1
ਮੱਤੀ 12:36-37
ਪਵਿੱਤਰ ਬਾਈਬਲ (Revised Common Language North American Edition)
“ਮੈਂ ਤੁਹਾਨੂੰ ਦੱਸਦਾ ਹਾਂ ਕਿ ਨਿਆਂ ਵਾਲੇ ਦਿਨ ਹਰ ਮਨੁੱਖ ਨੂੰ ਆਪਣੇ ਮੂੰਹ ਵਿੱਚੋਂ ਨਿਕਲੇ ਹਰ ਬੁਰੇ ਸ਼ਬਦ ਦਾ ਲੇਖਾ ਦੇਣਾ ਪਵੇਗਾ । ਕਿਉਂਕਿ ਤੁਹਾਡੇ ਸ਼ਬਦਾਂ ਦੇ ਆਧਾਰ ਤੇ ਹੀ ਤੁਹਾਡਾ ਨਿਆਂ ਹੋਵੇਗਾ । ਇਹਨਾਂ ਦੁਆਰਾ ਹੀ ਤੁਹਾਨੂੰ ਦੋਸ਼ੀ ਜਾਂ ਨਿਰਦੋਸ਼ ਸਿੱਧ ਕੀਤਾ ਜਾਵੇਗਾ ।”
താരതമ്യം
ਮੱਤੀ 12:36-37 പര്യവേക്ഷണം ചെയ്യുക
2
ਮੱਤੀ 12:34
ਹੇ ਸੱਪਾਂ ਦੇ ਬੱਚਿਓ, ਤੁਸੀਂ ਬੁਰੇ ਹੁੰਦੇ ਹੋਏ ਚੰਗੀਆਂ ਗੱਲਾਂ ਕਿਸ ਤਰ੍ਹਾਂ ਕਰ ਸਕਦੇ ਹੋ ? ਕਿਉਂਕਿ ਜੋ ਮਨੁੱਖ ਦੇ ਦਿਲ ਵਿੱਚ ਭਰਿਆ ਹੈ, ਉਹ ਹੀ ਉਹ ਮੂੰਹ ਤੋਂ ਬੋਲਦਾ ਹੈ ।
ਮੱਤੀ 12:34 പര്യവേക്ഷണം ചെയ്യുക
3
ਮੱਤੀ 12:35
ਚੰਗਾ ਮਨੁੱਖ ਆਪਣੇ ਦਿਲ ਦੇ ਚੰਗੇ ਖ਼ਜ਼ਾਨੇ ਵਿੱਚੋਂ ਚੰਗੀਆਂ ਚੀਜ਼ਾਂ ਕੱਢਦਾ ਹੈ । ਇਸੇ ਤਰ੍ਹਾਂ ਬੁਰਾ ਮਨੁੱਖ ਆਪਣੇ ਦਿਲ ਦੇ ਬੁਰੇ ਖ਼ਜ਼ਾਨੇ ਵਿੱਚੋਂ ਬੁਰੀਆਂ ਚੀਜ਼ਾਂ ਕੱਢਦਾ ਹੈ ।
ਮੱਤੀ 12:35 പര്യവേക്ഷണം ചെയ്യുക
4
ਮੱਤੀ 12:31
ਮੈਂ ਤੁਹਾਨੂੰ ਕਹਿੰਦਾ ਹਾਂ, ਮਨੁੱਖ ਦੇ ਸਾਰੇ ਪਾਪ ਅਤੇ ਨਿੰਦਾ ਦੀਆਂ ਗੱਲਾਂ ਜਿਹੜੀਆਂ ਉਸ ਦੇ ਮੂੰਹ ਵਿੱਚੋਂ ਨਿਕਲਦੀਆਂ ਹਨ, ਮਾਫ਼ ਹੋ ਸਕਦੀਆਂ ਹਨ ਪਰ ਜਿਹੜਾ ਪਵਿੱਤਰ ਆਤਮਾ ਦੀ ਨਿੰਦਾ ਕਰਦਾ ਹੈ, ਉਸ ਨੂੰ ਪਰਮੇਸ਼ਰ ਕਦੇ ਵੀ ਮਾਫ਼ ਨਹੀਂ ਕਰਨਗੇ ।
ਮੱਤੀ 12:31 പര്യവേക്ഷണം ചെയ്യുക
5
ਮੱਤੀ 12:33
“ਜੇਕਰ ਰੁੱਖ ਚੰਗਾ ਹੋਵੇਗਾ ਤਾਂ ਫਲ ਵੀ ਚੰਗਾ ਮਿਲੇਗਾ ਪਰ ਜੇਕਰ ਰੁੱਖ ਬੁਰਾ ਹੋਵੇਗਾ ਤਾਂ ਫਲ ਵੀ ਬੁਰਾ ਮਿਲੇਗਾ ਕਿਉਂਕਿ ਰੁੱਖ ਦੀ ਪਛਾਣ ਉਸ ਦੇ ਫਲ ਤੋਂ ਹੁੰਦੀ ਹੈ ।
ਮੱਤੀ 12:33 പര്യവേക്ഷണം ചെയ്യുക
ആദ്യത്തെ സ്ക്രീൻ
വേദപുസ്തകം
പദ്ധതികൾ
വീഡിയോകൾ