ਮੱਤੀਯਾਹ 1

1
ਪ੍ਰਭੂ ਯਿਸ਼ੂ ਦੀ ਵੰਸ਼ਾਵਲੀ
1ਯਿਸ਼ੂ ਮਸੀਹ#1:1 ਮਸੀਹ ਇਬਰਾਨੀ ਵਿੱਚ ਯਿਸ਼ੂ ਯੂਨਾਨੀ ਵਿੱਚ ਮਸਹ ਕੀਤਾ ਹੋਇਆ ਆਇਤ 18 ਵਿੱਚ ਵੀ ਦੀ ਵੰਸ਼ਾਵਲੀ,#1:1 ਜਾਂ ਸ਼ੁਰੂਆਤ ਦੀ ਲਿਖਤ ਵਿੱਚ ਇਹ ਦਰਜ ਹੈ ਅਬਰਾਹਾਮ ਦੇ ਵੰਸ਼ ਵਿੱਚੋਂ: ਦਾਵੀਦ ਦਾ ਪੁੱਤਰ।
2ਅਬਰਾਹਾਮ ਤੋਂ ਇਸਹਾਕ,
ਇਸਹਾਕ ਤੋਂ ਯਾਕੋਬ,
ਯਾਕੋਬ ਤੋਂ ਯਹੂਦਾਹ ਅਤੇ ਉਸ ਦੇ ਭਰਾ ਪੈਦਾ ਹੋਏ,
3ਯਹੂਦਾਹ ਤੋਂ ਫ਼ਾਰੇਸ ਅਤੇ ਜ਼ਾਰਾਹ ਤਾਮਾਰ ਦੀ ਕੁੱਖੋਂ ਪੈਦਾ ਹੋਇਆ,
ਫ਼ਾਰੇਸ ਹੇਜ਼ਰੋਨ ਦਾ ਪਿਤਾ ਸੀ,
ਅਤੇ ਹੇਜ਼ਰੋਨ ਹਾਰਾਮ ਦਾ ਪਿਤਾ ਸੀ,
4ਹਾਰਾਮ ਤੋਂ ਅੰਮੀਨਾਦਾਬ,
ਅਤੇ ਅੰਮੀਨਾਦਾਬ ਤੋਂ ਨਾਹੱਸ਼ੋਨ ਪੈਦਾ ਹੋਇਆ,
ਨਾਹੱਸ਼ੋਨ ਤੋਂ ਸਲਮੋਨ,
5ਸਲਮੋਨ ਅਤੇ ਰਾਹਾਬ ਤੋਂ ਬੋਅਜ਼ ਪੈਦਾ ਹੋਇਆ,
ਬੋਅਜ਼ ਅਤੇ ਰੂਥ ਤੋਂ ਓਬੇਦ ਪੈਦਾ ਹੋਇਆ,
ਓਬੇਦ ਤੋਂ ਯੱਸੀ ਪੈਦਾ ਹੋਇਆ,
6ਯੱਸੀ ਰਾਜਾ ਦਾਵੀਦ ਦਾ ਪਿਤਾ ਸੀ।
ਦਾਵੀਦ ਅਤੇ ਉਰਿਆਹ ਦੀ ਪਤਨੀ ਤੋਂ ਸ਼ਲੋਮੋਨ ਪੈਦਾ ਹੋਇਆ,
7ਸ਼ਲੋਮੋਨ ਤੋਂ ਰੋਬੋਆਮ,
ਰੋਬੋਆਮ ਤੋਂ ਅਬੀਯਾਹ,
ਅਬੀਯਾਹ ਤੋਂ ਆਸਾਫ ਪੈਦਾ ਹੋਇਆ,
8ਆਸਾਫ ਤੋਂ ਯਹੋਸ਼ਾਫਾਤ,
ਯਹੋਸ਼ਾਫਾਤ ਤੋਂ ਯੋਰਾਮ,
ਯੋਰਾਮ ਤੋਂ ਉੱਜਿਆਹ ਪੈਦਾ ਹੋਇਆ,
9ਉੱਜਿਆਹ ਤੋਂ ਯੋਥਾਮ,
ਯੋਥਾਮ ਤੋਂ ਆਖ਼ਾਜ,
ਆਖ਼ਾਜ ਤੋਂ ਹੇਜੇਕਿਆ ਪੈਦਾ ਹੋਇਆ,
10ਹੇਜੇਕਿਆ ਤੋਂ ਮਨੱਸ਼ੇਹ,
ਮਨੱਸ਼ੇਹ ਤੋਂ ਅਮੋਨ,
ਅਮੋਨ ਤੋਂ ਯੋਸ਼ਿਆਹ,
11ਯੋਸ਼ਿਆਹ ਤੋਂ ਬਾਬੇਲ ਪੁੱਜਣ ਦੇ ਸਮੇਂ ਯਖੋਨਿਆ ਅਤੇ ਉਸਦੇ ਭਰਾ ਪੈਦਾ ਹੋਏ।
12ਬਾਬੇਲ ਪੁੱਜਣ ਦੇ ਬਾਅਦ:
ਯਖੋਨਿਆ ਤੋਂ ਸਲਾਥਿਏਲ ਪੈਦਾ ਹੋਇਆ,
ਸਲਾਥਿਏਲ ਤੋਂ ਜ਼ੇਰੋਬਾਬੇਲ,
13ਜ਼ੇਰੋਬਾਬੇਲ ਤੋਂ ਅਬੀਹੂਦ,
ਅਬੀਹੂਦ ਤੋਂ ਏਲਿਆਕਿਮ,
ਏਲਿਆਕਿਮ ਤੋਂ ਆਜੋਰ,
14ਆਜੋਰ ਤੋਂ ਸਾਦੋਕ,
ਸਾਦੋਕ ਤੋਂ ਆਖਿਮ,
ਆਖਿਮ ਤੋਂ ਏਲਿਹੂਦ ਪੈਦਾ ਹੋਇਆ,
15ਏਲਿਹੂਦ ਤੋਂ ਏਲਿਏਜਰ,
ਏਲਿਏਜਰ ਤੋਂ ਮੱਥਾਨ,
ਮੱਥਾਨ ਤੋਂ ਯਾਕੋਬ,
16ਅਤੇ ਯਾਕੋਬ ਤੋਂ ਯੋਸੇਫ਼ ਪੈਦਾ ਹੋਇਆ, ਉਹ ਮਰਿਯਮ ਦਾ ਪਤੀ ਸੀ ਅਤੇ ਮਰਿਯਮ ਦੀ ਕੁੱਖੋ ਯਿਸ਼ੂ ਨੇ ਜਨਮ ਲਿਆ, ਜਿਹਨਾਂ ਨੂੰ ਮਸੀਹ ਕਿਹਾ ਜਾਂਦਾ ਹੈ।
17ਅਬਰਾਹਾਮ ਤੋਂ ਲੈ ਕੇ ਦਾਵੀਦ ਤੱਕ ਕੁਲ ਚੌਦਾਂ ਪੀੜ੍ਹੀਆਂ ਸਨ, ਦਾਵੀਦ ਤੋਂ ਲੇ ਕੇ ਬਾਬੇਲ ਪੁੱਜਣ ਤੱਕ ਚੌਦਾਂ ਹਨ ਅਤੇ ਬਾਬੇਲ ਵੱਲ ਜਾਣ ਤੋਂ ਲੇ ਕੇ ਮਸੀਹ ਯਿਸ਼ੂ ਤੱਕ ਚੌਦਾਂ ਪੀੜ੍ਹੀਆਂ ਹੋਈਆ ਹਨ।
ਯਿਸ਼ੂ ਮਸੀਹ ਦਾ ਜਨਮ
18ਯਿਸ਼ੂ ਮਸੀਹ ਦਾ ਜਨਮ ਇਸ ਤਰ੍ਹਾ ਹੋਇਆ: ਉਹਨਾਂ ਦੀ ਮਾਤਾ ਮਰਿਯਮ ਦੀ ਮੰਗਣੀ ਯੋਸੇਫ਼ ਨਾਲ ਹੋਈ, ਪਰ ਵਿਆਹ ਤੋਂ ਪਹਿਲਾਂ ਹੀ ਉਹ ਪਵਿੱਤਰ ਆਤਮਾ ਤੋਂ ਗਰਭਵਤੀ ਪਾਈ ਗਈ। 19ਉਸ ਦਾ ਪਤੀ ਯੋਸੇਫ਼ ਜੋ ਇੱਕ ਧਰਮੀ ਪੁਰਖ ਸੀ। ਉਹ ਨਹੀਂ ਚਾਹੁੰਦਾ ਸੀ ਕਿ ਮਰਿਯਮ ਨੂੰ ਲੋਕਾਂ ਵਿੱਚ ਬਦਨਾਮ ਕਰੇ, ਇਸ ਲਈ ਉਸਦੇ ਮਨ ਵਿੱਚ ਇਹ ਸੀ ਕਿ ਉਹ ਉਸਨੂੰ ਚੁੱਪ-ਚਾਪ ਛੱਡ ਦੇਵੇ।
20ਪਰ ਜਦੋਂ ਉਹ ਇਹਨਾਂ ਗੱਲਾਂ ਬਾਰੇ ਸੋਚਦਾ ਸੀ, ਤਾਂ ਪ੍ਰਭੂ ਦੇ ਇੱਕ ਦੂਤ ਨੇ ਸੁਪਨੇ ਵਿੱਚ ਦਰਸ਼ਨ ਦੇ ਕੇ ਉਸ ਨੂੰ ਕਿਹਾ, “ਯੋਸੇਫ਼, ਦਾਵੀਦ ਦੇ ਪੁੱਤਰ, ਮਰਿਯਮ ਨੂੰ ਆਪਣੀ ਪਤਨੀ ਦੇ ਰੂਪ ਵਿੱਚ ਅਪਣਾਉਣ ਤੋਂ ਨਾ ਡਰ, ਕਿਉਂਕਿ ਜੋ ਉਸ ਦੀ ਕੁੱਖ ਵਿੱਚ ਹੈ, ਉਹ ਪਵਿੱਤਰ ਆਤਮਾ ਵਲੋਂ ਹੈ। 21ਉਹ ਇੱਕ ਪੁੱਤ੍ਰ ਨੂੰ ਜਨਮ ਦੇਵੇਗੀ। ਤੂੰ ਉਸ ਦਾ ਨਾਮ ਯਿਸ਼ੂ ਰੱਖਣਾ ਕਿਉਂਕਿ ਉਹ ਆਪਣੇ ਲੋਕਾਂ ਨੂੰ ਉਹਨਾਂ ਦੇ ਪਾਪਾਂ ਤੋਂ ਬਚਾਵੇਗਾ।”
22ਇਹ ਸਭ ਇਸ ਲਈ ਹੋਇਆ ਕਿ ਨਬੀਆਂ ਦੇ ਦੁਆਰਾ ਕਿਹਾ ਗਿਆ ਪ੍ਰਭੂ ਦਾ ਇਹ ਵਚਨ ਪੂਰਾ ਹੋਵੇ: 23“ਇੱਕ ਕੁਆਰੀ ਗਰਭਵਤੀ ਹੋਵੇਗੀ ਅਤੇ ਉਹ ਪੁੱਤਰ ਨੂੰ ਜਨਮ ਦੇਵੇਗੀ, ਅਤੇ ਉਹ ਉਸਦਾ ਨਾਮ ਇੰਮਾਨੂਏਲ#1:23 ਯਸ਼ਾ 7:14 ਰੱਖਣਗੇ,” ਜਿਸ ਦਾ ਅਰਥ ਹੈ, “ਪਰਮੇਸ਼ਵਰ ਸਾਡੇ ਨਾਲ।”
24ਜਦੋਂ ਯੋਸੇਫ਼ ਨੀਂਦ ਤੋਂ ਉੱਠਿਆ, ਤਾਂ ਉਸਨੇ ਉਸੇ ਤਰ੍ਹਾ ਕੀਤਾ ਜਿਵੇਂ ਪ੍ਰਭੂ ਦੇ ਦੂਤ ਨੇ ਉਸ ਨੂੰ ਆਗਿਆ ਦਿੱਤੀ ਸੀ ਆਪਣੀ ਪਤਨੀ ਮਰਿਯਮ ਨੂੰ ਆਪਣੇ ਘਰ ਲੈ ਆਇਆ। 25ਪਰ ਯੋਸੇਫ਼ ਨੇ ਵਿਆਹ ਸੰਪੰਨ ਹੋਣ ਨਾ ਦਿੱਤਾ ਜਦੋਂ ਤੱਕ ਉਸਨੇ ਪੁੱਤਰ ਨੂੰ ਜਨਮ ਨਹੀਂ ਦਿੱਤਾ ਅਤੇ ਉਹਨਾਂ ਨੇ ਪੁੱਤਰ ਦਾ ਨਾਮ ਯਿਸ਼ੂ ਰੱਖਿਆ।

Արդեն Ընտրված.

ਮੱਤੀਯਾਹ 1: PMT

Ընդգծել

Կիսվել

Պատճենել

None

Ցանկանու՞մ եք պահպանել ձեր նշումները ձեր բոլոր սարքերում: Գրանցվեք կամ մուտք գործեք