ਰਸੂਲਾਂ ਦੇ ਕੰਮ ਭੂਮਿਕਾ

ਭੂਮਿਕਾ
ਰਸੂਲਾਂ ਦੇ ਕੰਮ,” ਲੂਕਾ ਦੇ ਸ਼ੁਭ ਸਮਾਚਾਰ ਦਾ ਹੀ ਅਗਲਾ ਹਿੱਸਾ ਹੈ । ਇਸ ਪੁਸਤਕ ਦਾ ਮੁੱਖ ਉਦੇਸ਼ ਇਹ ਦੱਸਣਾ ਹੈ ਕਿ ਕਿਸ ਤਰ੍ਹਾਂ ਪ੍ਰਭੂ ਯਿਸੂ ਦੇ ਮੁੱਢਲੇ ਚੇਲਿਆਂ ਨੇ ਪਵਿੱਤਰ ਆਤਮਾ ਦੀ ਅਗਵਾਈ ਹੇਠ ਸ਼ੁਭ ਸਮਾਚਾਰ ਦਾ ਪ੍ਰਚਾਰ ਇਹਨਾਂ ਥਾਵਾਂ ਉੱਤੇ ਕੀਤਾ, “ਯਰੂਸ਼ਲਮ ਵਿੱਚ, ਸਾਰੇ ਯਹੂਦਿਯਾ ਵਿੱਚ, ਸਾਰੇ ਸਾਮਰਿਯਾ ਵਿੱਚ ਅਤੇ ਧਰਤੀ ਦੀਆਂ ਅੰਤਮ ਹੱਦਾਂ ਤੱਕ” (1:8) । ਇਹ ਮਸੀਹੀ ਵਿਸ਼ਵਾਸ ਦੇ ਪ੍ਰਸਾਰ ਦੀ ਕਹਾਣੀ ਹੈ ਜਿਹੜੀ ਯਹੂਦੀ ਲੋਕਾਂ ਵਿੱਚ ਸ਼ੁਰੂ ਹੋਈ ਅਤੇ ਸਾਰੇ ਸੰਸਾਰ ਦਾ ‘ਵਿਸ਼ਵਾਸ’ ਬਣ ਗਈ । ਲੇਖਕ ਆਪਣੇ ਪਾਠਕਾਂ ਨੂੰ ਇਹ ਵੀ ਦੱਸਣਾ ਚਾਹੁੰਦਾ ਸੀ ਕਿ ਮਸੀਹੀ ਲੋਕ ਰੋਮੀ ਸਾਮਰਾਜ ਦੇ ਲਈ ਕਿਸੇ ਤਰ੍ਹਾਂ ਦਾ ਰਾਜਨੀਤਕ ਡਰ ਪੈਦਾ ਕਰਨ ਵਾਲਾ ਇਕੱਠ ਨਹੀਂ ਸਨ ਸਗੋਂ ਮਸੀਹੀ ਵਿਸ਼ਵਾਸ ਯਹੂਦੀ ਮੱਤ ਦੀ ਪੂਰਤੀ ਸੀ । ‘ਰਸੂਲਾਂ ਦੇ ਕੰਮ ਦੀ ਪੁਸਤਕ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਜਾ ਸਕਦਾ ਹੈ ਜਿਹੜੀ ਲਗਾਤਾਰ ਵੱਧ ਰਹੇ ਖੇਤਰਾਂ ਨੂੰ ਦਰਸਾਉਂਦੀ ਹੈ ਜਿਸ ਵਿੱਚ ਯਿਸੂ ਬਾਰੇ ਸ਼ੁਭ ਸਮਾਚਾਰ ਦਾ ਐਲਾਨ ਕੀਤਾ ਗਿਆ ਅਤੇ ਕਲੀਸੀਯਾ ਦੀ ਸਥਾਪਨਾ ਕੀਤੀ ਗਈ,
(1) ਪ੍ਰਭੂ ਯਿਸੂ ਦੇ ਉੱਪਰ ਉਠਾ ਲਏ ਜਾਣ ਦੇ ਬਾਅਦ ਮਸੀਹੀਅਤ ਦੇ ਪ੍ਰਚਾਰ ਦਾ ਯਰੂਸ਼ਲਮ ਵਿੱਚ ਆਰੰਭ
(2) ਫ਼ਲਿਸਤੀਨ ਦੇ ਦੂਜੇ ਹਿੱਸਿਆਂ ਵਿੱਚ ਪ੍ਰਚਾਰ ਦਾ ਪ੍ਰਸਾਰ
(3) ਅਤੇ ਫਿਰ ਭੂ-ਮੱਧ ਸਾਗਰ ਦੇ ਹੋਰ ਦੇਸ਼ਾਂ ਵਿੱਚ ਇੱਥੋਂ ਤੱਕ ਕਿ ਰੋਮ ਤੱਕ ਮਸੀਹੀ ਵਿਸ਼ਵਾਸ ਦਾ ਪ੍ਰਚਾਰ ।
ਇਸ ਪੁਸਤਕ ਦਾ ਇੱਕ ਵਿਸ਼ੇਸ਼ ਗੁਣ ਪਵਿੱਤਰ ਆਤਮਾ ਦੇ ਕੰਮ ਦਾ ਬਿਆਨ ਹੈ ਕਿ ਕਿਸ ਤਰ੍ਹਾਂ ਯਰੂਸ਼ਲਮ ਵਿੱਚ ਪੰਤੇਕੁਸਤ ਦੇ ਦਿਨ ਪੂਰੀ ਸਮਰੱਥਾ ਨਾਲ ਪਵਿੱਤਰ ਆਤਮਾ ਚੇਲਿਆਂ ਉੱਤੇ ਉਤਰਿਆ ਅਤੇ ਕਿਸ ਤਰ੍ਹਾਂ ਆਤਮਾ ਕਲੀਸੀਯਾ ਅਤੇ ਉਸ ਦੇ ਆਗੂਆਂ ਦੀ ਅਗਵਾਈ ਕਰਦਾ ਰਿਹਾ ਜਿਸ ਦਾ ਬਿਆਨ ਇਸ ਪੂਰੀ ਪੁਸਤਕ ਵਿੱਚ ਹੈ । ਮਸੀਹੀ ਸ਼ੁਭ ਸਮਾਚਾਰ ਦਾ ਸਾਰ ਕਈ ਸੰਦੇਸ਼ਾਂ ਵਿੱਚ ਇਸ ਪੁਸਤਕ ਵਿੱਚ ਦਿੱਤਾ ਗਿਆ ਅਤੇ ਇਸ ਪੁਸਤਕ ਵਿੱਚ ਬਿਆਨ ਕੀਤੀਆਂ ਗਈਆਂ ਘਟਨਾਵਾਂ, ਉਸ ਸ਼ੁਭ ਸਮਾਚਾਰ ਦੀ ਸਮਰੱਥਾ ਦੇ ਪ੍ਰਭਾਵ ਨੂੰ ਵਿਸ਼ਵਾਸੀਆਂ ਦੇ ਜੀਵਨ ਅਤੇ ਕਲੀਸੀਯਾ ਵਿੱਚ ਪ੍ਰਗਟ ਕਰਦੀਆਂ ਹਨ ।
ਵਿਸ਼ਾ-ਵਸਤੂ ਦੀ ਰੂਪ-ਰੇਖਾ
ਗਵਾਹੀ ਦੀ ਤਿਆਰੀ 1:1-26
ਯਿਸੂ ਦਾ ਆਖ਼ਰੀ ਹੁਕਮ ਅਤੇ ਵਾਅਦਾ 1:1-14
ਯਹੂਦਾ ਇਸਕਰਿਯੋਤੀ ਦਾ ਉੱਤਰਾਧਿਕਾਰੀ 1:15-26
ਯਰੂਸ਼ਲਮ ਵਿੱਚ ਗਵਾਹੀ 2:18—8:3
ਯਹੂਦਿਯਾ ਅਤੇ ਸਾਮਰਿਯਾ ਵਿੱਚ ਗਵਾਹੀ 8:4—12:25
ਪੌਲੁਸ ਦੀ ਸੇਵਾ 13:1—28:31
ਪਹਿਲੀ ਮਿਸ਼ਨਰੀ ਯਾਤਰਾ 13:1—14:28
ਯਰੂਸ਼ਲਮ ਵਿੱਚ ਸਭਾ 15:1-35
ਦੂਜੀ ਮਿਸ਼ਨਰੀ ਯਾਤਰਾ 15:36—18:22
ਤੀਜੀ ਮਿਸ਼ਨਰੀ ਯਾਤਰਾ 18:23—21:16
ਪੌਲੁਸ ਯਰੂਸ਼ਲਮ, ਕੈਸਰਿਯਾ ਅਤੇ ਰੋਮ ਵਿੱਚ ਕੈਦੀ 21:17—28:31

醒目顯示

分享

複製

None

想在你所有裝置上儲存你的醒目顯示?註冊帳戶或登入