ਇਸ ਲਈ ਜੇ ਪਰਮੇਸ਼ਰ ਨੇ ਉਨ੍ਹਾਂ ਨੂੰ ਵੀ ਉਹੋ ਵਰਦਾਨ ਦਿੱਤਾ ਜੋ ਸਾਨੂੰ ਮਿਲਿਆ ਜਦੋਂ ਅਸੀਂ ਪ੍ਰਭੂ ਯਿਸੂ ਮਸੀਹ ਉੱਤੇ ਵਿਸ਼ਵਾਸ ਕੀਤਾ, ਤਾਂ ਮੈਂ ਕੌਣ ਸੀ ਜੋ ਪਰਮੇਸ਼ਰ ਨੂੰ ਰੋਕ ਸਕਦਾ?” ਇਹ ਗੱਲਾਂ ਸੁਣ ਕੇ ਉਹ ਚੁੱਪ ਰਹੇ ਅਤੇ ਪਰਮੇਸ਼ਰ ਦੀ ਵਡਿਆਈ ਕਰਦੇ ਹੋਏ ਕਹਿਣ ਲੱਗੇ, “ਫਿਰ ਤਾਂ ਪਰਮੇਸ਼ਰ ਨੇ ਪਰਾਈਆਂ ਕੌਮਾਂ ਨੂੰ ਵੀ ਜੀਵਨ ਦੇ ਲਈ ਤੋਬਾ ਦਾ ਦਾਨ ਬਖਸ਼ਿਆ ਹੈ।”