YouVersion Logo
Search Icon

ਰਸੂਲ 22

22
1“ਹੇ ਭਾਈਓ ਅਤੇ ਪਿਤਾਓ, ਹੁਣ ਮੇਰਾ ਪੱਖ ਸੁਣੋ ਜੋ ਮੈਂ ਤੁਹਾਡੇ ਅੱਗੇ ਰੱਖਦਾ ਹਾਂ।” 2ਜਦੋਂ ਉਨ੍ਹਾਂ ਸੁਣਿਆ ਕਿ ਉਹ ਇਬਰਾਨੀ ਭਾਸ਼ਾ ਵਿੱਚ ਉਨ੍ਹਾਂ ਨੂੰ ਸੰਬੋਧਤ ਕਰ ਰਿਹਾ ਹੈ ਤਾਂ ਉਹ ਹੋਰ ਵੀ ਸ਼ਾਂਤ ਹੋ ਗਏ। ਤਦ ਉਸ ਨੇ ਕਿਹਾ, 3“ਮੈਂ ਇੱਕ ਯਹੂਦੀ ਮਨੁੱਖ ਹਾਂ ਜਿਹੜਾ ਕਿਲਕਿਯਾ ਦੇ ਤਰਸੁਸ ਵਿੱਚ ਪੈਦਾ ਹੋਇਆ, ਪਰ ਮੇਰਾ ਪਾਲਣ-ਪੋਸ਼ਣ ਇਸੇ ਨਗਰ ਵਿੱਚ ਗਮਲੀਏਲ ਦੇ ਚਰਨਾਂ ਵਿੱਚ ਹੋਇਆ ਅਤੇ ਮੈਂ ਖਰਾਈ ਨਾਲ ਸਾਡੇ ਪੁਰਖਿਆਂ ਦੀ ਬਿਵਸਥਾ ਦੀ ਸਿੱਖਿਆ ਪਾਈ ਅਤੇ ਪਰਮੇਸ਼ਰ ਲਈ ਇਸੇ ਤਰ੍ਹਾਂ ਅਣਖੀ ਸੀ ਜਿਵੇਂ ਅੱਜ ਤੁਸੀਂ ਹੋ। 4ਮੈਂ ਇਸ ਪੰਥ ਦੇ ਆਦਮੀਆਂ ਅਤੇ ਔਰਤਾਂ, ਦੋਹਾਂ ਨੂੰ ਬੰਨ੍ਹ ਕੇ ਕੈਦਖ਼ਾਨੇ ਵਿੱਚ ਸੁੱਟਿਆ ਅਤੇ ਮੌਤ ਤੱਕ ਸਤਾਇਆ, 5ਜਿਵੇਂ ਕਿ ਮਹਾਂਯਾਜਕ ਅਤੇ ਬਜ਼ੁਰਗਾਂ ਦੀ ਸਾਰੀ ਸਭਾ ਵੀ ਮੇਰੀ ਗਵਾਹ ਹੈ ਜਿਨ੍ਹਾਂ ਕੋਲੋਂ ਭਾਈਆਂ ਲਈ ਚਿੱਠੀਆਂ ਲੈ ਕੇ ਮੈਂ ਦੰਮਿਸਕ ਨੂੰ ਜਾ ਰਿਹਾ ਸੀ ਕਿ ਜਿਹੜੇ ਉੱਥੇ ਹਨ ਉਨ੍ਹਾਂ ਨੂੰ ਵੀ ਬੰਨ੍ਹ ਕੇ ਯਰੂਸ਼ਲਮ ਨੂੰ ਲਿਆਵਾਂ ਤਾਂਕਿ ਉਨ੍ਹਾਂ ਨੂੰ ਸਜ਼ਾ ਦਿੱਤੀ ਜਾਵੇ।
ਪੌਲੁਸ ਦੀ ਗਵਾਹੀ
6“ਫਿਰ ਇਸ ਤਰ੍ਹਾਂ ਹੋਇਆ ਕਿ ਜਦੋਂ ਮੈਂ ਜਾਂਦੇ-ਜਾਂਦੇ ਦੰਮਿਸਕ ਦੇ ਨੇੜੇ ਪਹੁੰਚਿਆ ਤਾਂ ਲਗਭਗ ਦੁਪਹਿਰ ਦੇ ਸਮੇਂ ਅਚਾਨਕ ਅਕਾਸ਼ ਤੋਂ ਇੱਕ ਤੇਜ ਰੋਸ਼ਨੀ ਮੇਰੇ ਦੁਆਲੇ ਚਮਕੀ। 7ਮੈਂ ਜ਼ਮੀਨ 'ਤੇ ਡਿੱਗ ਪਿਆ ਅਤੇ ਇੱਕ ਅਵਾਜ਼ ਮੈਨੂੰ ਇਹ ਕਹਿੰਦਿਆਂ ਸੁਣਾਈ ਦਿੱਤੀ,‘ਸੌਲੁਸ, ਸੌਲੁਸ! ਤੂੰ ਮੈਨੂੰ ਕਿਉਂ ਸਤਾਉਂਦਾ ਹੈਂ’? 8ਮੈਂ ਉੱਤਰ ਦਿੱਤਾ, ‘ਪ੍ਰਭੂ ਜੀ ਤੂੰ ਕੌਣ ਹੈਂ’? ਉਸ ਨੇ ਮੈਨੂੰ ਕਿਹਾ,‘ਮੈਂ ਯਿਸੂ ਨਾਸਰੀ ਹਾਂ ਜਿਸ ਨੂੰ ਤੂੰ ਸਤਾਉਂਦਾ ਹੈਂ’। 9ਜੋ ਮੇਰੇ ਨਾਲ ਸਨ ਉਨ੍ਹਾਂ ਨੇ ਰੋਸ਼ਨੀ ਤਾਂ ਵੇਖੀ#22:9 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਅਤੇ ਭੈਭੀਤ ਹੋ ਗਏ” ਲਿਖਿਆ ਹੈ।, ਪਰ ਜਿਹੜਾ ਮੇਰੇ ਨਾਲ ਬੋਲਦਾ ਸੀ ਉਸ ਦੀ ਅਵਾਜ਼ ਨਾ ਸੁਣੀ। 10ਫਿਰ ਮੈਂ ਕਿਹਾ, ‘ਪ੍ਰਭੂ ਮੈਂ ਕੀ ਕਰਾਂ’? ਪ੍ਰਭੂ ਨੇ ਮੈਨੂੰ ਕਿਹਾ,‘ਉੱਠ ਅਤੇ ਦੰਮਿਸਕ ਵਿੱਚ ਜਾ ਅਤੇ ਜੋ ਤੇਰੇ ਕਰਨ ਲਈ ਠਹਿਰਾਇਆ ਗਿਆ ਹੈ ਉਹ ਸਭ ਉੱਥੇ ਤੈਨੂੰ ਦੱਸਿਆ ਜਾਵੇਗਾ’। 11ਮੈਨੂੰ ਉਸ ਰੋਸ਼ਨੀ ਦੀ ਚਮਕ ਕਰਕੇ ਵਿਖਾਈ ਨਹੀਂ ਦੇ ਰਿਹਾ ਸੀ, ਇਸ ਲਈ ਜਿਹੜੇ ਮੇਰੇ ਨਾਲ ਸਨ ਮੈਂ ਉਨ੍ਹਾਂ ਦਾ ਹੱਥ ਫੜ ਕੇ ਦੰਮਿਸਕ ਵਿੱਚ ਆਇਆ। 12ਤਦ ਹਨਾਨਿਯਾਹ ਨਾਮਕ ਇੱਕ ਵਿਅਕਤੀ ਜਿਹੜਾ ਬਿਵਸਥਾ ਦਾ ਭਗਤ ਸੀ ਅਤੇ ਉੱਥੇ ਰਹਿਣ ਵਾਲੇ ਸਭ ਯਹੂਦੀਆਂ ਵਿੱਚ ਨੇਕਨਾਮ ਸੀ, 13ਮੇਰੇ ਕੋਲ ਆਇਆ ਅਤੇ ਕੋਲ ਖੜ੍ਹੇ ਹੋ ਕੇ ਮੈਨੂੰ ਕਿਹਾ, ‘ਭਾਈ ਸੌਲੁਸ, ਸੁਜਾਖਾ ਹੋ ਜਾ’! ਅਤੇ ਮੈਂ ਉਸੇ ਵੇਲੇ ਉਸ ਵੱਲ ਉਤਾਂਹ ਵੇਖਿਆ। 14ਫਿਰ ਉਸ ਨੇ ਕਿਹਾ, ‘ਸਾਡੇ ਪੁਰਖਿਆਂ ਦੇ ਪਰਮੇਸ਼ਰ ਨੇ ਤੈਨੂੰ ਠਹਿਰਾਇਆ ਹੈ ਕਿ ਤੂੰ ਉਸ ਦੀ ਇੱਛਾ ਨੂੰ ਜਾਣੇਂ ਅਤੇ ਉਸ ਧਰਮੀ ਨੂੰ ਵੇਖੇਂ ਅਤੇ ਉਸ ਦੇ ਮੂੰਹ ਦਾ ਸ਼ਬਦ ਸੁਣੇਂ, 15ਕਿਉਂਕਿ ਤੂੰ ਉਸ ਦੇ ਲਈ ਸਭ ਮਨੁੱਖਾਂ ਸਾਹਮਣੇ ਉਨ੍ਹਾਂ ਗੱਲਾਂ ਦਾ ਗਵਾਹ ਹੋਵੇਂਗਾ ਜਿਹੜੀਆਂ ਤੂੰ ਵੇਖੀਆਂ ਅਤੇ ਸੁਣੀਆਂ ਹਨ। 16ਸੋ ਹੁਣ ਤੂੰ ਦੇਰ ਕਿਉਂ ਕਰਦਾ ਹੈਂ? ਉੱਠ, ਬਪਤਿਸਮਾ ਲੈ ਅਤੇ ਉਸ ਦਾ#22:16 ਅਰਥਾਤ ਪ੍ਰਭੂ ਦਾ ਨਾਮ ਲੈ ਕੇ ਆਪਣੇ ਪਾਪਾਂ ਨੂੰ ਧੋ ਸੁੱਟ’!
17“ਫਿਰ ਇਸ ਤਰ੍ਹਾਂ ਹੋਇਆ ਕਿ ਜਦੋਂ ਮੈਂ ਯਰੂਸ਼ਲਮ ਨੂੰ ਵਾਪਸ ਆਇਆ ਅਤੇ ਹੈਕਲ ਵਿੱਚ ਪ੍ਰਾਰਥਨਾ ਕਰ ਰਿਹਾ ਸੀ ਤਾਂ ਮੈਂ ਬੇਸੁੱਧ ਹੋ ਗਿਆ 18ਅਤੇ ਵੇਖਿਆ ਕਿ ਉਹ ਮੈਨੂੰ ਕਹਿ ਰਿਹਾ ਸੀ,‘ਛੇਤੀ ਕਰ ਅਤੇ ਯਰੂਸ਼ਲਮ ਤੋਂ ਨਿੱਕਲ ਜਾ, ਕਿਉਂਕਿ ਉਹ ਮੇਰੇ ਵਿਖੇ ਤੇਰੀ ਗਵਾਹੀ ਸਵੀਕਾਰ ਨਹੀਂ ਕਰਨਗੇ’। 19ਮੈਂ ਕਿਹਾ, ‘ਪ੍ਰਭੂ, ਉਹ ਆਪ ਜਾਣਦੇ ਹਨ ਕਿ ਮੈਂ ਸਭਾ-ਘਰਾਂ ਵਿੱਚ ਜਾ-ਜਾ ਕੇ ਤੇਰੇ ਉੱਤੇ ਵਿਸ਼ਵਾਸ ਕਰਨ ਵਾਲਿਆਂ ਨੂੰ ਕੈਦ ਕਰਦਾ ਅਤੇ ਮਾਰਦਾ ਸੀ 20ਅਤੇ ਜਦੋਂ ਤੇਰੇ ਗਵਾਹ ਇਸਤੀਫ਼ਾਨ ਦਾ ਲਹੂ ਵਹਾਇਆ ਜਾ ਰਿਹਾ ਸੀ ਤਾਂ ਮੈਂ ਵੀ ਉੱਥੇ ਖੜ੍ਹਾ ਇਸ ਵਿੱਚ#22:20 ਕੁਝ ਹਸਤਲੇਖਾਂ ਵਿੱਚ “ਇਸ ਵਿੱਚ” ਦੇ ਸਥਾਨ 'ਤੇ “ਉਸ ਦੀ ਹੱਤਿਆ ਵਿੱਚ” ਲਿਖਿਆ ਹੈ। ਸਹਿਮਤ ਸੀ ਅਤੇ ਉਸ ਨੂੰ ਮਾਰਨ ਵਾਲਿਆਂ ਦੇ ਵਸਤਰਾਂ ਦੀ ਰਾਖੀ ਕਰ ਰਿਹਾ ਸੀ’। 21ਫਿਰ ਉਸ ਨੇ ਮੈਨੂੰ ਕਿਹਾ,‘ਜਾ, ਕਿਉਂਕਿ ਮੈਂ ਤੈਨੂੰ ਦੂਰ-ਦੂਰ ਪਰਾਈਆਂ ਕੌਮਾਂ ਕੋਲ ਭੇਜਾਂਗਾ’।”
ਪੌਲੁਸ ਦੀ ਰੋਮੀ ਨਾਗਰਿਕਤਾ
22ਇਸ ਗੱਲ ਤੱਕ ਤਾਂ ਉਹ ਉਸ ਦੀ ਸੁਣਦੇ ਰਹੇ, ਪਰ ਫਿਰ ਉੱਚੀ ਅਵਾਜ਼ ਵਿੱਚ ਕਹਿਣ ਲੱਗੇ, “ਅਜਿਹੇ ਵਿਅਕਤੀ ਨੂੰ ਧਰਤੀ ਉੱਤੋਂ ਮਿਟਾ ਦਿਓ, ਕਿਉਂਕਿ ਇਸ ਦਾ ਜੀਉਂਦਾ ਰਹਿਣਾ ਯੋਗ ਨਹੀਂ!” 23ਜਦੋਂ ਉਹ ਚੀਕ-ਚੀਕ ਕੇ ਆਪਣੇ ਕੱਪੜੇ ਉਛਾਲਣ ਅਤੇ ਹਵਾ ਵਿੱਚ ਧੂੜ ਉਡਾਉਣ ਲੱਗੇ 24ਤਾਂ ਸੈਨਾਪਤੀ ਨੇ ਉਸ ਨੂੰ ਛਾਉਣੀ ਵਿੱਚ ਲਿਜਾਣ ਦਾ ਹੁਕਮ ਦਿੱਤਾ ਅਤੇ ਕਿਹਾ ਕਿ ਉਸ ਨੂੰ ਕੋਰੜੇ ਮਾਰ ਕੇ ਪੁੱਛਗਿੱਛ ਕੀਤੀ ਜਾਵੇ ਤਾਂਕਿ ਪਤਾ ਲੱਗ ਸਕੇ ਕਿ ਉਹ ਕਿਸ ਕਰਕੇ ਉਸ ਉੱਤੇ ਇਸ ਤਰ੍ਹਾਂ ਚੀਕ ਰਹੇ ਸਨ। 25ਜਦੋਂ ਉਨ੍ਹਾਂ ਉਸ ਨੂੰ ਰੱਸੀਆਂ#22:25 ਚਮੜੇ ਦੀਆਂ ਪੱਟੀਆਂ ਨਾਲ ਖਿੱਚ ਕੇ ਬੰਨ੍ਹਿਆ ਤਾਂ ਪੌਲੁਸ ਨੇ ਕੋਲ ਖੜ੍ਹੇ ਸੂਬੇਦਾਰ ਨੂੰ ਕਿਹਾ, “ਕੀ ਤੇਰੇ ਲਈ ਇੱਕ ਰੋਮੀ ਵਿਅਕਤੀ ਨੂੰ ਬਿਨਾਂ ਉਸ ਦਾ ਦੋਸ਼ ਸਾਬਤ ਹੋਏ ਕੋਰੜੇ ਮਾਰਨਾ ਸਹੀ ਹੈ?” 26ਜਦੋਂ ਸੂਬੇਦਾਰ ਨੇ ਇਹ ਸੁਣਿਆ ਤਾਂ ਸੈਨਾਪਤੀ ਦੇ ਕੋਲ ਜਾ ਕੇ ਕਿਹਾ, “ਇਹ ਤੁਸੀਂ ਕੀ ਕਰਨ ਲੱਗੇ ਹੋ? ਇਹ ਵਿਅਕਤੀ ਤਾਂ ਰੋਮੀ ਹੈ!” 27ਤਦ ਸੈਨਾਪਤੀ ਨੇ ਪੌਲੁਸ ਕੋਲ ਜਾ ਕੇ ਉਸ ਨੂੰ ਕਿਹਾ, “ਮੈਨੂੰ ਦੱਸ, ਕੀ ਤੂੰ ਰੋਮੀ ਹੈਂ?” ਉਸ ਨੇ ਕਿਹਾ, “ਹਾਂ।” 28ਸੈਨਾਪਤੀ ਨੇ ਕਿਹਾ, “ਮੈਂ ਬਹੁਤ ਪੈਸਾ ਦੇ ਕੇ ਇਹ ਨਾਗਰਿਕਤਾ ਹਾਸਲ ਕੀਤੀ ਹੈ।” ਪੌਲੁਸ ਨੇ ਕਿਹਾ, “ਪਰ ਮੈਂ ਤਾਂ ਇੱਥੋਂ ਦਾ ਜੰਮ-ਪਲ਼ ਹਾਂ।” 29ਤਦ ਉਹ ਜਿਹੜੇ ਉਸ ਤੋਂ ਪੁੱਛਗਿੱਛ ਕਰਨ ਲੱਗੇ ਸਨ ਤੁਰੰਤ ਉਸ ਕੋਲੋਂ ਪਿਛਾਂਹ ਹਟ ਗਏ ਅਤੇ ਸੈਨਾਪਤੀ ਵੀ ਇਹ ਜਾਣ ਕੇ ਜੋ ਉਹ ਇੱਕ ਰੋਮੀ ਹੈ, ਡਰ ਗਿਆ; ਕਿਉਂਕਿ ਉਸ ਨੇ ਹੀ ਉਸ ਨੂੰ ਕੈਦ ਕੀਤਾ ਸੀ।
ਸਭਾ ਦੇ ਸਾਹਮਣੇ ਪੌਲੁਸ
30ਅਗਲੇ ਦਿਨ ਉਸ ਨੇ ਇਹ ਪਤਾ ਲਾਉਣ ਦੀ ਇੱਛਾ ਨਾਲ ਕਿ ਯਹੂਦੀ ਉਸ ਉੱਤੇ ਦੋਸ਼ ਕਿਉਂ ਲਾਉਂਦੇ ਹਨ, ਉਸ ਦੇ ਬੰਧਨ ਖੋਲ੍ਹ ਦਿੱਤੇ ਅਤੇ ਪ੍ਰਧਾਨ ਯਾਜਕਾਂ ਅਤੇ ਸਾਰੀ ਮਹਾਂਸਭਾ ਨੂੰ ਇਕੱਠੇ ਹੋਣ ਦਾ ਹੁਕਮ ਦਿੱਤਾ। ਫਿਰ ਉਸ ਨੇ ਪੌਲੁਸ ਨੂੰ ਹੇਠਾਂ ਲਿਆ ਕੇ ਉਨ੍ਹਾਂ ਦੇ ਸਾਹਮਣੇ ਖੜ੍ਹੇ ਕੀਤਾ।

Currently Selected:

ਰਸੂਲ 22: PSB

Highlight

Share

Copy

None

Want to have your highlights saved across all your devices? Sign up or sign in