ਉਤਪਤ 46

46
ਯੂਸੁਫ਼ ਆਪਣੇ ਲੋਕਾਂ ਦਾ ਬਚਾਉਣ ਵਾਲਾ।
1ਉਪਰੰਤ ਇਸਰਾਏਲ ਨੇ ਆਪਣਾ ਸਭ ਕੁਝ ਲੈ ਕੇ ਕੂਚ ਕੀਤਾ ਅਰ ਬਏਰਸਬਾ ਨੂੰ ਆਇਆ ਅਰ ਆਪਣੇ ਪਿਤਾ ਇਸਹਾਕ ਦੇ ਪਰਮੇਸ਼ੁਰ ਲਈ ਬਲੀਆਂ ਚੜਾਈਆਂ 2ਪਰਮੇਸ਼ੁਰ ਨੇ ਇਸਰਾਏਲ ਨੂੰ ਰਾਤ ਦੀਆਂ ਦਰਿਸ਼ਟਾਂ ਵਿੱਚ ਆਖਿਆ, ਯਾਕੂਬ! ਯਾਕੂਬ! ਉਸ ਨੇ ਆਖਿਆ, ਮੈਂ ਹਾਜਰ ਹਾਂ 3ਤਾਂ ਉਸ ਆਖਿਆ, ਮੈਂ ਪਰਮੇਸ਼ੁਰ ਤੇਰੇ ਪਿਤਾ ਦਾ ਪਰਮੇਸ਼ੁਰ ਹਾਂ 4ਮਿਸਰ ਵੱਲ ਉਤਰਨ ਤੋਂ ਨਾ ਡਰ ਕਿਉਂਜੋ ਮੈਂ ਉੱਥੇ ਤੈਨੂੰ ਇੱਕ ਵੱਡੀ ਕੌਮ ਬਣਾਵਾਂਗਾ ਅਤੇ ਮੈਂ ਤੇਰੇ ਸੰਗ ਮਿਸਰ ਵਿੱਚ ਉਤਾਰਾਂਗਾ ਅਰ ਮੈਂ ਤੈਨੂੰ ਸੱਚ ਮੁਚ ਫੇਰ ਉਤਾਹਾਂ ਲੈ ਆਵਾਂਗਾ ਅਰ ਯੂਸੁਫ਼ ਤੇਰੀਆਂ ਅੱਖਾਂ ਉੱਤੇ ਆਪਣਾ ਹੱਥ ਧਰੇਗਾ 5ਯਾਕੂਬ ਬਏਰਸਬਾ ਤੋਂ ਉੱਠਿਆ ਅਰ ਇਸਰਾਏਲ ਦੇ ਪੁੱਤ੍ਰ ਆਪਣੇ ਪਿਤਾ ਯਾਕੂਬ ਨੂੰ ਅਰ ਨਿੱਕਿਆਂ ਨਿਆਣਿਆਂ ਅਰ ਆਪਣੀ ਤੀਵੀਆਂ ਨੂੰ ਗੱਡਿਆਂ ਉੱਤੇ ਲੈ ਚੱਲੇ ਜਿਹੜੇ ਫ਼ਿਰਊਨ ਨੇ ਉਨ੍ਹਾਂ ਨੂੰ ਲਿਆਉਣ ਲਈ ਘੱਲੇ ਸਨ 6ਉਨ੍ਹਾਂ ਆਪਣੇ ਡੰਗਰ ਅਰ ਆਪਣਾ ਅਸਬਾਬ ਜਿਹੜਾ ਉਨ੍ਹਾਂ ਨੇ ਕਨਾਨ ਦੇਸ ਵਿੱਚ ਕਮਾਇਆ ਸੀ ਲਿਆ ਅਰ ਯਾਕੂਬ ਅਰ ਉਸ ਦੀ ਸਾਰੀ ਅੰਸ ਉਸ ਦੇ ਸੰਗ ਮਿਸਰ ਵਿੱਚ ਆਈ 7ਅਰਥਾਤ ਉਹ ਆਪਣੇ ਪੁੱਤ੍ਰ ਅਰ ਪੋਤ੍ਰੇ ਧੀਆਂ ਅਰ ਪੋਤੀਆਂ ਅਰ ਆਪਣੀ ਸਾਰੀ ਅੰਸ ਆਪਣੇ ਸੰਗ ਲੈ ਕੇ ਮਿਸਰ ਵਿੱਚ ਆਇਆ।।
8ਇਸਰਾਏਲ ਦੇ ਪੁੱਤ੍ਰਾਂ ਦੇ ਨਾਉਂ ਏਹ ਹਨ ਜਿਹੜੇ ਮਿਸਰ ਵਿੱਚ ਆਏ ਯਾਕੂਬ ਅਰ ਉਸਦਾ ਪੁੱਤ੍ਰ ਰਊਬੇਨ ਉਸਦਾ ਪਲੋਠਾ 9ਰਊਬੇਨ ਦੇ ਪੁੱਤ੍ਰ ਹਨੋਕ ਅਤੇ ਫੱਲੂ ਅਤੇ ਹਸਰੋਨ ਅਤੇ ਕਰਮੀ 10ਸ਼ਿਮਓਨ ਦੇ ਪੁੱਤ੍ਰ ਯਮੂਏਲ ਅਤੇ ਯਾਮੀਨ ਅਤੇ ਓਹਦ ਅਤੇ ਯਾਕੀਨ ਅਰ ਸੋਹਰ ਅਰ ਸ਼ਾਊਲ ਕਨਾਨਣ ਦਾ ਪੁੱਤ੍ਰ 11ਲੇਵੀ ਦੇ ਪੁੱਤ੍ਰ ਗੇਰਸੋਨ ਅਰ ਕਹਾਥ ਅਰ ਮਰਾਰੀ 12ਯਹੂਦਾਹ ਦੇ ਪੁੱਤ੍ਰ ਏਰ ਅਰ ਓਨਾਨ ਅਰ ਸ਼ੇਲਾਹ ਅਰ ਫ਼ਰਸ ਅਰ ਜ਼ਾਰਹ ਪਰ ਇਹ ਅਰ ਓਨਾਨ ਕਨਾਨ ਦੇਸ ਵਿੱਚ ਮਰ ਗਏ ਅਰ ਫ਼ਰਸ ਦੇ ਪੁੱਤ੍ਰ ਹਸਰੋਨ ਅਰ ਹਾਮੂਲ ਸਨ 13ਯਿੱਸਾਕਾਰ ਦੇ ਪੁੱਤ੍ਰ ਤੋਲਾ ਅਰ ਪੁੱਵਾਹ ਅਰ ਯੋਬ ਅਰ ਸਿਮਰੋਨ 14ਜਬੁਲੂਨ ਦੇ ਪੁੱਤ੍ਰ ਸਰਦ ਅਰ ਏਲੋਨ ਅਰ ਯਹਲਏਲ 15ਲੇਆਹ ਦੇ ਪੁੱਤ੍ਰ ਇਹ ਸਨ ਜਿਹੜੇ ਉਸ ਨੇ ਪਦਨ ਆਰਾਮ ਵਿੱਚ ਯਾਕੂਬ ਤੋਂ ਉਸ ਦੀ ਧੀ ਦੀਨਾਹ ਸਣੇ ਜਣੇ ਸੋ ਸਾਰੇ ਪ੍ਰਾਣੀ ਉਸ ਦੇ ਪੁੱਤ੍ਰ ਅਰ ਉਸ ਦੀਆਂ ਧੀਆਂ ਤੇਤੀ ਸਨ 16ਗਾਦ ਦੇ ਪੁੱਤ੍ਰ ਸਿਫ਼ਯੋਨ ਅਰ ਹੱਗੀ ਅਰ ਸੂਨੀ ਅਰ ਅਸਬੋਨ ਅਰ ਏਰੀ ਅਰ ਅਰੋਦੀ ਅਰ ਅਰਏਲੀ 17ਆਸ਼ੇਰ ਦੇ ਪੁੱਤ੍ਰ ਯਿਮਨਾਹ ਅਰ ਯਿਸ਼ਵਾਹ ਅਰ ਯਿਸ਼ਵੀ ਅਰ ਬਰੀਆਹ ਅਰ ਸਰਹ ਉਨ੍ਹਾਂ ਦੀ ਭੈਣ ਅਰ ਬਰੀਆਹ ਦੇ ਪੁੱਤ੍ਰ ਹਬਰ ਅਰ ਮਲਕੀਏਲ 18ਏਹ ਜਿਲਫਾਹ ਦੇ ਪੁੱਤ੍ਰ ਸਨ ਜਿਸ ਨੂੰ ਲਾਬਾਨ ਨੇ ਆਪਣੀ ਧੀ ਲੇਆਹ ਨੂੰ ਦਿੱਤਾ ਸੀ ਸੋ ਉਹ ਯਾਕੂਬ ਲਈ ਏਹ ਸੋਲਾਂ ਪ੍ਰਾਣੀ ਜਣੀ 19ਅਰ ਯਾਕੂਬ ਦੀ ਤੀਵੀਂ ਰਾਖੇਲ ਦੇ ਪੁੱਤ੍ਰ ਯੂਸੁਫ਼ ਅਰ ਬਿਨਯਾਮੀਨ ਸਨ 20ਅਤੇ ਯੂਸੁਫ਼ ਤੋਂ ਮਿਸਰ ਦੇਸ ਵਿੱਚ ਓਨ ਦੇ ਪੁਜਾਰੀ ਪੋਟੀਫਰਾ ਦੀ ਧੀ ਆਸਨਥ ਮਨੱਸ਼ਹ ਅਰ ਇਫਰਾਈਮ ਨੂੰ ਜਣੀ 21ਬਿਨਯਾਮੀਨ ਦੇ ਪੁੱਤ੍ਰ ਬਲਾ ਅਰ ਬਕਰ ਅਰ ਅਸ਼ਬੇਲ ਅਰ ਗੇਰਾ ਅਰ ਨਾਮਾਨ ਅਰ ਏਹੀ ਅਰ ਰੋਸ਼ ਅਰ ਮੁੱਫੀਮ ਅਰ ਹੁੱਫੀਮ ਅਰ ਆਰਦ 22ਏਹ ਰਾਖੇਲ ਦੇ ਪੁੱਤ੍ਰ ਸਨ ਜਿਹੜੇ ਉਹ ਯਾਕੂਬ ਲਈ ਜਣੀ ਸੋ ਏਹ ਸਾਰੇ ਪ੍ਰਾਣੀ ਚੌਦਾਂ ਸਨ 23ਅਰ ਦਾਨ ਦਾ ਪੁੱਤ੍ਰ ਹੁਸ਼ੀਮ ਸੀ 24ਅਰ ਨਫਤਾਲੀ ਦੇ ਪੁੱਤ੍ਰ ਯਹਸਏਲ ਅਰ ਗੂਨੀ ਅਰ ਯੇਸਰ ਅਰ ਸਿੱਲੇਮ 25ਏਹ ਬਿਲਹਾਹ ਦੇ ਪੁੱਤ੍ਰ ਸਨ ਜਿਸ ਨੂੰ ਲਾਬਾਨ ਨੇ ਆਪਣੀ ਧੀ ਰਾਖੇਲ ਨੂੰ ਦਿੱਤਾ ਸੀ ਅਰ ਉਹ ਇਹ ਯਾਕੂਬ ਲਈ ਏਹ ਸੱਤ ਪ੍ਰਾਣੀ ਜਣੀ 26ਸਾਰੇ ਪ੍ਰਾਣੀ ਜਿਹੜੇ ਯਾਕੂਬ ਮਿਸਰ ਵਿੱਚ ਆਏ ਅਰ ਉਹ ਦੇ ਤੁਖਮ ਵਿੱਚੋਂ ਨਿਕਲੇ ਨੂੰਹਾਂ ਤੋਂ ਬਿਨਾ ਛਿਆਹਠ ਪ੍ਰਾਣੀ ਸਨ 27ਅਤੇ ਯੂਸੁਫ਼ ਦੇ ਪੁੱਤ੍ਰ ਜਿਹੜੇ ਉਸ ਤੋਂ ਮਿਸਰ ਵਿੱਚ ਜੰਮੇ ਕੁੱਲ ਦੋ ਪ੍ਰਾਣੀ ਸਨ ਸੋ ਸਾਰੇ ਜੇਹੜੇ ਯਾਕੂਬ ਦੇ ਘਰ ਦੇ ਮਿਸਰ ਵਿੱਚ ਆਏ ਸਨ ਸੱਤਰ ਪ੍ਰਾਣੀ ਸਨ 28ਤਾਂ ਉਸ ਨੇ ਯਹੂਦਾਹ ਨੂੰ ਯੂਸੁਫ਼ ਦੇ ਕੋਲ ਆਪਣੇ ਅੱਗੇ ਘੱਲਿਆ ਤਾਂਜੋ ਉਹ ਗੋਸ਼ਨ ਦਾ ਰਾਹ ਵਿਖਾਵੇ ਸੋ ਓਹ ਗੋਸ਼ਨ ਦੀ ਧਰਤੀ ਵਿੱਚ ਆਏ 29ਤਾਂ ਯੂਸੁਫ਼ ਨੇ ਆਪਣਾ ਰੱਥ ਜੋੜਿਆ ਅਰ ਆਪਣੇ ਪਿਤਾ ਇਸਰਾਏਲ ਦੇ ਮਿਲਨ ਲਈ ਗੋਸ਼ਨ ਨੂੰ ਗਿਆ ਅਰ ਉਸ ਅੱਗੇ ਹਾਜ਼ਰ ਹੋਇਆ ਅਰ ਉਸ ਦੇ ਗਲ ਲੱਗਾ ਅਰ ਚਿਰ ਤੀਕ ਉਸ ਦੇ ਗਲ ਲੱਗ ਕੇ ਰੋਇਆ 30ਫੇਰ ਇਸਰਾਏਲ ਨੇ ਯੂਸੁਫ਼ ਨੂੰ ਆਖਿਆ, ਹੁਣ ਮੈਨੂੰ ਮਰਨ ਦੇਹ ਕਿਉਂਜੋ ਮੈਂ ਤੇਰਾ ਮੂੰਹ ਵੇਖ ਲਿਆ ਹੈ ਕਿ ਤੂੰ ਅਜੇ ਜੀਉਂਦਾ ਹੈ 31ਅਰ ਯੂਸੁਫ਼ ਨੇ ਆਪਣੇ ਭਰਾਵਾਂ ਅਰ ਆਪਣੇ ਪਿਤਾ ਦੇ ਘਰਾਣੇ ਨੂੰ ਆਖਿਆ, ਮੈਂ ਫ਼ਿਰਊਨ ਕੋਲ ਖਬਰ ਦੇਣ ਜਾਂਦਾ ਹੈਂ ਅਰ ਉਸ ਨੂੰ ਆਖਾਂਗਾ ਭਈ ਮੇਰੇ ਭਰਾ ਅਰ ਮੇਰੇ ਪਿਤਾ ਦਾ ਘਰਾਣਾ ਜਿਹੜਾ ਕਨਾਨ ਦੇਸ ਵਿੱਚ ਸੀ ਉਹ ਮੇਰੇ ਕੋਲ ਆ ਗਿਆ ਹੈ 32ਉਹ ਮਨੁੱਖ ਅਯਾਲੀ ਹਨ ਕਿਉਂਜੋ ਓਹ ਮਾਲ ਡੰਗਰ ਦੇ ਪਾਲਣ ਵਾਲੇ ਹਨ ਅਰ ਓਹ ਆਪਣੇ ਇੱਜੜ ਅਰ ਵੱਗ ਅਰ ਸਭ ਕੁਝ ਜੋ ਉਨ੍ਹਾਂ ਦਾ ਹੈ ਨਾਲ ਲੈ ਆਏ ਹਨ 33ਐਉਂ ਹੋਵੇਗਾ ਕੀ ਫ਼ਿਰਊਨ ਤੁਹਾਨੂੰ ਬੁਲਾਏ ਅਰ ਆਖੇ ਕੀ ਤੁਹਾਡਾ ਕੰਮ ਕੀ ਹੈ? 34ਤਾਂ ਤੁਸਾਂ ਆਖਣਾ ਤੁਹਾਡੇ ਦਾਸ ਜਵਾਨੀ ਤੋਂ ਲੈਕੇ ਹੁਣ ਤੀਕ ਮਾਲ ਡੰਗਰ ਵਾਲੇ ਰਹੇ ਹਨ ਅਸੀਂ ਵੀ ਅਰ ਸਾਡੇ ਪਿਓ ਦਾਦੇ ਵੀ, ਤਾਂਜੋ ਤੁਸੀਂ ਗੋਸ਼ਨ ਦੀ ਧਰਤੀ ਵਿੱਚ ਵੱਸ ਜਾਓ ਕਿਉਂਜੋ ਮਿਸਰੀ ਸਾਰੇ ਅਯਾਲੀਆਂ ਤੋਂ ਘਿਣ ਕਰਦੇ ਹਨ ।।

S'ha seleccionat:

ਉਤਪਤ 46: PUNOVBSI

Subratllat

Comparteix

Copia

None

Vols que els teus subratllats es desin a tots els teus dispositius? Registra't o inicia sessió