YouVersion Logo
Search Icon

ਜ਼ਕਰਯਾਹ 11

11
ਮੂਰਖ ਅਯਾਲੀ । ਨਿਸ਼ਾਨਾਂ ਦੀਆਂ ਲਾਠੀਆਂ
1ਹੇ ਲਬਾਨੋਨ, ਆਪਣੇ ਦਰ ਖੋਲ੍ਹ
ਭਈ ਅੱਗ ਤੇਰੇ ਦਿਆਰਾਂ ਨੂੰ ਖਾ ਜਾਵੇ!
2ਹੇ ਸਰੂ, ਸਿਆਪਾ ਕਰ ਕਿਉਂ ਜੋ ਦਿਆਰ ਡਿੱਗ
ਪਿਆ,
ਸ਼ਾਨ ਵਾਲੇ ਨਾਸ ਹੋ ਗਏ!
ਬਾਸ਼ਾਨ ਦੇ ਬਲੂਤੋ, ਸਿਆਪਾ ਕਰੋ,
ਕਿਉਂ ਜੋ ਗੜ੍ਹ ਵਾਲਾ ਜੰਗਲ ਢਹਿ ਪਿਆ ਹੈ!
3ਅਯਾਲੀਆਂ ਦੇ ਸਿਆਪੇ ਦੀ ਅਵਾਜ਼,
ਕਿਉਂ ਜੋ ਓਹਨਾਂ ਦੀ ਸ਼ਾਨ ਨਾਸ ਹੋ ਗਈ,
ਜੁਆਨ ਬਬਰ ਸ਼ੇਰਾਂ ਦੀ ਗੱਜਣ ਦੀ ਅਵਾਜ਼,
ਯਰਦਨ ਦਾ ਜੰਗਲ#11:3 ਅਥਵਾ ਘੁਮੰਡ ਨਾਸ ਹੋ ਗਿਆ।
4ਯਹੋਵਾਹ ਮੇਰੇ ਪਰਮੇਸ਼ੁਰ ਨੇ ਇਉਂ ਆਖਿਆ, ਓਹਨਾਂ ਭੇਡਾਂ ਨੂੰ ਚਰਾ ਜੋ ਕੱਟੀਆਂ ਜਾਣ ਨੂੰ ਹਨ 5ਜਿਹੜੇ ਓਹਨਾਂ ਨੂੰ ਮੁੱਲ ਲੈਂਦੇ ਹਨ ਓਹਨਾਂ ਨੂੰ ਕੱਟਣਗੇ ਅਤੇ ਸਜ਼ਾ ਨਾ ਪਾਉਣਗੇ ਅਤੇ ਓਹਨਾਂ ਦੇ ਵੇਚਣ ਵਾਲੇ ਆਖਣਗੇ, ਯਹੋਵਾਹ ਮੁਬਾਰਕ ਹੋਵੇ, ਮੈਂ ਧਨੀ ਜੋ ਹੋ ਗਿਆ ਹਾਂ। ਓਹਨਾਂ ਦੇ ਅਯਾਲੀ ਓਹਨਾਂ ਉੱਤੇ ਤਰਸ ਨਹੀਂ ਖਾਂਦੇ 6ਮੈਂ ਫੇਰ ਏਸ ਦੇਸ ਦੇ ਵਾਸੀਆਂ ਉੱਤੇ ਤਰਸ ਨਹੀਂ ਖਾਵਾਂਗਾ, ਯਹੋਵਾਹ ਦਾ ਵਾਕ ਹੈ, ਵੇਖੋ, ਮੈਂ ਹਰ ਆਦਮੀ ਨੂੰ ਉਸ ਦੇ ਗੁਆਂਢੀ ਦੇ ਅਤੇ ਉਸ ਦੇ ਰਾਜੇ ਦੇ ਹੱਥ ਦੇ ਦਿਆਂਗਾ। ਓਹ ਏਸ ਦੇਸ ਨੂੰ ਮਾਰਨਗੇ, - ਮੈਂ ਓਹਨਾਂ ਦੇ ਹੱਥੋਂ ਨਹੀਂ ਛੁਡਾਵਾਂਗਾ।।
7ਸੋ ਮੈਂ ਕੱਟੀਆਂ ਜਾਣ ਵਾਲੀਆਂ ਭੇਡਾਂ ਦਾ ਅਯਾਲੀ ਬਣਿਆ ਅਰਥਾਤ ਮਾੜੀਆਂ ਭੇਡਾਂ ਦਾ। ਮੈਂ ਆਪਣੇ ਲਈ ਦੋ ਲਾਠੀਆਂ ਲਈਆਂ, ਇੱਕ ਨੂੰ "ਮਨੋਹਰਤਾ" ਸੱਦਿਆ ਅਤੇ ਦੂਜੀ ਨੂੰ "ਮਿਲਾਪ" ਸੱਦਿਆ ਅਤੇ ਮੈਂ ਭੇਡਾਂ ਨੂੰ ਚਰਾਇਆ 8ਮੈਂ ਇੱਕ ਮਹੀਨੇ ਵਿੱਚ ਤਿੰਨਾਂ ਅਯਾਲੀਆਂ ਨੂੰ ਵੱਢ ਸੁੱਟਿਆ ਜਿਨ੍ਹਾਂ ਤੋਂ ਮੇਰੀ ਜਾਨ ਦਿੱਕ ਸੀ ਅਤੇ ਓਹਨਾਂ ਦੀ ਜਾਨ ਵੀ ਮੈਥੋਂ ਘਿਣ ਕਰਦੀ ਸੀ 9ਤਦ ਮੈਂ ਆਖਿਆ, ਮੈਂ ਤੁਹਾਨੂੰ ਨਹੀਂ ਚਰਾਵਾਂਗਾ, ਮਰਨ ਵਾਲਾ ਮਰ ਜਾਵੇ ਅਤੇ ਨਾਸ ਹੋਣ ਵਾਲਾ ਨਾਸ ਹੋ ਜਾਵੇ ਅਰ ਜਿਹੜੇ ਬਾਕੀ ਰਹਿਣ ਓਹ ਇੱਕ ਦੂਜਾ ਆਪਣੇ ਗੁਆਂਢੀ ਦਾ ਮਾਸ ਖਾਵੇ 10ਤਾਂ ਮੈਂ ਆਪਣੀ ਮਨੋਹਰਤਾ ਲਾਠੀ ਲਈ ਅਤੇ ਉਹ ਦੇ ਟੋਟੇ ਕਰ ਦਿੱਤੇ ਭਈ ਮੈਂ ਆਪਣੇ ਨੇਮ ਨੂੰ ਜਿਹੜਾ ਮੈਂ ਸਾਰੀਆਂ ਉੱਮਤਾਂ ਨਾਲ ਬੰਨ੍ਹਿਆ ਹੋਇਆ ਸੀ ਤੋੜ ਲਵਾਂ 11ਇਹ ਉਸ ਦਿਨ ਟੁੱਟ ਗਿਆ ਜਦ ਮਾੜੀਆਂ ਭੇਡਾਂ ਨੇ ਜਾਣ ਲਿਆ ਜਿਹੜੀਆਂ ਮੇਰੀਆਂ ਰੱਖੀਆਂ ਹੋਈਆਂ ਸਨ ਕਿ ਏਹ ਯਹੋਵਾਹ ਦਾ ਬਚਨ ਹੈ 12ਤਦ ਮੈਂ ਉਹਨਾ ਨੂੰ ਆਖਿਆ, ਜੇ ਤੁਹਾਡੀ ਨਿਗਾਹ ਵਿੱਚ ਚੰਗਾ ਹੋਵੇ ਤਾਂ ਮੇਰੀ ਮਜੂਰੀ ਮੈਨੂੰ ਦਿਓ, - ਨਹੀਂ ਤਾਂ, ਨਾ ਸਹੀ। ਓਹਨਾਂ ਨੇ ਤੋਲ ਕੇ ਤੀਹ ਰੁਪਏ ਮੇਰੀ ਮਜੂਰੀ ਦੇ ਮੈਨੂੰ ਦਿੱਤੇ 13ਯਹੋਵਾਹ ਨੇ ਮੈਨੂੰ ਆਖਿਆ ਕਿ ਇਨ੍ਹਾਂ ਨੂੰ ਘੁਮਾਰ ਅੱਗੇ ਸੁੱਟ ਦੇਹ ਅਰਥਾਤ ਉਸ ਵੱਡੇ ਮੁੱਲ ਨੂੰ ਜਿਹੜਾ ਓਹਨਾਂ ਵੱਲੋਂ ਮੇਰਾ ਮੁੱਲ ਪਿਆ ਸੀ। ਮੈਂ ਓਹ ਤੀਹ ਰੁਪਏ ਵੱਲੋਂ ਮੇਰਾ ਮੁੱਲ ਪਿਆ ਸੀ। ਮੈਂ ਓਹ ਤੀਹ ਰੁਪਏ ਲੈ ਕੇ ਯਹੋਵਾਹ ਦੇ ਭਵਨ ਵਿੱਚ ਘੁਮਾਰ ਅੱਗੇ ਸੁੱਟ ਦਿੱਤੇ 14ਤਾਂ ਮੈਂ ਆਪਣੀ ਦੂਜੀ ਲਾਠੀ ਅਰਥਾਤ ਮਿਲਾਪ ਨਾਮੀ ਨੂੰ ਟੋਟੇ ਟੋਟੇ ਕਰ ਸੁੱਟਿਆ ਤਾਂ ਜੋ ਮੈਂ ਬਰਾਦਰੀ ਨੂੰ ਜਿਹੜੀ ਯਹੂਦਾਹ ਵਿੱਚ ਅਤੇ ਇਸਰਾਏਲ ਵਿੱਚ ਹੈ ਤੋੜ ਦੇਵਾਂ।।
15ਤਦ ਯਹੋਵਾਹ ਨੇ ਮੈਨੂੰ ਆਖਿਆ ਕਿ ਤੂੰ ਫੇਰ ਮੂਰਖ ਅਯਾਲੀ ਦਾ ਸਮਾਨ ਲੈ 16ਕਿਉਂ ਜੋ ਵੇਖ, ਮੈਂ ਦੇਸ ਵਿੱਚ ਅਜੇਹੇ ਅਯਾਲੀ ਨੂੰ ਕਾਇਮ ਕਰਨ ਵਾਲਾ ਹਾਂ ਜਿਹੜਾ ਨਾਸ ਹੋਣ ਵਾਲਿਆਂ ਦੀ ਖਬਰ ਨਾ ਲਵੇਗਾ, ਭਟਕਿਆਂ ਹੋਇਆ ਨੂੰ ਨਾ ਭਾਲੇਗਾ, ਫੱਟੜ ਦਾ ਇਲਾਜ ਨਾ ਕਰੇਗਾ ਅਤੇ ਚੰਗੇ ਭਲੇ ਨੂੰ ਨਾ ਚਰਾਵੇਗਾ ਪਰ ਮੋਟਿਆਂ ਦਾ ਮਾਸ ਖਾਵੇਗਾ ਅਤੇ ਓਹਨਾਂ ਦੇ ਖਰ ਚੀਰ ਸੁੱਟੇਗਾ।।
17ਹਾਏ ਉਸ ਮੇਰੇ ਮੂਰਖ ਅਯਾਲੀ ਲਈ!
ਜਿਹੜਾ ਭੇਡਾਂ ਨੂੰ ਛੱਡ ਜਾਂਦਾ ਹੈ,
ਤਲਵਾਰ ਉਸ ਦੀ ਬਾਂਹ ਉੱਤੇ ਅਤੇ ਉਸ ਦੀ ਸੱਜੀ
ਅੱਖ ਉੱਤੇ ਆ ਪਵੇਗੀ,
ਉਸ ਦੀ ਬਾਂਹ ਉੱਕੀ ਹੀ ਸੁੱਕ ਜਾਵੇਗੀ,
ਉਸ ਦੀ ਸੱਜੀ ਅੱਖ ਉੱਕੀ ਹੀ ਫੁੱਟ ਜਾਵੇਗੀ!।।

Highlight

Share

Copy

None

Want to have your highlights saved across all your devices? Sign up or sign in

Video for ਜ਼ਕਰਯਾਹ 11