ ਬਣੇ ਅਤੇ ਜਿੱਥੇ ਕਿਤੇ ਦਾਊਦ ਗਿਆ ਯਹੋਵਾਹ ਦਾਊਦ ਨੂੰ ਫ਼ਤਹ ਬਖਸ਼ਦਾ ਰਿਹਾ 15ਦਾਊਦ ਨੇ ਸਾਰੇ ਇਸਰਾਏਲ ਉੱਤੇ ਰਾਜ ਕੀਤਾ ਅਤੇ ਦਾਊਦ ਆਪਣੀ ਸਾਰੀ ਪਰਜਾ ਦੇ ਉੱਤੇ ਧਰਮ ਦਾ ਨਿਆਉਂ ਕਰਦਾ ਸੀ 16ਅਤੇ ਸਰੂਯਾਹ ਦਾ ਪੁੱਤ੍ਰ ਯੋਆਬ ਸੈਨਾ ਉੱਤੇ ਸੀ ਅਤੇ ਅਹੀਲੂਦ ਦਾ ਪੁੱਤ੍ਰ ਯਹੋਸਾਫ਼ਾਟ ਇਤਹਾਸ ਦਾ ਲਿਖਾਰੀ ਸੀ 17-18ਅਹੀਟੂਬ ਦਾ ਪੁੱਤ੍ਰ ਸਾਦੋਕ ਅਤੇ ਅਬਯਾਥਾਰ ਦਾ ਪੁੱਤ੍ਰ ਅਹੀਮਲਕ ਜਾਜਕ ਸਨ ਅਤੇ ਸਰਾਯਾਹ ਲਿਖਾਰੀ ਸੀ ਅਤੇ ਯਹੋਯਾਦਾ ਦਾ ਪੁੱਤ੍ਰ ਬਨਾਯਾਹ ਕਰੇਤੀਆਂ ਅਤੇ ਫਲੇਤੀਆਂ ਉੱਤੇ ਸੀ ਅਤੇ ਦਾਊਦ ਦੇ ਪੁੱਤ੍ਰ ਦਿਵਾਨ#8:17-18 ਅਥਵਾ, ਜਾਜਕ । ਸਨ।।
Currently Selected:
੨ ਸਮੂਏਲ 8: PUNOVBSI
Highlight
Share
Copy
Want to have your highlights saved across all your devices? Sign up or sign in
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.