YouVersion Logo
Search Icon

ਯੂਹੰਨਾ 15

15
ਪ੍ਰਭੂ ਯਿਸੂ ਅੰਗੂਰ ਦੀ ਸੱਚੀ ਵੇਲ
1“ਮੈਂ ਅੰਗੂਰ ਦੀ ਸੱਚੀ ਵੇਲ ਹਾਂ ਅਤੇ ਮੇਰੇ ਪਿਤਾ ਮਾਲੀ ਹਨ । 2ਹਰ ਟਹਿਣੀ ਜਿਹੜੀ ਮੇਰੇ ਵਿੱਚ ਫਲ ਨਹੀਂ ਦਿੰਦੀ ਉਹ ਉਸ ਨੂੰ ਕੱਟ ਦਿੰਦੇ ਹਨ ਅਤੇ ਜਿਹੜੀ ਫਲ ਦਿੰਦੀ ਹੈ, ਉਸ ਨੂੰ ਛਾਂਟਦੇ ਹਨ ਕਿ ਉਹ ਹੋਰ ਜ਼ਿਆਦਾ ਫਲ ਦੇਵੇ । 3ਤੁਸੀਂ ਉਸ ਵਚਨ ਦੇ ਕਾਰਨ ਜਿਹੜਾ ਮੈਂ ਤੁਹਾਨੂੰ ਕਹਿ ਚੁੱਕਾ ਹਾਂ, ਪਹਿਲਾਂ ਹੀ ਸ਼ੁੱਧ ਹੋ ਚੁੱਕੇ ਹੋ । 4ਮੇਰੇ ਵਿੱਚ ਬਣੇ ਰਹੋ ਜਿਸ ਤਰ੍ਹਾਂ ਮੈਂ ਤੁਹਾਡੇ ਵਿੱਚ ਹਾਂ । ਜਿਸ ਤਰ੍ਹਾਂ ਟਹਿਣੀ ਜੇਕਰ ਵੇਲ ਵਿੱਚ ਨਾ ਬਣੀ ਰਹੇ ਤਾਂ ਉਹ ਫਲ ਨਹੀਂ ਦੇ ਸਕਦੀ, ਉਸੇ ਤਰ੍ਹਾਂ ਜੇਕਰ ਤੁਸੀਂ ਮੇਰੇ ਵਿੱਚ ਨਾ ਬਣੇ ਰਹੋ ਤਾਂ ਫਲ ਨਹੀਂ ਦੇ ਸਕਦੇ ।
5“ਮੈਂ ਅੰਗੂਰ ਦੀ ਵੇਲ ਹਾਂ ਅਤੇ ਤੁਸੀਂ ਟਹਿਣੀਆਂ ਹੋ । ਜਿਹੜਾ ਮੇਰੇ ਵਿੱਚ ਬਣਿਆ ਰਹਿੰਦਾ ਹੈ, ਮੈਂ ਉਸ ਵਿੱਚ ਰਹਿੰਦਾ ਹਾਂ ਅਤੇ ਉਹ ਬਹੁਤ ਫਲ ਦਿੰਦਾ ਹੈ । ਮੇਰੇ ਤੋਂ ਵੱਖ ਹੋ ਕੇ ਤੁਸੀਂ ਕੁਝ ਵੀ ਨਹੀਂ ਕਰ ਸਕਦੇ । 6ਜੇਕਰ ਕੋਈ ਮੇਰੇ ਵਿੱਚ ਬਣਿਆ ਨਹੀਂ ਰਹਿੰਦਾ ਤਾਂ ਉਹ ਸੁੱਕੀ ਟਹਿਣੀ ਦੀ ਤਰ੍ਹਾਂ ਸੁੱਟ ਦਿੱਤਾ ਜਾਂਦਾ ਹੈ । ਫਿਰ ਲੋਕ ਸੁੱਕੀਆਂ ਟਹਿਣੀਆਂ ਨੂੰ ਇਕੱਠਾ ਕਰ ਕੇ ਅੱਗ ਵਿੱਚ ਸੁੱਟ ਦਿੰਦੇ ਹਨ ਅਤੇ ਉਹਨਾਂ ਨੂੰ ਸਾੜ ਦਿੰਦੇ ਹਨ । 7ਜੇਕਰ ਤੁਸੀਂ ਮੇਰੇ ਵਿੱਚ ਬਣੇ ਰਹੋ ਅਤੇ ਮੇਰੇ ਵਚਨ ਤੁਹਾਡੇ ਵਿੱਚ ਬਣੇ ਰਹਿਣ ਤਾਂ ਤੁਸੀਂ ਜੋ ਕੁਝ ਵੀ ਚਾਹੋ ਅਤੇ ਮੰਗੋ, ਤੁਹਾਡੇ ਲਈ ਹੋ ਜਾਵੇਗਾ । 8ਮੇਰੇ ਪਿਤਾ ਦੀ ਵਡਿਆਈ ਇਸੇ ਵਿੱਚ ਹੈ ਕਿ ਤੁਸੀਂ ਬਹੁਤਾ ਫਲ ਦੇਵੋ ਅਤੇ ਇਸ ਤਰ੍ਹਾਂ ਤੁਸੀਂ ਮੇਰੇ ਚੇਲੇ ਹੋਵੋਗੇ । 9ਜਿਸ ਤਰ੍ਹਾਂ ਮੇਰੇ ਪਿਤਾ ਨੇ ਮੈਨੂੰ ਪਿਆਰ ਕੀਤਾ ਹੈ ਉਸੇ ਤਰ੍ਹਾਂ ਮੈਂ ਵੀ ਤੁਹਾਨੂੰ ਪਿਆਰ ਕੀਤਾ ਹੈ । ਮੇਰੇ ਪਿਆਰ ਵਿੱਚ ਬਣੇ ਰਹੋ । 10ਜੇਕਰ ਤੁਸੀਂ ਮੇਰੇ ਹੁਕਮਾਂ ਨੂੰ ਮੰਨੋਗੇ ਤਾਂ ਤੁਸੀਂ ਮੇਰੇ ਪਿਆਰ ਵਿੱਚ ਬਣੇ ਰਹੋਗੇ, ਜਿਸ ਤਰ੍ਹਾਂ ਮੈਂ ਆਪਣੇ ਪਿਤਾ ਦੇ ਹੁਕਮਾਂ ਨੂੰ ਮੰਨਦਾ ਹਾਂ ਅਤੇ ਉਹਨਾਂ ਦੇ ਪਿਆਰ ਵਿੱਚ ਬਣਿਆ ਰਹਿੰਦਾ ਹਾਂ ।
11“ਮੈਂ ਤੁਹਾਨੂੰ ਇਹ ਗੱਲਾਂ ਇਸ ਲਈ ਕਹੀਆਂ ਹਨ ਕਿ ਮੇਰਾ ਅਨੰਦ ਤੁਹਾਡੇ ਵਿੱਚ ਹੋਵੇ ਅਤੇ ਤੁਹਾਡਾ ਅਨੰਦ ਪੂਰਾ ਹੋਵੇ । 12#ਯੂਹ 13:34, 15:17, 1 ਯੂਹ 3:23, 2 ਯੂਹ 5ਮੇਰਾ ਹੁਕਮ ਇਹ ਹੈ ਕਿ ਤੁਸੀਂ ਇੱਕ ਦੂਜੇ ਨਾਲ ਪਿਆਰ ਕਰੋ ਜਿਸ ਤਰ੍ਹਾਂ ਮੈਂ ਤੁਹਾਡੇ ਨਾਲ ਪਿਆਰ ਕੀਤਾ ਹੈ । 13ਇਸ ਤੋਂ ਵੱਧ ਕੇ ਹੋਰ ਕੋਈ ਪਿਆਰ ਨਹੀਂ ਕਿ ਕੋਈ ਆਪਣੇ ਮਿੱਤਰਾਂ ਦੇ ਲਈ ਆਪਣੀ ਜਾਨ ਦੇ ਦੇਵੇ । 14ਜੇਕਰ ਤੁਸੀਂ ਉਹ ਕੰਮ ਕਰੋ ਜੋ ਮੈਂ ਹੁਕਮ ਦਿੰਦਾ ਹਾਂ ਤਾਂ ਤੁਸੀਂ ਮੇਰੇ ਮਿੱਤਰ ਹੋ । 15ਹੁਣ ਤੋਂ ਮੈਂ ਤੁਹਾਨੂੰ ਸੇਵਕ ਨਹੀਂ ਕਹਾਂਗਾ ਕਿਉਂਕਿ ਸੇਵਕ ਨਹੀਂ ਜਾਣਦਾ ਕਿ ਉਸ ਦਾ ਮਾਲਕ ਕੀ ਕਰਦਾ ਹੈ । ਮੈਂ ਤੁਹਾਨੂੰ ਮਿੱਤਰ ਕਿਹਾ ਹੈ ਕਿਉਂਕਿ ਜੋ ਕੁਝ ਮੈਂ ਆਪਣੇ ਪਿਤਾ ਕੋਲੋਂ ਸੁਣਿਆ ਹੈ, ਤੁਹਾਨੂੰ ਦੱਸ ਦਿੱਤਾ ਹੈ । 16ਤੁਸੀਂ ਮੈਨੂੰ ਨਹੀਂ ਚੁਣਿਆ ਪਰ ਮੈਂ ਤੁਹਾਨੂੰ ਚੁਣਿਆ ਹੈ ਅਤੇ ਨਿਯੁਕਤ ਕੀਤਾ ਹੈ ਕਿ ਤੁਸੀਂ ਜਾਓ ਅਤੇ ਫਲਦਾਰ ਬਣੋ ਅਤੇ ਤੁਹਾਡਾ ਫਲ ਬਣਿਆ ਰਹੇ । ਫਿਰ ਤੁਸੀਂ ਜੋ ਕੁਝ ਮੇਰੇ ਨਾਮ ਵਿੱਚ ਪਿਤਾ ਦੇ ਕੋਲੋਂ ਮੰਗੋਗੇ ਉਹ ਤੁਹਾਨੂੰ ਦੇਣਗੇ । 17ਮੇਰਾ ਹੁਕਮ ਇਹ ਹੈ ਕਿ ਤੁਸੀਂ ਇੱਕ ਦੂਜੇ ਨਾਲ ਪਿਆਰ ਕਰੋ ।”
ਸੰਸਾਰ ਦੀ ਨਫ਼ਰਤ
18“ਜੇਕਰ ਸੰਸਾਰ ਤੁਹਾਡੇ ਨਾਲ ਨਫ਼ਰਤ ਕਰਦਾ ਹੈ ਤਾਂ ਤੁਹਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਉਸ ਨੇ ਪਹਿਲਾਂ ਮੇਰੇ ਨਾਲ ਨਫ਼ਰਤ ਕੀਤੀ ਹੈ । 19ਜੇਕਰ ਤੁਸੀਂ ਸੰਸਾਰ ਦੇ ਹੁੰਦੇ ਤਾਂ ਸੰਸਾਰ ਤੁਹਾਨੂੰ ਆਪਣਿਆਂ ਵਾਂਗ ਪਿਆਰ ਕਰਦਾ । ਪਰ ਤੁਸੀਂ ਸੰਸਾਰ ਦੇ ਨਹੀਂ ਹੋ । ਮੈਂ ਤੁਹਾਨੂੰ ਸੰਸਾਰ ਵਿੱਚੋਂ ਚੁਣ ਲਿਆ ਹੈ । ਇਸ ਲਈ ਸੰਸਾਰ ਤੁਹਾਨੂੰ ਨਫ਼ਰਤ ਕਰਦਾ ਹੈ ।
20 # ਮੱਤੀ 10:24, ਲੂਕਾ 6:40, ਯੂਹ 13:16 “ਯਾਦ ਰੱਖੋ, ਮੈਂ ਤੁਹਾਨੂੰ ਕੀ ਕਿਹਾ ਸੀ ‘ਸੇਵਕ ਆਪਣੇ ਮਾਲਕ ਨਾਲੋਂ ਵੱਡਾ ਨਹੀਂ ਹੁੰਦਾ ।’ ਜੇਕਰ ਉਹਨਾਂ ਨੇ ਮੈਨੂੰ ਸਤਾਇਆ ਤਾਂ ਤੁਹਾਨੂੰ ਵੀ ਸਤਾਉਣਗੇ ਅਤੇ ਜੇਕਰ ਉਹਨਾਂ ਨੇ ਮੇਰਾ ਉਪਦੇਸ਼ ਮੰਨਿਆ ਤਾਂ ਤੁਹਾਡਾ ਵੀ ਮੰਨਣਗੇ । 21ਪਰ ਉਹ ਸਭ ਕੁਝ ਮੇਰੇ ਨਾਮ ਦੇ ਕਾਰਨ ਤੁਹਾਡੇ ਨਾਲ ਕਰਨਗੇ ਕਿਉਂਕਿ ਉਹ ਮੇਰੇ ਭੇਜਣ ਵਾਲੇ ਨੂੰ ਨਹੀਂ ਜਾਣਦੇ । 22ਉਹ ਪਾਪੀ ਨਾ ਸਿੱਧ ਹੁੰਦੇ ਜੇਕਰ ਮੈਂ ਨਾ ਆਉਂਦਾ ਅਤੇ ਉਹਨਾਂ ਦੇ ਨਾਲ ਗੱਲਾਂ ਨਾ ਕਰਦਾ ਪਰ ਹੁਣ ਉਹਨਾਂ ਦੇ ਕੋਲ ਆਪਣੇ ਪਾਪਾਂ ਦੇ ਲਈ ਕੋਈ ਬਹਾਨਾ ਨਹੀਂ ਹੈ । 23ਜਿਹੜਾ ਮੈਨੂੰ ਨਫ਼ਰਤ ਕਰਦਾ ਹੈ ਉਹ ਪਿਤਾ ਨੂੰ ਨਫ਼ਰਤ ਕਰਦਾ ਹੈ । 24ਜੇਕਰ ਮੈਂ ਉਹਨਾਂ ਵਿੱਚ ਉਹ ਕੰਮ ਨਾ ਕਰਦਾ ਜਿਹੜੇ ਕਿਸੇ ਹੋਰ ਨੇ ਨਹੀਂ ਕੀਤੇ ਤਾਂ ਉਹ ਪਾਪੀ ਨਾ ਹੁੰਦੇ ਪਰ ਹੁਣ ਉਹ ਇਹ ਸਭ ਦੇਖ ਚੁੱਕੇ ਹਨ, ਫਿਰ ਵੀ ਉਹਨਾਂ ਨੇ ਸਾਨੂੰ ਦੋਨਾਂ ਨੂੰ, ਮੈਨੂੰ ਅਤੇ ਮੇਰੇ ਪਿਤਾ ਨੂੰ ਨਫ਼ਰਤ ਕੀਤੀ ਹੈ । 25#ਭਜਨ 35:19, 69:4ਇਹ ਇਸ ਲਈ ਹੋਇਆ ਕਿ ਉਹਨਾਂ ਦੀ ਵਿਵਸਥਾ ਦਾ ਇਹ ਵਚਨ ਪੂਰਾ ਹੋਵੇ, ‘ਉਹਨਾਂ ਨੇ ਮੇਰੇ ਨਾਲ ਬਿਨਾ ਕਾਰਨ ਨਫ਼ਰਤ ਕੀਤੀ ।’
26“ਪਰ ਜਦੋਂ ਸਹਾਇਕ, ਸੱਚ ਦਾ ਆਤਮਾ ਆਵੇਗਾ ਜਿਸ ਨੂੰ ਮੈਂ ਪਿਤਾ ਦੇ ਕੋਲੋਂ ਤੁਹਾਡੇ ਕੋਲ ਭੇਜਾਂਗਾ ਜਿਹੜਾ ਪਿਤਾ ਵੱਲੋਂ ਹੈ, ਮੇਰੇ ਬਾਰੇ ਗਵਾਹੀ ਦੇਵੇਗਾ । 27ਤੁਸੀਂ ਵੀ ਮੇਰੀ ਗਵਾਹੀ ਦੇਵੋਗੇ ਕਿਉਂਕਿ ਤੁਸੀਂ ਮੇਰੇ ਨਾਲ ਸ਼ੁਰੂ ਤੋਂ ਹੋ ।

Currently Selected:

ਯੂਹੰਨਾ 15: CL-NA

Highlight

Share

Copy

None

Want to have your highlights saved across all your devices? Sign up or sign in