ਰਸੂਲਾਂ ਦੇ ਕੰਮ 1
1
1 #
ਲੂਕਾ 1:1-4
ਹੇ ਮਾਣਯੋਗ ਥਿਓਫ਼ਿਲੁਸ, ਮੈਂ ਆਪਣੀ ਪਹਿਲੀ ਪੁਸਤਕ ਵਿੱਚ ਉਹ ਸਭ ਲਿਖਿਆ ਜੋ ਪ੍ਰਭੂ ਯਿਸੂ ਨੇ ਸ਼ੁਰੂ ਤੋਂ ਕੀਤਾ ਅਤੇ ਸਿਖਾਇਆ 2ਜਦੋਂ ਤੱਕ ਕਿ ਉਹ ਉੱਪਰ ਸਵਰਗ ਵਿੱਚ ਉਠਾਏ ਨਾ ਗਏ । ਉਹਨਾਂ ਨੇ ਉੱਪਰ ਉਠਾਏ ਜਾਣ ਤੋਂ ਪਹਿਲਾਂ ਆਪਣੇ ਚੁਣੇ ਹੋਏ ਰਸੂਲਾਂ ਨੂੰ ਪਵਿੱਤਰ ਆਤਮਾ ਦੇ ਰਾਹੀਂ ਹਿਦਾਇਤਾਂ ਦਿੱਤੀਆਂ । 3ਉਹਨਾਂ ਨੇ ਆਪਣੀ ਮੌਤ ਦਾ ਦੁੱਖ ਭੋਗਣ ਦੇ ਬਾਅਦ ਬਹੁਤ ਸਾਰੇ ਸਬੂਤਾਂ ਦੇ ਰਾਹੀਂ ਆਪਣਾ ਜਿਊਂਦਾ ਹੋਣਾ ਸਿੱਧ ਕੀਤਾ । ਉਹ ਚਾਲੀ ਦਿਨਾਂ ਤੱਕ ਉਹਨਾਂ ਨੂੰ ਦਰਸ਼ਨ ਦਿੰਦੇ ਅਤੇ ਪਰਮੇਸ਼ਰ ਦੇ ਰਾਜ ਬਾਰੇ ਦੱਸਦੇ ਰਹੇ । 4#ਲੂਕਾ 24:49ਜਦੋਂ ਯਿਸੂ ਚੇਲਿਆਂ ਨੂੰ ਮਿਲੇ ਤਾਂ ਉਹਨਾਂ ਨੂੰ ਹੁਕਮ ਦਿੱਤਾ, “ਯਰੂਸ਼ਲਮ ਤੋਂ ਬਾਹਰ ਨਾ ਜਾਣਾ ਸਗੋਂ ਪਿਤਾ ਦੇ ਉਸ ਵਚਨ ਦੇ ਪੂਰਾ ਹੋਣ ਦੀ ਉਡੀਕ ਕਰਨਾ ਜਿਸ ਦੇ ਬਾਰੇ ਤੁਸੀਂ ਮੇਰੇ ਕੋਲੋਂ ਸੁਣਿਆ ਹੈ 5#ਮੱਤੀ 3:11, ਮਰ 1:8, ਲੂਕਾ 3:16, ਯੂਹ 1:33ਕਿਉਂਕਿ ਯੂਹੰਨਾ ਨੇ ਤਾਂ ਪਾਣੀ ਨਾਲ ਬਪਤਿਸਮਾ ਦਿੱਤਾ ਪਰ ਥੋੜ੍ਹੇ ਦਿਨਾਂ ਬਾਅਦ ਤੁਸੀਂ ਪਵਿੱਤਰ ਆਤਮਾ ਨਾਲ ਬਪਤਿਸਮਾ ਪਾਓਗੇ ।”
ਪ੍ਰਭੂ ਯਿਸੂ ਦਾ ਸਵਰਗ ਵਿੱਚ ਉਠਾਇਆ ਜਾਣਾ
6ਜਦੋਂ ਉਹ ਸਾਰੇ ਇਕੱਠੇ ਹੋਏ ਤਾਂ ਚੇਲਿਆਂ ਨੇ ਯਿਸੂ ਤੋਂ ਪੁੱਛਿਆ, “ਪ੍ਰਭੂ ਜੀ, ਕੀ ਤੁਸੀਂ ਇਸੇ ਸਮੇਂ ਇਸਰਾਏਲ ਕੌਮ ਦਾ ਰਾਜ ਫਿਰ ਸਥਾਪਤ ਕਰੋਗੇ ?” 7ਉਹਨਾਂ ਨੇ ਚੇਲਿਆਂ ਨੂੰ ਉੱਤਰ ਦਿੱਤਾ, “ਉਹਨਾਂ ਨਿਸ਼ਚਿਤ ਸਮਿਆਂ ਅਤੇ ਮੌਕਿਆਂ ਬਾਰੇ ਜਾਨਣਾ ਤੁਹਾਡਾ ਕੰਮ ਨਹੀਂ ਹੈ ਜਿਹਨਾਂ ਨੂੰ ਪਿਤਾ ਨੇ ਆਪਣੇ ਅਧਿਕਾਰ ਵਿੱਚ ਰੱਖਿਆ ਹੈ । 8#ਮੱਤੀ 28:19, ਮਰ 16:15, ਲੂਕਾ 24:47-48ਪਰ ਜਦੋਂ ਪਵਿੱਤਰ ਆਤਮਾ ਤੁਹਾਡੇ ਉੱਤੇ ਉਤਰੇਗਾ ਤੁਸੀਂ ਸਮਰੱਥਾ ਪ੍ਰਾਪਤ ਕਰੋਗੇ ਅਤੇ ਤੁਸੀਂ ਯਰੂਸ਼ਲਮ ਵਿੱਚ, ਸਾਰੇ ਯਹੂਦਿਯਾ, ਸਾਮਰਿਯਾ ਅਤੇ ਧਰਤੀ ਦੀਆਂ ਅੰਤਮ ਹੱਦਾਂ ਤੱਕ ਮੇਰੇ ਗਵਾਹ ਹੋਵੋਗੇ ।” 9#ਮਰ 16:19, ਲੂਕਾ 24:50-51ਇਹ ਕਹਿਣ ਦੇ ਬਾਅਦ ਚੇਲਿਆਂ ਦੇ ਦੇਖਦੇ ਹੀ ਦੇਖਦੇ ਉਹ ਉੱਪਰ ਉਠਾ ਲਏ ਗਏ ਅਤੇ ਬੱਦਲ ਨੇ ਯਿਸੂ ਨੂੰ ਉਹਨਾਂ ਦੀਆਂ ਅੱਖਾਂ ਤੋਂ ਲੁਕਾ ਲਿਆ ।
10ਅਜੇ ਉਹ ਉੱਪਰ ਅਕਾਸ਼ ਵੱਲ ਬੜੇ ਧਿਆਨ ਨਾਲ ਯਿਸੂ ਨੂੰ ਜਾਂਦੇ ਦੇਖ ਹੀ ਰਹੇ ਸਨ ਕਿ ਅਚਾਨਕ ਚਿੱਟੇ ਕੱਪੜੇ ਪਹਿਨੇ ਹੋਏ ਦੋ ਆਦਮੀ ਉਹਨਾਂ ਦੇ ਕੋਲ ਆ ਖੜ੍ਹੇ ਹੋਏ । 11ਉਹਨਾਂ ਨੇ ਕਿਹਾ, “ਹੇ ਗਲੀਲੀ ਆਦਮੀਓ, ਤੁਸੀਂ ਖੜ੍ਹੇ ਅਕਾਸ਼ ਵੱਲ ਕਿਉਂ ਦੇਖ ਰਹੇ ਹੋ ? ਇਹ ਹੀ ਯਿਸੂ ਜਿਹੜੇ ਤੁਹਾਡੇ ਕੋਲੋਂ ਸਵਰਗ ਵਿੱਚ ਉੱਪਰ ਉਠਾ ਲਏ ਗਏ ਹਨ, ਇਸੇ ਤਰ੍ਹਾਂ ਫਿਰ ਆਉਣਗੇ ਜਿਸ ਤਰ੍ਹਾਂ ਤੁਸੀਂ ਉਹਨਾਂ ਨੂੰ ਸਵਰਗ ਵਿੱਚ ਉੱਪਰ ਜਾਂਦੇ ਦੇਖਿਆ ਹੈ ।”
ਨਵੇਂ ਰਸੂਲ ਦੀ ਚੋਣ
12ਫਿਰ ਚੇਲੇ ਜ਼ੈਤੂਨ ਨਾਂ ਦੇ ਪਹਾੜ ਤੋਂ ਯਰੂਸ਼ਲਮ ਨੂੰ ਵਾਪਸ ਗਏ । ਇਹ ਪਹਾੜ ਯਰੂਸ਼ਲਮ ਤੋਂ ਕੋਈ ਇੱਕ ਕਿਲੋਮੀਟਰ#1:12 ਮੂਲ ਭਾਸ਼ਾ ਵਿੱਚ ਇੱਥੇ ‘ਇੱਕ ਸਬਤ’ ਦੀ ਯਾਤਰਾ ਹੈ । ਦੂਰ ਹੈ । 13#ਮੱਤੀ 10:2-4, ਮਰ 3:16-19, ਲੂਕਾ 6:14-16ਸ਼ਹਿਰ ਵਿੱਚ ਵਾਪਸ ਆ ਕੇ ਉਹ ਉਸ ਚੁਬਾਰੇ ਵਿੱਚ ਗਏ ਜਿੱਥੇ ਪਤਰਸ, ਯੂਹੰਨਾ, ਯਾਕੂਬ, ਅੰਦ੍ਰਿਯਾਸ, ਫ਼ਿਲਿੱਪੁਸ, ਥੋਮਾ, ਬਰਥੁਲਮਈ, ਮੱਤੀ, ਹਲਫ਼ਈ ਦਾ ਪੁੱਤਰ ਯਾਕੂਬ, ਸ਼ਮਊਨ ਦੇਸ਼ ਭਗਤ ਅਤੇ ਯਾਕੂਬ ਦਾ ਪੁੱਤਰ ਯਹੂਦਾਹ ਰਹਿ ਰਹੇ ਸਨ । 14ਉਹ ਸਾਰੇ (ਜਿਹਨਾਂ ਵਿੱਚ ਕੁਝ ਔਰਤਾਂ, ਯਿਸੂ ਦੀ ਮਾਂ ਮਰਿਯਮ ਅਤੇ ਉਹਨਾਂ ਦੇ ਭਰਾ ਵੀ ਸਨ) ਇੱਕ ਮਨ ਹੋ ਕੇ ਲਗਾਤਾਰ ਪ੍ਰਾਰਥਨਾ ਕਰਦੇ ਰਹੇ ।
15ਇਹਨਾਂ ਦਿਨਾਂ ਵਿੱਚ ਪਤਰਸ ਇਕੱਠੇ ਹੋਏ ਭਰਾਵਾਂ ਦੇ ਸਾਹਮਣੇ ਖੜ੍ਹਾ ਹੋਇਆ (ਜਿਹਨਾਂ ਦੀ ਗਿਣਤੀ ਕੋਈ ਇੱਕ ਸੌ ਵੀਹ ਸੀ) 16ਅਤੇ ਉਸ ਨੇ ਕਿਹਾ, “ਭਰਾਵੋ, ਇਹ ਜ਼ਰੂਰੀ ਸੀ ਕਿ ਪਵਿੱਤਰ-ਗ੍ਰੰਥ ਦਾ ਵਚਨ ਪੂਰਾ ਹੋਵੇ ਜਿਹੜਾ ਪਵਿੱਤਰ ਆਤਮਾ ਨੇ ਦਾਊਦ ਦੇ ਦੁਆਰਾ ਯਹੂਦਾ ਬਾਰੇ ਪਹਿਲਾਂ ਹੀ ਕਿਹਾ ਸੀ ਜਿਹੜਾ ਯਿਸੂ ਦੇ ਫੜਨ ਵਾਲਿਆਂ ਦਾ ਆਗੂ ਸੀ । 17ਯਹੂਦਾ ਸਾਡੇ ਵਿੱਚੋਂ ਇੱਕ ਸੀ ਅਤੇ ਉਹ ਸਾਡੇ ਨਾਲ ਇਸੇ ਸੇਵਾ ਲਈ ਚੁਣਿਆ ਗਿਆ ਸੀ ।”
18 #
ਮੱਤੀ 27:3-8
(ਯਹੂਦਾ ਨੇ ਆਪਣੇ ਇਸ ਪਾਪ ਦੇ ਪੈਸੇ ਨਾਲ ਇੱਕ ਖੇਤ ਮੁੱਲ ਲਿਆ ਜਿੱਥੇ ਉਹ ਸਿਰ ਦੇ ਭਾਰ ਡਿੱਗਿਆ ਅਤੇ ਉਸ ਦਾ ਢਿੱਡ ਪਾਟ ਗਿਆ ਜਿਸ ਕਾਰਨ ਉਸ ਦੀਆਂ ਸਾਰੀਆਂ ਆਂਦਰਾਂ ਬਾਹਰ ਨਿੱਕਲ ਆਈਆਂ । 19ਯਰੂਸ਼ਲਮ ਦੇ ਸਾਰੇ ਨਿਵਾਸੀਆਂ ਨੇ ਇਸ ਬਾਰੇ ਸੁਣਿਆ ਇਸ ਲਈ ਉਹ ਖੇਤ ਉਹਨਾਂ ਦੀ ਭਾਸ਼ਾ ਵਿੱਚ ‘ਅਕਲਦਮਾ’ ਭਾਵ ‘ਖ਼ੂਨ ਦਾ ਖੇਤ’ ਅਖਵਾਇਆ ।)
20 #
ਭਜਨ 69:25, 109:8 “ਭਜਨਾਂ ਦੀ ਪੁਸਤਕ ਵਿੱਚ ਵੀ ਲਿਖਿਆ ਹੋਇਆ ਹੈ,
‘ਉਸ ਦੇ ਰਹਿਣ ਦੀ ਥਾਂ ਵੀਰਾਨ ਹੋ ਜਾਵੇ,
ਉਸ ਵਿੱਚ ਰਹਿਣ ਵਾਲਾ ਕੋਈ ਨਾ ਹੋਵੇ ।’
ਫਿਰ ਇਹ ਵੀ ਹੈ,
‘ਉਸ ਦੀ ਥਾਂ ਕੋਈ ਦੂਜਾ ਸੰਭਾਲੇ ।’
21-22 #
ਮੱਤੀ 3:16, ਮਰ 1:9, 16:19, ਲੂਕਾ 3:21, 24:51 “ਇਸ ਲਈ ਇਹ ਜ਼ਰੂਰੀ ਹੈ ਕਿ ਇੱਕ ਆਦਮੀ ਸਾਡੇ ਨਾਲ ਪ੍ਰਭੂ ਯਿਸੂ ਦੇ ਪੁਨਰ-ਉਥਾਨ ਦਾ ਗਵਾਹ ਬਣੇ । ਇਹ ਆਦਮੀ ਉਹਨਾਂ ਆਦਮੀਆਂ ਵਿੱਚੋਂ ਹੋਣਾ ਚਾਹੀਦਾ ਹੈ ਜਿਹੜੇ ਉਸ ਸਾਰੇ ਸਮੇਂ ਵਿੱਚ ਯੂਹੰਨਾ ਦੇ ਬਪਤਿਸਮਾ ਦੇਣ ਤੋਂ ਲੈ ਕੇ ਯਿਸੂ ਦੇ ਸਵਰਗ ਵਿੱਚ ਉੱਠਾਏ ਜਾਣ ਤੱਕ ਜਦੋਂ ਕਿ ਯਿਸੂ ਸਾਡੇ ਵਿੱਚ ਆਉਂਦੇ ਜਾਂਦੇ ਰਹੇ, ਲਗਾਤਾਰ ਸਾਡੇ ਨਾਲ ਸੀ ।” 23ਉਹਨਾਂ ਨੇ ਦੋ ਆਦਮੀਆਂ ਨੂੰ ਅੱਗੇ ਕੀਤਾ, ਇੱਕ ਯੂਸਫ਼ ਜਿਹੜਾ ਬਰਸੱਬਾਸ ਅਖਵਾਉਂਦਾ ਸੀ ਜਿਸ ਦਾ ਉਪਨਾਮ ਯੂਸਤੁਸ ਸੀ ਅਤੇ ਦੂਜਾ ਮੱਥਿਯਾਸ । 24ਫਿਰ ਉਹਨਾਂ ਨੇ ਇਸ ਤਰ੍ਹਾਂ ਪ੍ਰਾਰਥਨਾ ਕੀਤੀ, “ਹੇ ਪ੍ਰਭੂ, ਤੁਸੀਂ ਸਾਰਿਆਂ ਦੇ ਦਿਲਾਂ ਨੂੰ ਜਾਣਦੇ ਹੋ । ਇਸ ਲਈ ਸਾਡੇ ਉੱਤੇ ਪ੍ਰਗਟ ਕਰੋ ਕਿ ਇਹਨਾਂ ਦੋਨਾਂ ਵਿੱਚੋਂ ਤੁਸੀਂ ਕਿਸ ਨੂੰ ਚੁਣਿਆ ਹੈ 25ਕਿ ਉਹ ਰਸੂਲ ਹੋਣ ਦਾ ਸਥਾਨ ਪ੍ਰਾਪਤ ਕਰੇ ਜਿਸ ਨੂੰ ਛੱਡ ਕੇ ਯਹੂਦਾ ਆਪਣੀ ਥਾਂ ਉੱਤੇ ਚਲਾ ਗਿਆ ਹੈ ।” 26ਫਿਰ ਉਹਨਾਂ ਨੇ ਦੋਨਾਂ ਦੇ ਲਈ ਪਰਚੀਆਂ ਪਾਈਆਂ ਅਤੇ ਪਰਚੀ ਮੱਥਿਯਾਸ ਦੇ ਨਾਂ ਦੀ ਨਿਕਲੀ । ਇਸ ਤਰ੍ਹਾਂ ਮੱਥਿਯਾਸ ਗਿਆਰਾਂ ਰਸੂਲਾਂ ਵਿੱਚ ਸ਼ਾਮਲ ਕੀਤਾ ਗਿਆ ।
Voafantina amin'izao fotoana izao:
ਰਸੂਲਾਂ ਦੇ ਕੰਮ 1: CL-NA
Asongadina
Hizara
Dika mitovy

Tianao hovoatahiry amin'ireo fitaovana ampiasainao rehetra ve ireo nasongadina? Hisoratra na Hiditra
Punjabi Common Language (North American Version):
Text © 2021 Canadian Bible Society and Bible Society of India