ਰੋਮੀਆਂ ਨੂੰ 1
1
ਇਨਸਾਨ ਦੀ ਬੇਦੀਨੀ ਤੇ ਕੁਧਰਮ ਦੀ ਨੰਗੀ ਤਸਵੀਰ
1ਲਿਖਤੁਮ ਪੌਲੁਸ ਯਿਸੂ ਮਸੀਹ ਦਾ ਦਾਸ ਜਿਹੜਾ ਰਸੂਲ ਬਣਨ ਲਈ ਸੱਦਿਆ ਗਿਆ ਅਤੇ ਪਰਮੇਸ਼ੁਰ ਦੀ ਖੁਸ਼ ਖਬਰੀ ਦੇ ਲਈ ਵੱਖਰਾ ਕੀਤਾ ਗਿਆ 2ਜਿਹ ਦਾ ਓਨ ਆਪਣੇ ਨਬੀਆਂ ਦੇ ਰਾਹੀਂ ਧਰਮ ਪੁਸਤਕ ਵਿੱਚ ਅੱਗੋ ਹੀ ਬਚਨ ਦਿੱਤਾ ਸੀ 3ਅਰਥਾਤ ਆਪਣੇ ਪੁੱਤ੍ਰ ਦੇ ਹੱਕ ਵਿੱਚ ਜਿਹੜਾ ਸਰੀਰ ਦੇ ਸਰਬੰਧ ਕਰਕੇਂ ਦਾਊਦ ਦੀ ਅੰਸ ਵਿੱਚੋਂ ਉਤਪਤ ਹੋਇਆ 4ਅਤੇ ਪਵਿੱਤਰਤਾਈ ਦੇ ਆਤਮਾ ਦੇ ਸਰਬੰਧ ਕਰਕੇ ਮੁਰਦਿਆਂ ਵਿੱਚੋਂ ਜੀ ਉੱਠਣ ਤੋਂ ਸਮਰੱਥਾ ਨਾਲ ਪਰਮੇਸ਼ੁਰ ਦਾ ਪੁੱਤ੍ਰ ਸਾਡਾ ਪ੍ਰਭੁ ਯਿਸੂ ਮਸੀਹ ਮਿਥਿਆ ਗਿਆ 5ਜਿਹ ਦੇ ਰਾਹੀਂ ਅਸਾਂ ਕਿਰਪਾ ਅਤੇ ਰਸੂਲ ਦੀ ਪਦਵੀ ਪਾਈ ਭਈ ਉਹ ਦੇ ਨਾਮ ਦੀ ਖ਼ਾਤਰ ਸਭਨਾਂ ਕੌਮਾਂ ਵਿੱਚ ਨਿਹਚਾ ਦੀ ਆਗਿਆਕਾਰੀ ਹੋ ਜਾਏ 6ਜਿਨ੍ਹਾਂ ਵਿੱਚ ਤੁਸੀਂ ਵੀ ਰਲ ਕੇ ਯਿਸੂ ਮਸੀਹ ਦੇ ਸੱਦੇ ਹੋਏ ਹੋ 7ਅੱਗੇ ਜੋਗ ਓਹਨਾਂ ਸਭਨਾਂ ਨੂੰ ਜਿਹੜੇ ਰੋਮ ਵਿੱਚ ਪਰਮੇਸ਼ੁਰ ਦੇ ਪਿਆਰੇ ਅਤੇ ਸੰਤ ਬਣਨ ਲਈ ਸੱਦੇ ਹੋਏ ਹਨ ਸਾਡੇ ਪਿਤਾ ਪਰਮੇਸ਼ੁਰ ਅਤੇ ਪ੍ਰਭੁ ਯਿਸੂ ਮਸੀਹ ਦੀ ਵੱਲੋਂ ਤੁਹਾਨੂੰ ਕਿਰਪਾ ਅਤੇ ਸ਼ਾਂਤੀ ਹੁੰਦੀ ਰਹੇ।। 8ਪਹਿਲਾਂ ਤਾਂ ਮੈਂ ਯਿਸੂ ਮਸੀਹ ਦੇ ਰਾਹੀਂ ਤੁਸਾਂ ਸਭਨਾਂ ਦੇ ਲਈ ਆਪਣੇ ਪਰਮੇਸ਼ੁਰ ਦਾ ਧੰਨਵਾਦ ਕਰਦਾ ਹਾਂ ਇਸ ਲਈ ਜੋ ਸਾਰੇ ਸੰਸਾਰ ਵਿੱਚ ਤੁਹਾਡੀ ਨਿਹਚਾ ਦਾ ਪਰਚਾਰ ਹੁੰਦਾ ਹੈ 9ਕਿਉਂ ਜੋ ਪਰਮੇਸ਼ੁਰ ਜਿਹ ਦੀ ਮੈਂ ਆਪਣੇ ਆਤਮਾ ਨਾਲ ਉਹ ਦੇ ਪੁੱਤ੍ਰ ਦੀ ਖੁਸ਼ ਖਬਰੀ ਲਈ ਸੇਵਾ ਕਰਦਾ ਹਾਂ ਮੇਰਾ ਗਵਾਹ ਹੈ ਜੋ ਮੈਂ ਕਿੱਕੁਰ ਹਰ ਵੇਲੇ ਆਪਣੀਆਂ ਪ੍ਰਾਰਥਨਾਂ ਵਿੱਚ ਤੁਹਾਨੂੰ ਯਾਦ ਕਰਦਾ ਹਾਂ 10ਅਤੇ ਸਦਾ ਏਹ ਮੰਗਦਾ ਹਾਂ ਭਈ ਕਿਸੇ ਤਰਾਂ ਹੁਣ ਐੱਨੇ ਚਿਰ ਪਿੱਛੋਂ ਪਰਮੇਸ਼ੁਰ ਦੀ ਇੱਛਿਆ ਤੋਂ ਮੈਂ ਸੁਖ ਸਾਂਦ ਨਾਲ ਤੁਹਾਡੇ ਕੋਲ ਅੱਪੜਾਂ 11ਕਿਉਂ ਜੋ ਮੈਂ ਤੁਹਾਡੇ ਦਰਸ਼ਣ ਨੂੰ ਬਹੁਤ ਤਰਸਦਾ ਹਾਂ ਭਈ ਜਾਣੋ ਕੋਈ ਆਤਮਕ ਦਾਨ ਤੁਹਾਨੂੰ ਦੁਆਵਾਂ ਜੋ ਤੁਸੀਂ ਤਕੜੇ ਹੋ ਜਾਵੋ 12ਤਾਤਪਰਜ ਇਹ ਹੈ ਕਿ ਤੁਸਾਂ ਵਿੱਚ ਰਲ ਕੇ ਆਪਸ ਦੀ ਨਿਹਚਾ ਦੇ ਕਾਰਨ ਜਿਹੜੀ ਤੁਹਾਡੇ ਅਤੇ ਮੇਰੇ ਵਿੱਚ ਹੈ ਸਾਡੀ ਦੋਹਾਂ ਦੀ ਨਿਸ਼ਾ ਹੋਵੇ 13ਅਤੇ ਭਰਾਵੋ, ਮੈਂ ਇਹ ਨਹੀਂ ਚਾਹੁੰਦਾ ਜੋ ਤੁਸੀਂ ਇਸ ਗੱਲ ਤੋਂ ਅਣਜਾਣ ਰਹੋ ਜੋ ਮੈਂ ਕਿੰਨੀ ਹੀ ਵਾਰੀ ਤੁਹਾਡੇ ਕੋਲ ਆਉਣ ਦੀ ਦਲੀਲ ਕੀਤੀ ਭਈ ਜਿਵੇਂ ਬਾਕੀ ਦੀਆਂ ਪਰਾਈਆਂ ਕੌਮਾਂ ਵਿੱਚ ਤਿਵੇਂ ਤੁਹਾਡੇ ਵਿੱਚ ਭੀ ਮੈਨੂੰ ਕੁਝ ਫਲ ਮਿਲੇ ਪਰ ਹੁਣ ਤੋੜੀ ਮੈਂ ਡੱਕਿਆ ਰਿਹਾ।।
14ਮੈਂ ਯੂਨਾਨੀਆਂ ਅਤੇ ਓਪਰੀਆਂ ਦਾ, ਬੁੱਧੀਵਾਨਾਂ ਅਤੇ ਨਿਰਬੁੱਧਾਂ ਦਾ ਕਰਜ਼ਦਾਰ ਹਾਂ 15ਸੋਂ ਮੈਂ ਤੁਹਾਨੂੰ ਵੀ ਜਿਹੜੇ ਰੋਮ ਵਿੱਚ ਹੋ ਵਾਹ ਲੱਗਦਿਆਂ ਖੁਸ਼ ਖਬਰੀ ਸੁਣਾਉਣ ਨੂੰ ਲੱਕ ਬੱਧਾ ਹੈ 16ਮੈਂ ਤਾਂ ਇੰਜੀਲ ਤੋਂ ਸ਼ਰਮਾਉਂਦਾ ਨਹੀਂ ਇਸ ਲਈ ਜੋ ਉਹ ਹਰੇਕ ਨਿਹਚਾਵਾਨ ਦੀ ਮੁਕਤੀ ਦੇ ਲਈ ਪਰਮੇਸ਼ੁਰ ਦੀ ਸ਼ਕਤੀ ਹੈ, ਪਹਿਲਾਂ ਯਹੂਦੀ ਫੇਰ ਯੂਨਾਨੀ ਦੇ ਲਈ 17ਕਿਉਂ ਜੋ ਓਸ ਵਿੱਚ ਪਰਮੇਸ਼ੁਰ ਦਾ ਉਹ ਧਰਮ ਹੈ ਜੋ ਨਿਹਚਾ ਤੋਂ ਨਿਹਚਾ ਲਈ ਪਰਗਟ ਹੁੰਦਾ ਹੈ ਜਿਵੇਂ ਲਿਖਿਆ ਹੋਇਆ ਹੈ ਭਈ ਧਰਮੀ ਨਿਹਚਾ ਤੋਂ ਜੀਉਂਦਾ ਰਹੇਗਾ।। 18ਜਿਹੜੇ ਮਨੁੱਖ ਸਚਿਆਈ ਨੂੰ ਕੁਧਰਮ ਨੂੰ ਨਾਲ ਦਬਾਈ ਰੱਖਦੇ ਹਨ ਉਨ੍ਹਾਂ ਦੀ ਸਾਰੀ ਬੇਦੀਨੀ ਅਤੇ ਕੁਧਰਮ ਉੱਤੇ ਪਰਮੇਸ਼ੁਰ ਦਾ ਕ੍ਰੋਧ ਤਾਂ ਅਕਾਸ਼ੋਂ ਪਰਗਟ ਹੋਇਆ 19ਕਿਉਂ ਜੋ ਪਰਮੇਸ਼ੁਰ ਦੇ ਵਿਖੇ ਜੋ ਕੁਝ ਮਲੂਮ ਹੋ ਸੱਕਦਾ ਹੈ ਸੋ ਉਨ੍ਹਾਂ ਵਿੱਚ ਪਰਕਾਸ਼ ਹੈ ਇਸ ਲਈ ਜੋ ਪਰਮੇਸ਼ੁਰ ਨੇ ਉਨ੍ਹਾਂ ਉੱਤੇ ਉਸ ਨੂੰ ਪਰਗਟ ਕੀਤਾ 20ਕਿਉਂਕਿ ਜਗਤ ਦੇ ਉਤਪਤ ਹੋਣ ਤੋਂ ਉਹ ਦਾ ਅਣਡਿੱਠ ਸੁਭਾਓ ਅਰਥਾਤ ਉਹ ਦੀ ਅਨਾਦੀ ਸਮਰੱਥਾ ਅਤੇ ਈਸ਼ੁਰਤਾਈ ਉਹ ਦੀ ਰਚਨਾ ਤੋਂ ਚੰਗੀ ਤਰਾਂ ਦਿੱਸ ਪੈਂਦੀ ਹੈ । ਇਸ ਕਰਕੇ ਉਨ੍ਹਾਂ ਦੇ ਲਈ ਕੋਈ ਉਜ਼ਰ ਨਹੀਂ 21ਭਾਵੇਂ ਉਨ੍ਹਾਂ ਨੇ ਪਰਮੇਸ਼ੁਰ ਨੂੰ ਜਾਣ ਲਿਆ ਪਰ ਤਾਂ ਵੀ ਪਰਮੇਸ਼ੁਰ ਦੇ ਜੋਗ ਵਡਿਆਈ ਨਾ ਕੀਤੀ, ਨਾ ਉਹ ਦਾ ਧੰਨਵਾਦ ਕੀਤਾ ਸਗੋਂ ਆਪਣੀਆਂ ਸੋਚਾਂ ਵਿੱਚ ਨਿਕੰਮੇ ਬਣ ਗਏ ਅਤੇ ਓਹਨਾਂ ਦੇ ਬੁੱਧਹੀਣ ਮਨ ਅਨ੍ਹੇਰੇ ਹੋ ਗਏ 22ਓਹ ਆਪ ਨੂੰ ਬੁੱਧੀਵਾਨ ਮੰਨ ਕੇ ਮੂਰਖ ਬਣ ਗਏ 23ਅਤੇ ਅਬਨਾਸ਼ੀ ਪਰਮੇਸ਼ੁਰ ਦੇ ਪਰਤਾਪ ਨੂੰ ਨਾਸਵਾਨ ਮਨੁੱਖ ਅਤੇ ਪੰਛੀਆਂ ਅਤੇ ਚੌਪਾਇਆ ਅਤੇ ਘਿੱਸਰਨ ਵਾਲੇ ਜੀਉ ਜੰਤ ਦੇ ਰੂਪ ਦੀ ਮੂਰਤ ਨਾਲ ਵਟਾ ਦਿੱਤਾ ।।
24ਇਸ ਕਾਰਨ ਪਰਮੇਸ਼ੁਰ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਮਨਾਂ ਦੇ ਬੁਰੇ ਵਿਸ਼ਿਆਂ ਵਿੱਚ ਗੰਦ ਮੰਦ ਦੇ ਵੱਸ ਕਰ ਦਿੱਤਾ ਭਈ ਉਨ੍ਹਾਂ ਦੇ ਸਰੀਰ ਆਪੋ ਵਿੱਚ ਬੇਪਤ ਹੋ ਜਾਣ 25ਉਨ੍ਹਾਂ ਨੇ ਪਰਮੇਸ਼ੁਰ ਦੀ ਸਚਿਆਈ ਨੂੰ ਝੂਠ ਨਾਲ ਵਟਾ ਦਿੱਤਾ ਅਤੇ ਕਰਤਾਰ ਜਿਹੜਾ ਜੁੱਗੋ ਜੁੱਗ ਧੰਨ ਹੈ, ਆਮੀਨ, ਨੂੰ ਛੱਡ ਕੇ ਸਰਿਸ਼ਟੀ ਦੀ ਪੂਜਾ ਅਤੇ ਉਪਾਸਨਾ ਕੀਤੀ।।
26ਇਸੇ ਕਾਰਨ ਪਰਮੇਸ਼ੁਰ ਨੇ ਉਨ੍ਹਾਂ ਨੂੰ ਨੀਚ ਵਾਸਨਾਂ ਦੇ ਵੱਸ ਕਰ ਦਿੱਤਾ ਕਿਉਂ ਜੋ ਉਨ੍ਹਾਂ ਦੀਆਂ ਨਾਰਾਂ ਨੇ ਆਪਣੇ ਸੁਭਾਵਕ ਕੰਮ ਨੂੰ ਉਹ ਦੇ ਨਾਲ ਵਟਾ ਦਿੱਤਾ ਜਿਹੜਾ ਸੁਭਾਓ ਦੇ ਵਿਰੁੱਧ ਹੈ 27ਇਸੇ ਤਰਾਂ ਨਰ ਵੀ ਨਾਰੀਆਂ ਨਾਲ ਸੁਭਾਵਕ ਕੰਮ ਛੱਡ ਕੇ ਆਪੋ ਵਿੱਚੀਂ ਆਪਣੀ ਕਾਮਨਾ ਵਿੱਸ ਸੜ ਗਏ, ਨਰਾਂ ਨੇ ਨਰਾਂ ਨਾਲ ਮੁਕਾਲਕ ਦੇ ਕੰਮ ਕੀਤੇ ਅਤੇ ਆਪਣੇ ਆਪ ਵਿੱਚ ਆਪਣੀ ਭੁੱਲ ਦੇ ਜੋਗ ਫਲ ਭੋਗਿਆ।।
28ਜਿਵੇਂ ਪਰਮੇਸ਼ੁਰ ਨੂੰ ਆਪਣੀ ਪਛਾਣ ਵਿੱਚ ਰੱਖਣਾ ਉਨ੍ਹਾਂ ਨੂੰ ਚੰਗਾ ਨਾ ਲੱਗਾ ਓਵੇਂ ਪਰਮੇਸ਼ੁਰ ਨੇ ਉਨ੍ਹਾਂ ਨੂੰ ਮੰਦੀ ਬੁੱਧ ਦੇ ਵੱਸ ਕਰ ਦਿੱਤਾ ਭਈ ਨੱਖਿਧ ਕੰਮ ਕਰਨ 29ਓਹ ਹਰ ਪਰਕਾਰ ਦੇ ਕੁਧਰਮ, ਬਦੀ, ਲੋਭ, ਅਤੇ ਬੁਰਿਆਈ ਨਾਲ ਭਰੇ ਹੋਏ ਸਨ । ਖ਼ਾਰ, ਘਾਤ, ਝਗੜੇ, ਫਲ ਅਤੇ ਬਦਨੀਤੀ ਨਾਲ ਭਰਪੂਰ ਹੋ ਗਏ । ਲਾਵੇ ਲੁਤਰੇ 30ਨਿੰਦਕ, ਪਰਮੇਸ਼ੁਰ ਦੇ ਵੈਰੀ, ਧੱਕੇ ਖੋਰੇ, ਹੰਕਾਰੀ, ਸ਼ੇਖੀਬਾਜ, ਬਦੀਆਂ ਦੇ ਉਸਤਾਦ, ਮਾਪਿਆਂ ਦੇ ਅਣਆਗਿਕਾਰ 31ਨਿਰਬੁੱਧ, ਨੇਮ ਤੋੜਨ ਵਾਲੇ, ਨਿਰਮੋਹ ਅਤੇ ਨਿਰਦਈ ਹੋਏ 32ਅਤੇ ਓਹ ਪਰਮੇਸ਼ੁਰ ਦੀ ਬਿਧੀ ਜਾਣ ਕੇ ਭਈ ਏਹੇ ਜੇਹੇ ਕੰਮ ਕਰਨ ਵਾਲੇ ਮਰਨ ਦੇ ਯੋਗ ਹਨ ਨਿਰੇ ਆਪ ਹੀ ਨਹੀਂ ਕਰਦੇ ਸਗੋਂ ਕਰਨ ਵਾਲਿਆਂ ਤੋਂ ਵੀ ਪਰਸੰਨ ਹੁੰਦੇ ਹਨ।।
Currently Selected:
ਰੋਮੀਆਂ ਨੂੰ 1: PUNOVBSI
Highlight
Share
Copy
![None](/_next/image?url=https%3A%2F%2Fimageproxy.youversionapi.com%2F58%2Fhttps%3A%2F%2Fweb-assets.youversion.com%2Fapp-icons%2Fen.png&w=128&q=75)
Want to have your highlights saved across all your devices? Sign up or sign in
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.