ਮਾਰਕਸ 1

1
ਬਪਤਿਸਮਾ ਦੇਣ ਵਾਲੇ ਯੋਹਨ ਦਾ ਉਪਦੇਸ਼
1ਪਰਮੇਸ਼ਵਰ ਦੇ ਪੁੱਤਰ, ਯਿਸ਼ੂ ਮਸੀਹ ਦੀ ਖੁਸ਼ਖ਼ਬਰੀ ਦੀ ਸ਼ੁਰੂਆਤ। 2ਜਿਵੇਂ ਕਿ ਇਹ ਯਸ਼ਾਯਾਹ ਨਬੀ ਦੀ ਲਿਖਤ ਵਿੱਚ ਲਿਖਿਆ ਹੋਇਆ ਹੈ:
“ਮੈਂ ਆਪਣਾ ਦੂਤ ਤੇਰੇ ਅੱਗੇ ਭੇਜਦਾ ਹਾਂ,
ਜੋ ਤੇਰੇ ਲਈ ਰਸਤਾ ਤਿਆਰ ਕਰੇਗਾ”#1:2 ਮਲਾ 3:1
3“ਉਜਾੜ ਵਿੱਚ ਇੱਕ ਪੁਕਾਰਨ ਵਾਲੇ ਦੀ ਆਵਾਜ਼,
‘ਪ੍ਰਭੂ ਲਈ ਰਸਤੇ ਨੂੰ ਤਿਆਰ ਕਰੋ,
ਉਸ ਲਈ ਰਸਤਾ ਸਿੱਧਾ ਬਣਾਓ।’ ”#1:3 ਯਸ਼ਾ 40:3
4ਅਤੇ ਇਸ ਲਈ ਯੋਹਨ ਬਪਤਿਸਮਾ ਦੇਣ ਵਾਲਾ ਉਜਾੜ ਵਿੱਚ ਆਇਆ, ਅਤੇ ਪਾਪਾਂ ਦੀ ਮਾਫ਼ੀ ਲਈ ਤੋਬਾ ਦੇ ਬਪਤਿਸਮੇ ਦਾ ਪ੍ਰਚਾਰ ਕਰਦਾ ਸੀ। 5ਸਾਰੇ ਯਹੂਦਿਯਾ ਪ੍ਰਦੇਸ਼ ਦੇ ਖੇਤਰਾਂ ਵਿਚੋਂ ਅਤੇ ਯੇਰੂਸ਼ਲੇਮ ਨਗਰ ਦੇ ਸਾਰੇ ਲੋਕ ਉਸਦੇ ਕੋਲ ਆਉਂਦੇ ਸਨ। ਅਤੇ ਆਪਣੇ ਪਾਪਾਂ ਨੂੰ ਮੰਨ ਕੇ, ਉਹ ਦੇ ਕੋਲੋ ਯਰਦਨ ਨਦੀ ਵਿੱਚ ਬਪਤਿਸਮਾ ਲੈਂਦੇ ਸਨ। 6ਯੋਹਨ ਊਠ ਦੇ ਵਾਲਾਂ ਤੋਂ ਬਣੇ ਕੱਪੜੇ ਪਾਉਂਦਾ ਸੀ, ਅਤੇ ਉਸਦੀ ਕਮਰ ਉੱਤੇ ਚਮੜੇ ਦਾ ਕਮਰਬੰਧ ਸੀ ਅਤੇ ਉਹ ਟਿੱਡੀਆਂ ਅਤੇ ਜੰਗਲੀ ਸ਼ਹਿਦ ਖਾਂਦਾ ਹੁੰਦਾ ਸੀ। 7ਅਤੇ ਇਹ ਉਸਦਾ ਪ੍ਰਚਾਰ ਸੀ: “ਮੇਰੇ ਤੋਂ ਬਾਅਦ ਇੱਕ ਅਜਿਹਾ ਵਿਅਕਤੀ ਆਵੇਗਾ, ਜੋ ਮੇਰੇ ਤੋਂ ਵੀ ਜ਼ਿਆਦਾ ਬਲਵੰਤ ਹੈ, ਮੈਂ ਤਾਂ ਉਸ ਦੀ ਜੁੱਤੀ ਦਾ ਤਸਮਾ ਖੋਲ੍ਹਣ ਦੇ ਵੀ ਯੋਗ ਨਹੀਂ ਹਾਂ। 8ਮੈਂ ਤਾਂ ਤੁਹਾਨੂੰ ਪਾਣੀ ਨਾਲ ਬਪਤਿਸਮਾ ਦਿੰਦਾ ਹਾਂ, ਪਰ ਉਹ ਤੁਹਾਨੂੰ ਪਵਿੱਤਰ ਆਤਮਾ ਨਾਲ ਬਪਤਿਸਮਾ ਦੇਵੇਗਾ।”
ਯਿਸ਼ੂ ਦਾ ਬਪਤਿਸਮਾ
9ਉਸ ਸਮੇਂ ਯਿਸ਼ੂ ਗਲੀਲ ਦੇ ਨਾਜ਼ਰੇਥ ਨਗਰ ਤੋਂ ਆਇਆ ਅਤੇ ਯੋਹਨ ਦੁਆਰਾ ਯਰਦਨ ਨਦੀ ਵਿੱਚ ਬਪਤਿਸਮਾ ਲਿਆ। 10ਜਿਵੇਂ ਹੀ ਯਿਸ਼ੂ ਪਾਣੀ ਵਿੱਚੋਂ ਬਾਹਰ ਆਇਆ, ਉਸੇ ਵੇਲੇ ਉਹ ਨੇ ਸਵਰਗ ਨੂੰ ਖੁੱਲ੍ਹਦੇ ਅਤੇ ਆਤਮਾ ਨੂੰ, ਜੋ ਕਬੂਤਰ ਦੇ ਸਮਾਨ ਸੀ ਉੱਤਰਦਾ ਹੋਇਆ ਵੇਖਿਆ। 11ਅਤੇ ਸਵਰਗ ਤੋਂ ਇੱਕ ਆਵਾਜ਼ ਸੁਣਾਈ ਦਿੱਤੀ, “ਤੂੰ ਮੇਰਾ ਪੁੱਤਰ ਹੈ, ਜਿਸ ਨੂੰ ਮੈਂ ਪਿਆਰ ਕਰਦਾ ਹਾਂ ਅਤੇ ਮੈਂ ਤੇਰੇ ਤੋਂ ਪੂਰੀ ਤਰ੍ਹਾਂ ਖੁਸ਼ ਹਾਂ।”
12ਉਸੇ ਸਮੇਂ ਪਵਿੱਤਰ ਆਤਮਾ ਨੇ ਯਿਸ਼ੂ ਨੂੰ ਉਜਾੜ ਵਿੱਚ ਲੈ ਗਿਆ, 13ਅਤੇ ਉਹ ਉਜਾੜ ਵਿੱਚ ਚਾਲ੍ਹੀ ਦਿਨਾਂ ਤੱਕ ਸੀ, ਅਤੇ ਸ਼ੈਤਾਨ ਦੇ ਦੁਆਰਾ ਪਰਤਾਇਆ ਜਾਵੇ। ਉਹ ਜੰਗਲੀ ਜਾਨਵਰਾਂ ਦੇ ਨਾਲ ਰਿਹਾ, ਅਤੇ ਸਵਰਗਦੂਤ ਉਸ ਦੀ ਸੇਵਾ ਟਹਿਲ ਕਰਨ ਲੱਗੇ।
ਗਲੀਲ ਪ੍ਰਦੇਸ਼ ਵਿੱਚ ਪ੍ਰਚਾਰ ਦੀ ਸ਼ੁਰੂਆਤ
14ਯੋਹਨ ਨੂੰ ਕੈਦ ਵਿੱਚ ਪਾਏ ਜਾਣ ਤੋਂ ਬਾਅਦ, ਯਿਸ਼ੂ ਪਰਮੇਸ਼ਵਰ ਦੀ ਖੁਸ਼ਖ਼ਬਰੀ ਦਾ ਪ੍ਰਚਾਰ ਕਰਦੇ ਹੋਏ, ਗਲੀਲ ਪ੍ਰਦੇਸ਼ ਵੱਲ ਚਲੇ ਗਏ। 15“ਸਮਾਂ ਪੂਰਾ ਹੋਇਆ,” ਉਸ ਨੇ ਆਖਿਆ, “ਪਰਮੇਸ਼ਵਰ ਦਾ ਰਾਜ ਨੇੜੇ ਆ ਗਿਆ ਹੈ। ਤੌਬਾ ਕਰੋ ਅਤੇ ਖੁਸ਼ਖ਼ਬਰੀ ਉੱਤੇ ਵਿਸ਼ਵਾਸ ਕਰੋ!”
ਪਹਿਲੇ ਚਾਰ ਚੇਲਿਆਂ ਦਾ ਬੁਲਾਇਆ ਜਾਣਾ
16ਜਦੋਂ ਯਿਸ਼ੂ ਗਲੀਲ ਦੀ ਝੀਲ ਦੇ ਕੰਢੇ ਉੱਤੇ ਚੱਲ ਹਟਿਆ, ਤਾਂ ਉਸ ਨੇ ਸ਼ਿਮਓਨ ਅਤੇ ਉਸ ਦੇ ਭਰਾ ਆਂਦਰੇਯਾਸ ਨੂੰ ਵੇਖਿਆ, ਜੋ ਝੀਲ ਵਿੱਚ ਜਾਲ ਪਾ ਰਹੇ ਸਨ, ਕਿਉਂ ਜੋ ਉਹ ਮਛੇਰੇ ਸਨ। 17ਯਿਸ਼ੂ ਨੇ ਉਹਨਾਂ ਨੂੰ ਕਿਹਾ, “ਆਓ, ਮੇਰੇ ਪਿੱਛੇ ਹੋ ਤੁਰੋ,” ਅਤੇ “ਮੈਂ ਤੁਹਾਨੂੰ ਮਨੁੱਖਾਂ ਦੇ ਮਛੇਰੇ ਬਣਾਵਾਂਗਾ” 18ਉਹ ਉਸੇ ਵੇਲੇ ਆਪਣੇ ਜਾਲਾਂ ਨੂੰ ਛੱਡ ਕੇ ਅਤੇ ਉਹ ਦੇ ਪਿੱਛੇ ਤੁਰ ਪਏ।
19ਥੋੜ੍ਹੀ ਅੱਗੇ ਜਾਣ ਤੋਂ ਬਾਅਦ, ਉਸ ਨੇ ਜ਼ਬਦੀ ਦੇ ਪੁੱਤਰ ਯਾਕੋਬ ਅਤੇ ਉਸਦੇ ਭਰਾ ਯੋਹਨ ਨੂੰ ਕਿਸ਼ਤੀ ਵਿੱਚ ਵੇਖਿਆ। ਜੋ ਆਪਣੇ ਜਾਲਾਂ ਨੂੰ ਸਾਫ਼ ਕਰ ਰਹੇ ਸਨ। 20ਯਿਸ਼ੂ ਨੇ ਉਹਨਾਂ ਨੂੰ ਉਸੇ ਵੇਲੇ ਬੁਲਾਇਆ ਅਤੇ ਉਹ ਆਪਣੇ ਪਿਤਾ ਜ਼ਬਦੀ ਨੂੰ ਮਜ਼ਦੂਰਾਂ ਦੇ ਨਾਲ ਕਿਸ਼ਤੀ ਵਿੱਚ ਹੀ ਛੱਡ ਕੇ ਯਿਸ਼ੂ ਦੇ ਪਿੱਛੇ ਤੁਰ ਪਏ।
ਯਿਸ਼ੂ ਦੀ ਅਧਿਕਾਰ ਭਰੀ ਸਿੱਖਿਆ
21ਉਹ ਕਫ਼ਰਨਹੂਮ ਸ਼ਹਿਰ ਨੂੰ ਗਏ ਅਤੇ ਜਦੋਂ ਸਬਤ ਦਾ ਦਿਨ ਆਇਆ, ਯਿਸ਼ੂ ਪ੍ਰਾਰਥਨਾ ਸਥਾਨ ਵਿੱਚ ਗਿਆ ਅਤੇ ਜਾ ਕੇ ਸਿੱਖਿਆ ਦੇਣ ਲੱਗਾ। 22ਲੋਕ ਉਸਦੀ ਸਿੱਖਿਆ ਤੋਂ ਹੈਰਾਨ ਹੋਏ ਕਿਉਂਕਿ ਯਿਸ਼ੂ ਉਹਨਾਂ ਨੂੰ ਉਪਦੇਸ਼ਕਾਂ ਵਾਗੂੰ ਸਿੱਖਿਆ ਨਹੀਂ ਦਿੱਤੀ ਸਗੋਂ ਇੱਕ ਅਧਿਕਾਰ ਰੱਖਣ ਵਾਲੇ ਵਾਂਗ ਉਹਨਾਂ ਨੂੰ ਸਿਖਾਇਆ। 23ਉਸੇ ਸਮੇਂ ਪ੍ਰਾਰਥਨਾ ਸਥਾਨ ਵਿੱਚ ਇੱਕ ਆਦਮੀ ਸੀ, ਜੋ ਅਸ਼ੁੱਧ ਆਤਮਾ ਨਾਲ ਪੀੜਤ ਸੀ, ਚੀਖਣ ਲੱਗਾ, 24“ਨਾਜ਼ਰੇਥ ਵਾਸੀ ਯਿਸ਼ੂ! ਤੁਸੀਂ ਕੀ ਚਾਹੁੰਦੇ ਹੋ, ਕੀ ਤੁਸੀਂ ਸਾਨੂੰ ਨਾਸ਼ ਕਰਨ ਆਏ ਹੋ? ਮੈਂ ਜਾਣਦਾ ਹਾਂ ਕਿ ਤੁਸੀਂ ਕੌਣ ਹੋ; ਪਰਮੇਸ਼ਵਰ ਦੇ ਪਵਿੱਤਰ ਪੁੱਤਰ!”
25“ਚੁੱਪ!” ਯਿਸ਼ੂ ਨੇ ਸਖਤੀ ਨਾਲ ਕਿਹਾ, “ਇਸ ਵਿੱਚੋਂ ਬਾਹਰ ਨਿਕਲ ਜਾ!” 26ਉਹ ਦੁਸ਼ਟ ਆਤਮਾ ਉਸ ਆਦਮੀ ਨੂੰ ਮਰੋੜ ਦੇ ਹੋਏ ਉੱਚੇ ਸ਼ਬਦ ਵਿੱਚ ਚੀਖਦਾ ਹੋਇਆ ਉਸ ਵਿੱਚੋਂ ਬਾਹਰ ਨਿਕਲ ਗਿਆ।
27ਸਾਰੇ ਹੈਰਾਨ ਹੋ ਕੇ, ਆਪਸ ਵਿੱਚ ਕਿਹਣ ਲੱਗੇ, “ਇਹ ਸਭ ਕੀ ਹੋ ਰਿਹਾ ਹੈ? ਇਹ ਗੁਰੂ ਇੱਕ ਨਵੀਂ ਅਤੇ ਵੱਡੇ ਅਧਿਕਾਰ ਨਾਲ ਸਿੱਖਿਆ ਦੇ ਰਹੇ ਹਨ ਅਤੇ ਦੁਸ਼ਟ ਆਤਮਾ ਤੱਕ ਨੂੰ ਆਗਿਆ ਦਿੰਦੇ ਹਨ ਅਤੇ ਉਹ ਉਹਨਾਂ ਦਾ ਪਾਲਣ ਵੀ ਕਰਦਿਆਂ ਹਨ!” 28ਇਸ ਖ਼ਬਰ ਦੀ ਧੁੰਮ ਤੇਜ਼ੀ ਨਾਲ ਗਲੀਲ ਪ੍ਰਦੇਸ਼ ਦੇ ਆਲੇ-ਦੁਆਲੇ ਸਭ ਜਗ੍ਹਾ ਫੈਲ ਗਈ।
ਯਿਸ਼ੂ ਦਾ ਪਤਰਸ ਦੀ ਸੱਸ ਨੂੰ ਚੰਗਾ ਕਰਨਾ
29ਪ੍ਰਾਰਥਨਾ ਸਥਾਨ ਤੋਂ ਨਿਕਲ ਕੇ ਉਹ ਸਿੱਧੇ ਯਾਕੋਬ ਅਤੇ ਯੋਹਨ ਦੇ ਨਾਲ ਸ਼ਿਮਓਨ ਅਤੇ ਆਂਦਰੇਯਾਸ ਦੇ ਘਰ ਗਏ। 30ਉੱਥੇ ਸ਼ਿਮਓਨ ਦੀ ਸੱਸ ਬੁਖਾਰ ਦੇ ਨਾਲ ਮੰਜੇ ਤੇ ਪਈ ਹੋਈ ਸੀ ਅਤੇ ਉਹਨਾਂ ਨੇ ਝੱਟ ਯਿਸ਼ੂ ਨੂੰ ਇਸ ਦੀ ਖ਼ਬਰ ਕੀਤੀ। 31ਯਿਸ਼ੂ ਉਸ ਦੇ ਕੋਲ ਆਏ, ਉਸ ਦਾ ਹੱਥ ਫੜ ਕੇ ਉਸ ਨੂੰ ਚੁੱਕਿਆ ਅਤੇ ਉਸ ਦਾ ਬੁਖਾਰ ਜਾਂਦਾ ਰਿਹਾ ਅਤੇ ਉਹ ਉਹਨਾਂ ਦੀ ਸੇਵਾ ਕਰਨ ਲੱਗ ਪਈ।
32ਸ਼ਾਮ ਵੇਲੇ ਸੂਰਜ ਡੁੱਬਣ ਤੋਂ ਬਾਅਦ ਲੋਕ ਸਾਰੇ ਰੋਗੀਆਂ ਅਤੇ ਜਿਨ੍ਹਾਂ ਵਿੱਚ ਦੁਸ਼ਟ ਆਤਮਾ ਸਨ ਉਹਨਾਂ ਲੋਕਾਂ ਨੂੰ ਯਿਸ਼ੂ ਦੇ ਕੋਲ ਲਿਆਏ। 33ਸਾਰਾ ਨਗਰ ਹੀ ਦਰਵਾਜ਼ੇ ਤੇ ਇਕੱਠਾ ਹੋ ਗਿਆ 34ਅਤੇ ਯਿਸ਼ੂ ਨੇ ਬਹੁਤਿਆਂ ਨੂੰ ਅਨੇਕਾਂ ਰੋਗਾਂ ਤੋਂ ਚੰਗਾ ਕੀਤਾ ਅਤੇ ਅਨੇਕ ਦੁਸ਼ਟ ਆਤਮਾਵਾਂ ਨੂੰ ਕੱਢ ਦਿੱਤਾ। ਪਰ ਯਿਸ਼ੂ ਨੇ ਦੁਸ਼ਟ ਆਤਮਾਵਾਂ ਨੂੰ ਬੋਲਣ ਦਾ ਹੁਕਮ ਨਾ ਦਿੱਤਾ ਕਿਉਂਕਿ ਉਹ ਯਿਸ਼ੂ ਨੂੰ ਪਛਾਣਦੀਆਂ ਸੀ ਕਿ ਉਹ ਕੌਣ ਸੀ।
ਯਿਸ਼ੂ ਦਾ ਇਕਾਂਤ ਵਿੱਚ ਪ੍ਰਾਰਥਨਾ ਕਰਨਾ
35ਸਵੇਰੇ ਤੜਕੇ ਹੀ, ਜਦੋਂ ਹਨੇਰਾ ਹੀ ਸੀ, ਯਿਸ਼ੂ ਉੱਠੇ ਅਤੇ ਇੱਕ ਇਕਾਂਤ ਜਗ੍ਹਾ ਤੇ ਚਲੇ ਗਏ। ਉੱਥੇ ਉਹ ਪ੍ਰਾਰਥਨਾ ਕਰਨ ਲੱਗੇ। 36ਸ਼ਿਮਓਨ ਅਤੇ ਸ਼ਿਮਓਨ ਦੇ ਸਾਥੀ ਯਿਸ਼ੂ ਨੂੰ ਖੋਜ ਰਹੇ ਸਨ। 37ਉਹਨਾਂ ਨੂੰ ਲੱਭ ਕੇ ਉਹ ਕਹਿਣ ਲੱਗੇ, “ਸਾਰੇ ਤੁਹਾਨੂੰ ਲੱਭ ਰਹੇ ਹਨ।”
38ਪਰ ਯਿਸ਼ੂ ਨੇ ਉਹਨਾਂ ਨੂੰ ਕਿਹਾ, “ਆਓ ਆਪਾਂ ਹੋਰ ਕਿੱਤੇ ਨੇੜੇ ਦੇ ਨਗਰਾਂ ਵਿੱਚ ਚੱਲੀਏ ਤਾਂ ਜੋ ਉੱਥੇ ਵੀ ਮੈਂ ਪ੍ਰਚਾਰ ਕਰ ਸਕਾਂ ਕਿਉਂਕਿ ਇਸ ਕਰਕੇ ਮੈਂ ਆਇਆ ਹਾਂ।” 39ਇਸ ਲਈ ਉਸਨੇ ਸਾਰੇ ਗਲੀਲ ਵਿੱਚ ਜਾ ਕੇ ਉਹਨਾਂ ਦੇ ਪ੍ਰਾਰਥਨਾ ਸਥਾਨਾਂ ਵਿੱਚ ਪ੍ਰਚਾਰ ਕੀਤਾ ਅਤੇ ਦੁਸ਼ਟ ਆਤਮਾਵਾਂ ਨੂੰ ਕੱਢਿਆ।
ਕੋੜ੍ਹ ਦੇ ਰੋਗੀ ਦੀ ਸ਼ੁੱਧੀ
40ਇੱਕ ਕੋੜ੍ਹੀ ਆਦਮੀ ਯਿਸ਼ੂ ਕੋਲ ਆਇਆ ਅਤੇ ਉਸ ਦੇ ਅੱਗੇ ਗੋਡੇ ਟੇਕ ਕੇ ਯਿਸ਼ੂ ਨੂੰ ਬੇਨਤੀ ਕੀਤੀ, “ਜੇ ਤੁਸੀਂ ਚਾਹੋ ਤਾਂ ਮੈਨੂੰ ਸ਼ੁੱਧ ਕਰ ਸਕਦੇ ਹੋ।”
41ਤਰਸ ਖਾ ਕੇ ਯਿਸ਼ੂ ਨੇ ਹੱਥ ਵਧਾ ਕੇ ਉਸਨੂੰ ਛੋਹਿਆ ਅਤੇ ਕਿਹਾ, “ਮੈਂ ਚਾਹੁੰਦਾ ਹਾਂ,” ਤੂੰ ਸ਼ੁੱਧ ਹੋ ਜਾ 42ਉਸੇ ਸਮੇਂ ਉਸਦਾ ਕੋੜ੍ਹ ਦਾ ਰੋਗ ਜਾਂਦਾ ਰਿਹਾ ਅਤੇ ਉਹ ਸ਼ੁੱਧ ਹੋ ਗਿਆ।
43ਯਿਸ਼ੂ ਨੇ ਉਸਨੂੰ ਉਸੇ ਸਮੇਂ ਇਸ ਚੇਤਾਵਨੀ ਦੇ ਨਾਲ ਵਿਦਾ ਕੀਤਾ, 44“ਵੇਖ! ਇਸ ਬਾਰੇ ਵਿੱਚ ਕਿਸੇ ਨੂੰ ਕੁਝ ਨਾ ਦੱਸੀਂ। ਪਰ ਜਾ, ਆਪਣੇ ਆਪ ਨੂੰ ਜਾਜਕ ਨੂੰ ਵਿਖਾ ਅਤੇ ਮੋਸ਼ੇਹ ਦੀ ਆਗਿਆ ਅਨੁਸਾਰ ਆਪਣੀ ਸ਼ੁੱਧੀ ਲਈ ਭੇਂਟ ਚੜ੍ਹਾ ਕੀ ਤੇਰਾ ਕੋੜ੍ਹ ਤੋਂ ਛੁਟਕਾਰਾ ਉਹਨਾਂ ਸਾਹਮਣੇ ਗਵਾਹੀ ਠਹਿਰੇ।#1:44 ਲੇਵਿ45ਪਰ ਉਹ ਵਿਅਕਤੀ ਜਾ ਕੇ ਖੁੱਲ੍ਹੇਆਮ ਇਸ ਦੀ ਚਰਚਾ ਕਰਨ ਲਗਾ ਅਤੇ ਇਹ ਖ਼ਬਰ ਸਾਰੇ ਪਾਸੇ ਫੈਲ ਗਈ ਜਿਸ ਦੇ ਕਾਰਨ ਯਿਸ਼ੂ ਇਸਦੇ ਬਾਅਦ ਖੁੱਲ੍ਹੇਆਮ ਕਿਸੇ ਨਗਰ ਵਿੱਚ ਨਹੀਂ ਜਾ ਸਕੇ ਅਤੇ ਉਸ ਨੂੰ ਨਗਰ ਦੇ ਬਾਹਰ ਸੁੰਨਸਾਨ ਸਥਾਨਾਂ ਵਿੱਚ ਰਹਿਣਾ ਪਿਆ। ਫਿਰ ਵੀ ਸਭ ਸਥਾਨਾਂ ਤੋਂ ਲੋਕ ਯਿਸ਼ੂ ਦੇ ਕੋਲ ਆਉਂਦੇ ਰਹੇ।

目前選定:

ਮਾਰਕਸ 1: PMT

醒目顯示

分享

複製

None

想在你所有裝置上儲存你的醒目顯示?註冊帳戶或登入