YouVersion Logo
Search Icon

ਰਸੂਲ 6

6
ਸੇਵਾ ਲਈ ਸੱਤ ਵਿਅਕਤੀਆਂ ਦਾ ਚੁਣਿਆ ਜਾਣਾ
1ਉਨ੍ਹਾਂ ਦਿਨਾਂ ਵਿੱਚ ਜਦੋਂ ਚੇਲਿਆਂ ਦੀ ਗਿਣਤੀ ਬਹੁਤ ਵਧਣ ਲੱਗੀ ਤਾਂ ਯੂਨਾਨੀ ਯਹੂਦੀਆਂ ਨੇ ਇਬਰਾਨੀ ਯਹੂਦੀਆਂ ਦੇ ਵਿਰੁੱਧ ਸ਼ਿਕਾਇਤ ਕੀਤੀ ਕਿ ਰੋਜ਼ਾਨਾ ਦੀ ਸੇਵਾ ਵਿੱਚ ਸਾਡੀਆਂ ਵਿਧਵਾਵਾਂ ਨੂੰ ਅਣਦੇਖਾ ਕੀਤਾ ਜਾਂਦਾ ਹੈ। 2ਤਦ ਬਾਰ੍ਹਾਂ ਨੇ ਚੇਲਿਆਂ ਦੀ ਮੰਡਲੀ ਨੂੰ ਕੋਲ ਬੁਲਾ ਕੇ ਕਿਹਾ, “ਸਾਡੇ ਲਈ ਇਹ ਚੰਗਾ ਨਹੀਂ ਹੈ ਕਿ ਅਸੀਂ ਪਰਮੇਸ਼ਰ ਦੇ ਵਚਨ ਨੂੰ ਛੱਡ ਕੇ ਖੁਆਉਣ-ਪਿਆਉਣ ਦੀ ਸੇਵਾ ਕਰੀਏ। 3ਸੋ ਹੇ ਭਾਈਓ, ਆਪਣੇ ਵਿੱਚੋਂ ਪਵਿੱਤਰ ਆਤਮਾ ਅਤੇ ਬੁੱਧ ਨਾਲ ਭਰਪੂਰ ਸੱਤ ਨੇਕ ਨਾਮ ਵਿਅਕਤੀਆਂ ਨੂੰ ਚੁਣ ਲਵੋ ਕਿ ਅਸੀਂ ਉਨ੍ਹਾਂ ਨੂੰ ਇਸ ਕੰਮ ਉੱਤੇ ਠਹਿਰਾਈਏ, 4ਪਰ ਅਸੀਂ ਪ੍ਰਾਰਥਨਾ ਅਤੇ ਵਚਨ ਦੀ ਸੇਵਾ ਵਿੱਚ ਲੱਗੇ ਰਹਾਂਗੇ।” 5ਇਹ ਗੱਲ ਸਾਰੀ ਮੰਡਲੀ ਨੂੰ ਚੰਗੀ ਲੱਗੀ ਅਤੇ ਉਨ੍ਹਾਂ ਨੇ ਇਸਤੀਫ਼ਾਨ ਨਾਮਕ ਇੱਕ ਵਿਅਕਤੀ ਨੂੰ ਜਿਹੜਾ ਵਿਸ਼ਵਾਸ ਅਤੇ ਪਵਿੱਤਰ ਆਤਮਾ ਨਾਲ ਭਰਪੂਰ ਸੀ ਅਤੇ ਫ਼ਿਲਿੱਪੁਸ, ਪ੍ਰੋਖੋਰੁਸ, ਨਿਕਾਨੋਰ, ਤੀਮੋਨ, ਪਰਮਨਾਸ ਅਤੇ ਯਹੂਦੀ ਪੰਥ ਨੂੰ ਗ੍ਰਹਿਣ ਕਰਨ ਵਾਲੇ ਅੰਤਾਕਿਯਾ ਦੇ ਨਿਕਲਾਉਸ ਨੂੰ ਚੁਣ ਲਿਆ 6ਅਤੇ ਉਨ੍ਹਾਂ ਨੂੰ ਰਸੂਲਾਂ ਦੇ ਸਾਹਮਣੇ ਖੜ੍ਹਾ ਕੀਤਾ। ਤਦ ਰਸੂਲਾਂ ਨੇ ਪ੍ਰਾਰਥਨਾ ਕਰਕੇ ਉਨ੍ਹਾਂ ਉੱਤੇ ਹੱਥ ਰੱਖੇ। 7ਸੋ ਪਰਮੇਸ਼ਰ ਦਾ ਵਚਨ ਫੈਲਦਾ ਗਿਆ ਅਤੇ ਯਰੂਸ਼ਲਮ ਵਿੱਚ ਚੇਲਿਆਂ ਦੀ ਗਿਣਤੀ ਬਹੁਤ ਵਧਦੀ ਗਈ ਤੇ ਯਾਜਕਾਂ ਦਾ ਇੱਕ ਵੱਡਾ ਸਮੂਹ ਵੀ ਇਸ ਪੰਥ ਨੂੰ ਮੰਨਣ ਲੱਗਾ।
ਇਸਤੀਫ਼ਾਨ ਉੱਤੇ ਪਰਮੇਸ਼ਰ ਦੀ ਨਿੰਦਾ ਦਾ ਦੋਸ਼
8ਇਸਤੀਫ਼ਾਨ ਕਿਰਪਾ ਅਤੇ ਸਮਰੱਥਾ ਨਾਲ ਭਰਪੂਰ ਹੋ ਕੇ ਲੋਕਾਂ ਵਿੱਚ ਵੱਡੇ ਚਿੰਨ੍ਹ ਅਤੇ ਅਚਰਜ ਕੰਮ ਕਰਦਾ ਸੀ। 9ਤਦ ਉਸ ਸਭਾ-ਘਰ ਵਿੱਚੋਂ ਜੋ ਲਿਬਰਤੀਨੀਆਂ#6:9 ਅਰਥਾਤ ਸੁਤੰਤਰ ਕੀਤੇ ਹੋਏ ਦਾਸ ਦਾ ਕਹਾਉਂਦਾ ਹੈ ਅਤੇ ਕੁਰੇਨੀਆਂ ਅਤੇ ਸਿਕੰਦਰੀਆਂ ਵਿੱਚੋਂ ਅਤੇ ਕਿਲਕਿਯਾ ਅਤੇ ਅਸਿਯਾ#6:9 ਏਸ਼ੀਆ ਦਾ ਪੱਛਮੀ ਹਿੱਸਾ ਦੇ ਲੋਕਾਂ ਵਿੱਚੋਂ ਕੁਝ ਉੱਠੇ ਅਤੇ ਇਸਤੀਫ਼ਾਨ ਨਾਲ ਬਹਿਸ ਕਰਨ ਲੱਗੇ। 10ਪਰ ਉਹ ਉਸ ਬੁੱਧ ਅਤੇ ਆਤਮਾ ਦਾ ਸਾਹਮਣਾ ਨਾ ਕਰ ਸਕੇ ਜਿਸ ਨਾਲ ਉਹ ਬੋਲ ਰਿਹਾ ਸੀ। 11ਉਨ੍ਹਾਂ ਨੇ ਲੋਕਾਂ ਨੂੰ ਇਹ ਕਹਿ ਕੇ ਉਕਸਾਇਆ ਕਿ ਅਸੀਂ ਇਸ ਨੂੰ ਮੂਸਾ ਅਤੇ ਪਰਮੇਸ਼ਰ ਦੇ ਵਿਰੁੱਧ ਨਿੰਦਾਜਨਕ ਗੱਲਾਂ ਕਹਿੰਦੇ ਸੁਣਿਆ ਹੈ। 12ਤਦ ਉਨ੍ਹਾਂ ਨੇ ਲੋਕਾਂ ਅਤੇ ਬਜ਼ੁਰਗਾਂ#6:12 ਅਰਥਾਤ ਯਹੂਦੀ ਆਗੂਆਂ ਅਤੇ ਸ਼ਾਸਤਰੀਆਂ ਨੂੰ ਭੜਕਾਇਆ। ਸੋ ਉਹ ਉਸ ਉੱਤੇ ਚੜ੍ਹ ਆਏ ਅਤੇ ਉਸ ਨੂੰ ਫੜ ਕੇ ਮਹਾਂਸਭਾ ਵਿੱਚ ਲੈ ਗਏ। 13ਫਿਰ ਉਨ੍ਹਾਂ ਨੇ ਝੂਠੇ ਗਵਾਹ ਖੜ੍ਹੇ ਕੀਤੇ ਜਿਨ੍ਹਾਂ ਨੇ ਕਿਹਾ, “ਇਹ ਮਨੁੱਖ ਇਸ ਪਵਿੱਤਰ ਸਥਾਨ ਅਤੇ ਬਿਵਸਥਾ ਦੇ ਵਿਰੁੱਧ#6:13 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਨਿੰਦਾ ਦੇ ਸ਼ਬਦ” ਲਿਖਿਆ ਹੈ। ਬੋਲਣੋ ਨਹੀਂ ਹਟਦਾ। 14ਕਿਉਂਕਿ ਅਸੀਂ ਇਸ ਨੂੰ ਇਹ ਕਹਿੰਦੇ ਸੁਣਿਆ ਹੈ ਕਿ ਇਹੋ ਯਿਸੂ ਨਾਸਰੀ ਇਸ ਸਥਾਨ ਨੂੰ ਢਾਹ ਸੁੱਟੇਗਾ ਅਤੇ ਉਨ੍ਹਾਂ ਰੀਤਾਂ ਨੂੰ ਬਦਲ ਦੇਵੇਗਾ ਜੋ ਮੂਸਾ ਨੇ ਸਾਨੂੰ ਸੌਂਪੀਆਂ ਹਨ।” 15ਤਦ ਜਿੰਨੇ ਮਹਾਂਸਭਾ ਵਿੱਚ ਬੈਠੇ ਸਨ ਉਨ੍ਹਾਂ ਨੇ ਗੌਹ ਨਾਲ ਉਸ ਵੱਲ ਵੇਖਿਆ ਅਤੇ ਉਨ੍ਹਾਂ ਨੂੰ ਉਸ ਦਾ ਚਿਹਰਾ ਸਵਰਗਦੂਤ ਦੇ ਚਿਹਰੇ ਜਿਹਾ ਵਿਖਾਈ ਦਿੱਤਾ।

Currently Selected:

ਰਸੂਲ 6: PSB

Highlight

Share

Copy

None

Want to have your highlights saved across all your devices? Sign up or sign in