ਲੂਕਾ 7:7-9

ਲੂਕਾ 7:7-9 PUNOVBSI

ਇਸੇ ਕਾਰਨ ਮੈਂ ਆਪਣੇ ਤਾਈਂ ਤੇਰੇ ਕੋਲ ਆਉਣ ਦੇ ਭੀ ਜੋਗ ਨਾ ਸਮਝਿਆ ਪਰ ਤੂੰ ਨਿਰਾ ਬਚਨ ਹੀ ਉਚਾਰ ਤਾਂ ਮੇਰਾ ਛੋਕਰਾ ਚੰਗਾ ਹੋ ਜਾਵੇਗਾ ਕਿਉਂ ਜੋ ਮੈਂ ਭੀ ਇੱਕ ਮਨੁੱਖ ਦੂਏ ਦੇ ਹੁਕਮ ਵਿੱਚ ਕੀਤਾ ਹੋਇਆ ਹਾਂ ਅਤੇ ਸਿਪਾਹੀਆਂ ਨੂੰ ਆਪਣੇ ਇਖ਼ਤਿਆਰ ਵਿੱਚ ਰੱਖਦਾ ਹਾਂ ਅਰ ਇੱਕ ਨੂੰ ਆਖਦਾ ਹਾਂ, ਜਾਹ ਤਾਂ ਉਹ ਜਾਂਦਾ ਹੈ ਅਤੇ ਦੂਏ ਨੂੰ ਕਿ ਆ, ਤਾਂ ਉਹ ਆਉਂਦਾ ਹੈ ਅਰ ਆਪਣੇ ਨੌਕਰ ਨੂੰ ਕਿ ਇਹ ਕਰ, ਤਾਂ ਉਹ ਕਰਦਾ ਹੈ ਯਿਸੂ ਨੇ ਇਹ ਗੱਲਾਂ ਸੁਣ ਕੇ ਉਸ ਤੇ ਅਚਰਜ ਮੰਨਿਆ ਅਤੇ ਉਸ ਭੀੜ ਦੀ ਵੱਲ ਜੋ ਉਹ ਦੇ ਮਗਰ ਚੱਲੀ ਆਉਂਦੀ ਸੀ ਮੁੜ ਕੇ ਕਿਹਾ, ਮੈਂ ਤੁਹਾਨੂੰ ਆਖਦਾ ਹਾਂ ਜੋ ਇਸਰਾਏਲ ਵਿੱਚ ਵੀ ਮੈਂ ਐਡੀ ਨਿਹਚਾ ਨਹੀਂ ਵੇਖੀ!