ਯਿਸੂ ਨੇ ਉਸ ਵਿਵਸਥਾ ਦੇ ਸਿੱਖਿਅਕ ਤੋਂ ਪੁੱਛਿਆ, “ਤੇਰੇ ਵਿਚਾਰ ਵਿੱਚ ਇਹਨਾਂ ਤਿੰਨਾਂ ਵਿੱਚੋਂ ਕਿਹੜਾ ਆਦਮੀ ਉਸ ਦਾ ਗੁਆਂਢੀ ਨਿਕਲਿਆ ਜਿਸ ਨੂੰ ਡਾਕੂਆਂ ਨੇ ਘੇਰ ਲਿਆ ਸੀ ?” ਵਿਵਸਥਾ ਦੇ ਸਿੱਖਿਅਕ ਨੇ ਉੱਤਰ ਦਿੱਤਾ, “ਉਹ ਜਿਸ ਨੇ ਉਸ ਉੱਤੇ ਦਇਆ ਕੀਤੀ ਸੀ ।” ਯਿਸੂ ਨੇ ਉਸ ਨੂੰ ਕਿਹਾ, “ਜਾ, ਤੂੰ ਵੀ ਇਸੇ ਤਰ੍ਹਾਂ ਕਰ ।”