YouVersion Logo
Search Icon

ਜ਼ਕਰਯਾਹ 10

10
ਯਹੂਦਾਹ ਅਤੇ ਇਸਰਾਏਲ ਦੀ ਫਤਹ
1ਯਹੋਵਾਹ ਤੋਂ ਮੀਂਹ ਮੰਗੋ,
ਬਹਾਰ ਦੀ ਰੁੱਤ ਦਾ ਮੀਂਹ,
ਯਹੋਵਾਹ ਬਿਜਲੀ ਚਮਕਾਉਂਦਾ ਹੈ,
ਉਹ ਓਹਨਾਂ ਨੂੰ ਵਾਛੜ ਵਾਲਾ ਮੀਂਹ,
ਅਤੇ ਹਰੇਕ ਨੂੰ ਖੇਤ ਵਿੱਚ ਸਾਗ ਪੱਤ ਦੇਵੇਗਾ।
2ਤਰਾਫੀਮ ਤਾਂ ਫੋਕੀਆਂ ਗੱਲਾਂ ਕਰਦੇ ਹਨ,
ਪੁੱਛ ਦੇਣ ਵਾਲੇ ਝੂਠ ਵੇਖਦੇ ਹਨ,
ਸੁਫ਼ਨੇ ਵਾਲੇ ਵਿਅਰਥ ਗੱਲਾਂ ਕਰਦੇ ਹਨ,
ਅਤੇ ਖਾਲੀ ਤਸੱਲੀ ਦਿੰਦੇ ਹਨ,
ਇਸੇ ਲਈ ਓਹ ਭੇਡਾਂ ਵਾਂਙੁ ਭਟਕਦੇ ਫਿਰਦੇ ਹਨ,
ਓਹ ਦੁਖ ਪਾਉਂਦੇ ਹਨ ਕਿਉਂ ਜੋ ਅਯਾਲੀ ਕੋਈ
ਨਹੀਂ ਹੈ।
3ਅਯਾਲੀਆਂ ਉੱਤੇ ਮੇਰਾ ਕ੍ਰੋਧ ਭੜਕਿਆ ਹੈ,
ਮੈਂ ਆਗੂਆਂ ਨੂੰ#10:3 ਅਥਵਾ, ਬੱਕਰੀਆਂ ਨੂੰ । ਸਜ਼ਾ ਦੇਵਾਂਗਾ,
ਕਿਉਂ ਜੋ ਸੈਨਾਂ ਦੇ ਯਹੋਵਾਹ ਨੇ ਆਪਣੇ ਇੱਜੜ ਵੱਲ
ਅਰਥਾਤ ਯਹੂਦਾਹ ਦੇ ਘਰਾਣੇ ਵੱਲ ਧਿਆਨ
ਕੀਤਾ ਹੈ,
ਉਹ ਓਹਨਾਂ ਨੂੰ ਆਪਣੇ ਸੋਹਣੇ ਜੰਗੀ ਘੋੜੇ ਵਾਂਙੁ
ਬਣਾਵੇਗਾ।
4ਓਹਨਾਂ ਵਿੱਚੋਂ ਖੂੰਜੇ ਦਾ ਪੱਥਰ,
ਓਹਨਾਂ ਵਿੱਚੋਂ ਹੀ ਕੀਲੇ,
ਓਹਨਾਂ ਵਿੱਚੋਂ ਜੰਗੀ ਧਣੁਖ,
ਓਹਨਾਂ ਵਿੱਚੋਂ ਹੀ ਸਾਰੇ ਹਾਕਮ ਨਿੱਕਲਣਗੇ।
5ਓਹ ਸੂਰ ਬੀਰਾਂ ਵਾਂਙੁ ਨਿੱਕਲਣਗੇ,
ਓਹ ਲੜਾਈ ਵਿੱਚ ਆਪਣੇ ਵੈਰੀਆਂ ਨੂੰ ਗਲੀਆਂ ਦੇ
ਚਿੱਕੜ ਵਿੱਚ ਮਿੱਧਣਗੇ,
ਓਹ ਲੜਨਗੇ ਕਿਉਂ ਜੋ ਯਹੋਵਾਹ ਓਹਨਾਂ ਦੇ ਸੰਗ
ਹੋਵੇਗਾ,
ਓਹ ਘੋੜ ਸਵਾਰਾਂ ਨੂੰ ਲੱਜਿਆਵਾਨ ਕਰਨਗੇ।
6ਮੈਂ ਯਹੂਦਾਹ ਦੇ ਘਰਾਣੇ ਨੂੰ ਬਲਵੰਤ ਬਣਾਵਾਂਗਾ,
ਮੈਂ ਯੂਸੁਫ ਦੇ ਘਰਾਣੇ ਨੂੰ ਬਚਾਵਾਂਗਾ,
ਮੈਂ ਓਹਨਾਂ ਨੂੰ ਮੋੜ ਲਿਆਵਾਂਗਾ, ਮੈਂ ਓਹਨਾਂ ਉੱਤੇ
ਰਹਮ ਜੋ ਕੀਤਾ ਹੈ,
ਓਹ ਇਉਂ ਹੋਣਗੇ ਜਿਵੇਂ ਮੈਂ ਓਹਨਾਂ ਨੂੰ ਤਿਆਗਿਆ
ਹੀ ਨਹੀਂ,
ਕਿਉਂ ਜੋ ਮੈਂ ਯਹੋਵਾਹ ਓਹਨਾਂ ਦਾ ਪਰਮੇਸ਼ੁਰ ਹਾਂ,
ਅਤੇ ਮੈਂ ਓਹਨਾਂ ਨੂੰ ਉੱਤਰ ਦਿਆਂਗਾ।
7ਅਫ਼ਰਾਈਮ ਸੂਰ ਬੀਰ ਹੋਵੇਗਾ,
ਓਹਨਾਂ ਦੇ ਦਿਲ ਅਨੰਦ ਹੋਣਗੇ ਜਿਵੇਂ ਮੈ ਨਾਲ,
ਓਹਨਾਂ ਦੇ ਪੁੱਤ੍ਰ ਵੇਖਣਗੇ ਅਤੇ ਅਨੰਦ ਹੋਣਗੇ,
ਓਹਨਾਂ ਦੇ ਦਿਲ ਯਹੋਵਾਹ ਵਿੱਚ ਖੁਸ਼ ਹੋਣਗੇ।
8ਮੈਂ ਸੀਟੀ ਵਜਾਵਾਂਗਾ ਅਤੇ ਮੈਂ ਓਹਨਾਂ ਨੂੰ ਇਕੱਠਾ
ਕਰਾਂਗਾ,
ਮੈਂ ਓਹਨਾਂ ਦਾ ਨਸਤਾਰਾ ਜੋ ਦਿੱਤਾ ਹੈ,
ਓਹ ਵਧ ਜਾਣਗੇ ਜਿਵੇਂ ਵੱਧੇ ਹੋਏ ਸਨ।
9ਭਾਵੇਂ ਮੈਂ ਓਹਨਾਂ ਨੂੰ ਉੱਮਤਾਂ ਵਿੱਚ ਖਿਲਾਰ ਦਿੱਤਾ,
ਪਰ ਓਹ ਦੂਰ ਦੇ ਦੇਸਾਂ ਵਿੱਚ ਮੈਨੂੰ ਚੇਤੇ ਕਰਨਗੇ,
ਓਹ ਆਪਣੇ ਬੱਚਿਆਂ ਸਣੇ ਜੀਉਂਦੇ ਰਹਿਣਗੇ ਅਤੇ
ਓਹ ਮੁੜਨਗੇ।
10ਮੈਂ ਓਹਨਾਂ ਨੂੰ ਮਿਸਰ ਦੇਸ ਵਿੱਚੋਂ ਮੋੜ ਲਿਆਵਾਂਗਾ,
ਮੈਂ ਅੱਸ਼ੂਰ ਵਿੱਚੋਂ ਓਹਨਾਂ ਨੂੰ ਇਕੱਠੇ ਕਰਾਂਗਾ,
ਮੈਂ ਓਹਨਾਂ ਨੂੰ ਗਿਲਆਦ ਦੇ ਦੇਸ ਅਤੇ ਲਬਾਨੋਨ
ਵਿੱਚ ਲਿਆਵਾਂਗਾ, -
ਓਹ ਸਮਾ ਨਾ ਸੱਕਣਗੇ।
11ਉਹ ਬਿਪਤਾ ਦੇ ਸਮੁੰਦਰ ਤੋਂ ਲੰਘ ਜਾਵੇਗਾ,
ਉਹ ਸਮੁੰਦਰ ਦੀਆਂ ਲਹਿਰਾਂ ਨੂੰ ਮਾਰੇਗਾ,
ਨੀਲ ਦਰਿਆ ਸਾਰੇ ਦਾ ਸਾਰਾ ਸੁੱਕ ਜਾਵੇਗਾ,
ਅੱਸ਼ੂਰ ਦਾ ਘੁਮੰਡ ਨੀਵਾਂ ਕੀਤਾ ਜਾਵੇਗਾ,
ਮਿਸਰ ਦਾ ਰਾਜ ਡੰਡਾ ਜਾਂਦਾ ਰਹੇਗਾ।
12ਮੈਂ ਓਹਨਾਂ ਨੂੰ ਯਹੋਵਾਹ ਵਿੱਚ ਬਲਵੰਤ ਕਰਾਂਗਾ,
ਓਹ ਉਸ ਦੇ ਨਾਮ ਵਿੱਚ ਤੁਰਨ ਫਿਰਨਗੇ,
ਯਹੋਵਾਹ ਦਾ ਵਾਕ ਹੈ।।

Highlight

Share

Copy

None

Want to have your highlights saved across all your devices? Sign up or sign in

Video for ਜ਼ਕਰਯਾਹ 10