ਮੱਤੀ 12
12
ਸਬਤ ਸੰਬੰਧੀ ਪ੍ਰਸ਼ਨ
(ਮਰਕੁਸ 2:23-28, ਲੂਕਾ 6:1-5)
1 #
ਵਿਵ 23:25
ਇੱਕ ਸਬਤ ਦੇ ਦਿਨ ਯਿਸੂ ਕਣਕ ਦੇ ਖੇਤਾਂ ਵਿੱਚੋਂ ਜਾ ਰਹੇ ਸਨ । ਉਹਨਾਂ ਦੇ ਚੇਲਿਆਂ ਨੂੰ ਭੁੱਖ ਲੱਗੀ ਹੋਈ ਸੀ । ਇਸ ਲਈ ਉਹਨਾਂ ਨੇ ਕਣਕ ਦੇ ਸਿੱਟੇ ਤੋੜ ਕੇ ਖਾਣੇ ਸ਼ੁਰੂ ਕਰ ਦਿੱਤੇ । 2ਜਦੋਂ ਫ਼ਰੀਸੀਆਂ ਨੇ ਇਹ ਦੇਖਿਆ ਤਾਂ ਉਹਨਾਂ ਨੇ ਯਿਸੂ ਨੂੰ ਕਿਹਾ, “ਦੇਖ, ਤੇਰੇ ਚੇਲੇ ਉਹ ਕੰਮ ਕਰ ਰਹੇ ਹਨ ਜੋ ਸਬਤ ਦੇ ਦਿਨ ਕਰਨਾ ਮਨ੍ਹਾ ਹੈ ।” 3#1 ਸਮੂ 21:1-6ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ, “ਕੀ ਤੁਸੀਂ ਪਵਿੱਤਰ-ਗ੍ਰੰਥ ਵਿੱਚ ਨਹੀਂ ਪੜ੍ਹਿਆ ਕਿ ਜਦੋਂ ਦਾਊਦ ਅਤੇ ਉਸ ਦੇ ਸਾਥੀਆਂ ਨੂੰ ਭੁੱਖ ਲੱਗੀ ਤਾਂ ਉਸ ਨੇ ਕੀ ਕੀਤਾ ? 4#ਲੇਵੀ 24:9ਉਹ ਪਰਮੇਸ਼ਰ ਦੇ ਘਰ ਵਿੱਚ ਗਿਆ ਅਤੇ ਉਸ ਨੇ ਅਤੇ ਉਸ ਦੇ ਸਾਥੀਆਂ ਨੇ ਚੜ੍ਹਾਵੇ ਦੀਆਂ ਰੋਟੀਆਂ ਖਾਧੀਆਂ । ਪਰ ਪਵਿੱਤਰ-ਗ੍ਰੰਥ ਦੇ ਅਨੁਸਾਰ ਇਹ ਚੜ੍ਹਾਵੇ ਦੀਆਂ ਰੋਟੀਆਂ ਪੁਰੋਹਿਤ ਹੀ ਖਾ ਸਕਦੇ ਸਨ, ਦੂਜਾ ਕੋਈ ਨਹੀਂ । 5#ਗਿਣ 28:9-10ਜਾਂ ਕੀ ਤੁਸੀਂ ਮੂਸਾ ਦੀ ਵਿਵਸਥਾ ਵਿੱਚ ਇਹ ਨਹੀਂ ਪੜ੍ਹਿਆ ਕਿ ਹਰ ਸਬਤ ਨੂੰ ਹੈਕਲ ਦੇ ਵਿੱਚ ਹੀ ਪੁਰੋਹਿਤ ਸਬਤ ਦੇ ਨਿਯਮਾਂ ਨੂੰ ਤੋੜਦੇ ਹਨ ਪਰ ਫਿਰ ਵੀ, ਕੀ ਉਹ ਨਿਰਦੋਸ਼ ਹਨ ? 6ਮੈਂ ਤੁਹਾਨੂੰ ਕਹਿੰਦਾ ਹਾਂ ਕਿ ਜਿਹੜਾ ਇੱਥੇ ਹੈ, ਉਹ ਹੈਕਲ ਤੋਂ ਵੀ ਵੱਡਾ ਹੈ । 7#ਮੱਤੀ 9:13, ਹੋਸ਼ੇ 6:6ਇਸ ਲਈ ਜੇਕਰ ਤੁਸੀਂ ਪਵਿੱਤਰ-ਗ੍ਰੰਥ ਦੇ ਇਸ ਵਚਨ ਦਾ ਅਰਥ ਜਾਣਦੇ ਹੁੰਦੇ, ‘ਮੈਂ ਬਲੀਦਾਨ ਦਾ ਨਹੀਂ ਸਗੋਂ ਦਇਆ ਦਾ ਚਾਹਵਾਨ ਹਾਂ,’ ਤੁਸੀਂ ਨਿਰਦੋਸ਼ੀਆਂ ਨੂੰ ਦੋਸ਼ੀ ਨਾ ਠਹਿਰਾਉਂਦੇ । 8ਕਿਉਂਕਿ ਮਨੁੱਖ ਦਾ ਪੁੱਤਰ ਤਾਂ ਸਬਤ ਦਾ ਵੀ ਮਾਲਕ ਹੈ ।”
ਸੁੱਕੇ ਹੱਥ ਵਾਲਾ ਆਦਮੀ
(ਮਰਕੁਸ 3:1-6, ਲੂਕਾ 6:6-11)
9ਯਿਸੂ ਉੱਥੋਂ ਚੱਲ ਕੇ ਉਹਨਾਂ ਦੇ ਇੱਕ ਪ੍ਰਾਰਥਨਾ ਘਰ ਵਿੱਚ ਗਏ । 10ਉੱਥੇ ਇੱਕ ਆਦਮੀ ਸੀ ਜਿਸ ਦਾ ਇੱਕ ਹੱਥ ਸੁੱਕਾ ਹੋਇਆ ਸੀ । ਤਦ ਯਿਸੂ ਉੱਤੇ ਕੋਈ ਦੋਸ਼ ਲਾਉਣ ਲਈ ਕੁਝ ਲੋਕਾਂ ਨੇ ਯਿਸੂ ਤੋਂ ਪੁੱਛਿਆ, “ਕੀ ਵਿਵਸਥਾ ਦੇ ਅਨੁਸਾਰ ਸਬਤ ਦੇ ਦਿਨ ਕਿਸੇ ਨੂੰ ਚੰਗਾ ਕਰਨਾ ਠੀਕ ਹੈ ਜਾਂ ਨਹੀਂ ?” 11#ਲੂਕਾ 14:5ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ, “ਮੰਨ ਲਵੋ, ਤੁਹਾਡੇ ਵਿੱਚੋਂ ਕਿਸੇ ਕੋਲ ਇੱਕ ਭੇਡ ਹੈ । ਉਹ ਸਬਤ ਦੇ ਦਿਨ ਡੂੰਘੇ ਟੋਏ ਵਿੱਚ ਡਿੱਗ ਪੈਂਦੀ ਹੈ । ਕੀ ਤੁਸੀਂ ਉਸ ਨੂੰ ਫੜ ਕੇ ਬਾਹਰ ਨਹੀਂ ਕੱਢੋਗੇ ? 12ਇੱਕ ਆਦਮੀ ਦਾ ਮੁੱਲ ਤਾਂ ਭੇਡ ਤੋਂ ਕਿਤੇ ਵੱਧ ਹੈ । ਇਸ ਲਈ ਵਿਵਸਥਾ ਸਬਤ ਦੇ ਦਿਨ ਕਿਸੇ ਨਾਲ ਚੰਗਾ ਕੰਮ ਕਰਨ ਤੋਂ ਨਹੀਂ ਰੋਕਦੀ ਹੈ ।” 13ਫਿਰ ਯਿਸੂ ਨੇ ਉਸ ਸੁੱਕੇ ਹੱਥ ਵਾਲੇ ਆਦਮੀ ਨੂੰ ਕਿਹਾ, “ਆਪਣਾ ਹੱਥ ਅੱਗੇ ਵਧਾ ।” ਉਸ ਆਦਮੀ ਨੇ ਆਪਣਾ ਹੱਥ ਅੱਗੇ ਵਧਾ ਦਿੱਤਾ ਅਤੇ ਉਸ ਦਾ ਹੱਥ ਉਸ ਦੇ ਦੂਜੇ ਹੱਥ ਵਾਂਗ ਚੰਗਾ ਹੋ ਗਿਆ । 14ਤਦ ਫ਼ਰੀਸੀ ਬਾਹਰ ਚਲੇ ਗਏ ਅਤੇ ਆਪਸ ਵਿੱਚ ਵਿਉਂਤ ਬਣਾਉਣ ਲੱਗੇ ਕਿ ਯਿਸੂ ਨੂੰ ਕਿਸੇ ਤਰ੍ਹਾਂ ਜਾਨੋਂ ਮਾਰਿਆ ਜਾਵੇ ।
ਪਰਮੇਸ਼ਰ ਦਾ ਚੁਣਿਆ ਹੋਇਆ ਸੇਵਕ
15ਜਦੋਂ ਯਿਸੂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਉਸ ਥਾਂ ਤੋਂ ਚਲੇ ਗਏ । ਬਹੁਤ ਸਾਰੇ ਲੋਕ ਉਹਨਾਂ ਦੇ ਪਿੱਛੇ ਗਏ ਅਤੇ ਯਿਸੂ ਨੇ ਸਾਰੇ ਬਿਮਾਰਾਂ ਨੂੰ ਚੰਗਾ ਕੀਤਾ । 16ਅਤੇ ਉਹਨਾਂ ਨੂੰ ਮਨ੍ਹਾ ਕਰਦੇ ਹੋਏ ਇਹ ਕਿਹਾ, “ਕਿਸੇ ਨੂੰ ਇਸ ਬਾਰੇ ਨਾ ਦੱਸਣਾ ।” 17ਇਹ ਇਸ ਲਈ ਕਿ ਯਸਾਯਾਹ ਨਬੀ ਦੇ ਕਹੇ ਹੋਏ ਸ਼ਬਦ ਪੂਰੇ ਹੋਣ,
18 #
ਯਸਾ 42:1-4
ਪਰਮੇਸ਼ਰ ਨੇ ਕਿਹਾ,
“ਮੇਰੇ ਸੇਵਕ ਨੂੰ ਦੇਖੋ, ਜਿਸ ਨੂੰ ਮੈਂ ਚੁਣਿਆ ਹੈ,
ਉਸ ਨੂੰ ਮੈਂ ਪਿਆਰ ਕਰਦਾ ਹਾਂ,
ਜਿਸ ਤੋਂ ਮੈਂ ਖ਼ੁਸ਼ ਹਾਂ ।
ਉਸ ਨੂੰ ਮੈਂ ਆਪਣਾ ਆਤਮਾ ਦੇਵਾਂਗਾ,
ਉਹ ਮੇਰੇ ਨਿਆਂ ਦਾ ਐਲਾਨ ਸਾਰੀਆਂ ਕੌਮਾਂ ਨੂੰ ਕਰੇਗਾ ।
19ਉਹ ਨਾ ਝਗੜਾ ਕਰੇਗਾ ਅਤੇ ਨਾ ਹੀ ਚੀਕੇਗਾ ।
ਉਸ ਦੀ ਆਵਾਜ਼ ਕੋਈ ਗਲੀਆਂ ਵਿੱਚ ਨਹੀਂ ਸੁਣੇਗਾ ।
20ਉਹ ਮਿੱਧੇ ਹੋਏ ਸਰਕੰਡੇ ਨੂੰ ਨਹੀਂ ਤੋੜੇਗਾ,
ਨਾ ਹੀ ਉਹ ਬੁਝਦੇ ਹੋਏ ਦੀਵੇ ਨੂੰ ਬੁਝਾਵੇਗਾ,
ਉਹ ਉਸ ਸਮੇਂ ਤੱਕ ਇਹ ਕਰੇਗਾ,
ਜਦੋਂ ਤੱਕ ਕਿ ਉਹ ਨਿਆਂ ਨੂੰ ਜੇਤੂ ਨਾ ਬਣਾ ਦੇਵੇ,
21ਅਤੇ ਸਾਰੀਆਂ ਕੌਮਾਂ ਉਸ ਉੱਤੇ ਆਸ ਰੱਖਣਗੀਆਂ ।”
ਪ੍ਰਭੂ ਯਿਸੂ ਅਤੇ ਬਾਲਜ਼ਬੂਲ
(ਮਰਕੁਸ 3:20-30, ਲੂਕਾ 11:14-23)
22ਕੁਝ ਲੋਕ ਇੱਕ ਅੰਨ੍ਹੇ ਅਤੇ ਗੂੰਗੇ ਆਦਮੀ ਨੂੰ ਯਿਸੂ ਕੋਲ ਲਿਆਏ । ਉਸ ਵਿੱਚ ਇੱਕ ਅਸ਼ੁੱਧ ਆਤਮਾ ਸੀ । ਯਿਸੂ ਨੇ ਉਸ ਆਦਮੀ ਨੂੰ ਚੰਗਾ ਕਰ ਦਿੱਤਾ । ਇਸ ਲਈ ਉਹ ਬੋਲਣ ਅਤੇ ਦੇਖਣ ਲੱਗ ਪਿਆ । 23ਸਾਰੀ ਭੀੜ ਇਹ ਦੇਖ ਕੇ ਹੈਰਾਨ ਹੋ ਗਈ । ਲੋਕ ਕਹਿਣ ਲੱਗੇ, “ਕੀ ਇਹ ਦਾਊਦ ਦਾ ਪੁੱਤਰ ਹੈ ?” 24#ਮੱਤੀ 9:34, 10:25ਜਦੋਂ ਫ਼ਰੀਸੀਆਂ ਨੇ ਇਹ ਸੁਣਿਆ ਤਾਂ ਉਹਨਾਂ ਨੇ ਕਿਹਾ, “ਉਹ ਅਸ਼ੁੱਧ ਆਤਮਾਵਾਂ ਨੂੰ ਅਸ਼ੁੱਧ ਆਤਮਾਵਾਂ ਦੇ ਹਾਕਮ ਬਾਲਜ਼ਬੂਲ ਦੀ ਮਦਦ ਨਾਲ ਕੱਢਦਾ ਹੈ ।” 25ਪਰ ਯਿਸੂ ਨੇ ਉਹਨਾਂ ਦੇ ਮਨਾਂ ਦੇ ਵਿਚਾਰਾਂ ਨੂੰ ਜਾਣਦੇ ਹੋਏ ਉਹਨਾਂ ਨੂੰ ਕਿਹਾ, “ਜਿਸ ਰਾਜ ਵਿੱਚ ਫੁੱਟ ਪੈ ਜਾਵੇ, ਉਹ ਬਰਬਾਦ ਹੋ ਜਾਂਦਾ ਹੈ । ਇਸੇ ਤਰ੍ਹਾਂ ਜਿਸ ਸ਼ਹਿਰ ਜਾਂ ਘਰ ਵਿੱਚ ਫੁੱਟ ਪੈ ਜਾਵੇ, ਉਹ ਵੀ ਖ਼ਤਮ ਹੋ ਜਾਂਦਾ ਹੈ । 26ਇਸ ਲਈ ਜੇਕਰ ਸ਼ੈਤਾਨ ਆਪ ਹੀ ਸ਼ੈਤਾਨ ਨੂੰ ਕੱਢਦਾ ਹੈ ਤਾਂ ਇਸ ਦਾ ਅਰਥ ਹੈ ਕਿ ਉਸ ਦੇ ਰਾਜ ਵਿੱਚ ਪਹਿਲਾਂ ਹੀ ਫੁੱਟ ਹੈ ਅਤੇ ਉਸ ਦਾ ਅੰਤ ਨੇੜੇ ਹੀ ਹੈ । 27ਤੁਸੀਂ ਕਹਿੰਦੇ ਹੋ ਕਿ ਮੈਂ ਬਾਲਜ਼ਬੂਲ ਦੀ ਮਦਦ ਨਾਲ ਅਸ਼ੁੱਧ ਆਤਮਾਵਾਂ ਨੂੰ ਕੱਢਦਾ ਹਾਂ । ਜੇਕਰ ਇਹ ਸੱਚ ਹੈ ਤਾਂ ਤੁਹਾਡੇ ਚੇਲੇ ਕਿਸ ਦੀ ਮਦਦ ਨਾਲ ਅਸ਼ੁੱਧ ਆਤਮਾਵਾਂ ਨੂੰ ਕੱਢਦੇ ਹਨ ? ਉਹ ਹੀ ਸਿੱਧ ਕਰਦੇ ਹਨ ਕਿ ਤੁਸੀਂ ਗ਼ਲਤ ਹੋ । 28ਪਰ ਜੇਕਰ ਮੈਂ ਪਰਮੇਸ਼ਰ ਦੇ ਆਤਮਾ ਦੀ ਮਦਦ ਦੇ ਨਾਲ ਅਸ਼ੁੱਧ ਆਤਮਾਵਾਂ ਨੂੰ ਕੱਢਦਾ ਹਾਂ ਤਾਂ ਪਰਮੇਸ਼ਰ ਦਾ ਰਾਜ ਤੁਹਾਡੇ ਕੋਲ ਆ ਗਿਆ ਹੈ ।
29“ਕੋਈ ਕਿਸੇ ਤਾਕਤਵਰ ਆਦਮੀ ਦੇ ਘਰ ਨੂੰ ਨਹੀਂ ਲੁੱਟ ਸਕਦਾ ਜਦੋਂ ਤੱਕ ਕਿ ਪਹਿਲਾਂ ਉਹ ਤਾਕਤਵਰ ਦੇ ਹੱਥ ਪੈਰ ਬੰਨ੍ਹ ਨਾ ਲਵੇ, ਫਿਰ ਉਹ ਉਸ ਦੇ ਘਰ ਨੂੰ ਲੁੱਟ ਸਕੇਗਾ ।
30 #
ਮਰ 9:40
“ਜਿਹੜਾ ਮੇਰੇ ਨਾਲ ਨਹੀਂ ਹੈ, ਉਹ ਮੇਰਾ ਵਿਰੋਧੀ ਹੈ । ਜਿਹੜਾ ਮੇਰੇ ਨਾਲ ਇਕੱਠਾ ਕਰਨ ਵਿੱਚ ਮਦਦ ਨਹੀਂ ਕਰਦਾ, ਉਹ ਖਿਲਾਰਦਾ ਹੈ । 31ਮੈਂ ਤੁਹਾਨੂੰ ਕਹਿੰਦਾ ਹਾਂ, ਮਨੁੱਖ ਦੇ ਸਾਰੇ ਪਾਪ ਅਤੇ ਨਿੰਦਾ ਦੀਆਂ ਗੱਲਾਂ ਜਿਹੜੀਆਂ ਉਸ ਦੇ ਮੂੰਹ ਵਿੱਚੋਂ ਨਿਕਲਦੀਆਂ ਹਨ, ਮਾਫ਼ ਹੋ ਸਕਦੀਆਂ ਹਨ ਪਰ ਜਿਹੜਾ ਪਵਿੱਤਰ ਆਤਮਾ ਦੀ ਨਿੰਦਾ ਕਰਦਾ ਹੈ, ਉਸ ਨੂੰ ਪਰਮੇਸ਼ਰ ਕਦੇ ਵੀ ਮਾਫ਼ ਨਹੀਂ ਕਰਨਗੇ । 32#ਲੂਕਾ 12:10ਇਸੇ ਤਰ੍ਹਾਂ ਜਿਹੜਾ ਮਨੁੱਖ ਦੇ ਪੁੱਤਰ ਦੇ ਵਿਰੁੱਧ ਕੁਝ ਕਹਿੰਦਾ ਹੈ, ਉਸ ਨੂੰ ਮਾਫ਼ ਕੀਤਾ ਜਾਵੇਗਾ, ਪਰ ਜਿਹੜਾ ਪਵਿੱਤਰ ਆਤਮਾ ਦੇ ਵਿਰੁੱਧ ਕੁਝ ਕਹਿੰਦਾ ਹੈ ਉਸ ਨੂੰ ਨਾ ਤਾਂ ਇਸ ਯੁੱਗ ਵਿੱਚ ਅਤੇ ਨਾ ਹੀ ਆਉਣ ਵਾਲੇ ਯੁੱਗ ਵਿੱਚ ਮਾਫ਼ ਕੀਤਾ ਜਾਵੇਗਾ ।
ਫਲ ਤੋਂ ਰੁੱਖ ਦੀ ਪਛਾਣ
(ਲੂਕਾ 6:43-45)
33 #
ਮੱਤੀ 7:20, ਲੂਕਾ 6:44 “ਜੇਕਰ ਰੁੱਖ ਚੰਗਾ ਹੋਵੇਗਾ ਤਾਂ ਫਲ ਵੀ ਚੰਗਾ ਮਿਲੇਗਾ ਪਰ ਜੇਕਰ ਰੁੱਖ ਬੁਰਾ ਹੋਵੇਗਾ ਤਾਂ ਫਲ ਵੀ ਬੁਰਾ ਮਿਲੇਗਾ ਕਿਉਂਕਿ ਰੁੱਖ ਦੀ ਪਛਾਣ ਉਸ ਦੇ ਫਲ ਤੋਂ ਹੁੰਦੀ ਹੈ । 34#ਮੱਤੀ 3:7, 23:33, 15:18, ਲੂਕਾ 3:7, 6:45ਹੇ ਸੱਪਾਂ ਦੇ ਬੱਚਿਓ, ਤੁਸੀਂ ਬੁਰੇ ਹੁੰਦੇ ਹੋਏ ਚੰਗੀਆਂ ਗੱਲਾਂ ਕਿਸ ਤਰ੍ਹਾਂ ਕਰ ਸਕਦੇ ਹੋ ? ਕਿਉਂਕਿ ਜੋ ਮਨੁੱਖ ਦੇ ਦਿਲ ਵਿੱਚ ਭਰਿਆ ਹੈ, ਉਹ ਹੀ ਉਹ ਮੂੰਹ ਤੋਂ ਬੋਲਦਾ ਹੈ । 35ਚੰਗਾ ਮਨੁੱਖ ਆਪਣੇ ਦਿਲ ਦੇ ਚੰਗੇ ਖ਼ਜ਼ਾਨੇ ਵਿੱਚੋਂ ਚੰਗੀਆਂ ਚੀਜ਼ਾਂ ਕੱਢਦਾ ਹੈ । ਇਸੇ ਤਰ੍ਹਾਂ ਬੁਰਾ ਮਨੁੱਖ ਆਪਣੇ ਦਿਲ ਦੇ ਬੁਰੇ ਖ਼ਜ਼ਾਨੇ ਵਿੱਚੋਂ ਬੁਰੀਆਂ ਚੀਜ਼ਾਂ ਕੱਢਦਾ ਹੈ ।
36“ਮੈਂ ਤੁਹਾਨੂੰ ਦੱਸਦਾ ਹਾਂ ਕਿ ਨਿਆਂ ਵਾਲੇ ਦਿਨ ਹਰ ਮਨੁੱਖ ਨੂੰ ਆਪਣੇ ਮੂੰਹ ਵਿੱਚੋਂ ਨਿੱਕਲੇ ਹਰ ਬੁਰੇ ਸ਼ਬਦ ਦਾ ਲੇਖਾ ਦੇਣਾ ਪਵੇਗਾ । 37ਕਿਉਂਕਿ ਤੁਹਾਡੇ ਸ਼ਬਦਾਂ ਦੇ ਆਧਾਰ ਤੇ ਹੀ ਤੁਹਾਡਾ ਨਿਆਂ ਹੋਵੇਗਾ । ਇਹਨਾਂ ਦੁਆਰਾ ਹੀ ਤੁਹਾਨੂੰ ਦੋਸ਼ੀ ਜਾਂ ਨਿਰਦੋਸ਼ ਸਿੱਧ ਕੀਤਾ ਜਾਵੇਗਾ ।”
ਚਮਤਕਾਰ ਦੀ ਮੰਗ
(ਮਰਕੁਸ 8:11-12, ਲੂਕਾ 11:29-32)
38 #
ਮੱਤੀ 16:1, ਮਰ 8:11, ਲੂਕਾ 11:16 ਕੁਝ ਵਿਵਸਥਾ ਦੇ ਸਿੱਖਿਅਕਾਂ ਅਤੇ ਫ਼ਰੀਸੀਆਂ ਨੇ ਯਿਸੂ ਨੂੰ ਕਿਹਾ, “ਗੁਰੂ ਜੀ, ਅਸੀਂ ਤੁਹਾਡੇ ਕੋਲੋਂ ਕੋਈ ਚਮਤਕਾਰ ਦੇਖਣਾ ਚਾਹੁੰਦੇ ਹਾਂ ।” ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ, 39#ਮੱਤੀ 16:4, ਮਰ 8:12“ਇਸ ਪੀੜ੍ਹੀ ਦੇ ਲੋਕ ਕਿੰਨੇ ਦੁਸ਼ਟ ਅਤੇ ਅਵਿਸ਼ਵਾਸੀ ਹਨ । ਇਹ ਚਿੰਨ੍ਹ ਦੇ ਰੂਪ ਵਿੱਚ ਕੋਈ ਚਮਤਕਾਰ ਦੇਖਣਾ ਚਾਹੁੰਦੇ ਹਨ । ਇਹਨਾਂ ਲੋਕਾਂ ਨੂੰ ਯੋਨਾਹ ਨਬੀ ਦੇ ਚਿੰਨ੍ਹ ਤੋਂ ਸਿਵਾਏ ਹੋਰ ਕੋਈ ਚਿੰਨ੍ਹ ਨਹੀਂ ਦਿੱਤਾ ਜਾਵੇਗਾ । 40#ਯੋਨਾ 1:17ਜਿਸ ਤਰ੍ਹਾਂ ਯੋਨਾਹ ਨਬੀ ਤਿੰਨ ਦਿਨ ਅਤੇ ਤਿੰਨ ਰਾਤ ਇੱਕ ਵੱਡੀ ਮੱਛੀ ਦੇ ਢਿੱਡ ਵਿੱਚ ਰਿਹਾ, ਉਸੇ ਤਰ੍ਹਾਂ ਮਨੁੱਖ ਦਾ ਪੁੱਤਰ ਤਿੰਨ ਦਿਨ ਅਤੇ ਤਿੰਨ ਰਾਤ ਧਰਤੀ ਦੇ ਅੰਦਰ ਰਹੇਗਾ । 41#ਯੋਨਾ 3:5ਨੀਨਵਾਹ ਸ਼ਹਿਰ ਦੇ ਲੋਕ ਨਿਆਂ ਵਾਲੇ ਦਿਨ ਖੜ੍ਹੇ ਹੋਣਗੇ ਅਤੇ ਇਸ ਪੀੜ੍ਹੀ ਦੇ ਲੋਕਾਂ ਨੂੰ ਦੋਸ਼ੀ ਸਿੱਧ ਕਰਨਗੇ ਕਿਉਂਕਿ ਉਹਨਾਂ ਨੇ ਯੋਨਾਹ ਨਬੀ ਦੇ ਸੰਦੇਸ਼ ਨੂੰ ਸੁਣ ਕੇ ਆਪਣੇ ਬੁਰੇ ਕੰਮਾਂ ਤੋਂ ਤੋਬਾ ਕੀਤੀ ਸੀ । ਪਰ ਦੇਖੋ, ਇੱਥੇ ਇੱਕ ਯੋਨਾਹ ਨਬੀ ਤੋਂ ਵੀ ਵੱਡਾ ਹੈ । 42#1 ਰਾਜਾ 10:1-10, 2 ਇਤਿ 9:1-12ਨਿਆਂ ਵਾਲੇ ਦਿਨ ਦੱਖਣ ਦੀ ਮਹਾਰਾਣੀ ਖੜ੍ਹੀ ਹੋਵੇਗੀ ਅਤੇ ਉਹ ਇਸ ਪੀੜ੍ਹੀ ਦੇ ਲੋਕਾਂ ਨੂੰ ਦੋਸ਼ੀ ਸਿੱਧ ਕਰੇਗੀ । ਉਹ ਰਾਜਾ ਸੁਲੇਮਾਨ ਦੀਆਂ ਬੁੱਧੀ ਵਾਲੀਆਂ ਗੱਲਾਂ ਸੁਣਨ ਦੇ ਲਈ ਧਰਤੀ ਦੇ ਦੂਜੇ ਪਾਰ ਤੋਂ ਆਈ ਸੀ । ਦੇਖੋ, ਇੱਥੇ ਇੱਕ ਸੁਲੇਮਾਨ ਤੋਂ ਵੀ ਵੱਡਾ ਹੈ ।”
ਅਸ਼ੁੱਧ ਆਤਮਾ ਦੀ ਵਾਪਸੀ
(ਲੂਕਾ 11:24-26)
43“ਜਦੋਂ ਅਸ਼ੁੱਧ ਆਤਮਾ ਮਨੁੱਖ ਵਿੱਚੋਂ ਨਿੱਕਲ ਜਾਂਦੀ ਹੈ ਤਾਂ ਸੁੰਨਸਾਨ ਥਾਵਾਂ ਵਿੱਚ ਅਰਾਮ ਦੇ ਲਈ ਥਾਂ ਲੱਭਦੀ ਹੈ । ਜੇਕਰ ਉਸ ਨੂੰ ਅਰਾਮ ਵਾਲੀ ਥਾਂ ਨਹੀਂ ਮਿਲਦੀ 44ਤਾਂ ਉਹ ਫਿਰ ਕਹਿੰਦੀ ਹੈ, ‘ਜਿਸ ਘਰ ਵਿੱਚੋਂ ਮੈਂ ਨਿਕਲੀ ਸੀ, ਉਸੇ ਘਰ ਨੂੰ ਮੁੜ ਜਾਵਾਂਗੀ ।’ ਉਹ ਫਿਰ ਉਸ ਘਰ ਵਿੱਚ ਆਉਂਦੀ ਹੈ ਅਤੇ ਉਸ ਘਰ ਨੂੰ ਝਾੜਿਆ ਅਤੇ ਸਜਿਆ ਹੋਇਆ ਦੇਖਦੀ ਹੈ । 45ਤਦ ਉਹ ਜਾ ਕੇ ਆਪਣੇ ਨਾਲੋਂ ਵੀ ਵੱਧ ਦੁਸ਼ਟ ਸੱਤ ਹੋਰ ਆਤਮਾਵਾਂ ਨੂੰ ਲੈ ਆਉਂਦੀ ਹੈ । ਫਿਰ ਉਹ ਉਸ ਆਦਮੀ ਵਿੱਚ ਰਹਿਣ ਲੱਗ ਪੈਂਦੀਆਂ ਹਨ ਜਿਸ ਕਾਰਨ ਉਸ ਮਨੁੱਖ ਦੀ ਹਾਲਤ ਪਹਿਲਾਂ ਨਾਲੋਂ ਵੀ ਬੁਰੀ ਹੋ ਜਾਂਦੀ ਹੈ । ਇਹ ਹੀ ਹਾਲ ਇਸ ਪੀੜ੍ਹੀ ਦੇ ਲੋਕਾਂ ਦਾ ਹੋਵੇਗਾ ।”
ਸੱਚਾ ਨਾਤਾ
(ਮਰਕੁਸ 3:31-35, ਲੂਕਾ 8:19-21)
46ਯਿਸੂ ਅਜੇ ਲੋਕਾਂ ਦੇ ਨਾਲ ਗੱਲ ਕਰ ਹੀ ਰਹੇ ਸਨ ਕਿ ਉਹਨਾਂ ਦੀ ਮਾਂ ਅਤੇ ਭਰਾ ਉਹਨਾਂ ਨੂੰ ਮਿਲਣ ਦੇ ਲਈ ਆ ਗਏ । ਉਹ ਬਾਹਰ ਹੀ ਖੜ੍ਹੇ ਰਹੇ ਅਤੇ ਯਿਸੂ ਨਾਲ ਗੱਲ ਕਰਨਾ ਚਾਹੁੰਦੇ ਸਨ, [47ਇਸ ਲਈ ਕਿਸੇ ਨੇ ਜਾ ਕੇ ਯਿਸੂ ਨੂੰ ਕਿਹਾ, “ਤੁਹਾਡੀ ਮਾਂ ਅਤੇ ਭਰਾ ਬਾਹਰ ਖੜ੍ਹੇ ਹਨ । ਉਹ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਹਨ ।”]#12:47 ਇਹ ਆਇਤ ਕੁਝ ਪ੍ਰਾਚੀਨ ਲਿਖਤਾਂ ਵਿੱਚ ਨਹੀਂ ਹੈ । 48ਯਿਸੂ ਨੇ ਉਸ ਦੱਸਣ ਵਾਲੇ ਆਦਮੀ ਨੂੰ ਉੱਤਰ ਦਿੱਤਾ, “ਕੌਣ ਹੈ ਮੇਰੀ ਮਾਂ ? ਕੌਣ ਹਨ ਮੇਰੇ ਭਰਾ ?” 49ਫਿਰ ਯਿਸੂ ਨੇ ਆਪਣੇ ਚੇਲਿਆਂ ਵੱਲ ਇਸ਼ਾਰਾ ਕਰਦੇ ਹੋਏ ਕਿਹਾ, “ਇਹ ਹੈ ਮੇਰੀ ਮਾਂ ਅਤੇ ਇਹ ਹਨ ਮੇਰੇ ਭਰਾ, 50ਕਿਉਂਕਿ ਜੋ ਕੋਈ ਵੀ ਮੇਰੇ ਪਿਤਾ ਦੀ ਜਿਹੜੇ ਸਵਰਗ ਵਿੱਚ ਹਨ, ਇੱਛਾ ਪੂਰੀ ਕਰਦਾ ਹੈ, ਮੇਰਾ ਭਰਾ, ਮੇਰੀ ਭੈਣ ਅਤੇ ਮੇਰੀ ਮਾਂ ਹੈ ।”
Voafantina amin'izao fotoana izao:
ਮੱਤੀ 12: CL-NA
Asongadina
Hizara
Dika mitovy
Tianao hovoatahiry amin'ireo fitaovana ampiasainao rehetra ve ireo nasongadina? Hisoratra na Hiditra
Punjabi Common Language (North American Version):
Text © 2021 Canadian Bible Society and Bible Society of India