ਮਰਕੁਸ 11
11
ਸ਼ਾਹੀ ਦਾਖਲਾ । ਹੈਕਲ ਦਾ ਪਾਕ ਸਾਫ਼ ਕਰਨਾ
1ਜਾਂ ਓਹ ਯਰੂਸ਼ਲਮ ਦੇ ਨੇੜੇ ਜ਼ੈਤੂਨ ਦੇ ਪਹਾੜ ਕੋਲ ਬੈਤਫ਼ਗਾ ਅਤੇ ਬੈਤਅਨੀਆਂ ਤੀਕਰ ਪਹੁੰਚੇ ਤਾਂ ਉਹ ਨੇ ਆਪਣੇ ਚੇਲਿਆਂ ਵਿੱਚੋਂ ਦੋ ਘੱਲੇ 2ਅਤੇ ਉਨ੍ਹਾਂ ਨੂੰ ਆਖਿਆ ਕਿ ਉਸ ਪਿੰਡ ਨੂੰ ਜਿਹੜਾ ਤੁਹਾਡੇ ਸਾਹਮਣੇ ਹੈ ਜਾਓ ਅਤੇ ਉਸ ਵਿੱਚ ਵੜਦੇ ਸਾਰ ਇੱਕ ਗਧੀ ਦਾ ਬੱਚਾ ਬੰਨ੍ਹਿਆ ਹੋਇਆ ਵੇਖੋਗੇ ਜਿਹ ਦੇ ਉੱਤੇ ਕਦੇ ਕੋਈ ਸੁਆਰ ਨਹੀਂ ਹੋਇਆ। ਉਹ ਨੂੰ ਖੋਲ੍ਹ ਲਿਆਓ 3ਅਰ ਜੇ ਕੋਈ ਤੁਹਾਨੂੰ ਕਹੇ ਭਈ ਤੁਸੀਂ ਇਹ ਕਿਉਂ ਕਰਦੇ ਹੋ? ਤਾਂ ਕਹਿਣਾ ਜੋ ਪ੍ਰਭੁ ਨੂੰ ਇਹ ਦੀ ਲੋੜ ਹੈ ਤਦ ਉਹ ਝੱਟ ਉਸ ਨੂੰ ਮੁੜ ਐਧਰ ਘੱਲ ਦੇਵੇਗਾ 4ਓਹ ਗਏ ਅਤੇ ਬੱਚੇ ਨੂੰ ਦਰਵੱਜੇ ਦੇ ਕੋਲ ਬਾਹਰਲੇ ਪਾਸੇ ਚੌਂਕ ਵਿੱਚ ਬੰਨ੍ਹਿਆ ਹੋਇਆ ਵੇਖਿਆ ਅਤੇ ਉਹ ਨੂੰ ਖੋਲ੍ਹਿਆ 5ਅਰ ਕਈ ਉਨ੍ਹਾਂ ਵਿੱਚੋਂ ਜਿਹੜੇ ਉੱਥੇਂ ਖੜੇ ਸਨ ਉਨ੍ਹਾਂ ਨੂੰ ਕਹਿਣ ਲੱਗੇ, ਇਹ ਕੀ ਕਰਦੇ ਹੋ ਜੋ ਬੱਚੇ ਨੂੰ ਖੋਲ੍ਹਦੇ ਹੋ? 6ਤਾਂ ਉਨ੍ਹਾਂ ਨੇ ਜਿਵੇਂ ਯਿਸੂ ਨੇ ਆਖਿਆ ਸੀ ਉਨ੍ਹਾਂ ਨੂੰ ਕਹਿ ਦਿੱਤਾ, ਤਦ ਉਨ੍ਹਾਂ ਨੇ ਇਨ੍ਹਾਂ ਨੂੰ ਜਾਣ ਦਿੱਤਾ 7ਓਹ ਉਸ ਬੱਚੇ ਨੂੰ ਯਿਸੂ ਕੋਲ ਲਿਆਏ ਅਰ ਆਪਣੇ ਕੱਪੜੇ ਉਸ ਉੱਤੇ ਪਾ ਦਿੱਤੇ ਅਤੇ ਉਹ ਉਸ ਉੱਤੇ ਸੁਆਰ ਹੋਇਆ 8ਤਾਂ ਬਹੁਤਿਆਂ ਨੇ ਆਪਣੇ ਕੱਪੜੇ ਰਾਹ ਵਿੱਚ ਵਿਛਾਏ ਅਰ ਹੋਰਨਾਂ ਨੇ ਖੇਤਾਂ ਵਿੱਚੋਂ ਹਰੀਆਂ ਟਹਣੀਆਂ ਵੱਢ ਕੇ ਵਿਛਾ ਦਿੱਤੀਆਂ 9ਅਤੇ ਓਹ ਜਿਹੜੇ ਅੱਗੇ ਪਿੱਛੇ ਚੱਲੇ ਜਾਂਦੇ ਸਨ ਉੱਚੀ ਆਵਾਜ਼ ਨਾਲ ਕਹਿੰਦੇ ਸਨ,-
ਹੋਸੰਨਾ!
ਮੁਬਾਰਕ ਉਹ ਜਿਹੜਾ ਪ੍ਰਭੁ ਦੇ ਨਾਮ ਉੱਤੇ
ਆਉਂਦਾ ਹੈ!
10ਮੁਬਾਰਕ ਸਾਡੇ ਪਿਤਾ ਦਾਊਦ ਦਾ ਰਾਜ ਜਿਹੜਾ
ਆਉਂਦਾ ਹੈ !
ਪਰਮ ਧਾਮ ਵਿੱਚ ਹੋਸੰਨਾ! ।।
11ਉਹ ਯਰੂਸ਼ਲਮ ਪਹੁੰਚ ਕੇ ਹੈਕਲ ਵਿੱਚ ਗਿਆ ਅਰ ਜਦ ਉਸ ਨੇ ਚਾਰ ਚੁਫੇਰੇ ਸਭ ਕਾਸੇ ਉੱਤੇ ਨਿਗਾਹ ਮਾਰ ਲਈ ਤਦ ਉਨ੍ਹਾਂ ਬਾਰਾਂ ਦੇ ਨਾਲ ਨਿੱਕਲ ਕੇ ਬੈਤਅਨੀਆਂ ਨੂੰ ਗਿਆ ਕਿਉਂ ਜੋ ਸੰਝ ਹੋ ਗਈ ਸੀ।। 12ਅਗਲੇ ਦਿਨ ਜਾਂ ਓਹ ਬੈਤਅਨੀਆ ਤੋਂ ਬਾਹਰ ਆਏ ਤਾਂ ਉਸ ਨੂੰ ਭੁੱਖ ਲੱਗੀ 13ਅਤੇ ਦੂਰੋਂ ਪੱਤਿਆਂ ਵਾਲਾ ਹੰਜੀਰ ਦਾ ਇੱਕ ਬਿਰਛ ਵੇਖ ਕੇ ਉਹ ਗਿਆ ਜੋ ਕੀ ਜਾਣੀਏ ਉਸ ਤੋਂ ਕੁਝ ਲੱਭੇ ਪਰ ਜਾਂ ਉਹ ਉਸ ਦੇ ਨੇੜੇ ਆਇਆ ਤਾਂ ਪੱਤਿਆਂ ਬਿਨਾ ਹੋਰ ਕੁਝ ਨਾ ਪਾਇਆ ਕਿਉਂਕਿ ਹੰਜੀਰਾਂ ਦੀ ਰੁੱਤ ਨਾ ਸੀ 14ਤਦ ਉਹ ਨੇ ਅੱਗੋਂ ਉਸ ਨੂੰ ਆਖਿਆ, ਕੋਈ ਤੇਰਾ ਫ਼ਲ ਫੇਰ ਕਦੇ ਨਾ ਖਾਵੇ ਅਤੇ ਉਹ ਦੇ ਚੇਲਿਆਂ ਨੇ ਇਹ ਸੁਣਿਆ।।
15ਓਹ ਯਰੂਸ਼ਲਮ ਵਿੱਚ ਆਏ ਅਰ ਉਹ ਹੈਕਲ ਵਿੱਚ ਜਾਕੇ ਉਨ੍ਹਾਂ ਨੂੰ ਜਿਹੜੇ ਹੈਕਲ ਵਿੱਚ ਵੇਚਦੇ ਅਰ ਮੁੱਲ ਲੈਂਦੇ ਸਨ ਕੱਢਣ ਲੱਗਾ ਅਤੇ ਸਰਾਫ਼ਾਂ ਦੇ ਤਖ਼ਤਪੋਸ਼ ਅਰ ਕਬੂਤਰ ਵੇਚਣ ਵਾਲਿਆਂ ਦੀਆਂ ਚੌਂਕੀਆਂ ਉਲਟਾ ਦਿੱਤੀਆਂ 16ਅਰ ਕਿਸੇ ਨੂੰ ਹੈਕਲ ਵਿੱਚੋਂ ਦੀ ਭਾਂਡਾ ਲੈਕੇ ਲੰਘਣ ਨਾ ਦਿੱਤਾ 17ਅਤੇ ਉਨ੍ਹਾਂ ਨੂੰ ਇਹ ਕਹਿ ਕੇ ਉਪਦੇਸ਼ ਦਿੱਤਾ, ਕੀ ਇਹ ਨਹੀਂ ਲਿਖਿਆ ਹੈ ਜੋ ਮੇਰਾ ਘਰ ਸਾਰੀਆਂ ਕੌਮਾਂ ਲਈ ਪ੍ਰਾਰਥਨਾ ਦਾ ਘਰ ਸਦਾਵੇਗਾ? ਪਰ ਤੁਸਾਂ ਉਹ ਨੂੰ ਡਾਕੂਆਂ ਦੀ ਖੋਹ ਬਣਾ ਛੱਡਿਆ ਹੈ! 18ਪਰਧਾਨ ਜਾਜਕ ਅਰ ਗ੍ਰੰਥੀ ਇਹ ਸੁਣ ਕੇ ਇਸ ਗੱਲ ਦੇ ਪਿੱਛੇ ਲੱਗੇ ਭਈ ਉਹ ਦਾ ਕਿੱਕੁਰ ਨਾਸ ਕਰੀਏ ਕਿਉਂਕਿ ਓਹ ਉਸ ਤੋਂ ਡਰਦੇ ਸਨ ਇਸ ਲਈ ਜੋ ਸਭ ਲੋਕ ਉਹ ਦੇ ਉਪਦੇਸ਼ ਤੋਂ ਹੈਰਾਨ ਰਹਿ ਗਏ ਸਨ 19ਅਤੇ ਹਰ ਸੰਝ ਨੂੰ ਉਹ ਸ਼ਹਿਰੋਂ ਬਾਹਰ ਜਾਂਦਾ ਹੁੰਦਾ ਸੀ।।
20ਸਵੇਰ ਨੂੰ ਜਾਂ ਓਹ ਉੱਧਰ ਦੀ ਲੰਘੇ ਤਾਂ ਡਿੱਠਾ ਜੋ ਉਹ ਹੰਜੀਰ ਦਾ ਬਿਰਛ ਜੜ੍ਹੋਂ ਸੁੱਕ ਗਿਆ ਹੈ 21ਤਦ ਪਤਰਸ ਨੇ ਚੇਤੇ ਕਰਕੇ ਉਹ ਨੂੰ ਆਖਿਆ, ਸੁਆਮੀ ਜੀ ਵੇਖ, ਇਹ ਹੰਜੀਰ ਦਾ ਬਿਰਛ ਜਿਹ ਨੂੰ ਤੈਂ ਸਰਾਪ ਦਿੱਤਾ ਸੀ ਸੁੱਕ ਗਿਆ ਹੈ! 22ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਪਰਮੇਸ਼ੁਰ ਉੱਤੇ ਨਿਹਚਾ ਰੱਖੋ 23ਮੈਂ ਤੁਹਾਨੂੰ ਸਤ ਆਖਦਾ ਹਾਂ ਭਈ ਜੋ ਕੋਈ ਇਸ ਪਹਾੜ ਨੂੰ ਕਹੇ, ਉੱਠ ਅਰ ਸਮੁੰਦਰ ਵਿੱਚ ਜਾ ਪਉ ਅਤੇ ਆਪਣੇ ਮਨ ਵਿੱਚ ਭਰਮ ਨਾ ਕਰੇ ਪਰ ਪਰਤੀਤ ਕਰੇ ਕੇ ਜਿਹੜੀਆਂ ਗੱਲਾਂ ਮੈਂ ਆਖਦਾ ਹਾਂ ਓਹ ਹੁੰਦੀਆਂ ਹਨ ਤਾਂ ਉਹ ਦੇ ਲਈ ਹੋ ਜਾਵੇਗਾ 24ਇਸ ਲਈ ਮੈਂ ਤੁਹਾਨੂੰ ਆਖਦਾ ਹਾਂ ਕਿ ਜੋ ਕੁਝ ਤੁਸੀਂ ਪ੍ਰਾਰਥਨਾ ਕਰ ਕੇ ਮੰਗੋ ਪਰਤੀਤ ਕਰੋ ਜੋ ਸਾਨੂੰ ਮਿਲ ਗਿਆ ਤਾਂ ਤੁਹਾਨੂੰ ਮਿਲੇਗਾ 25-26ਜਦ ਕਦੇ ਤੁਸੀਂ ਖਲੋ ਕੇ ਪ੍ਰਾਰਥਨਾ ਕਰਦੇ ਹੋ,ਜੇ ਤੁਹਾਡਾ ਕਿਸੇ ਨਾਲ ਵਿਰੋਧ ਹੋਵੇ ਤਾਂ ਉਹ ਮਾਫ਼ ਕਰੋ ਤਾਂ ਜੋ ਤੁਹਾਡਾ ਪਿਤਾ ਵੀ ਜੋ ਸੁਰਗ ਵਿੱਚ ਹੈ ਤੁਹਾਡੇ ਅਪਰਾਧਾਂ ਨੂੰ ਮਾਫ ਕਰੇ 27ਓਹ ਫੇਰ ਯਰੂਸ਼ਲਮ ਵਿੱਚ ਆਏ ਅਰ ਜਦ ਉਹ ਹੈਕਲ ਵਿੱਚ ਫਿਰਦਾ ਸੀ ਤਦ ਪਰਧਾਨ ਜਾਜਕ ਅਤੇ ਗ੍ਰੰਥੀ ਅਤੇ ਬਜੁਰਗ ਉਹ ਦੇ ਕੋਲ ਆਏ 28ਅਰ ਉਸ ਨੂੰ ਕਿਹਾ, ਤੂੰ ਕਿਹੜੇ ਇਖ਼ਤਿਆਰ ਨਾਲ ਏਹ ਕੰਮ ਕਰਦਾ ਹੈਂ? ਯਾ ਏਹ ਕੰਮ ਕਰਨ ਨੂੰ ਕਿਨ ਤੈਨੂੰ ਇਹ ਇਖ਼ਤਿਆਰ ਦਿੱਤਾ? 29ਯਿਸੂ ਨੇ ਉਨ੍ਹਾਂ ਨੂੰ ਆਖਿਆ,ਮੈਂ ਤੁਹਾਨੂੰ ਇੱਕ ਗੱਲ ਪੁੱਛਣਾ । ਤੁਸੀਂ ਮੈਨੂੰ ਉੱਤਰ ਦਿਓ ਤਾਂ ਮੈਂ ਤੁਹਾਨੂੰ ਦੱਸਾਂਗਾ ਜੋ ਕਿਹੜੇ ਇਖ਼ਤਿਆਰ ਨਾਲ ਇਹ ਕੰਮ ਕਰਦਾ ਹਾਂ 30ਯੂਹੰਨਾ ਦਾ ਬਪਤਿਸਮਾ ਸੁਰਗ ਵੱਲੋਂ ਸੀ ਯਾ ਮਨੁੱਖਾਂ ਵੱਲੋਂ? ਮੈਨੂੰ ਉੱਤਰ ਦਿਓ! 31ਤਦ ਉਨ੍ਹਾਂ ਆਪੋ ਵਿੱਚ ਵਿਚਾਰ ਕਰਕੇ ਕਿਹਾ, ਜੇ ਕਹੀਏ ਸੁਰਗ ਵੱਲੋਂ ਤਾਂ ਉਹ ਬੋਲੂ ਫਿਰ ਤੁਸਾਂ ਉਹ ਦੀ ਪਰਤੀਤ ਕਿਉਂ ਨਾ ਕੀਤੀ? 32ਪਰ ਜੇ ਕਹੀਏ ਮਨੁੱਖਾਂ ਵੱਲੋਂ ਤਾਂ ਉਹ ਲੋਕਾਂ ਕੋਲੋਂ ਡਰਦੇ ਸਨ ਕਿਉਂ ਜੋ ਸੱਭੇ ਯੂਹੰਨਾ ਨੂੰ ਮੰਨਦੇ ਸਨ ਜੋ ਉਹ ਸੱਚ ਮੁੱਚ ਨਬੀ ਹੈ 33ਤਦ ਉਨ੍ਹਾਂ ਨੇ ਯਿਸੂ ਨੂੰ ਉੱਤਰ ਦਿੱਤਾ ਅਸੀਂ ਨਹੀਂ ਜਾਣਦੇ। ਫੇਰ ਯਿਸੂ ਨੇ ਉਨ੍ਹਾਂ ਨੂੰ ਆਖਿਆ, ਮੈਂ ਵੀ ਤੁਹਾਨੂੰ ਨਹੀਂ ਦੱਸਦਾ ਜੋ ਕਿਹੜੇ ਇਖ਼ਤਿਆਰ ਨਾਲ ਮੈਂ ਏਹ ਕੰਮ ਕਰਦਾ ਹਾਂ ।।
Currently Selected:
ਮਰਕੁਸ 11: PUNOVBSI
Highlight
Share
Copy
Want to have your highlights saved across all your devices? Sign up or sign in
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.