ਉਸ ਔਰਤ ਨੇ ਦੇਖਿਆ ਕਿ ਉਹ ਲੁਕ ਨਹੀਂ ਸਕਦੀ, ਇਸ ਲਈ ਉਹ ਕੰਬਦੀ ਹੋਈ ਅੱਗੇ ਆਈ ਅਤੇ ਯਿਸੂ ਦੇ ਚਰਨਾਂ ਵਿੱਚ ਡਿੱਗ ਪਈ । ਉਸ ਨੇ ਸਾਰੇ ਲੋਕਾਂ ਦੇ ਸਾਹਮਣੇ ਦੱਸਿਆ ਕਿ ਉਸ ਨੇ ਯਿਸੂ ਦਾ ਪੱਲਾ ਛੂਹਿਆ ਹੈ ਅਤੇ ਉਹ ਕਿਸ ਤਰ੍ਹਾਂ ਇਕਦਮ ਚੰਗੀ ਹੋ ਗਈ ਹੈ । ਯਿਸੂ ਨੇ ਉਸ ਔਰਤ ਨੂੰ ਕਿਹਾ, “ਬੇਟੀ, ਤੇਰੇ ਵਿਸ਼ਵਾਸ ਨੇ ਤੈਨੂੰ ਚੰਗਾ ਕੀਤਾ ਹੈ, ਸ਼ਾਂਤੀ ਨਾਲ ਜਾ ।”