ਲੂਕਾ 10
10
ਪ੍ਰਭੂ ਯਿਸੂ ਬਹੱਤਰ ਚੇਲਿਆਂ ਨੂੰ ਪ੍ਰਚਾਰ ਲਈ ਭੇਜਦੇ ਹਨ
1ਇਸ ਦੇ ਬਾਅਦ ਪ੍ਰਭੂ ਯਿਸੂ ਨੇ ਹੋਰ ਬਹੱਤਰ#10:1 ਕੁਝ ਪ੍ਰਾਚੀਨ ਲਿਖਤਾਂ ਵਿੱਚ ਬਹੱਤਰ ਦੀ ਥਾਂ ਸੱਤਰ ਦੀ ਗਿਣਤੀ ਹੈ । ਆਦਮੀਆਂ ਨੂੰ ਚੁਣਿਆ । ਫਿਰ ਉਹਨਾਂ ਨੇ ਸਾਰੇ ਪਿੰਡਾਂ ਅਤੇ ਸ਼ਹਿਰਾਂ ਜਿੱਥੇ ਯਿਸੂ ਆਪ ਜਾਣ ਵਾਲੇ ਸਨ, ਉਹਨਾਂ ਨੂੰ ਦੋ ਦੋ ਕਰ ਕੇ ਆਪਣੇ ਅੱਗੇ ਭੇਜਿਆ । 2#ਮੱਤੀ 9:37-38ਯਿਸੂ ਨੇ ਉਹਨਾਂ ਨੂੰ ਕਿਹਾ, “ਫ਼ਸਲ ਤਾਂ ਬਹੁਤ ਹੈ ਪਰ ਵਾਢੀ ਕਰਨ ਵਾਲੇ ਕਾਮੇ ਬਹੁਤ ਥੋੜ੍ਹੇ ਹਨ । ਇਸ ਲਈ ਫ਼ਸਲ ਦੇ ਮਾਲਕ ਅੱਗੇ ਪ੍ਰਾਰਥਨਾ ਕਰੋ ਕਿ ਉਹ ਆਪਣੀ ਫ਼ਸਲ ਕੱਟਣ ਦੇ ਲਈ ਹੋਰ ਕਾਮੇ ਭੇਜੇ । 3#ਮੱਤੀ 10:16ਜਾਓ, ਮੈਂ ਤੁਹਾਨੂੰ ਲੇਲਿਆਂ ਦੇ ਰੂਪ ਵਿੱਚ ਬਘਿਆੜਾਂ ਦੇ ਵਿੱਚ ਭੇਜ ਰਿਹਾ ਹਾਂ । 4#ਮੱਤੀ 10:7-14, ਮਰ 6:8-11, ਲੂਕਾ 9:3-5ਆਪਣੇ ਨਾਲ ਬਟੂਆ, ਝੋਲੀ, ਜੁੱਤੀ ਨਾ ਲਓ ਅਤੇ ਰਾਹ ਵਿੱਚ ਕਿਸੇ ਨੂੰ ਨਮਸਕਾਰ ਨਾ ਕਰੋ । 5ਜਦੋਂ ਤੁਸੀਂ ਕਿਸੇ ਦੇ ਘਰ ਜਾਓ ਤਾਂ ਸਭ ਤੋਂ ਪਹਿਲਾਂ ਇਸ ਤਰ੍ਹਾਂ ਕਹੋ, ‘ਇਸ ਘਰ ਦੇ ਲੋਕਾਂ ਨੂੰ ਸ਼ਾਂਤੀ ਮਿਲੇ ।’ 6ਜੇਕਰ ਉਸ ਘਰ ਵਿੱਚ ਕੋਈ ਸ਼ਾਂਤੀ ਦਾ ਚਾਹਵਾਨ ਹੋਵੇਗਾ ਤਾਂ ਤੁਹਾਡੀ ਸ਼ਾਂਤੀ ਦੀ ਅਸੀਸ ਉਸ ਨਾਲ ਹੋਵੇਗੀ, ਨਹੀਂ ਤਾਂ ਤੁਹਾਡੇ ਕੋਲ ਮੁੜ ਆਵੇਗੀ । 7#1 ਕੁਰਿ 9:14, 1 ਤਿਮੋ 5:18ਉਸ ਘਰ ਵਿੱਚ ਠਹਿਰੋ, ਜੋ ਕੁਝ ਉਹ ਖਾਣ ਪੀਣ ਲਈ ਦੇਣ ਉਹ ਹੀ ਖਾਓ-ਪੀਓ, ਕਿਉਂਕਿ ਕਾਮਾ ਆਪਣੀ ਮਜ਼ਦੂਰੀ ਦਾ ਹੱਕਦਾਰ ਹੈ । ਘਰ ਘਰ ਨਾ ਫਿਰੋ । 8ਜਦੋਂ ਤੁਸੀਂ ਕਿਸੇ ਸ਼ਹਿਰ ਵਿੱਚ ਜਾਓ ਅਤੇ ਉਸ ਸ਼ਹਿਰ ਦੇ ਲੋਕ ਤੁਹਾਡਾ ਸੁਆਗਤ ਕਰਨ, ਜੋ ਕੁਝ ਉਹ ਤੁਹਾਡੇ ਅੱਗੇ ਖਾਣ ਲਈ ਰੱਖਣ, ਉਹ ਹੀ ਖਾਓ । 9ਉਸ ਸ਼ਹਿਰ ਦੇ ਬਿਮਾਰਾਂ ਨੂੰ ਚੰਗਾ ਕਰੋ ਅਤੇ ਉੱਥੇ ਦੇ ਰਹਿਣ ਵਾਲਿਆਂ ਨੂੰ ਕਹੋ, ‘ਪਰਮੇਸ਼ਰ ਦਾ ਰਾਜ ਤੁਹਾਡੇ ਨੇੜੇ ਆ ਰਿਹਾ ਹੈ ।’ 10#ਰਸੂਲਾਂ 13:51ਪਰ ਜੇਕਰ ਤੁਸੀਂ ਕਿਸੇ ਸ਼ਹਿਰ ਵਿੱਚ ਜਾਓ ਅਤੇ ਉੱਥੇ ਦੇ ਲੋਕ ਤੁਹਾਡਾ ਸੁਆਗਤ ਨਾ ਕਰਨ ਤਾਂ ਉਸ ਸ਼ਹਿਰ ਦੀਆਂ ਗਲੀਆਂ ਤੋਂ ਬਾਹਰ ਆ ਕੇ ਕਹੋ, 11‘ਤੁਹਾਡੇ ਸ਼ਹਿਰ ਦਾ ਘੱਟਾ ਵੀ ਜੋ ਸਾਡੇ ਪੈਰਾਂ ਨੂੰ ਲੱਗ ਗਿਆ ਹੈ, ਅਸੀਂ ਤੁਹਾਡੇ ਸਾਹਮਣੇ ਝਾੜਦੇ ਹਾਂ । ਪਰ ਤੁਸੀਂ ਇਹ ਜਾਣ ਲਵੋ ਕਿ ਪਰਮੇਸ਼ਰ ਦਾ ਰਾਜ ਤੁਹਾਡੇ ਨੇੜੇ ਆ ਗਿਆ ਹੈ ।’ 12#ਉਤ 19:24-28, ਮੱਤੀ 10:15, 11:24ਮੈਂ ਤੁਹਾਨੂੰ ਦੱਸਦਾ ਹਾਂ ਕਿ ਪਰਮੇਸ਼ਰ ਨਿਆਂ ਵਾਲੇ ਦਿਨ ਉਸ ਸ਼ਹਿਰ ਦੀ ਬਜਾਏ ਸਦੂਮ ਸ਼ਹਿਰ ਉੱਤੇ ਵੱਧ ਦਇਆ ਕਰਨਗੇ ।”
ਅਵਿਸ਼ਵਾਸੀ ਸ਼ਹਿਰ
(ਮੱਤੀ 11:20-24)
13 #
ਯਸਾ 23:1-18, ਹਿਜ਼ 26:1—28:26, ਯੋਏ 3:4-8, ਆਮੋ 1:9-10, ਜ਼ਕਰ 9:2-4 “ਹੇ ਖੁਰਾਜ਼ੀਨ ਦੇ ਲੋਕੋ, ਹੇ ਬੈਤਸੈਦਾ ਦੇ ਲੋਕੋ, ਤੁਹਾਡੇ ਉੱਤੇ ਹਾਏ ! ਕਿਉਂਕਿ ਜਿਹੜੇ ਚਮਤਕਾਰ ਤੁਹਾਡੇ ਵਿੱਚ ਕੀਤੇ ਗਏ ਹਨ, ਜੇਕਰ ਉਹ ਹੀ ਸੂਰ ਅਤੇ ਸੈਦਾ ਦੇ ਲੋਕਾਂ ਦੇ ਵਿੱਚ ਕੀਤੇ ਜਾਂਦੇ ਤਾਂ ਉਹ ਬਹੁਤ ਸਮਾਂ ਪਹਿਲਾਂ ਹੀ ਤੱਪੜ ਪਾ ਕੇ ਅਤੇ ਸੁਆਹ ਮਲ਼ ਕੇ ਆਪਣੇ ਬੁਰੇ ਕੰਮਾਂ ਤੋਂ ਤੋਬਾ ਕਰ ਚੁੱਕੇ ਹੁੰਦੇ । 14ਪਰਮੇਸ਼ਰ ਨਿਆਂ ਵਾਲੇ ਦਿਨ ਤੁਹਾਡੀ ਬਜਾਏ ਸੂਰ ਅਤੇ ਸੈਦਾ ਦੇ ਲੋਕਾਂ ਉੱਤੇ ਵੱਧ ਦਇਆ ਕਰਨਗੇ । 15#ਯਸਾ 14:13-15ਹੇ ਕਫ਼ਰਨਾਹੂਮ ਦੇ ਲੋਕੋ, ਕੀ ਤੁਸੀਂ ਸਵਰਗ ਤੱਕ ਉੱਚੇ ਕੀਤੇ ਜਾਓਗੇ ? ਨਹੀਂ, ਤੁਸੀਂ ਪਤਾਲ ਵਿੱਚ ਸੁੱਟ ਦਿੱਤੇ ਜਾਓਗੇ !”
16 #
ਮੱਤੀ 10:40, ਮਰ 9:37, ਲੂਕਾ 9:48, ਯੂਹ 13:20 ਫਿਰ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ, “ਜਿਹੜਾ ਤੁਹਾਡੀਆਂ ਗੱਲਾਂ ਸੁਣਦਾ ਹੈ, ਉਹ ਮੇਰੀਆਂ ਗੱਲਾਂ ਸੁਣਦਾ ਹੈ ਅਤੇ ਜਿਹੜਾ ਤੁਹਾਨੂੰ ਰੱਦਦਾ ਹੈ, ਉਹ ਮੈਨੂੰ ਰੱਦਦਾ ਹੈ ਅਤੇ ਜਿਹੜਾ ਮੈਨੂੰ ਰੱਦਦਾ ਹੈ, ਉਹ ਉਹਨਾਂ ਨੂੰ ਰੱਦਦਾ ਹੈ ਜਿਹਨਾਂ ਨੇ ਮੈਨੂੰ ਭੇਜਿਆ ਹੈ ।”
ਬਹੱਤਰ ਚੇਲਿਆਂ ਦਾ ਵਾਪਸ ਆਉਣਾ
17ਬਹੱਤਰ#10:17 ਕੁਝ ਪ੍ਰਾਚੀਨ ਲਿਖਤਾਂ ਵਿੱਚ ਬਹੱਤਰ ਦੀ ਥਾਂ ਸੱਤਰ ਦੀ ਗਿਣਤੀ ਹੈ । ਚੇਲੇ ਯਿਸੂ ਕੋਲ ਵਾਪਸ ਆਏ । ਉਹ ਬਹੁਤ ਖ਼ੁਸ਼ ਸਨ । ਉਹਨਾਂ ਨੇ ਯਿਸੂ ਨੂੰ ਦੱਸਿਆ, “ਪ੍ਰਭੂ ਜੀ, ਤੁਹਾਡੇ ਨਾਮ ਦੇ ਕਾਰਨ ਅਸ਼ੁੱਧ ਆਤਮਾਵਾਂ ਵੀ ਸਾਡੀ ਮੰਨਦੀਆਂ ਹਨ ।” 18ਯਿਸੂ ਨੇ ਉਹਨਾਂ ਨੂੰ ਕਿਹਾ, “ਮੈਂ ਸ਼ੈਤਾਨ ਨੂੰ ਬਿਜਲੀ ਦੀ ਤਰ੍ਹਾਂ ਅਕਾਸ਼ ਤੋਂ ਡਿੱਗਦੇ ਦੇਖਿਆ ਹੈ । 19#ਭਜਨ 91:13ਮੈਂ ਤੁਹਾਨੂੰ ਸੱਪਾਂ ਅਤੇ ਬਿੱਛੂਆਂ ਨੂੰ ਮਿੱਧਣ ਦੀ ਸਮਰੱਥਾ ਦਿੱਤੀ ਹੈ । ਮੈਂ ਤੁਹਾਨੂੰ ਸ਼ੈਤਾਨ ਦੀਆਂ ਤਾਕਤਾਂ ਉੱਤੇ ਅਧਿਕਾਰ ਦਿੱਤਾ ਹੈ । ਕੋਈ ਵੀ ਚੀਜ਼ ਤੁਹਾਡਾ ਨੁਕਸਾਨ ਨਹੀਂ ਕਰ ਸਕਦੀ । 20ਫਿਰ ਵੀ ਇਸ ਤੋਂ ਖ਼ੁਸ਼ ਨਾ ਹੋਵੋ ਕਿ ਅਸ਼ੁੱਧ ਆਤਮਾਵਾਂ ਤੁਹਾਡਾ ਹੁਕਮ ਮੰਨਦੀਆਂ ਹਨ ਪਰ ਇਸ ਤੋਂ ਖ਼ੁਸ਼ ਹੋਵੋ ਕਿ ਤੁਹਾਡੇ ਨਾਂ ਸਵਰਗ ਵਿੱਚ ਲਿਖੇ ਗਏ ਹਨ ।”
ਪ੍ਰਭੂ ਯਿਸੂ ਦਾ ਅਨੰਦ
(ਮੱਤੀ 11:25-27, 13:16-17)
21ਉਸ ਸਮੇਂ ਯਿਸੂ ਨੂੰ ਪਵਿੱਤਰ ਆਤਮਾ ਨੇ ਅਨੰਦ ਨਾਲ ਭਰ ਦਿੱਤਾ । ਯਿਸੂ ਨੇ ਕਿਹਾ, “ਹੇ ਪਿਤਾ, ਸਵਰਗ ਅਤੇ ਧਰਤੀ ਦੇ ਮਾਲਕ, ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਕਿ ਜੋ ਕੁਝ ਤੁਸੀਂ ਬੁੱਧੀਮਾਨਾਂ ਅਤੇ ਗਿਆਨੀਆਂ ਕੋਲੋਂ ਗੁਪਤ ਰੱਖਿਆ, ਉਹ ਸਧਾਰਨ ਲੋਕਾਂ ਉੱਤੇ ਪ੍ਰਗਟ ਕੀਤਾ ਹੈ । ਹੇ ਪਿਤਾ, ਤੁਹਾਨੂੰ ਇਹ ਹੀ ਚੰਗਾ ਲੱਗਾ ।
22 #
ਯੂਹ 3:35, 10:15 “ਮੇਰੇ ਪਿਤਾ ਨੇ ਮੈਨੂੰ ਸਭ ਕੁਝ ਦੇ ਦਿੱਤਾ ਹੈ । ਕੋਈ ਨਹੀਂ ਜਾਣਦਾ ਕਿ ਪੁੱਤਰ ਕੌਣ ਹੈ, ਇਹ ਕੇਵਲ ਪਿਤਾ ਹੀ ਜਾਣਦੇ ਹਨ । ਕੋਈ ਨਹੀਂ ਜਾਣਦਾ ਕਿ ਪਿਤਾ ਕੌਣ ਹੈ, ਇਹ ਕੇਵਲ ਪੁੱਤਰ ਹੀ ਜਾਣਦਾ ਹੈ ਜਾਂ ਉਹ ਜਿਸ ਉੱਤੇ ਪੁੱਤਰ ਪਿਤਾ ਨੂੰ ਪ੍ਰਗਟ ਕਰਨਾ ਚਾਹੇ ।”
23ਫਿਰ ਯਿਸੂ ਨੇ ਚੇਲਿਆਂ ਵੱਲ ਮੁੜ ਕੇ ਨਿੱਜੀ ਤੌਰ ਤੇ ਉਹਨਾਂ ਨੂੰ ਕਿਹਾ, “ਧੰਨ ਹਨ ਉਹ ਅੱਖਾਂ ਜਿਹੜੀਆਂ ਇਹ ਸਭ ਗੱਲਾਂ ਦੇਖਦੀਆਂ ਹਨ ਜਿਹਨਾਂ ਨੂੰ ਤੁਸੀਂ ਦੇਖ ਰਹੇ ਹੋ । 24ਮੈਂ ਤੁਹਾਨੂੰ ਦੱਸਦਾ ਹਾਂ ਕਿ ਬਹੁਤ ਸਾਰੇ ਨਬੀਆਂ ਅਤੇ ਰਾਜਿਆਂ ਨੇ ਚਾਹਿਆ ਕਿ ਜਿਹੜੀਆਂ ਗੱਲਾਂ ਤੁਸੀਂ ਦੇਖ ਰਹੇ ਹੋ ਉਹ ਦੇਖਣ ਪਰ ਉਹ ਦੇਖ ਨਾ ਸਕੇ ਅਤੇ ਜਿਹੜੀਆਂ ਗੱਲਾਂ ਤੁਸੀਂ ਸੁਣ ਰਹੇ ਹੋ ਸੁਣਨ ਪਰ ਉਹ ਸੁਣ ਨਾ ਸਕੇ ।”
ਨੇਕ ਸਾਮਰੀ ਦਾ ਦ੍ਰਿਸ਼ਟਾਂਤ
25 #
ਮੱਤੀ 22:35-40, ਮਰ 12:28-34 ਇੱਕ ਵਿਵਸਥਾ ਦਾ ਸਿੱਖਿਅਕ ਉੱਠ ਕੇ ਯਿਸੂ ਕੋਲ ਆਇਆ । ਉਸ ਨੇ ਯਿਸੂ ਨੂੰ ਪਰਖਣ ਦੇ ਲਈ ਉਹਨਾਂ ਤੋਂ ਪੁੱਛਿਆ, “ਗੁਰੂ ਜੀ, ਅਨੰਤ ਜੀਵਨ ਪ੍ਰਾਪਤ ਕਰਨ ਲਈ ਮੈਨੂੰ ਕੀ ਕਰਨਾ ਚਾਹੀਦਾ ਹੈ ?” 26ਯਿਸੂ ਨੇ ਉਸ ਤੋਂ ਪੁੱਛਿਆ, “ਪਵਿੱਤਰ-ਗ੍ਰੰਥ ਵਿੱਚ ਕੀ ਲਿਖਿਆ ਹੋਇਆ ਹੈ ? ਤੂੰ ਉਸ ਦਾ ਕੀ ਅਰਥ ਸਮਝਦਾ ਹੈਂ ?” 27#ਵਿਵ 6:5, ਲੇਵੀ 19:18ਉਸ ਆਦਮੀ ਨੇ ਉੱਤਰ ਦਿੱਤਾ, “ਤੂੰ ਪ੍ਰਭੂ ਆਪਣੇ ਪਰਮੇਸ਼ਰ ਨੂੰ ਆਪਣੇ ਸਾਰੇ ਦਿਲ, ਸਾਰੇ ਪ੍ਰਾਣ, ਸਾਰੀ ਸਮਰੱਥਾ ਅਤੇ ਬੁੱਧ ਨਾਲ ਪਿਆਰ ਕਰ । ਇਸੇ ਤਰ੍ਹਾਂ ਆਪਣੇ ਗੁਆਂਢੀ ਨੂੰ ਆਪਣੇ ਵਾਂਗ ਪਿਆਰ ਕਰ ।” 28#ਲੇਵੀ 18:5ਯਿਸੂ ਨੇ ਉਸ ਨੂੰ ਕਿਹਾ, “ਤੇਰਾ ਉੱਤਰ ਬਿਲਕੁਲ ਠੀਕ ਹੈ । ਇਸੇ ਤਰ੍ਹਾਂ ਕਰ ਤਾਂ ਤੂੰ ਜੀਵਨ ਦਾਨ ਪਾਵੇਂਗਾ ।”
29 ਵਿਵਸਥਾ ਦੇ ਸਿੱਖਿਅਕ ਨੇ ਆਪਣੇ ਆਪ ਨੂੰ ਠੀਕ ਸਿੱਧ ਕਰਨ ਦੇ ਲਈ ਯਿਸੂ ਤੋਂ ਪੁੱਛਿਆ, “ਮੇਰਾ ਗੁਆਂਢੀ ਕੌਣ ਹੈ ?” 30ਯਿਸੂ ਨੇ ਉੱਤਰ ਦਿੱਤਾ, “ਇੱਕ ਆਦਮੀ ਯਰੂਸ਼ਲਮ ਸ਼ਹਿਰ ਤੋਂ ਯਰੀਹੋ ਸ਼ਹਿਰ ਨੂੰ ਜਾ ਰਿਹਾ ਸੀ ਅਤੇ ਰਾਹ ਵਿੱਚ ਉਸ ਨੂੰ ਡਾਕੂਆਂ ਨੇ ਘੇਰ ਲਿਆ । ਡਾਕੂਆਂ ਨੇ ਉਸ ਨੂੰ ਲੁੱਟ ਲਿਆ । ਉਹਨਾਂ ਨੇ ਉਸ ਨੂੰ ਮਾਰਿਆ ਕੁੱਟਿਆ ਅਤੇ ਅੱਧਮੋਇਆ ਕਰ ਕੇ ਛੱਡ ਗਏ । 31ਫਿਰ ਅਚਾਨਕ ਇੱਕ ਪੁਰੋਹਿਤ ਉਸ ਰਾਹ ਤੋਂ ਲੰਘਿਆ । ਪੁਰੋਹਿਤ ਨੇ ਉਸ ਅੱਧਮੋਏ ਆਦਮੀ ਨੂੰ ਦੇਖਿਆ ਪਰ ਅਣਦੇਖਿਆ ਕਰ ਕੇ ਅੱਗੇ ਲੰਘ ਗਿਆ । 32ਇਸੇ ਤਰ੍ਹਾਂ ਇੱਕ ਲੇਵੀ#10:32 ਭਾਵ ਹੈਕਲ ਦਾ ਸੇਵਕ । ਵੀ ਉਸ ਥਾਂ ਤੇ ਆ ਪਹੁੰਚਿਆ । ਪਰ ਉਹ ਵੀ ਉਸ ਨੂੰ ਦੇਖ ਕੇ ਕੰਨੀ ਕਤਰਾ ਕੇ ਅੱਗੇ ਲੰਘ ਗਿਆ । 33#2 ਇਤਿ 28:15ਫਿਰ ਇੱਕ ਸਾਮਰੀ#10:33 ਯਹੂਦੀਆਂ ਅਨੁਸਾਰ ਸਮਾਜ ਵਿੱਚੋਂ ਕੱਢਿਆ ਹੋਇਆ ਆਦਮੀ । ਯਾਤਰੀ ਉਸ ਕੋਲ ਆ ਪਹੁੰਚਿਆ । ਜਦੋਂ ਸਾਮਰੀ ਨੇ ਉਸ ਨੂੰ ਇਸ ਹਾਲਤ ਵਿੱਚ ਦੇਖਿਆ ਤਾਂ ਉਸ ਦਾ ਦਿਲ ਦਇਆ ਨਾਲ ਭਰ ਗਿਆ । 34ਇਸ ਲਈ ਸਾਮਰੀ ਉਸ ਕੋਲ ਗਿਆ । ਉਸ ਨੇ ਉਸ ਦੇ ਜ਼ਖ਼ਮਾਂ ਉੱਤੇ ਤੇਲ ਅਤੇ ਮੈਅ ਲਾਈ ਅਤੇ ਉਹਨਾਂ ਉੱਤੇ ਪੱਟੀਆਂ ਬੰਨ੍ਹੀਆਂ । ਫਿਰ ਸਾਮਰੀ ਉਸ ਨੂੰ ਆਪਣੇ ਗਧੇ ਉੱਤੇ ਚੜ੍ਹਾ ਕੇ ਇੱਕ ਸਰਾਂ ਵਿੱਚ ਲੈ ਗਿਆ । ਉੱਥੇ ਉਸ ਨੇ ਉਸ ਜ਼ਖ਼ਮੀ ਆਦਮੀ ਦੀ ਦੇਖ ਭਾਲ ਕੀਤੀ । 35ਦੂਜੇ ਦਿਨ ਉਸ ਨੇ ਚਾਂਦੀ ਦੇ ਦੋ ਸਿੱਕੇ ਸਰਾਂ ਦੇ ਮਾਲਕ ਨੂੰ ਦਿੱਤੇ ਅਤੇ ਕਿਹਾ, ‘ਇਸ ਆਦਮੀ ਦੀ ਦੇਖ ਭਾਲ ਕਰ । ਜੇ ਤੇਰਾ ਇਹਨਾਂ ਦੋ ਸਿੱਕਿਆਂ ਤੋਂ ਜ਼ਿਆਦਾ ਖ਼ਰਚ ਆਵੇਗਾ ਤਾਂ ਜਦੋਂ ਮੈਂ ਵਾਪਸ ਆਵਾਂਗਾ, ਤੈਨੂੰ ਉਹ ਵੀ ਦੇ ਦੇਵਾਂਗਾ ।’”
36ਯਿਸੂ ਨੇ ਉਸ ਵਿਵਸਥਾ ਦੇ ਸਿੱਖਿਅਕ ਤੋਂ ਪੁੱਛਿਆ, “ਤੇਰੇ ਵਿਚਾਰ ਵਿੱਚ ਇਹਨਾਂ ਤਿੰਨਾਂ ਵਿੱਚੋਂ ਕਿਹੜਾ ਆਦਮੀ ਉਸ ਦਾ ਗੁਆਂਢੀ ਨਿਕਲਿਆ ਜਿਸ ਨੂੰ ਡਾਕੂਆਂ ਨੇ ਘੇਰ ਲਿਆ ਸੀ ?” 37ਵਿਵਸਥਾ ਦੇ ਸਿੱਖਿਅਕ ਨੇ ਉੱਤਰ ਦਿੱਤਾ, “ਉਹ ਜਿਸ ਨੇ ਉਸ ਉੱਤੇ ਦਇਆ ਕੀਤੀ ਸੀ ।” ਯਿਸੂ ਨੇ ਉਸ ਨੂੰ ਕਿਹਾ, “ਜਾ, ਤੂੰ ਵੀ ਇਸੇ ਤਰ੍ਹਾਂ ਕਰ ।”
ਪ੍ਰਭੂ ਯਿਸੂ ਮਾਰਥਾ ਅਤੇ ਮਰਿਯਮ ਦੇ ਘਰ ਵਿੱਚ
38 #
ਯੂਹ 11:1
ਯਿਸੂ ਅਤੇ ਉਹਨਾਂ ਦੇ ਚੇਲੇ ਯਾਤਰਾ ਕਰਦੇ ਕਰਦੇ ਇੱਕ ਪਿੰਡ ਵਿੱਚ ਪਹੁੰਚੇ । ਉੱਥੇ ਮਾਰਥਾ ਨਾਂ ਦੀ ਇੱਕ ਔਰਤ ਨੇ ਯਿਸੂ ਦਾ ਆਪਣੇ ਘਰ ਵਿੱਚ ਸੁਆਗਤ ਕੀਤਾ । 39ਮਾਰਥਾ ਦੀ ਇੱਕ ਭੈਣ ਸੀ ਜਿਸ ਦਾ ਨਾਂ ਮਰਿਯਮ ਸੀ । ਮਰਿਯਮ ਪ੍ਰਭੂ ਯਿਸੂ ਦੇ ਚਰਨਾਂ ਵਿੱਚ ਬੈਠ ਕੇ ਉਹਨਾਂ ਦਾ ਉਪਦੇਸ਼ ਸੁਣਨ ਲੱਗੀ । 40ਪਰ ਮਾਰਥਾ ਸੇਵਾ ਕਰਦੇ ਕਰਦੇ ਘਬਰਾ ਗਈ । ਉਹ ਯਿਸੂ ਕੋਲ ਆਈ । ਉਸ ਨੇ ਕਿਹਾ, “ਪ੍ਰਭੂ ਜੀ, ਤੁਹਾਨੂੰ ਮੇਰੀ ਫ਼ਿਕਰ ਨਹੀਂ ਹੈ ? ਮੇਰੀ ਭੈਣ ਨੇ ਸਾਰਾ ਕੰਮ ਕਰਨ ਦੇ ਲਈ ਮੈਨੂੰ ਇਕੱਲੀ ਛੱਡ ਦਿੱਤਾ ਹੈ । ਉਸ ਨੂੰ ਕਹੋ ਕਿ ਉਹ ਮੇਰੀ ਮਦਦ ਕਰੇ ।” 41ਪ੍ਰਭੂ ਯਿਸੂ ਨੇ ਮਾਰਥਾ ਨੂੰ ਉੱਤਰ ਦਿੱਤਾ, “ਮਾਰਥਾ, ਮਾਰਥਾ, ਤੂੰ ਬਹੁਤ ਸਾਰੀਆਂ ਚੀਜ਼ਾਂ ਦੇ ਲਈ ਚਿੰਤਾ ਕਰਦੀ ਹੈਂ ਅਤੇ ਪਰੇਸ਼ਾਨ ਰਹਿੰਦੀ ਹੈਂ । 42ਕੇਵਲ ਇੱਕ ਹੀ ਚੀਜ਼ ਦੀ ਲੋੜ ਹੈ ਜਿਹੜੀ ਉੱਤਮ ਹੈ । ਮਰਿਯਮ ਨੇ ਉਸ ਨੂੰ ਚੁਣ ਲਿਆ ਹੈ । ਉਹ ਉਸ ਤੋਂ ਖੋਹੀ ਨਹੀਂ ਜਾਵੇਗੀ ।”
Punjabi Common Language (North American Version):
Text © 2021 Canadian Bible Society and Bible Society of India