ਜ਼ਬੂਰਾਂ ਦੀ ਪੋਥੀ 21
21
ਬਚਾਓ ਲਈ ਉਸਤਤ
ਸੁਰ ਪਤੀ ਲਈ, ਦਾਊਦ ਦਾ ਭਜਨ
1ਹੇ ਯਹੋਵਾਹ, ਤੇਰੀ ਸਮੱਰਥਾ ਵਿੱਚ ਪਾਤਸ਼ਾਹ ਅਨੰਦ
ਹੋਵੇਗਾ,
ਅਤੇ ਤੇਰੇ ਬਚਾਓ ਵਿੱਚ ਉਹ ਕੇਡਾਕੁ ਮਗਨ ਹੋਵੇਗਾ!
2ਤੈਂ ਉਹ ਦਾ ਮਨੋਰਥ ਪੂਰਾ ਕੀਤਾ ਹੈ,
ਅਤੇ ਉਹ ਦੇ ਬੁੱਲ੍ਹਾਂ ਦੀ ਬੇਨਤੀ ਨੂੰ ਤੈਂ ਰੋਕਿਆ
ਨਹੀਂ ।। ਸਲਹ।।
3ਭਲਿਆਈ ਦੀਆਂ ਬਰਕਤਾਂ ਨਾਲ ਤੂੰ ਉਹ ਨੂੰ
ਅੱਗਲ ਵਾਂਢੀ ਮਿਲਦਾ ਹੈਂ,
ਤੈਂ ਕੁੰਦਨ ਸੋਨੇ ਦਾ ਮੁਕਟ ਉਹ ਦੇ ਸਿਰ ਉੱਤੇ
ਰੱਖਿਆ ਹੈ।
4ਉਹ ਨੇ ਤੈਥੋਂ ਜੀਵਨ ਮੰਗਿਆ ਹੈ ਅਰ ਤੈਂ ਉਹ ਨੂੰ
ਦੇ ਦਿੱਤਾ,
ਸਗੋਂ ਅਨੰਤਕਾਲ ਤੀਕ ਉਮਰ ਦਾ ਵਾਧਾ ਵੀ।
5ਤੇਰੇ ਬਚਾਓ ਦੇ ਕਾਰਨ ਉਹ ਦਾ ਪਰਤਾਪ ਵੱਡਾ
ਹੈ,
ਤੇਜ ਅਤੇ ਉਪਮਾ ਤੂੰ ਉਹ ਦੇ ਉੱਤੇ ਰੱਖਦਾ ਹੈਂ।
6ਤੂੰ ਤਾਂ ਉਹ ਨੂੰ ਸਦਾ ਲਈ ਬਰਕਤਾਂ ਦਾ ਕਾਰਨ
ਠਹਿਰਾਉਂਦਾ ਹੈਂ,
ਤੂੰ ਉਹ ਨੂੰ ਆਪਣੀ ਹਜ਼ੂਰੀ ਦੇ ਅਨੰਦ ਨਾਲ ਮਗਨ
ਕਰਦਾ ਹੈਂ,
7ਏਸ ਲਈ ਭਈ ਪਾਤਸ਼ਾਹ ਯਹੋਵਾਹ ਉੱਤੇ ਭਰੋਸਾ
ਰੱਖਦਾ ਹੈ,
ਅਤੇ ਅੱਤ ਮਹਾਨ ਦੀ ਦਯਾ ਨਾਲ ਉਹ ਕਦੇ ਨਾ
ਡੋਲੇਗਾ।।
8ਤੇਰਾ ਹੱਥ ਤੇਰੇ ਸਾਰੇ ਵੈਰੀਆਂ ਨੂੰ ਟੋਲ ਕੇ ਕੱਢੇਗਾ,
ਤੇਰਾ ਸੱਜਾ ਹੱਥ ਤੇਰੇ ਦੁਸ਼ਮਣਾਂ ਨੂੰ ਟੋਲ ਲਵੇਗਾ।
9ਤੂੰ ਆਪਣੀ ਹਜ਼ੂਰੀ ਦੇ ਵੇਲੇ, ਜਾਣੀਦਾ, ਉਨ੍ਹਾਂ ਨੂੰ ਅੱਗ
ਦੇ ਤੰਦੂਰ ਵਿੱਚ ਪਾਵੇਂਗਾ,
ਯਹੋਵਾਹ ਉਨ੍ਹਾਂ ਨੂੰ ਆਪਣੇ ਕ੍ਰੋਧ ਦੇ ਨਾਲ ਨਿਗਲ
ਜਾਵੇਗਾ,
ਅਤੇ ਅੱਗ ਉਨ੍ਹਾਂ ਨੂੰ ਭੱਖ ਲਵੇਗੀ।
10ਤੂੰ ਉਨ੍ਹਾਂ ਦਾ ਫਲ ਧਰਤੀ ਉੱਤੋਂ,
ਅਤੇ ਉਨ੍ਹਾਂ ਦੇ ਵੰਸ ਆਦਮੀ ਦੇ ਵੰਸ ਵਿੱਚੋਂ ਨਾਸ
ਕਰੇਂਗਾ,
11ਭਾਵੇਂ ਉਨ੍ਹਾਂ ਨੇ ਤੇਰੇ ਵਿਰੁੱਧ ਬੁਰਿਆਈ ਠਾਣੀ,
ਅਤੇ ਜੁਗਤ ਸੋਚੀ ਜਿਸ ਨੂੰ ਓਹ ਪੂਰਾ ਨਾ ਕਰ ਸੱਕੇ,
12ਤੂੰ ਉਨ੍ਹਾਂ ਦੀ ਪਿੱਠ ਆਪਣੀ ਵੱਲ ਮੋੜੇਂਗਾ,
ਤੂੰ ਉਨ੍ਹਾਂ ਦੇ ਮੂੰਹ ਦੇ ਨਿਸ਼ਾਨੇ ਉੱਤੇ ਆਪਣੇ ਬਾਣ
ਚਿੱਲੇ ਚੜ੍ਹਾ ਦੇਵੇਂਗਾ।।
13ਹੇ ਯਹੋਵਾਹ, ਤੂੰ ਆਪਣੀ ਸਮਰੱਥਾ ਨਾਲ ਮਹਾਨ ਹੋ,
ਅਸੀਂ ਗਾਉਂਦੇ ਹੋਏ ਤੇਰੀ ਸ਼ਕਤੀ ਦਾ ਜਸ ਕਰਾਂਗੇ।।
Currently Selected:
ਜ਼ਬੂਰਾਂ ਦੀ ਪੋਥੀ 21: PUNOVBSI
Highlight
Share
Copy
Want to have your highlights saved across all your devices? Sign up or sign in
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.