ਯੂਹੰਨਾ 16
16
ਮਸੀਹ ਦਾ ਜਾਣਾ ਅਤੇ ਸੱਚੇ ਸਹਾਇਕ ਦਾ ਆਉਣਾ
1ਏਹ ਗੱਲਾਂ ਮੈਂ ਤੁਹਾਨੂੰ ਇਸ ਲਈ ਆਖੀਆਂ ਹਨ ਜੋ ਤੁਸੀਂ ਠੋਕਰ ਨਾ ਖਾਓ 2ਓਹ ਤੁਹਾਨੂੰ ਸਮਾਜਾਂ ਵਿੱਚੋਂ ਛੇਕ ਦੇਣਗੇ ਸਗੋਂ ਉਹ ਸਮਾ ਆਉਂਦਾ ਹੈ ਕਿ ਹਰੇਕ ਜੋ ਤੁਹਾਨੂੰ ਮਾਰ ਦੇਵੇ ਸੋ ਇਹ ਸਮਝੇਗਾ ਭਈ ਮੈਂ ਪਰਮੇਸ਼ੁਰ ਦੀ ਸੇਵਾ ਕਰਦਾ ਹਾਂ 3ਅਤੇ ਓਹ ਇਸ ਲਈ ਇਹ ਕਰਨਗੇ ਜੋ ਉਨ੍ਹਾਂ ਨਾ ਪਿਤਾ ਨੂੰ ਅਤੇ ਨਾ ਮੈਨੂੰ ਜਾਣਿਆ 4ਪਰ ਮੈਂ ਤੁਹਾਡੇ ਨਾਲ ਏਹ ਗੱਲਾਂ ਇਸ ਲਈ ਕੀਤੀਆਂ ਹਨ ਕਿ ਜਦ ਉਨ੍ਹਾਂ ਦਾ ਸਮਾ ਆਵੇ ਤਦ ਤੁਸੀਂ ਉਨ੍ਹਾਂ ਨੂੰ ਚੇਤੇ ਕਰੋ ਕਿ ਮੈਂ ਤੁਹਾਨੂੰ ਆਖੀਆਂ ਅਤੇ ਮੈਂ ਮੁੱਢੋਂ ਏਹ ਗੱਲਾਂ ਤੁਹਾਨੂੰ ਨਾ ਆਖੀਆਂ ਕਿਉਂ ਜੋ ਮੈਂ ਤੁਹਾਡੇ ਨਾਲ ਸਾਂ 5ਪਰ ਹੁਣ ਮੈਂ ਉਹ ਦੇ ਕੋਲ ਜਾਂਦਾ ਹਾਂ ਜਿਨ ਮੈਨੂੰ ਘੱਲਿਆ ਸੀ ਅਤੇ ਤੁਹਾਡੇ ਵਿੱਚੋਂ ਕੋਈ ਮੈਥੋਂ ਨਹੀਂ ਪੁੱਛਦਾ ਭਈ ਤੂੰ ਕਿੱਥੇ ਜਾਂਦਾ ਹੈਂ? 6ਪਰ ਇਸ ਕਰਕੇ ਜੋ ਮੈਂ ਤੁਹਾਨੂੰ ਏਹ ਗੱਲਾਂ ਕਹੀਆਂ ਹਨ ਤੁਹਾਡਾ ਦਿਲ ਗਮ ਨਾਲ ਭਰ ਗਿਆ ਹੈ 7ਪਰ ਮੈਂ ਤੁਹਾਨੂੰ ਸਤ ਆਖਦਾ ਹਾਂ ਭਈ ਮੇਰਾ ਜਾਣਾ ਹੀ ਤੁਹਾਡੇ ਲਈ ਚੰਗਾ ਹੈ ਕਿਉਂਕਿ ਜੇ ਮੈਂ ਨਾ ਜਾਵਾਂ ਤਾਂ ਸਹਾਇਕ ਤੁਹਾਡੇ ਕੋਲ ਨਾ ਆਵੇਗਾ ਪਰ ਜੇ ਮੈਂ ਜਾਵਾਂ ਤਾਂ ਉਹ ਨੂੰ ਤੁਹਾਡੇ ਕੋਲ ਘੱਲ ਦਿਆਂਗਾ 8ਅਤੇ ਉਹ ਆਣ ਕੇ ਜਗਤ ਨੂੰ ਪਾਪ, ਧਰਮ ਅਰ ਨਿਆਉਂ ਦੇ ਵਿਖੇ ਕਾਇਲ ਕਰੇਗਾ 9ਪਾਪ ਦੇ ਵਿਖੇ ਇਸ ਲਈ ਜੋ ਓਹ ਮੇਰੇ ਉੱਤੇ ਨਿਹਚਾ ਨਹੀਂ ਕਰਦੇ ਹਨ 10ਧਰਮ ਦੇ ਲਈ ਇਸ ਲਈ ਜੋ ਮੈਂ ਪਿਤਾ ਦੇ ਕੋਲ ਜਾਂਦਾ ਹਾਂ ਅਤੇ ਤੁਸੀਂ ਮੈਨੂੰ ਫੇਰ ਨਹੀਂ ਵੇਖੋਗੇ 11ਨਿਆਉਂ ਦੇ ਵਿਖੇ ਇਸ ਲਈ ਜੋ ਇਸ ਜਗਤ ਦੇ ਸਰਦਾਰ ਦਾ ਨਿਆਉਂ ਕੀਤਾ ਗਿਆ ਹੈ 12ਅਜੇ ਮੈਂ ਤੁਹਾਡੇ ਨਾਲ ਬਹੁਤੀਆਂ ਗੱਲਾਂ ਕਰਨੀਆਂ ਹਨ ਪਰ ਹੁਣੇ ਤੁਸੀਂ ਸਹਾਰ ਨਹੀਂ ਸੱਕਦੇ 13ਪਰ ਜਦ ਉਹ ਅਰਥਾਤ ਸਚਿਆਈ ਦਾ ਆਤਮਾ ਆਵੇ ਤਦ ਉਹ ਸਾਰੀ ਸਚਿਆਈ ਵਿੱਚ ਤੁਹਾਡੀ ਅਗਵਾਈ ਕਰੇਗਾ ਕਿਉਂ ਜੋ ਉਹ ਆਪਣੀ ਵੱਲੋਂ ਨਾ ਕਰੇਗਾ ਪਰ ਜੋ ਕੁਝ ਸੁਣੇਗਾ ਸੋਈ ਆਖੇਗਾ ਅਤੇ ਉਹ ਹੋਣ ਵਾਲੀਆਂ ਗੱਲਾਂ ਤੁਹਾਨੂੰ ਦੱਸੇਗਾ 14ਉਹ ਮੇਰੀ ਵਡਿਆਈ ਕਰੇਗਾ ਕਿਉਂ ਜੋ ਉਹ ਮੇਰੀਆਂ ਗੱਲਾਂ ਵਿੱਚੋਂ ਲਵੇਗਾ ਅਤੇ ਤੁਹਾਨੂੰ ਦੱਸੇਗਾ 15ਸੱਭੋ ਕੁਝ ਜੋ ਪਿਤਾ ਦਾ ਹੈ ਸੋ ਮੇਰਾ ਹੈ। ਇਸੇ ਕਾਰਨ ਮੈਂ ਆਖਿਆ ਜੋ ਉਹ ਮੇਰੀਆਂ ਗੱਲਾਂ ਵਿੱਚੋਂ ਲੈ ਕੇ ਤੁਹਾਨੂੰ ਦੱਸੇਗਾ 16ਥੋੜੇ ਚਿਰ ਪਿੱਛੋਂ ਤੁਸੀਂ ਮੈਨੂੰ ਫੇਰ ਨਾ ਵੇਖੋਗੇ ਅਤੇ ਫਿਰ ਥੋੜੇ ਚਿਰ ਪਿੱਛੋਂ ਮੈਨੂੰ ਵੇਖੋਗੇ । 17ਉਪਰੰਤ ਉਹ ਦੇ ਕਈ ਚੇਲੇ ਆਪੋ ਵਿੱਚੀਂ ਕਹਿਣ ਲੱਗੇ, ਇਹ ਕੀ ਹੈ ਜੋ ਉਹ ਸਾਨੂੰ ਆਖਦਾ ਹੈ ਭਈ ਥੋੜੇ ਚਿਰ ਪਿੱਛੋਂ ਤੁਸੀਂ ਮੈਨੂੰ ਨਾ ਵੇਖੋਗੇ ਅਤੇ ਫੇਰ ਥੋੜੇ ਚਿਰ ਪਿੱਛੋਂ ਤੁਸੀਂ ਮੈਨੂੰ ਵੇਖੋਗੇ ਅਰ ਏਹ, ਜੋ ਮੈਂ ਪਿਤਾ ਕੋਲ ਜਾਂਦਾ ਹਾਂ? 18ਫੇਰ ਉਨ੍ਹਾਂ ਆਖਿਆ, ਇਹ ਥੋੜਾ ਚਿਰ ਜੋ ਉਹ ਕਹਿੰਦਾ ਹੈ ਕੀ ਹੈ? ਅਸੀਂ ਨਹੀਂ ਜਾਣਦੇ ਭਈ ਉਹ ਕੀ ਆਖਦਾ ਹੈ 19ਯਿਸੂ ਨੇ ਇਹ ਮਲੂਮ ਕੀਤਾ ਜੋ ਓਹ ਮੈਥੋਂ ਪੁੱਛਿਆ ਚਾਹੁੰਦੇ ਹਨ ਅਤੇ ਉਨ੍ਹਾਂ ਨੇ ਆਖਿਆ, ਕੀ ਤੁਸੀਂ ਆਪੋ ਵਿੱਚੀਂ ਉਹ ਦੀ ਪੁੱਛ ਗਿੱਛ ਕਰਦੇ ਹੋ ਜੋ ਮੈਂ ਆਖਿਆ ਭਈ ਥੋੜੇ ਚਿਰ ਪਿੱਛੋਂ ਤੁਸੀਂ ਮੈਨੂੰ ਨਾ ਵੇਖੋਗੇ ਅਤੇ ਫੇਰ ਥੋੜੇ ਚਿਰ ਪਿੱਛੋਂ ਤੁਸੀਂ ਮੈਨੂੰ ਵੇਖੋਗੇ? 20ਮੈਂ ਤੁਹਾਨੂੰ ਸੱਚ ਸੱਚ ਆਖਦਾ ਹਾਂ ਭਈ ਤੁਸੀਂ ਰੋਵੋਗੇ ਅਤੇ ਸੋਗ ਕਰੋਗੇ ਪਰ ਜਗਤ ਅਨੰਦ ਕਰੇਗਾ। ਤੁਸੀਂ ਉਦਾਸ ਹੋਵੋਗੇ ਪਰ ਤੁਹਾਡੀ ਉਦਾਸੀ ਅਨੰਦ ਨਾਲ ਬਦਲ ਜਾਵੇਗੀ 21ਜਦ ਤੀਵੀਂ ਜਣਨ ਲੱਗਦੀ ਹੈ ਤਾਂ ਉਦਾਸ ਹੁੰਦੀ ਹੈ ਇਸ ਕਾਰਨ ਜੋ ਉਹ ਦੀ ਘੜੀ ਆ ਪੁੱਜੀ ਹੈ ਪਰ ਜਾਂ ਬਾਲਕ ਜਣ ਚੁੱਕਦੀ ਹੈ ਤਾਂ ਐਸ ਖੁਸ਼ੀ ਦੀ ਮਾਰੀ ਜੋ ਇੱਕ ਮਨੁੱਖ ਜਗਤ ਵਿੱਚ ਜੰਮਿਆ ਉਹ ਉਸ ਪੀੜ ਨੂੰ ਫੇਰ ਚੇਤੇ ਨਹੀਂ ਕਰਦੀ 22ਸੋ ਹੁਣ ਤੁਸੀਂ ਉਦਾਸ ਹੋ ਪਰ ਮੈਂ ਤੁਹਾਨੂੰ ਫੇਰ ਵੇਖਾਂਗਾ ਅਤੇ ਤੁਹਾਡਾ ਦਿਲ ਅਨੰਦ ਹੋਵੇਗਾ ਅਰ ਤੁਹਾਡਾ ਅਨੰਦ ਤੁਹਾਥੋਂ ਕੋਈ ਨਹੀਂ ਖੋਵੇਗਾ 23ਅਤੇ ਉਸ ਦਿਨ ਤੁਸੀਂ ਮੈਥੋਂ ਕੋਈ ਸਵਾਲ ਨਾ ਕਰੋਗੇ । ਮੈਂ ਤੁਹਾਨੂੰ ਸੱਚ ਸੱਚ ਆਖਦਾ ਹਾਂ, ਜੇ ਤੁਸੀਂ ਪਿਤਾ ਕੋਲੋਂ ਕੁਝ ਮੰਗੋ ਤਾਂ ਉਹ ਮੇਰੇ ਨਾਮ ਕਰਕੇ ਤੁਹਾਨੂੰ ਦੇਵੇਗਾ 24ਅਜੇ ਤੀਕੁਰ ਤੁਸਾਂ ਮੇਰਾ ਨਾਮ ਲੈ ਕੇ ਕੁਝ ਨਹੀਂ ਮੰਗਿਆ। ਮੰਗੋ ਤਾਂ ਤੁਸੀਂ ਲਓਗੇ ਭਈ ਤੁਹਾਡਾ ਅਨੰਦ ਪੂਰਾ ਹੋਵੇ।।
25ਪਰ ਏਹ ਗੱਲਾਂ ਤੁਹਾਨੂੰ ਬੁਝਾਰਤਾਂ ਵਿੱਚ ਆਖੀਆਂ ਹਨ। ਉਹ ਸਮਾ ਆਉਂਦਾ ਹੈ ਜਾਂ ਮੈਂ ਤੁਹਾਨੂੰ ਫੇਰ ਬੁਝਾਰਤਾਂ ਵਿੱਚ ਨਾ ਕਹਾਂਗਾ ਪਰ ਖੋਲ੍ਹ ਕੇ ਤੁਹਾਨੂੰ ਪਿਤਾ ਦੀ ਖਬਰ ਦਿਆਂਗਾ 26ਉਸ ਦਿਨ ਤੁਸੀਂ ਮੇਰਾ ਨਾਮ ਲੈ ਕੇ ਮੰਗੋਗੇ ਅਤੇ ਮੈਂ ਤੁਹਾਨੂੰ ਨਹੀਂ ਆਖਦਾ ਭਈ ਮੈਂ ਪਿਤਾ ਅੱਗੇ ਤੁਹਾਡੇ ਲਈ ਬੇਨਤੀ ਕਰਾਂਗਾ 27ਕਿਉਂ ਜੋ ਪਿਤਾ ਆਪ ਹੀ ਤੁਹਾਡੇ ਨਾਲ ਹਿਤ ਕਰਦਾ ਹੈ ਇਸ ਲਈ ਜੋ ਤੁਸਾਂ ਮੇਰੇ ਨਾਲ ਹਿਤ ਕੀਤਾ ਅਤੇ ਸਤ ਮੰਨਿਆ ਹੈ ਜੋ ਮੈਂ ਪਿਤਾ ਦੀ ਵੱਲੋਂ ਆਇਆ 28ਮੈਂ ਪਿਤਾ ਵਿੱਚੋਂ ਨਿੱਕਲ ਕੇ ਜਗਤ ਵਿੱਚ ਆਇਆ ਹਾਂ। ਫੇਰ ਜਗਤ ਨੂੰ ਛੱਡਦਾ ਅਤੇ ਪਿਤਾ ਦੇ ਕੋਲ ਜਾਂਦਾ ਹਾਂ 29ਉਹ ਦੇ ਚੇਲਿਆਂ ਨੇ ਕਿਹਾ, ਵੇਖੋ ਹੁਣ ਤੂੰ ਖੋਲ੍ਹ ਕੇ ਆਖਦਾ ਹੈਂ ਅਰ ਕੋਈ ਬੁਝਾਰਤ ਨਹੀਂ ਕਹਿੰਦਾ 30ਹੁਣ ਅਸੀਂ ਜਾਣ ਗਏ ਭਈ ਤੂੰ ਸੱਭੋ ਕੁਝ ਜਾਣਦਾ ਹੈਂ ਅਰ ਤੈਨੂੰ ਲੋੜ ਨਹੀਂ ਜੋ ਤੈਥੋਂ ਕੋਈ ਪੁੱਛੇ। ਐਸ ਤੋਂ ਅਸੀਂ ਪਰਤੀਤ ਕਰਦੇ ਹਾਂ ਜੋ ਤੂੰ ਪਰਮੇਸ਼ੁਰ ਕੋਲੋਂ ਆਇਆ ਹੈਂ 31ਯਿਸੂ ਨੇ ਅੱਗੋਂ ਉਨ੍ਹਾਂ ਨੂੰ ਆਖਿਆ, ਕੀ ਹੁਣ ਤੁਸੀਂ ਪਰਤੀਤ ਕਰਦੇ ਹੋ? 32ਵੇਖੋ, ਸਮਾਂ ਆਉਂਦਾ ਹੈ ਸਗੋਂ ਆ ਪਹੁੰਚਿਆ ਹੈ ਜੋ ਤੁਸੀਂ ਸੱਭੇ ਆਪੋ ਆਪਣੇ ਥਾਈਂ ਖਿੰਡ ਜਾਓਗੇ ਅਤੇ ਮੈਨੂੰ ਇਕੱਲਾ ਛੱਡ ਦਿਓਗੇ ਪਰ ਤਾਂ ਵੀ ਮੈਂ ਇਕੱਲਾ ਨਹੀਂ ਕਿਉਂ ਜੋ ਪਿਤਾ ਮੇਰੇ ਨਾਲ ਹੈ 33ਮੈਂ ਏਹ ਗੱਲਾਂ ਤੁਹਾਨੂੰ ਇਸ ਲਈ ਆਖੀਆਂ ਹਨ ਜੋ ਤੁਹਾਨੂੰ ਮੇਰੇ ਵਿੱਚ ਸ਼ਾਂਤੀ ਹੋਵੇ। ਜਗਤ ਵਿੱਚ ਤੁਹਾਨੂੰ ਕਸ਼ਟ ਹੈ ਪਰ ਹੌਸਲਾਂ ਰੱਖੋਂ, ਮੈਂ ਜਗਤ ਨੂੰ ਜਿੱਤ ਲਿਆ ਹੈ।।
Voafantina amin'izao fotoana izao:
ਯੂਹੰਨਾ 16: PUNOVBSI
Asongadina
Hizara
Dika mitovy
Tianao hovoatahiry amin'ireo fitaovana ampiasainao rehetra ve ireo nasongadina? Hisoratra na Hiditra
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.