YouVersion Logo
Search Icon

੨ ਸਮੂਏਲ 4

4
ਈਸ਼ਬੋਸ਼ਥ ਦੀ ਮੌਤ
1ਜਾਂ ਸ਼ਾਊਲ ਦੇ ਪੁੱਤ੍ਰ ਨੇ ਸੁਣਿਆ ਕਿ ਅਬਨੇਰ ਹਬਰੋਨ ਵਿੱਚ ਮਰ ਗਿਆ ਤਾਂ ਉਹ ਦੇ ਹੱਥ ਢਿੱਲੇ ਪੈ ਗਏ ਅਤੇ ਸਾਰੇ ਇਸਰਾਏਲੀ ਦੁਖੀ ਹੋਏ 2ਸ਼ਾਊਲ ਦੇ ਪੁੱਤ੍ਰ ਦੇ ਦੋ ਮਨੁੱਖ ਸਨ ਜੋ ਜਥਿਆਂ ਦੇ ਸਰਦਾਰ ਸਨ, ਇੱਕ ਦਾ ਨਾਉਂ ਬਆਨਾਹ ਅਤੇ ਦੂਜੇ ਦਾ ਨਾਉਂ ਰੇਕਾਬ ਸੀ। ਏਹ ਦੋਵੇਂ ਬਿਨਯਾਮੀਨ ਦੇ ਵੰਸ ਵਿੱਚੋਂ ਬੇਰੋਥੀ ਰਿੰਮੋਨ ਦੇ ਪੁੱਤ੍ਰ ਸਨ ਕਿਉਂ ਜੋ ਬੇਰੋਥੀ ਵੀ ਬਿਨਯਾਮੀਨ ਵਿੱਚ ਹੀ ਗਿਣਿਆ ਜਾਂਦਾ ਸੀ 3ਅਤੇ ਬੇਰੋਥੀ ਗਿੱਤਾਯਮ ਨੂੰ ਭੱਜ ਗਏ ਸਨ ਸੋ ਅੱਜ ਤੋੜੀ ਉਹ ਉੱਥੋਂ ਦੇ ਪਰਦੇਸੀ ਹਨ 4ਅਤੇ ਸ਼ਾਊਲ ਦੇ ਪੁੱਤ੍ਰ ਯੋਨਾਥਾਨ ਦਾ ਇੱਕ ਪੁੱਤ੍ਰ ਦੁਹਾਂ ਪੈਰਾਂ ਤੋਂ ਲੰਙਾ ਸੀ ਸੋ ਜਿਸ ਵੇਲੇ ਸ਼ਾਊਲ ਅਤੇ ਯੋਨਾਥਾਨ ਦੀ ਖਬਰ ਯਿਜ਼ਰਾਏਲ ਤੋਂ ਆਈ ਤਾਂ ਉਹ ਪੰਜਾਂ ਵਰਿਹਾਂ ਦਾ ਸੀ ਸੋ ਉਹ ਦੀ ਦਾਈ ਉਹ ਨੂੰ ਲੈ ਕੇ ਭੱਜ ਨਿੱਕਲੀ ਸੀ ਅਤੇ ਭੱਜਣ ਦੇ ਵੇਲੇ ਉਸ ਨੇ ਕਾਹਲੀ ਕੀਤੀ ਤਾਂ ਅਜੇਹਾ ਹੋਇਆ ਜੋ ਉਹ ਡਿੱਗ ਪਿਆ ਅਤੇ ਲੰਙਾ ਹੋ ਗਿਆ ਅਤੇ ਉਹ ਦਾ ਨਾਉਂ ਮਫ਼ੀਬੋਸ਼ਥ ਸੀ 5ਅਤੇ ਰਿੰਮੋਨ ਬੇਰੋਥੀ ਦੇ ਪੁੱਤ੍ਰ ਰੇਕਾਬ ਅਤੇ ਬਆਨਾਹ ਆਏ ਅਤੇ ਦਿਨ ਦੀ ਧੁੱਪ ਦੇ ਵੇਲੇ ਈਸ਼ਬੋਸ਼ਥ ਦੇ ਘਰ ਵਿੱਚ ਜਾ ਵੜੇ। ਉਹ ਦੁਪਹਿਰ ਨੂੰ ਆਪਣੇ ਮੰਜੇ ਉੱਤੇ ਲੰਮਾ ਪਿਆ ਸੀ 6ਸੋ ਓਹ ਉੱਥੇ ਘਰ ਵਿੱਚ ਠੀਕ ਇਉਂ ਆ ਵੜੇ ਜਾਣੀਦਾ ਕਣਕ ਕੱਢਣ ਆਏ ਹਨ ਅਤੇ ਉਹ ਦੀ ਪੰਜਵੀਂ ਪਸਲੀ ਹੇਠ ਉਹ ਨੂੰ ਮਾਰਿਆ ਅਤੇ ਰੇਕਾਬ ਅਤੇ ਉਹ ਦਾ ਭਰਾ ਬਆਨਾਹ ਭੱਜ ਨਿੱਕਲੇ 7ਕਿਉਂ ਜੋ ਜਿਸ ਵੇਲੇ ਓਹ ਘਰ ਦੇ ਵਿੱਚ ਆਏ ਤਾਂ ਉਹ ਆਪਣੀ ਕੋਠੜੀ ਵਿੱਚ ਮੰਜੇ ਉੱਤੇ ਸੁੱਤਾ ਪਿਆ ਸੀ। ਸੋ ਉਨ੍ਹਾਂ ਨੇ ਉਸ ਨੂੰ ਮਾਰ ਕੇ ਵੱਢ ਸੁੱਟਿਆ ਅਤੇ ਉਹ ਦਾ ਸਿਰ ਲਾਹ ਲਿਆ ਅਤੇ ਉਸ ਸਿਰ ਨੂੰ ਲੈ ਕੇ ਸਾਰੀ ਰਾਤ ਮਦਾਨ ਦੇ ਰਾਹ ਭੱਜੇ ਗਏ 8ਅਤੇ ਈਸ਼ਬੋਸ਼ਥ ਦਾ ਸਿਰ ਹਬਰੋਨ ਵਿੱਚ ਦਾਊਦ ਦੇ ਕੋਲ ਲੈ ਆਏ ਅਤੇ ਪਾਤਸ਼ਾਹ ਨੂੰ ਆਖਿਆ, ਇਹ ਤੁਹਾਡਾ ਵੈਰੀ ਸ਼ਾਊਲ ਜੋ ਤੁਹਾਡੀ ਜਿੰਦ ਨੂੰ ਭਾਲਦਾ ਸੀ ਉਹ ਦੇ ਪੁੱਤ੍ਰ ਈਸ਼ਬੋਸ਼ਥ ਦਾ ਸਿਰ ਹੈ ਜੋ ਯਹੋਵਾਹ ਨੇ ਅੱਜ ਦੇ ਦਿਨ ਮੇਰੇ ਮਹਾਰਾਜ ਪਾਤਸ਼ਾਹ ਦਾ ਬਦਲਾ ਸ਼ਾਊਲ ਅਰ ਉਹ ਦੀ ਅੰਸ ਤੋਂ ਲੈ ਲਿਆ।। 9ਤਦ ਦਾਊਦ ਨੇ ਰੇਕਾਬ ਅਤੇ ਉਹ ਦੇ ਭਰਾ ਬਆਨਾਹ ਨੂੰ ਜੋ ਬੇਰੋਥੀ ਰਿੰਮੋਨ ਦੇ ਪੁੱਤ੍ਰ ਸਨ ਉੱਤਰ ਦੇ ਕੇ ਆਖਿਆ ਭਈ ਜੀਉਂਦੇ ਯਹੋਵਾਹ ਦੀ ਸੌਂਹ ਜਿਸ ਨੇ ਮੇਰੀ ਜਿੰਦ ਨੂੰ ਸਭਨਾਂ ਦੁਖਾਂ ਵਿੱਚੋਂ ਛੁਟਕਾਰਾ ਦਿੱਤਾ 10ਜਿਸ ਵੇਲੇ ਇੱਕ ਜਣੇ ਨੇ ਮੈਨੂੰ ਆਖਿਆ ਭਈ ਵੇਖੋ, ਸ਼ਾਊਲ ਮਰ ਗਿਆ ਹੈ ਅਤੇ ਉਸ ਨੇ ਸਮਝਿਆ ਜੋ ਮੈਂ ਏਹ ਨੂੰ ਚੰਗੀ ਖਬਰ ਦਿੰਦਾ ਹਾਂ ਤਾਂ ਮੈਂ ਉਹ ਨੂੰ ਫੜਿਆ ਅਤੇ ਸਿਕਲਗ ਵਿੱਚ ਉਹ ਨੂੰ ਵੱਢ ਸੁੱਟਿਆ। ਇਹੋ ਇਨਾਮ ਮੈਂ ਉਹ ਦੀ ਖਬਰ ਦੇ ਬਦਲੇ ਦਿੱਤਾ 11ਫੇਰ ਕਿੰਨ੍ ਕੁ ਵੱਧ ਦਿੱਤਾ ਲੋੜੀਦਾ ਹੈ ਜਾਂ ਦੁਸ਼ਟਾਂ ਨੇ ਇੱਕ ਧਰਮੀ ਮਨੁੱਖ ਨੂੰ ਉਹ ਦੇ ਘਰ ਦੇ ਵਿੱਚ ਉਹ ਦੇ ਮੰਜੇ ਉੱਤੇ ਉਹ ਨੂੰ ਵੱਢ ਸੁੱਟਿਆ! ਤਾਂ ਭਲਾ, ਮੈਂ ਉਹ ਦੇ ਖ਼ੂਨ ਦਾ ਬਦਲਾ ਤੁਹਾਡੇ ਹੱਥੋਂ ਨਾ ਲਵਾਂਗਾ ਅਤੇ ਤੁਹਾਨੂੰ ਧਰਤੀ ਉੱਤੋਂ ਨਾਸ ਨਾ ਕਰਾਂਗਾ? 12ਤਦ ਦਾਊਦ ਨੇ ਆਪਣੇ ਜੁਆਨਾਂ ਨੂੰ ਆਗਿਆ ਦਿੱਤੀ ਤਾਂ ਉਨ੍ਹਾਂ ਨੇ ਓਹਨਾਂ ਨੂੰ ਮਾਰਿਆ ਅਤੇ ਓਹਨਾਂ ਦੇ ਹੱਥ ਪੈਰ ਵੱਢ ਕੇ ਹਬਰੋਨ ਦੀ ਬਾਓਲੀ ਉੱਤੇ ਲਮਕਾ ਛੱਡੇ ਅਤੇ ਈਸ਼ਬੋਸ਼ਥ ਦੇ ਸਿਰ ਨੂੰ ਲੈ ਕੇ ਉਨ੍ਹਾਂ ਨੇ ਹਬਰੋਨ ਦੇ ਵਿਚਕਾਰ ਅਬਨੇਰ ਦੀ ਕਬਰ ਵਿੱਚ ਉਹ ਨੂੰ ਦੱਬ ਦਿੱਤਾ।।

Highlight

Share

Copy

None

Want to have your highlights saved across all your devices? Sign up or sign in