YouVersion Logo
Search Icon

ਮੱਤੀ 26

26
ਪ੍ਰਭੂ ਯਿਸੂ ਨੂੰ ਮਾਰਨ ਦੀ ਵਿਉਂਤ
1ਇਹ ਸਭ ਗੱਲਾਂ ਕਹਿਣ ਦੇ ਬਾਅਦ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ, 2#ਕੂਚ 12:1-27“ਤੁਸੀਂ ਜਾਣਦੇ ਹੋ ਕਿ ਦੋ ਦਿਨਾਂ ਦੇ ਬਾਅਦ ਪਸਾਹ ਦਾ ਤਿਉਹਾਰ ਹੈ ਅਤੇ ਮਨੁੱਖ ਦਾ ਪੁੱਤਰ ਸਲੀਬ ਉੱਤੇ ਚੜ੍ਹਾਉਣ ਦੇ ਲਈ ਫੜਵਾਇਆ ਜਾਵੇਗਾ ।”
3ਤਦ ਪ੍ਰਧਾਨ-ਪੁਰੋਹਿਤ ਅਤੇ ਲੋਕਾਂ ਦੇ ਬਜ਼ੁਰਗ ਆਗੂ, ਕਾਇਫ਼ਾਸ ਨਾਂ ਦੇ ਮਹਾਂ-ਪੁਰੋਹਿਤ ਦੇ ਘਰ ਇਕੱਠੇ ਹੋਏ । 4ਉਹ ਮਿਲ ਕੇ ਵਿਉਂਤ ਬਣਾਉਣ ਲੱਗੇ ਕਿ ਯਿਸੂ ਨੂੰ ਧੋਖੇ ਨਾਲ ਫੜ ਕੇ ਮਾਰ ਦੇਣ । 5ਪਰ ਉਹ ਕਹਿੰਦੇ ਸਨ, “ਇਹ ਕੰਮ ਤਿਉਹਾਰ ਵਾਲੇ ਦਿਨ ਨਹੀਂ ਹੋਣਾ ਚਾਹੀਦਾ ਕਿ ਕਿਤੇ ਲੋਕ ਦੰਗਾ ਨਾ ਕਰ ਦੇਣ ।”
ਪ੍ਰਭੂ ਯਿਸੂ ਦਾ ਬੈਤਅਨੀਆ ਵਿੱਚ ਮਸਹ#26:6 ਸਿਰ ਉੱਤੇ ਤੇਲ ਡੋਲ੍ਹਣਾ । ਕੀਤਾ ਜਾਣਾ
6ਜਦੋਂ ਯਿਸੂ ਬੈਤਅਨੀਆ ਪਿੰਡ ਵਿੱਚ ਸ਼ਮਊਨ ਕੋੜ੍ਹੀ ਦੇ ਘਰ ਗਏ 7#ਲੂਕਾ 7:37-38ਤਾਂ ਉਸ ਸਮੇਂ ਉੱਥੇ ਉਹਨਾਂ ਕੋਲ ਇੱਕ ਔਰਤ ਆਈ । ਉਸ ਔਰਤ ਕੋਲ ਸੰਗਮਰਮਰ ਦੀ ਅਤਰਦਾਨੀ ਵਿੱਚ ਕੀਮਤੀ ਅਤਰ ਸੀ । ਫਿਰ ਜਦੋਂ ਉਹ ਭੋਜਨ ਕਰ ਰਹੇ ਸਨ ਤਾਂ ਉਸ ਨੇ ਇਹ ਅਤਰ ਯਿਸੂ ਦੇ ਸਿਰ ਉੱਤੇ ਡੋਲ੍ਹ ਦਿੱਤਾ । 8ਪਰ ਚੇਲੇ ਇਹ ਦੇਖ ਕੇ ਗੁੱਸੇ ਹੋਏ ਅਤੇ ਉਹਨਾਂ ਨੇ ਕਿਹਾ, “ਇਹ ਇਸ ਤਰ੍ਹਾਂ ਬਰਬਾਦ ਕਿਉਂ ਕੀਤਾ ਗਿਆ ? 9ਇਹ ਅਤਰ ਕਾਫ਼ੀ ਕੀਮਤ ਦਾ ਵੇਚਿਆ ਜਾ ਸਕਦਾ ਸੀ ਅਤੇ ਉਹ ਪੈਸਾ ਗਰੀਬਾਂ ਨੂੰ ਵੰਡਿਆ ਜਾ ਸਕਦਾ ਸੀ ।” 10ਯਿਸੂ ਨੇ ਇਹ ਜਾਣਦੇ ਹੋਏ ਕਿ ਉਹ ਕੀ ਕਹਿੰਦੇ ਸਨ, ਚੇਲਿਆਂ ਨੂੰ ਕਿਹਾ, “ਤੁਸੀਂ ਉਸ ਨੂੰ ਕਿਉਂ ਤੰਗ ਕਰ ਰਹੇ ਹੋ ? ਉਸ ਨੇ ਮੇਰੇ ਨਾਲ ਇੱਕ ਬਹੁਤ ਚੰਗਾ ਕੰਮ ਕੀਤਾ ਹੈ । 11#ਵਿਵ 15:11ਗ਼ਰੀਬ ਤੁਹਾਡੇ ਨਾਲ ਹਮੇਸ਼ਾ ਹਨ ਪਰ ਮੈਂ ਤੁਹਾਡੇ ਨਾਲ ਹਮੇਸ਼ਾ ਨਹੀਂ ਰਹਾਂਗਾ । 12ਉਸ ਨੇ ਇਹ ਅਤਰ ਮੇਰੇ ਸਰੀਰ ਉੱਤੇ ਡੋਲ੍ਹ ਕੇ ਮੇਰੇ ਦਫ਼ਨਾਉਣ ਲਈ ਕੀਤਾ ਹੈ । 13ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਸਾਰੇ ਸੰਸਾਰ ਵਿੱਚ ਜਿੱਥੇ ਕਿਤੇ ਵੀ ਇਸ ਸ਼ੁਭ ਸਮਾਚਾਰ ਦਾ ਪ੍ਰਚਾਰ ਕੀਤਾ ਜਾਵੇਗਾ, ਉੱਥੇ ਜੋ ਕੁਝ ਇਸ ਨੇ ਕੀਤਾ ਹੈ, ਇਸ ਦੀ ਯਾਦਗਾਰੀ ਵਿੱਚ ਦੱਸਿਆ ਜਾਵੇਗਾ ।”
ਯਹੂਦਾ ਦਾ ਵਿਸ਼ਵਾਸਘਾਤ
14ਫਿਰ ਬਾਰ੍ਹਾਂ ਚੇਲਿਆਂ ਵਿੱਚੋਂ ਇੱਕ ਜਿਸ ਦਾ ਨਾਂ ਯਹੂਦਾ ਇਸਕਰਿਯੋਤੀ ਸੀ, ਮਹਾਂ-ਪੁਰੋਹਿਤਾਂ ਕੋਲ ਗਿਆ 15#ਜ਼ਕਰ 11:12ਅਤੇ ਪੁੱਛਿਆ, “ਜੇਕਰ ਮੈਂ ਯਿਸੂ ਨੂੰ ਤੁਹਾਡੇ ਹੱਥ ਫੜਵਾ ਦੇਵਾਂ ਤਾਂ ਤੁਸੀਂ ਮੈਨੂੰ ਕੀ ਦੇਵੋਗੇ ?” ਉਹਨਾਂ ਨੇ ਉਸ ਨੂੰ ਚਾਂਦੀ ਦੇ ਤੀਹ ਸਿੱਕੇ ਗਿਣ ਕੇ ਦੇ ਦਿੱਤੇ । 16ਇਸ ਲਈ ਉਸ ਸਮੇਂ ਤੋਂ ਯਹੂਦਾ ਕਿਸੇ ਅਜਿਹੇ ਮੌਕੇ ਦੀ ਭਾਲ ਵਿੱਚ ਰਹਿਣ ਲੱਗਾ ਕਿ ਉਹ ਕਦੋਂ ਯਿਸੂ ਨੂੰ ਫੜਵਾਏ ।
ਪ੍ਰਭੂ ਯਿਸੂ ਦਾ ਆਪਣੇ ਚੇਲਿਆਂ ਨਾਲ ਆਖ਼ਰੀ ਭੋਜ
17ਅਖ਼ਮੀਰੀ ਰੋਟੀ ਦੇ ਤਿਉਹਾਰ ਦੇ ਪਹਿਲੇ ਦਿਨ ਚੇਲੇ ਯਿਸੂ ਕੋਲ ਆਏ ਅਤੇ ਪੁੱਛਣ ਲੱਗੇ, “ਤੁਸੀਂ ਕਿੱਥੇ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਪਸਾਹ ਦਾ ਭੋਜ ਤਿਆਰ ਕਰੀਏ ?” 18ਯਿਸੂ ਨੇ ਉੱਤਰ ਦਿੱਤਾ, “ਸ਼ਹਿਰ ਵਿੱਚ ਇੱਕ ਆਦਮੀ ਦੇ ਕੋਲ ਜਾਓ ਅਤੇ ਉਸ ਨੂੰ ਕਹੋ, ‘ਗੁਰੂ ਜੀ ਕਹਿੰਦੇ ਹਨ ਕਿ ਮੇਰਾ ਠਹਿਰਾਇਆ ਹੋਇਆ ਸਮਾਂ ਨੇੜੇ ਹੈ । ਮੈਂ ਆਪਣੇ ਚੇਲਿਆਂ ਦੇ ਨਾਲ ਤੇਰੇ ਘਰ ਪਸਾਹ ਮਨਾਵਾਂਗਾ ।’” 19ਚੇਲਿਆਂ ਨੇ ਉਸੇ ਤਰ੍ਹਾਂ ਕੀਤਾ ਜਿਸ ਤਰ੍ਹਾਂ ਯਿਸੂ ਨੇ ਹੁਕਮ ਦਿੱਤਾ ਸੀ ਅਤੇ ਪਸਾਹ ਦਾ ਭੋਜ ਤਿਆਰ ਕੀਤਾ ।
20ਜਦੋਂ ਸ਼ਾਮ ਹੋਈ ਤਾਂ ਯਿਸੂ ਆਪਣੇ ਚੇਲਿਆਂ ਦੇ ਨਾਲ ਭੋਜਨ ਕਰਨ ਦੇ ਲਈ ਬੈਠੇ । 21ਜਦੋਂ ਉਹ ਭੋਜਨ ਕਰ ਰਹੇ ਸਨ, ਯਿਸੂ ਨੇ ਚੇਲਿਆਂ ਨੂੰ ਕਿਹਾ, “ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਤੁਹਾਡੇ ਵਿੱਚੋਂ ਇੱਕ ਮੈਨੂੰ ਫੜਵਾਏਗਾ ।” 22ਇਹ ਸੁਣ ਕੇ ਚੇਲੇ ਬਹੁਤ ਦੁਖੀ ਹੋਏ ਅਤੇ ਵਾਰੀ ਵਾਰੀ ਪੁੱਛਣ ਲੱਗੇ, “ਪ੍ਰਭੂ ਜੀ, ਕੀ ਉਹ ਮੈਂ ਹਾਂ ?” 23#ਭਜਨ 41:9ਯਿਸੂ ਨੇ ਉੱਤਰ ਦਿੱਤਾ, “ਜਿਹੜਾ ਮੇਰੇ ਨਾਲ ਇਸ ਕਟੋਰੇ ਵਿੱਚ ਹੱਥ ਪਾ ਰਿਹਾ ਹੈ, ਮੈਨੂੰ ਫੜਵਾਏਗਾ । 24ਮਨੁੱਖ ਦਾ ਪੁੱਤਰ ਤਾਂ ਜਿਸ ਤਰ੍ਹਾਂ ਉਸ ਦੇ ਬਾਰੇ ਪਵਿੱਤਰ-ਗ੍ਰੰਥ ਵਿੱਚ ਲਿਖਿਆ ਹੋਇਆ ਹੈ, ਮਾਰਿਆ ਹੀ ਜਾਵੇਗਾ ਪਰ ਹਾਏ ਉਸ ਆਦਮੀ ਉੱਤੇ ਜਿਸ ਦੇ ਦੁਆਰਾ ਉਹ ਫੜਵਾਇਆ ਜਾਵੇਗਾ ! ਚੰਗਾ ਹੁੰਦਾ ਕਿ ਉਹ ਆਦਮੀ ਪੈਦਾ ਹੀ ਨਾ ਹੁੰਦਾ ।” 25ਯਹੂਦਾ ਨੇ ਜਿਹੜਾ ਯਿਸੂ ਨੂੰ ਫੜਵਾਉਣ ਵਾਲਾ ਸੀ, ਕਿਹਾ, “ਗੁਰੂ ਜੀ, ਕੀ ਉਹ ਮੈਂ ਹਾਂ ?” ਯਿਸੂ ਨੇ ਉੱਤਰ ਦਿੱਤਾ, “ਤੂੰ ਆਪ ਹੀ ਕਹਿ ਦਿੱਤਾ ਹੈ ।”
ਪ੍ਰਭੂ ਭੋਜ
26ਜਦੋਂ ਉਹ ਭੋਜਨ ਕਰ ਰਹੇ ਸਨ, ਯਿਸੂ ਨੇ ਰੋਟੀ ਲਈ, ਅਸੀਸ ਮੰਗ ਕੇ ਤੋੜੀ ਅਤੇ ਆਪਣੇ ਚੇਲਿਆਂ ਨੂੰ ਦਿੱਤੀ ਅਤੇ ਕਿਹਾ, “ਇਹ ਲਓ ਅਤੇ ਖਾਓ, ਇਹ ਮੇਰਾ ਸਰੀਰ ਹੈ ।” 27ਫਿਰ ਯਿਸੂ ਨੇ ਪਿਆਲਾ ਲਿਆ, ਪਰਮੇਸ਼ਰ ਦਾ ਧੰਨਵਾਦ ਕੀਤਾ ਅਤੇ ਉਹਨਾਂ ਨੂੰ ਇਹ ਕਹਿੰਦੇ ਹੋਏ ਦਿੱਤਾ, “ਤੁਸੀਂ ਸਾਰੇ ਇਸ ਵਿੱਚੋਂ ਪੀਓ, 28#ਕੂਚ 24:8, ਯਿਰ 31:31-34ਕਿਉਂਕਿ ਇਹ ਮੇਰਾ ਪਰਮੇਸ਼ਰ ਦੇ ਨਵੇਂ ਨੇਮ ਦਾ ਖ਼ੂਨ ਹੈ ਜਿਹੜਾ ਬਹੁਤਿਆਂ ਦੇ ਲਈ, ਉਹਨਾਂ ਦੇ ਪਾਪਾਂ ਦੀ ਮਾਫ਼ੀ ਲਈ ਵਹਾਇਆ ਜਾਂਦਾ ਹੈ । 29ਮੈਂ ਤੁਹਾਨੂੰ ਦੱਸਦਾ ਹਾਂ ਕਿ ਮੈਂ ਅੱਜ ਤੋਂ ਬਾਅਦ ਇਹ ਮੈਅ ਉਸ ਦਿਨ ਤੱਕ ਤੁਹਾਡੇ ਨਾਲ ਕਦੀ ਨਹੀਂ ਪੀਵਾਂਗਾ ਜਦੋਂ ਤੱਕ ਕਿ ਆਪਣੇ ਪਿਤਾ ਦੇ ਰਾਜ ਵਿੱਚ ਨਵੀਂ ਨਾ ਪੀਵਾਂ ।” 30ਫਿਰ ਉਹਨਾਂ ਨੇ ਇੱਕ ਭਜਨ ਗਾਇਆ ਅਤੇ ਜ਼ੈਤੂਨ ਦੇ ਪਹਾੜ ਵੱਲ ਚਲੇ ਗਏ ।
ਪਤਰਸ ਦੇ ਇਨਕਾਰ ਬਾਰੇ ਭਵਿੱਖਬਾਣੀ
31 # ਜ਼ਕਰ 13:7 ਫਿਰ ਯਿਸੂ ਨੇ ਚੇਲਿਆਂ ਨੂੰ ਕਿਹਾ, “ਅੱਜ ਦੀ ਰਾਤ ਨੂੰ ਹੀ ਤੁਸੀਂ ਸਾਰੇ ਮੈਨੂੰ ਛੱਡ ਜਾਓਗੇ ਕਿਉਂਕਿ ਪਵਿੱਤਰ-ਗ੍ਰੰਥ ਵਿੱਚ ਇਸ ਬਾਰੇ ਲਿਖਿਆ ਹੈ,
‘ਮੈਂ ਚਰਵਾਹੇ ਨੂੰ ਮਾਰਾਂਗਾ,
ਅਤੇ ਇੱਜੜ ਦੀਆਂ ਭੇਡਾਂ ਤਿੱਤਰ-ਬਿੱਤਰ ਹੋ ਜਾਣਗੀਆਂ ।’
32 # ਮੱਤੀ 28:16 “ਪਰ ਮੁਰਦਿਆਂ ਵਿੱਚੋਂ ਜੀਅ ਉੱਠਣ ਦੇ ਬਾਅਦ, ਮੈਂ ਤੁਹਾਡੇ ਤੋਂ ਪਹਿਲਾਂ ਗਲੀਲ ਨੂੰ ਜਾਵਾਂਗਾ ।” 33ਪਤਰਸ ਨੇ ਉੱਤਰ ਦਿੱਤਾ, “ਭਾਵੇਂ ਇਹ ਸਾਰੇ ਤੁਹਾਨੂੰ ਛੱਡ ਜਾਣ ਪਰ ਮੈਂ ਕਦੀ ਵੀ ਤੁਹਾਨੂੰ ਨਹੀਂ ਛੱਡਾਂਗਾ ।” 34ਯਿਸੂ ਨੇ ਉਸ ਨੂੰ ਉੱਤਰ ਦਿੱਤਾ, “ਮੈਂ ਤੈਨੂੰ ਸੱਚ ਕਹਿੰਦਾ ਹਾਂ ਕਿ ਅੱਜ ਦੀ ਰਾਤ ਨੂੰ ਹੀ ਕੁੱਕੜ ਦੇ ਬਾਂਗ ਦੇਣ ਤੋਂ ਪਹਿਲਾਂ ਤੂੰ ਤਿੰਨ ਵਾਰ ਮੇਰਾ ਇਨਕਾਰ ਕਰੇਂਗਾ ।” 35ਪਤਰਸ ਨੇ ਕਿਹਾ, “ਨਹੀਂ, ਜੇਕਰ ਮੈਨੂੰ ਤੁਹਾਡੇ ਲਈ ਆਪਣੀ ਜਾਨ ਵੀ ਦੇਣੀ ਪਵੇ ਤਾਂ ਵੀ ਮੈਂ ਤੁਹਾਡਾ ਇਨਕਾਰ ਨਹੀਂ ਕਰਾਂਗਾ !” ਇਸੇ ਤਰ੍ਹਾਂ ਬਾਕੀ ਸਾਰੇ ਚੇਲਿਆਂ ਨੇ ਵੀ ਕਿਹਾ ।
ਗਤਸਮਨੀ ਬਾਗ਼ ਵਿੱਚ ਪ੍ਰਾਰਥਨਾ
36ਇਸ ਦੇ ਬਾਅਦ ਯਿਸੂ ਆਪਣੇ ਚੇਲਿਆਂ ਦੇ ਨਾਲ ਗਤਸਮਨੀ ਨਾਂ ਦੀ ਥਾਂ ਉੱਤੇ ਆਏ । ਉਹਨਾਂ ਨੇ ਆਪਣੇ ਚੇਲਿਆਂ ਨੂੰ ਕਿਹਾ, “ਤੁਸੀਂ ਇੱਥੇ ਬੈਠੋ, ਜਦੋਂ ਤੱਕ ਮੈਂ ਉੱਥੇ ਅੱਗੇ ਜਾ ਕੇ ਪ੍ਰਾਰਥਨਾ ਕਰਾਂ ।” 37ਫਿਰ ਉਹਨਾਂ ਨੇ ਪਤਰਸ ਅਤੇ ਜ਼ਬਦੀ ਦੇ ਦੋਨਾਂ ਪੁੱਤਰਾਂ ਨੂੰ ਆਪਣੇ ਨਾਲ ਲਿਆ । ਯਿਸੂ ਪਰੇਸ਼ਾਨ ਅਤੇ ਬਹੁਤ ਦੁਖੀ ਹੋਣ ਲੱਗੇ । 38ਇਸ ਲਈ ਯਿਸੂ ਨੇ ਤਿੰਨਾਂ ਚੇਲਿਆਂ ਨੂੰ ਕਿਹਾ, “ਮੇਰਾ ਮਨ ਬਹੁਤ ਦੁਖੀ ਹੈ, ਇੱਥੋਂ ਤੱਕ ਕਿ ਜਾਨ ਨਿਕਲਣ ਵਾਲੀ ਹੈ । ਇੱਥੇ ਠਹਿਰੋ ਅਤੇ ਮੇਰੇ ਨਾਲ ਜਾਗਦੇ ਰਹੋ ।” 39ਯਿਸੂ ਥੋੜ੍ਹਾ ਅੱਗੇ ਗਏ ਅਤੇ ਜ਼ਮੀਨ ਉੱਤੇ ਮੂੰਹ ਭਾਰ ਡਿੱਗ ਕੇ ਪ੍ਰਾਰਥਨਾ ਕਰਨ ਲੱਗੇ, “ਹੇ ਮੇਰੇ ਪਿਤਾ, ਜੇਕਰ ਇਹ ਹੋ ਸਕਦਾ ਹੈ ਤਾਂ ਮੇਰੇ ਕੋਲੋਂ ਇਹ ਦੁੱਖਾਂ ਦਾ ਪਿਆਲਾ ਦੂਰ ਕਰੋ । ਫਿਰ ਵੀ ਮੇਰੀ ਇੱਛਾ ਨਹੀਂ ਸਗੋਂ ਤੁਹਾਡੀ ਇੱਛਾ ਪੂਰੀ ਹੋਵੇ ।”
40ਫਿਰ ਯਿਸੂ ਵਾਪਸ ਆਏ ਤਾਂ ਉਹਨਾਂ ਨੇ ਤਿੰਨਾਂ ਚੇਲਿਆਂ ਨੂੰ ਸੁੱਤੇ ਹੋਏ ਦੇਖਿਆ । ਤਦ ਉਹਨਾਂ ਨੇ ਪਤਰਸ ਨੂੰ ਕਿਹਾ, “ਕੀ ਤੁਸੀਂ ਇੱਕ ਘੰਟਾ ਵੀ ਮੇਰੇ ਨਾਲ ਜਾਗ ਨਾ ਸਕੇ ? 41ਜਾਗੋ ਅਤੇ ਪ੍ਰਾਰਥਨਾ ਕਰੋ ਤਾਂ ਜੋ ਤੁਸੀਂ ਪਰਤਾਵੇ ਵਿੱਚ ਨਾ ਪਵੋ । ਆਤਮਾ ਤਾਂ ਤਿਆਰ ਹੈ ਪਰ ਸਰੀਰ ਕਮਜ਼ੋਰ ਹੈ ।”
42ਯਿਸੂ ਫਿਰ ਦੂਜੀ ਵਾਰ ਗਏ ਅਤੇ ਪ੍ਰਾਰਥਨਾ ਕਰਨ ਲੱਗੇ, “ਹੇ ਮੇਰੇ ਪਿਤਾ, ਜੇਕਰ ਇਹ ਪਿਆਲਾ ਮੇਰੇ ਪੀਤੇ ਬਿਨਾਂ ਨਹੀਂ ਟਲ ਸਕਦਾ ਤਾਂ ਤੁਹਾਡੀ ਇੱਛਾ ਪੂਰੀ ਹੋਵੇ ।” 43ਉਹ ਇੱਕ ਵਾਰ ਫਿਰ ਵਾਪਸ ਆਏ ਅਤੇ ਚੇਲਿਆਂ ਨੂੰ ਫਿਰ ਸੁੱਤੇ ਹੋਏ ਦੇਖਿਆ ਕਿਉਂਕਿ ਉਹਨਾਂ ਦੀਆਂ ਅੱਖਾਂ ਨੀਂਦ ਨਾਲ ਭਰੀਆਂ ਹੋਈਆਂ ਸਨ ।
44ਯਿਸੂ ਤੀਜੀ ਵਾਰ ਉਹਨਾਂ ਨੂੰ ਛੱਡ ਕੇ ਗਏ ਅਤੇ ਪਹਿਲਾਂ ਵਾਂਗ ਪ੍ਰਾਰਥਨਾ ਕਰਨ ਲੱਗੇ । 45ਫਿਰ ਉਹ ਚੇਲਿਆਂ ਕੋਲ ਵਾਪਸ ਆਏ ਅਤੇ ਕਿਹਾ, “ਕੀ ਤੁਸੀਂ ਅਜੇ ਵੀ ਸੁੱਤੇ ਹੋਏ ਅਤੇ ਅਰਾਮ ਕਰ ਰਹੇ ਹੋ ? ਦੇਖੋ, ਉਹ ਘੜੀ ਆ ਪਹੁੰਚੀ ਹੈ ਜਦੋਂ ਮਨੁੱਖ ਦਾ ਪੁੱਤਰ ਪਾਪੀਆਂ ਦੇ ਹੱਥਾਂ ਵਿੱਚ ਦਿੱਤਾ ਜਾ ਰਿਹਾ ਹੈ । 46ਉੱਠੋ, ਆਓ ਚੱਲੀਏ । ਦੇਖੋ, ਮੇਰਾ ਫੜਵਾਉਣ ਵਾਲਾ ਨੇੜੇ ਆ ਗਿਆ ਹੈ !”
ਪ੍ਰਭੂ ਯਿਸੂ ਦਾ ਗਰਿਫ਼ਤਾਰ ਕੀਤਾ ਜਾਣਾ
47ਅਜੇ ਯਿਸੂ ਕਹਿ ਹੀ ਰਹੇ ਸਨ ਕਿ ਬਾਰ੍ਹਾਂ ਵਿੱਚੋਂ ਇੱਕ, ਜਿਸ ਦਾ ਨਾਂ ਯਹੂਦਾ ਸੀ, ਆਇਆ, ਜਿਸ ਦੇ ਨਾਲ ਲੋਕਾਂ ਦੀ ਇੱਕ ਵੱਡੀ ਭੀੜ ਸੀ । ਇਹ ਲੋਕ ਮਹਾਂ-ਪੁਰੋਹਿਤਾਂ ਅਤੇ ਯਹੂਦੀ ਆਗੂਆਂ ਦੁਆਰਾ ਭੇਜੇ ਗਏ ਸਨ । 48ਫੜਵਾਉਣ ਵਾਲੇ ਨੇ ਉਹਨਾਂ ਲੋਕਾਂ ਨੂੰ ਇਹ ਚਿੰਨ੍ਹ ਦਿੱਤਾ ਹੋਇਆ ਸੀ, “ਜਿਸ ਨੂੰ ਮੈਂ ਚੁੰਮਾਂ, ਉਹ ਹੀ ਹੈ । ਉਸ ਨੂੰ ਫੜ ਲੈਣਾ ।” 49ਇਸ ਲਈ ਜਦੋਂ ਯਹੂਦਾ ਆਇਆ, ਉਹ ਇਕਦਮ ਯਿਸੂ ਕੋਲ ਗਿਆ ਅਤੇ ਕਿਹਾ, “ਗੁਰੂ ਜੀ, ਨਮਸਕਾਰ !” ਅਤੇ ਉਹਨਾਂ ਨੂੰ ਚੁੰਮ ਲਿਆ । 50ਯਿਸੂ ਨੇ ਉਸ ਨੂੰ ਕਿਹਾ, “ਮਿੱਤਰ, ਜੋ ਕੁਝ ਤੂੰ ਕਰਨ ਆਇਆ ਹੈਂ, ਉਹ ਕਰ ।” ਫਿਰ ਉਹ ਲੋਕ ਅੱਗੇ ਵਧੇ ਅਤੇ ਯਿਸੂ ਨੂੰ ਗਰਿਫ਼ਤਾਰ ਕਰ ਲਿਆ । 51ਉਹਨਾਂ ਵਿੱਚੋਂ, ਜਿਹੜੇ ਯਿਸੂ ਦੇ ਨਾਲ ਸਨ, ਇੱਕ ਨੇ ਤਲਵਾਰ ਕੱਢ ਕੇ ਮਹਾਂ-ਪੁਰੋਹਿਤ ਦੇ ਸੇਵਕ ਦੇ ਉੱਤੇ ਚਲਾਈ ਅਤੇ ਉਸ ਦਾ ਕੰਨ ਵੱਢ ਦਿੱਤਾ । 52ਪਰ ਯਿਸੂ ਨੇ ਉਸ ਨੂੰ ਕਿਹਾ, “ਆਪਣੀ ਤਲਵਾਰ ਮਿਆਨ ਵਿੱਚ ਰੱਖ ਕਿਉਂਕਿ ਉਹ ਜਿਹੜੇ ਤਲਵਾਰ ਚਲਾਉਂਦੇ ਹਨ, ਉਹ ਤਲਵਾਰ ਨਾਲ ਨਾਸ਼ ਹੋਣਗੇ । 53ਕੀ ਤੁਸੀਂ ਜਾਣਦੇ ਨਹੀਂ ਕਿ ਮੈਂ ਆਪਣੇ ਪਿਤਾ ਨੂੰ ਮਦਦ ਲਈ ਕਹਿ ਸਕਦਾ ਹਾਂ ਅਤੇ ਉਹ ਉਸੇ ਸਮੇਂ ਸਵਰਗਦੂਤਾਂ ਦੀਆਂ ਬਾਰ੍ਹਾਂ ਫ਼ੋਜਾਂ#26:53 ਬਹੱਤਰ ਹਜ਼ਾਰ ਤੋਂ ਵੀ ਵੱਧ ਮੇਰੇ ਕੋਲ ਭੇਜ ਦੇਣਗੇ ? 54ਪਰ ਫਿਰ ਨਬੀਆਂ ਦੀਆਂ ਲਿਖਤਾਂ ਕਿਸ ਤਰ੍ਹਾਂ ਪੂਰੀਆਂ ਹੋਣਗੀਆਂ ਜਿਹੜੇ ਕਹਿੰਦੇ ਹਨ ਕਿ ਇਸ ਤਰ੍ਹਾਂ ਹੋਣਾ ਜ਼ਰੂਰੀ ਹੈ ?”
55 # ਲੂਕਾ 19:47, 21:37 ਉਸ ਸਮੇਂ ਯਿਸੂ ਨੇ ਭੀੜ ਦੇ ਲੋਕਾਂ ਨੂੰ ਕਿਹਾ, “ਤੁਸੀਂ ਤਲਵਾਰਾਂ ਅਤੇ ਲਾਠੀਆਂ ਲੈ ਕੇ ਮੈਨੂੰ ਫੜਨ ਆਏ ਹੋ, ਕੀ ਮੈਂ ਕੋਈ ਡਾਕੂ ਹਾਂ ? ਮੈਂ ਹਰ ਰੋਜ਼ ਹੈਕਲ ਵਿੱਚ ਬੈਠ ਕੇ ਉਪਦੇਸ਼ ਦਿੰਦਾ ਸੀ ਪਰ ਤੁਸੀਂ ਮੈਨੂੰ ਗਰਿਫ਼ਤਾਰ ਨਾ ਕੀਤਾ । 56ਪਰ ਇਹ ਸਭ ਇਸ ਲਈ ਹੋਇਆ ਕਿ ਨਬੀਆਂ ਦੀਆਂ ਲਿਖਤਾਂ ਪੂਰੀਆਂ ਹੋਣ ।” ਤਦ ਸਾਰੇ ਚੇਲੇ ਯਿਸੂ ਨੂੰ ਛੱਡ ਕੇ ਭੱਜ ਗਏ ।
ਪ੍ਰਭੂ ਯਿਸੂ ਦੀ ਮਹਾਂਸਭਾ ਅੱਗੇ ਪੇਸ਼ੀ
57ਯਿਸੂ ਨੂੰ ਫੜਨ ਵਾਲੇ ਉਹਨਾਂ ਨੂੰ ਮਹਾਂ-ਪੁਰੋਹਿਤ ਕਾਇਫ਼ਾਸ ਦੇ ਕੋਲ ਲੈ ਗਏ, ਜਿੱਥੇ ਵਿਵਸਥਾ ਦੇ ਸਿੱਖਿਅਕ ਅਤੇ ਯਹੂਦੀਆਂ ਦੇ ਬਜ਼ੁਰਗ ਆਗੂ ਇਕੱਠੇ ਸਨ । 58ਪਤਰਸ ਯਿਸੂ ਦੇ ਪਿੱਛੇ ਕੁਝ ਦੂਰੀ ਤੇ ਰਹਿ ਕੇ ਮਹਾਂ-ਪੁਰੋਹਿਤ ਦੇ ਘਰ ਦੇ ਵਿਹੜੇ ਤੱਕ ਗਿਆ । ਉਹ ਵਿਹੜੇ ਦੇ ਅੰਦਰ ਗਿਆ ਅਤੇ ਸੇਵਕਾਂ ਦੇ ਨਾਲ ਬੈਠ ਗਿਆ ਕਿ ਇਸ ਸਭਾ ਦਾ ਅੰਤ ਦੇਖੇ । 59ਮਹਾਂ-ਪੁਰੋਹਿਤ ਅਤੇ ਬਾਕੀ ਸਾਰੀ ਸਭਾ ਯਿਸੂ ਦੇ ਵਿਰੁੱਧ ਅਜਿਹੇ ਸਬੂਤ ਲੱਭ ਰਹੇ ਸਨ ਕਿ ਉਹ ਯਿਸੂ ਨੂੰ ਮੌਤ ਦੀ ਸਜ਼ਾ ਦੇਣ । 60ਪਰ ਉਹ ਕੋਈ ਸਬੂਤ ਨਾ ਲੱਭ ਸਕੇ । ਇੱਥੋਂ ਤੱਕ ਕਿ ਕਈਆਂ ਨੇ ਝੂਠੀਆਂ ਗਵਾਹੀਆਂ ਦਿੱਤੀਆਂ । ਅੰਤ ਵਿੱਚ ਦੋ ਆਦਮੀ ਅੱਗੇ ਆਏ 61#ਯੂਹ 2:19ਅਤੇ ਕਹਿਣ ਲੱਗੇ, “ਇਸ ਮਨੁੱਖ ਨੇ ਕਿਹਾ ਸੀ, ‘ਮੈਂ ਪਰਮੇਸ਼ਰ ਦਾ ਹੈਕਲ ਢਾਹ ਸਕਦਾ ਹਾਂ ਅਤੇ ਤਿੰਨ ਦਿਨਾਂ ਦੇ ਬਾਅਦ ਫਿਰ ਇਸ ਨੂੰ ਬਣਾ ਸਕਦਾ ਹਾਂ ।’”
62ਫਿਰ ਮਹਾਂ-ਪੁਰੋਹਿਤ ਖੜ੍ਹਾ ਹੋ ਕੇ ਯਿਸੂ ਨੂੰ ਪੁੱਛਣ ਲੱਗਾ, “ਕੀ ਤੇਰੇ ਕੋਲ ਕੋਈ ਉੱਤਰ ਨਹੀਂ ਹੈ ? ਇਹ ਲੋਕ ਤੇਰੇ ਵਿਰੁੱਧ ਕੀ ਗਵਾਹੀ ਦੇ ਰਹੇ ਹਨ ?” 63ਪਰ ਯਿਸੂ ਚੁੱਪ ਰਹੇ । ਤਦ ਮਹਾਂ-ਪੁਰੋਹਿਤ ਨੇ ਯਿਸੂ ਨੂੰ ਪੁੱਛਿਆ, “ਮੈਂ ਤੈਨੂੰ ਜਿਊਂਦੇ ਪਰਮੇਸ਼ਰ ਦੇ ਨਾਮ ਦੀ ਸੌਂਹ ਦਿੰਦਾ ਹਾਂ, ਸਾਨੂੰ ਦੱਸ, ਕੀ ਤੂੰ ‘ਮਸੀਹ’ ਪਰਮੇਸ਼ਰ ਦਾ ਪੁੱਤਰ ਹੈਂ ?” 64#ਦਾਨੀ 7:13ਯਿਸੂ ਨੇ ਉੱਤਰ ਦਿੱਤਾ, “ਤੁਸੀਂ ਆਪ ਹੀ ਇਹ ਕਹਿੰਦੇ ਹੋ । ਪਰ ਮੈਂ ਤੁਹਾਨੂੰ ਦੱਸਦਾ ਹਾਂ ਕਿ ਇਸ ਤੋਂ ਬਾਅਦ ਤੁਸੀਂ ਮਨੁੱਖ ਦੇ ਪੁੱਤਰ ਨੂੰ ਸਰਵਸ਼ਕਤੀਮਾਨ ਦੇ ਸੱਜੇ ਪਾਸੇ ਬੈਠਾ ਅਤੇ ਬੱਦਲਾਂ ਉੱਤੇ ਆਉਂਦਾ ਦੇਖੋਗੇ ।” 65#ਲੇਵੀ 24:16ਇਹ ਸੁਣ ਕੇ ਮਹਾਂ-ਪੁਰੋਹਿਤ ਨੇ ਆਪਣੇ ਕੱਪੜੇ ਪਾੜ ਕੇ ਕਿਹਾ, “ਇਸ ਨੇ ਪਰਮੇਸ਼ਰ ਦੀ ਨਿੰਦਾ ਕੀਤੀ ਹੈ ! ਹੁਣ ਸਾਨੂੰ ਹੋਰ ਗਵਾਹੀਆਂ ਦੀ ਕੀ ਲੋੜ ਹੈ ? ਹੁਣ ਤੁਸੀਂ ਆਪ ਪਰਮੇਸ਼ਰ ਦੀ ਨਿੰਦਾ ਸੁਣ ਚੁੱਕੇ ਹੋ ! 66ਤੁਹਾਡਾ ਕੀ ਵਿਚਾਰ ਹੈ ?” ਉਹਨਾਂ ਨੇ ਕਿਹਾ, “ਇਹ ਮੌਤ ਦੀ ਸਜ਼ਾ ਦੇ ਯੋਗ ਹੈ ।”
67 # ਯਸਾ 50:6 ਤਦ ਉਹਨਾਂ ਨੇ ਯਿਸੂ ਦੇ ਮੂੰਹ ਉੱਤੇ ਥੁੱਕਿਆ ਅਤੇ ਉਹਨਾਂ ਨੂੰ ਮੁੱਕੇ ਮਾਰੇ । ਕੁਝ ਨੇ ਇਹ ਕਹਿੰਦੇ ਹੋਏ ਚਪੇੜਾਂ ਮਾਰੀਆਂ, 68“ਹੇ ਮਸੀਹ, ਭਵਿੱਖਬਾਣੀ ਕਰ ਕੇ ਸਾਨੂੰ ਦੱਸ ਕਿ ਤੈਨੂੰ ਕਿਸ ਨੇ ਮਾਰਿਆ ਹੈ ?”
ਪਤਰਸ ਦਾ ਇਨਕਾਰ
69ਪਤਰਸ ਅਜੇ ਬਾਹਰ ਵਿਹੜੇ ਵਿੱਚ ਹੀ ਬੈਠਾ ਹੋਇਆ ਸੀ ਕਿ ਮਹਾਂ-ਪੁਰੋਹਿਤ ਦੀ ਇੱਕ ਸੇਵਕ ਉਸ ਦੇ ਕੋਲ ਆਈ ਅਤੇ ਕਿਹਾ, “ਤੂੰ ਵੀ ਗਲੀਲ ਨਿਵਾਸੀ ਯਿਸੂ ਦੇ ਨਾਲ ਸੀ ।” 70ਪਰ ਪਤਰਸ ਨੇ ਇਸ ਦਾ ਸਭ ਦੇ ਸਾਹਮਣੇ ਇਨਕਾਰ ਕੀਤਾ ਅਤੇ ਕਿਹਾ, “ਮੈਂ ਨਹੀਂ ਜਾਣਦਾ ਕਿ ਤੂੰ ਕਿਸ ਦੇ ਬਾਰੇ ਗੱਲ ਕਰ ਰਹੀ ਹੈਂ ।” 71ਇਹ ਕਹਿ ਕੇ ਉਹ ਉੱਥੋਂ ਵਿਹੜੇ ਦੇ ਬਾਹਰਲੇ ਫਾਟਕ ਵਿੱਚ ਚਲਾ ਗਿਆ । ਉੱਥੇ ਇੱਕ ਦੂਜੀ ਸੇਵਕ ਨੇ ਉਸ ਨੂੰ ਦੇਖਿਆ ਅਤੇ ਕੋਲ ਖੜ੍ਹੇ ਲੋਕਾਂ ਨੂੰ ਕਿਹਾ, “ਇਹ ਨਾਸਰਤ ਨਿਵਾਸੀ ਯਿਸੂ ਦੇ ਨਾਲ ਸੀ ।” 72ਪਰ ਪਤਰਸ ਨੇ ਫਿਰ ਸੌਂਹ ਚੁੱਕ ਕੇ ਇਨਕਾਰ ਕਰਦੇ ਹੋਏ ਕਿਹਾ, “ਮੈਂ ਉਸ ਮਨੁੱਖ ਨੂੰ ਨਹੀਂ ਜਾਣਦਾ !” 73ਕੁਝ ਸਮੇਂ ਦੇ ਬਾਅਦ ਉੱਥੇ ਖੜ੍ਹੇ ਆਦਮੀ ਪਤਰਸ ਕੋਲ ਆਏ ਅਤੇ ਕਿਹਾ, “ਇਹ ਸੱਚ ਹੈ ਕਿ ਤੂੰ ਵੀ ਉਹਨਾਂ ਵਿੱਚੋਂ ਇੱਕ ਹੈਂ ਕਿਉਂਕਿ ਤੇਰੇ ਬੋਲਣ ਦਾ ਢੰਗ ਇਹ ਪ੍ਰਗਟ ਕਰਦਾ ਹੈ ।” 74ਤਦ ਪਤਰਸ ਆਪਣੇ ਆਪ ਨੂੰ ਬੁਰਾ ਭਲਾ ਕਹਿਣ ਲੱਗਾ ਅਤੇ ਸੌਂਹ ਖਾ ਕੇ ਕਿਹਾ, “ਮੈਂ ਉਸ ਆਦਮੀ ਨੂੰ ਬਿਲਕੁਲ ਨਹੀਂ ਜਾਣਦਾ ।” ਇਕਦਮ ਕੁੱਕੜ ਨੇ ਬਾਂਗ ਦਿੱਤੀ । 75ਉਸ ਸਮੇਂ ਪਤਰਸ ਨੂੰ ਯਿਸੂ ਦੇ ਕਹੇ ਸ਼ਬਦ ਯਾਦ ਆਏ, “ਕੁੱਕੜ ਦੇ ਬਾਂਗ ਦੇਣ ਤੋਂ ਪਹਿਲਾਂ ਤੂੰ ਤਿੰਨ ਵਾਰ ਮੇਰਾ ਇਨਕਾਰ ਕਰੇਂਗਾ ।” ਤਦ ਉਹ ਬਾਹਰ ਗਿਆ ਅਤੇ ਧਾਹਾਂ ਮਾਰ ਕੇ ਰੋਣ ਲੱਗਾ ।

Currently Selected:

ਮੱਤੀ 26: CL-NA

Highlight

Share

Copy

None

Want to have your highlights saved across all your devices? Sign up or sign in