ਲੂਕਾ 4:5-8
ਲੂਕਾ 4:5-8 CL-NA
ਫਿਰ ਸ਼ੈਤਾਨ ਯਿਸੂ ਨੂੰ ਇੱਕ ਉੱਚੇ ਥਾਂ ਉੱਤੇ ਲੈ ਗਿਆ । ਉਸ ਨੇ ਯਿਸੂ ਨੂੰ ਪਲ ਵਿੱਚ ਹੀ ਧਰਤੀ ਦੇ ਸਾਰੇ ਰਾਜ ਦਿਖਾਏ ਅਤੇ ਕਿਹਾ, “ਮੈਂ ਤੈਨੂੰ ਇਹਨਾਂ ਸਾਰਿਆਂ ਦਾ ਅਧਿਕਾਰ ਅਤੇ ਉਹਨਾਂ ਦੀ ਸ਼ਾਨ ਦੇ ਸਕਦਾ ਹਾਂ ਕਿਉਂਕਿ ਮੈਨੂੰ ਇਹਨਾਂ ਸਾਰਿਆਂ ਉੱਤੇ ਅਧਿਕਾਰ ਦਿੱਤਾ ਗਿਆ ਹੈ ਅਤੇ ਮੈਂ ਜਿਸ ਨੂੰ ਚਾਹਾਂ ਦਿੰਦਾ ਹਾਂ । ਇਸ ਲਈ ਜੇਕਰ ਤੂੰ ਮੇਰੇ ਅੱਗੇ ਮੱਥਾ ਟੇਕੇਂ ਤਾਂ ਇਹ ਸਭ ਕੁਝ ਤੇਰਾ ਹੋ ਸਕਦਾ ਹੈ ।” ਯਿਸੂ ਨੇ ਉੱਤਰ ਦਿੱਤਾ, “ਪਵਿੱਤਰ-ਗ੍ਰੰਥ ਵਿੱਚ ਇਸ ਤਰ੍ਹਾਂ ਲਿਖਿਆ ਹੋਇਆ ਹੈ, ‘ਤੂੰ ਆਪਣੇ ਪ੍ਰਭੂ ਪਰਮੇਸ਼ਰ ਨੂੰ ਹੀ ਮੱਥਾ ਟੇਕ, ਅਤੇ ਕੇਵਲ ਉਹਨਾਂ ਦੀ ਹੀ ਸੇਵਾ ਕਰ ।’”