ਯੂਹੰਨਾ 7

7
ਯਿਸੂ ਦੇ ਭਰਾਵਾਂ ਦਾ ਅਵਿਸ਼ਵਾਸ
1ਇਨ੍ਹਾਂ ਗੱਲਾਂ ਤੋਂ ਬਾਅਦ ਯਿਸੂ ਗਲੀਲ ਵਿੱਚ ਫਿਰਦਾ ਰਿਹਾ, ਕਿਉਂਕਿ ਉਹ ਯਹੂਦਿਯਾ ਵਿੱਚ ਨਹੀਂ ਜਾਣਾ ਚਾਹੁੰਦਾ ਸੀ, ਇਸ ਲਈ ਕਿ ਯਹੂਦੀ#7:1 ਅਰਥਾਤ ਯਹੂਦੀ ਆਗੂ ਉਸ ਨੂੰ ਮਾਰ ਸੁੱਟਣ ਦੀ ਤਾਕ ਵਿੱਚ ਸਨ। 2ਹੁਣ ਯਹੂਦੀਆਂ ਦਾ ਤੰਬੂਆਂ ਦਾ ਤਿਉਹਾਰ ਨੇੜੇ ਸੀ। 3ਇਸ ਲਈ ਉਸ ਦੇ ਭਰਾਵਾਂ ਨੇ ਉਸ ਨੂੰ ਕਿਹਾ, “ਇੱਥੋਂ ਨਿੱਕਲ ਕੇ ਯਹੂਦਿਯਾ ਵਿੱਚ ਜਾ ਤਾਂਕਿ ਜਿਹੜੇ ਕੰਮ ਤੂੰ ਕਰਦਾ ਹੈਂ ਤੇਰੇ ਚੇਲੇ ਵੀ ਵੇਖਣ। 4ਕਿਉਂਕਿ ਜੇ ਕੋਈ ਪ੍ਰਸਿੱਧ ਹੋਣਾ ਚਾਹੇ ਤਾਂ ਉਹ ਗੁਪਤ ਵਿੱਚ ਕੁਝ ਨਹੀਂ ਕਰਦਾ। ਜੇ ਤੂੰ ਇਹ ਕੰਮ ਕਰਦਾ ਹੈਂ ਤਾਂ ਆਪਣੇ ਆਪ ਨੂੰ ਸੰਸਾਰ ਉੱਤੇ ਪਰਗਟ ਕਰ।” 5ਕਿਉਂਕਿ ਉਸ ਦੇ ਭਰਾ ਵੀ ਉਸ ਉੱਤੇ ਵਿਸ਼ਵਾਸ ਨਹੀਂ ਕਰਦੇ ਸਨ। 6ਯਿਸੂ ਨੇ ਉਨ੍ਹਾਂ ਨੂੰ ਕਿਹਾ,“ਮੇਰਾ ਸਮਾਂ ਅਜੇ ਨਹੀਂ ਆਇਆ, ਪਰ ਤੁਹਾਡੇ ਲਈ ਸਾਰਾ ਸਮਾਂ ਉਚਿਤ ਹੈ। 7ਸੰਸਾਰ ਤੁਹਾਡੇ ਨਾਲ ਵੈਰ ਨਹੀਂ ਕਰ ਸਕਦਾ ਪਰ ਮੇਰੇ ਨਾਲ ਵੈਰ ਕਰਦਾ ਹੈ, ਕਿਉਂਕਿ ਮੈਂ ਇਸ ਉੱਤੇ ਗਵਾਹੀ ਦਿੰਦਾ ਹਾਂ ਕਿ ਇਸ ਦੇ ਕੰਮ ਬੁਰੇ ਹਨ। 8ਤੁਸੀਂ ਤਿਉਹਾਰ 'ਤੇ ਜਾਓ; ਮੈਂ ਅਜੇ ਇਸ ਤਿਉਹਾਰ 'ਤੇ ਨਹੀਂ ਜਾਵਾਂਗਾ, ਕਿਉਂਕਿ ਮੇਰਾ ਸਮਾਂ ਅਜੇ ਪੂਰਾ ਨਹੀਂ ਹੋਇਆ ਹੈ।” 9ਇਹ ਗੱਲਾਂ ਕਹਿ ਕੇ ਉਹ ਗਲੀਲ ਵਿੱਚ ਹੀ ਰਹਿ ਗਿਆ।
ਯਿਸੂ ਦਾ ਤਿਉਹਾਰ ਵਿੱਚ ਜਾਣਾ
10ਪਰ ਜਦੋਂ ਉਸ ਦੇ ਭਰਾ ਤਿਉਹਾਰ 'ਤੇ ਚਲੇ ਗਏ ਤਾਂ ਉਹ ਵੀ ਉੱਥੇ ਗਿਆ; ਪਰ ਖੁਲ੍ਹੇਆਮ ਨਹੀਂ, ਸਗੋਂ ਗੁਪਤ ਵਿੱਚ। 11ਤਦ ਯਹੂਦੀ ਉਸ ਨੂੰ ਤਿਉਹਾਰ ਵਿੱਚ ਇਹ ਕਹਿੰਦੇ ਹੋਏ ਲੱਭ ਰਹੇ ਸਨ, “ਉਹ ਕਿੱਥੇ ਹੈ?” 12ਲੋਕਾਂ ਵਿੱਚ ਉਸ ਦੇ ਵਿਖੇ ਬਹੁਤ ਚਰਚਾ ਹੋ ਰਹੀ ਸੀ। ਕੁਝ ਕਹਿ ਰਹੇ ਸਨ, “ਉਹ ਭਲਾ ਮਨੁੱਖ ਹੈ” ਪਰ ਕੁਝ ਕਹਿ ਰਹੇ ਸਨ, “ਨਹੀਂ, ਸਗੋਂ ਉਹ ਲੋਕਾਂ ਨੂੰ ਭਰਮਾਉਂਦਾ ਹੈ।” 13ਪਰ ਯਹੂਦੀਆਂ ਦੇ ਡਰ ਦੇ ਕਾਰਨ ਕੋਈ ਵੀ ਉਸ ਦੇ ਵਿਖੇ ਖੁੱਲ੍ਹ ਕੇ ਨਹੀਂ ਬੋਲਦਾ ਸੀ।
14ਜਦੋਂ ਤਿਉਹਾਰ ਅੱਧਾ ਬੀਤ ਗਿਆ ਤਾਂ ਯਿਸੂ ਹੈਕਲ ਵਿੱਚ ਜਾ ਕੇ ਉਪਦੇਸ਼ ਦੇਣ ਲੱਗਾ। 15ਤਦ ਯਹੂਦੀ ਹੈਰਾਨ ਹੋ ਕੇ ਕਹਿਣ ਲੱਗੇ, “ਬਿਨਾਂ ਸਿੱਖਿਆ ਇਸ ਨੇ ਇਹ ਵਿੱਦਿਆ ਕਿੱਥੋਂ ਪਾਈ?” 16ਯਿਸੂ ਨੇ ਉਨ੍ਹਾਂ ਨੂੰ ਕਿਹਾ,“ਮੇਰੀ ਸਿੱਖਿਆ ਮੇਰੀ ਆਪਣੀ ਨਹੀਂ, ਸਗੋਂ ਮੇਰੇ ਭੇਜਣ ਵਾਲੇ ਦੀ ਹੈ। 17ਜੇ ਕੋਈ ਉਸ ਦੀ ਇੱਛਾ ਨੂੰ ਪੂਰਾ ਕਰਨਾ ਚਾਹੇ ਤਾਂ ਉਹ ਇਸ ਸਿੱਖਿਆ ਦੇ ਬਾਰੇ ਜਾਣ ਲਵੇਗਾ ਕਿ ਇਹ ਪਰਮੇਸ਼ਰ ਦੀ ਵੱਲੋਂ ਹੈ ਜਾਂ ਮੈਂ ਆਪਣੇ ਵੱਲੋਂ ਬੋਲਦਾ ਹਾਂ। 18ਜਿਹੜਾ ਆਪਣੇ ਵੱਲੋਂ ਬੋਲਦਾ ਹੈ ਉਹ ਆਪਣੀ ਹੀ ਵਡਿਆਈ ਚਾਹੁੰਦਾ ਹੈ, ਪਰ ਜਿਹੜਾ ਆਪਣੇ ਭੇਜਣ ਵਾਲੇ ਦੀ ਵਡਿਆਈ ਚਾਹੁੰਦਾ ਹੈ ਉਹ ਸੱਚਾ ਹੈ ਅਤੇ ਉਸ ਵਿੱਚ ਕੁਧਰਮ ਨਹੀਂ ਹੈ। 19ਕੀ ਮੂਸਾ ਨੇ ਤੁਹਾਨੂੰ ਬਿਵਸਥਾ ਨਹੀਂ ਦਿੱਤੀ? ਪਰ ਤੁਹਾਡੇ ਵਿੱਚੋਂ ਕੋਈ ਵੀ ਬਿਵਸਥਾ ਦਾ ਪਾਲਣ ਨਹੀਂ ਕਰਦਾ। ਤੁਸੀਂ ਮੈਨੂੰ ਕਿਉਂ ਮਾਰ ਸੁੱਟਣਾ ਚਾਹੁੰਦੇ ਹੋ?” 20ਲੋਕਾਂ ਨੇ ਉੱਤਰ ਦਿੱਤਾ, “ਤੇਰੇ ਵਿੱਚ ਦੁਸ਼ਟ ਆਤਮਾ ਹੈ! ਕੌਣ ਤੈਨੂੰ ਮਾਰ ਸੁੱਟਣਾ ਚਾਹੁੰਦਾ ਹੈ?” 21ਯਿਸੂ ਨੇ ਉਨ੍ਹਾਂ ਨੂੰ ਕਿਹਾ,“ਮੈਂ ਇੱਕ ਕੰਮ ਕੀਤਾ ਅਤੇ ਤੁਸੀਂ ਸਭ ਹੈਰਾਨ ਹੋ ਗਏ। 22ਇਸੇ ਕਾਰਨ ਮੂਸਾ ਨੇ ਤੁਹਾਨੂੰ ਸੁੰਨਤ ਦੀ ਰੀਤ ਦਿੱਤੀ (ਹਾਲਾਂਕਿ ਇਹ ਮੂਸਾ ਤੋਂ ਨਹੀਂ, ਸਗੋਂ ਪਿਓ ਦਾਦਿਆਂ ਤੋਂ ਹੈ) ਅਤੇ ਤੁਸੀਂ ਸਬਤ ਦੇ ਦਿਨ ਮਨੁੱਖ ਦੀ ਸੁੰਨਤ ਕਰਦੇ ਹੋ। 23ਜੇ ਸਬਤ ਦੇ ਦਿਨ ਮਨੁੱਖ ਦੀ ਸੁੰਨਤ ਇਸ ਲਈ ਕੀਤੀ ਜਾਂਦੀ ਹੈ ਕਿ ਮੂਸਾ ਦੀ ਬਿਵਸਥਾ ਦਾ ਉਲੰਘਣ ਨਾ ਹੋਵੇ, ਤਾਂ ਕੀ ਤੁਸੀਂ ਮੇਰੇ ਉੱਤੇ ਇਸ ਲਈ ਗੁੱਸਾ ਕਰਦੇ ਹੋ ਕਿ ਮੈਂ ਸਬਤ ਦੇ ਦਿਨ ਇੱਕ ਮਨੁੱਖ ਨੂੰ ਪੂਰੀ ਤਰ੍ਹਾਂ ਚੰਗਾ ਕੀਤਾ? 24ਮੂੰਹ ਵੇਖ ਕੇ ਨਿਆਂ ਨਾ ਕਰੋ, ਸਗੋਂ ਸੱਚਾ ਨਿਆਂ ਕਰੋ।”
ਮਸੀਹ ਦੀ ਪਛਾਣ
25ਤਦ ਯਰੂਸ਼ਲਮ ਦੇ ਲੋਕਾਂ ਵਿੱਚੋਂ ਕੁਝ ਕਹਿਣ ਲੱਗੇ, “ਕੀ ਇਹ ਉਹੋ ਨਹੀਂ ਹੈ ਜਿਸ ਨੂੰ ਉਹ ਮਾਰ ਸੁੱਟਣਾ ਚਾਹੁੰਦੇ ਹਨ? 26ਪਰ ਵੇਖੋ, ਉਹ ਖੁੱਲ੍ਹੇਆਮ ਬੋਲਦਾ ਹੈ ਅਤੇ ਉਹ ਉਸ ਨੂੰ ਕੁਝ ਨਹੀਂ ਕਹਿੰਦੇ। ਕਿਤੇ ਅਜਿਹਾ ਤਾਂ ਨਹੀਂ ਕਿ ਪ੍ਰਧਾਨਾਂ ਨੇ ਸੱਚਮੁੱਚ ਜਾਣ ਲਿਆ ਜੋ ਇਹੋ ਮਸੀਹ ਹੈ? 27ਅਸੀਂ ਤਾਂ ਇਸ ਨੂੰ ਜਾਣਦੇ ਹਾਂ ਕਿ ਇਹ ਕਿੱਥੋਂ ਦਾ ਹੈ, ਪਰ ਜਦੋਂ ਮਸੀਹ ਆਵੇਗਾ ਤਾਂ ਕੋਈ ਨਾ ਜਾਣੇਗਾ ਕਿ ਉਹ ਕਿੱਥੋਂ ਦਾ ਹੈ?” 28ਤਦ ਯਿਸੂ ਨੇ ਹੈਕਲ ਵਿੱਚ ਉਪਦੇਸ਼ ਦਿੰਦੇ ਹੋਏ ਪੁਕਾਰ ਕੇ ਕਿਹਾ,“ਤੁਸੀਂ ਤਾਂ ਮੈਨੂੰ ਜਾਣਦੇ ਹੋ ਅਤੇ ਇਹ ਵੀ ਜਾਣਦੇ ਹੋ ਕਿ ਮੈਂ ਕਿੱਥੋਂ ਦਾ ਹਾਂ। ਮੈਂ ਆਪਣੇ ਆਪ ਨਹੀਂ ਆਇਆ, ਪਰ ਮੇਰਾ ਭੇਜਣ ਵਾਲਾ ਸੱਚਾ ਹੈ ਜਿਸ ਨੂੰ ਤੁਸੀਂ ਨਹੀਂ ਜਾਣਦੇ। 29ਮੈਂ ਉਸ ਨੂੰ ਜਾਣਦਾ ਹਾਂ, ਕਿਉਂਕਿ ਮੈਂ ਉਸੇ ਦੇ ਵੱਲੋਂ ਹਾਂ ਅਤੇ ਉਸੇ ਨੇ ਮੈਨੂੰ ਭੇਜਿਆ।” 30ਤਦ ਉਨ੍ਹਾਂ ਉਸ ਨੂੰ ਫੜਨਾ ਚਾਹਿਆ, ਪਰ ਕਿਸੇ ਨੇ ਉਸ ਉੱਤੇ ਹੱਥ ਨਾ ਪਾਇਆ, ਕਿਉਂਕਿ ਉਸ ਦਾ ਸਮਾਂ ਅਜੇ ਨਹੀਂ ਆਇਆ ਸੀ। 31ਪਰ ਭੀੜ ਵਿੱਚੋਂ ਬਹੁਤਿਆਂ ਨੇ ਉਸ ਉੱਤੇ ਵਿਸ਼ਵਾਸ ਕੀਤਾ ਅਤੇ ਕਹਿਣ ਲੱਗੇ, “ਜਦੋਂ ਮਸੀਹ ਆਵੇਗਾ, ਕੀ ਉਹ ਇਸ ਨਾਲੋਂ ਵੱਧ ਚਿੰਨ੍ਹ ਵਿਖਾਵੇਗਾ ਜਿਹੜੇ ਇਸ ਨੇ ਵਿਖਾਏ?” 32ਫ਼ਰੀਸੀਆਂ ਨੇ ਲੋਕਾਂ ਨੂੰ ਉਸ ਦੇ ਵਿਖੇ ਇਹ ਚਰਚਾ ਕਰਦੇ ਹੋਏ ਸੁਣਿਆ; ਫਿਰ ਪ੍ਰਧਾਨ ਯਾਜਕਾਂ ਅਤੇ ਫ਼ਰੀਸੀਆਂ ਨੇ ਸਿਪਾਹੀ ਭੇਜੇ ਕਿ ਉਹ ਉਸ ਨੂੰ ਫੜ ਲੈਣ। 33ਤਦ ਯਿਸੂ ਨੇ ਕਿਹਾ,“ਅਜੇ ਥੋੜ੍ਹਾ ਸਮਾਂ ਮੈਂ ਤੁਹਾਡੇ ਨਾਲ ਹਾਂ, ਫਿਰ ਮੈਂ ਆਪਣੇ ਭੇਜਣ ਵਾਲੇ ਕੋਲ ਚਲਾ ਜਾਵਾਂਗਾ। 34ਤੁਸੀਂ ਮੈਨੂੰ ਲੱਭੋਗੇ ਪਰ ਮੈਨੂੰ ਨਹੀਂ ਪਾਓਗੇ ਅਤੇ ਜਿੱਥੇ ਮੈਂ ਹਾਂ, ਤੁਸੀਂ ਉੱਥੇ ਨਹੀਂ ਆ ਸਕਦੇ।” 35ਤਦ ਯਹੂਦੀਆਂ ਨੇ ਆਪਸ ਵਿੱਚ ਕਿਹਾ, “ਇਹ ਕਿੱਥੇ ਜਾਣ ਵਾਲਾ ਹੈ ਜੋ ਅਸੀਂ ਇਸ ਨੂੰ ਲੱਭ ਨਾ ਸਕਾਂਗੇ? ਕੀ ਇਸ ਨੇ ਉਨ੍ਹਾਂ ਕੋਲ ਜਾਣਾ ਹੈ ਜਿਹੜੇ ਯੂਨਾਨੀਆਂ ਵਿੱਚ ਖਿੰਡੇ ਹੋਏ ਹਨ ਅਤੇ ਯੂਨਾਨੀਆਂ ਨੂੰ ਸਿੱਖਿਆ ਦੇਵੇਗਾ? 36ਇਹ ਕਿਹੋ ਜਿਹੀ ਗੱਲ ਹੈ ਜੋ ਉਸ ਨੇ ਕਹੀ ਕਿ ਤੁਸੀਂ ਮੈਨੂੰ ਲੱਭੋਗੇ, ਪਰ ਮੈਨੂੰ ਨਹੀਂ ਪਾਓਗੇ ਅਤੇ ਜਿੱਥੇ ਮੈਂ ਹਾਂ, ਉੱਥੇ ਤੁਸੀਂ ਨਹੀਂ ਆ ਸਕਦੇ?”
ਜੀਵਨ ਜਲ ਦੀਆਂ ਨਦੀਆਂ
37ਹੁਣ ਤਿਉਹਾਰ ਦੇ ਆਖਰੀ ਦਿਨ ਜੋ ਮੁੱਖ ਦਿਨ ਸੀ, ਯਿਸੂ ਖੜ੍ਹਾ ਹੋਇਆ ਅਤੇ ਪੁਕਾਰ ਕੇ ਕਿਹਾ,“ਜੇ ਕੋਈ ਪਿਆਸਾ ਹੋਵੇ ਤਾਂ ਮੇਰੇ ਕੋਲ ਆਵੇ ਅਤੇ ਪੀਵੇ। 38ਜਿਹੜਾ ਮੇਰੇ ਉੱਤੇ ਵਿਸ਼ਵਾਸ ਕਰਦਾ ਹੈ, ਜਿਵੇਂ ਲਿਖਤ ਕਹਿੰਦੀ ਹੈ:
ਜੀਵਨ ਜਲ ਦੀਆਂ ਨਦੀਆਂ ਉਸ ਦੇ ਅੰਦਰੋਂ ਵਗਣਗੀਆਂ।” # ਯਸਾਯਾਹ 44:3; 58:11; ਜ਼ਕਰਯਾਹ 14:8
39ਪਰ ਇਹ ਗੱਲ ਉਸ ਨੇ ਉਸ ਆਤਮਾ ਦੇ ਵਿਖੇ ਕਹੀ ਸੀ ਜਿਹੜਾ ਉਸ ਉੱਤੇ ਵਿਸ਼ਵਾਸ ਕਰਨ ਵਾਲਿਆਂ ਨੂੰ ਪ੍ਰਾਪਤ ਹੋਣਾ ਸੀ, ਕਿਉਂਕਿ ਆਤਮਾ ਅਜੇ ਦਿੱਤਾ ਨਾ ਗਿਆ ਸੀ ਇਸ ਲਈ ਕਿ ਯਿਸੂ ਅਜੇ ਮਹਿਮਾ ਨੂੰ ਨਹੀਂ ਪਹੁੰਚਿਆ ਸੀ।
ਯਿਸੂ ਮਸੀਹ ਦੇ ਬਾਰੇ ਮਤਭੇਦ
40ਤਦ ਭੀੜ ਵਿੱਚੋਂ ਕਈਆਂ ਨੇ ਇਹ ਗੱਲਾਂ ਸੁਣ ਕੇ ਕਿਹਾ, “ਸੱਚਮੁੱਚ ਇਹ ਉਹੀ ਨਬੀ ਹੈ।” 41ਹੋਰਾਂ ਨੇ ਕਿਹਾ, “ਇਹੀ ਮਸੀਹ ਹੈ,” ਪਰ ਕਈਆਂ ਨੇ ਕਿਹਾ, “ਕੀ ਮਸੀਹ ਗਲੀਲ ਵਿੱਚੋਂ ਆਵੇਗਾ? 42ਕੀ ਲਿਖਤ ਇਹ ਨਹੀਂ ਕਹਿੰਦੀ ਕਿ ਮਸੀਹ ਦਾਊਦ ਦੇ ਵੰਸ਼ ਵਿੱਚੋਂ ਅਤੇ ਬੈਤਲਹਮ ਨਗਰ ਤੋਂ ਆਵੇਗਾ, ਜਿੱਥੋਂ ਦਾ ਦਾਊਦ ਸੀ?” 43ਸੋ ਉਸ ਦੇ ਕਾਰਨ ਭੀੜ ਵਿੱਚ ਫੁੱਟ ਪੈ ਗਈ। 44ਉਨ੍ਹਾਂ ਵਿੱਚੋਂ ਕੁਝ ਉਸ ਨੂੰ ਫੜਨਾ ਚਾਹੁੰਦੇ ਸਨ, ਪਰ ਕਿਸੇ ਨੇ ਉਸ ਉੱਤੇ ਹੱਥ ਨਾ ਪਾਇਆ।
ਪ੍ਰਧਾਨ ਯਾਜਕਾਂ ਅਤੇ ਫ਼ਰੀਸੀਆਂ ਦਾ ਅਵਿਸ਼ਵਾਸ
45ਤਦ ਸਿਪਾਹੀ ਪ੍ਰਧਾਨ ਯਾਜਕਾਂ ਅਤੇ ਫ਼ਰੀਸੀਆਂ ਕੋਲ ਆਏ ਅਤੇ ਉਨ੍ਹਾਂ ਨੇ ਸਿਪਾਹੀਆਂ ਨੂੰ ਕਿਹਾ, “ਤੁਸੀਂ ਉਸ ਨੂੰ ਕਿਉਂ ਨਹੀਂ ਲਿਆਏ?” 46ਸਿਪਾਹੀਆਂ ਨੇ ਉੱਤਰ ਦਿੱਤਾ, “ਕਿਸੇ ਮਨੁੱਖ ਨੇ ਕਦੇ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਕੀਤੀਆਂ।” 47ਤਦ ਫ਼ਰੀਸੀਆਂ ਨੇ ਉਨ੍ਹਾਂ ਨੂੰ ਕਿਹਾ, “ਕੀ ਤੁਸੀਂ ਵੀ ਭਰਮਾਏ ਗਏ? 48ਕੀ ਪ੍ਰਧਾਨਾਂ ਜਾਂ ਫ਼ਰੀਸੀਆਂ ਵਿੱਚੋਂ ਕਿਸੇ ਨੇ ਵੀ ਉਸ ਉੱਤੇ ਵਿਸ਼ਵਾਸ ਕੀਤਾ? 49ਪਰ ਇਹ ਲੋਕ ਜਿਹੜੇ ਬਿਵਸਥਾ ਨੂੰ ਨਹੀਂ ਜਾਣਦੇ, ਸਰਾਪੀ ਹਨ।” 50ਨਿਕੁਦੇਮੁਸ ਨੇ ਜਿਹੜਾ ਪਹਿਲਾਂ#7:50 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਰਾਤ ਦੇ ਸਮੇਂ” ਲਿਖਿਆ ਹੈ। ਯਿਸੂ ਕੋਲ ਆਇਆ ਸੀ ਅਤੇ ਉਨ੍ਹਾਂ ਵਿੱਚੋਂ ਇੱਕ ਸੀ, ਉਨ੍ਹਾਂ ਨੂੰ ਕਿਹਾ, 51“ਕੀ ਸਾਡੀ ਬਿਵਸਥਾ ਜਦੋਂ ਤੱਕ ਪਹਿਲਾਂ ਮਨੁੱਖ ਦੀ ਸੁਣ ਨਾ ਲਵੇ ਅਤੇ ਜਾਣ ਨਾ ਲਵੇ ਕਿ ਉਸ ਨੇ ਕੀ ਕੀਤਾ ਹੈ, ਉਸ ਨੂੰ ਦੋਸ਼ੀ ਠਹਿਰਾਉਂਦੀ ਹੈ?” 52ਉਨ੍ਹਾਂ ਉਸ ਨੂੰ ਕਿਹਾ, “ਕੀ ਤੂੰ ਵੀ ਗਲੀਲ ਤੋਂ ਹੈਂ? ਜਾਂਚ ਅਤੇ ਵੇਖ ਕਿ ਗਲੀਲ ਵਿੱਚੋਂ ਕੋਈ ਨਬੀ ਨਹੀਂ ਉੱਠਦਾ।” 53[ਤਦ ਹਰੇਕ ਆਪੋ-ਆਪਣੇ ਘਰ ਨੂੰ ਚਲਾ ਗਿਆ।

Märk

Dela

Kopiera

None

Vill du ha dina höjdpunkter sparade på alla dina enheter? Registrera dig eller logga in