YouVersion Logo
Search Icon

ਅੱਯੂਬ 7

7
ਅੱਯੂਬ ਆਪਣਾ ਦੁਖੀ ਜੀਵਨ ਦੱਸਦਾ ਹੈ
1ਕੀ ਮਨੁੱਖ ਲਈ ਧਰਤੀ ਉੱਤੇ ਕਸ਼ਟ ਨਹੀਂ?
ਅਤੇ ਉਹ ਦੇ ਦਿਨ ਮਜੂਰ ਦੇ ਦਿਨ ਨਹੀਂ?
2ਜਿਵੇਂ ਗੋੱਲਾ ਛਾਂ ਨੂੰ ਲੋਚਦਾ ਹੈ,
ਅਤੇ ਮਜੂਰ ਆਪਣੀ ਮਜੂਰੀ ਨੂੰ ਉਡੀਕਦਾ ਹੈ,
3ਤਿਵੇਂ ਮੈਂ ਅਨਰਥ ਦੇ ਮਹੀਨਿਆਂ ਦਾ ਮਾਲਕ
ਬਣਾਇਆ ਗਿਆ ਹਾਂ,
ਅਤੇ ਕਲੇਸ਼ ਦੀਆਂ ਰਾਤਾਂ ਮੇਰੇ ਲਈ ਠਹਿਰਾਈਆਂ
ਗਈਆਂ ਹਨ।
4ਜਦ ਮੈਂ ਲੰਮਾ ਪੈਦਾ ਹਾਂ ਤਾਂ ਮੈਂ ਕਹਿੰਦਾ ਹਾਂ,
ਮੈਂ ਕਦ ਉੱਠਾਂਗਾ? ਪਰ ਰਾਤ ਲੰਮੀ ਹੁੰਦੀ ਹੈ,
ਅਤੇ ਮੈਂ ਪਹਿ ਫਟੇ ਤੀਕੁਰ ਪਾਸੇ ਲੈਂਦਾ ਲੈਂਦਾ ਥੱਕ
ਜਾਂਦਾ ਹਾਂ
5ਮੇਰਾ ਸਰੀਰ ਕੀੜਿਆਂ ਤੇ ਖ਼ਾਕ ਦੇ ਢੇਲਿਆਂ ਨਾਲ
ਢੱਕਿਆ ਹੋਇਆ ਹੈ,
ਮੇਰੀ ਖੱਲ ਆਕੜ ਜਾਦੀ ਫਿਰ ਪਾਕ ਵਗ ਪੈਂਦੀ ਹੈ ।
6ਮੇਰੇ ਦਿਨ ਜੁਲਾਹੇ ਦੀ ਨਾਲ ਤੋਂ ਵੀ ਕਾਹਲੇ ਹਨ,
ਅਤੇ ਆਸ ਤੋਂ ਬਿਨਾ ਬੀਤਦੇ ਹਨ।।
7ਚੇਤੇ ਰੱਖ ਕਿ ਮੇਰਾ ਜੀਵਨ ਸਾਹ ਹੀ ਹੈ,
ਮੇਰੀ ਅੱਖ ਫੇਰ ਭਲਿਆਈ ਨਹੀਂ ਵੇਖੇਗੀ!
8ਮੇਰੇ ਵੇਖਣ ਵਾਲੇ ਦੀ ਅੱਖ ਮੈਨੂੰ ਫੇਰ ਨਹੀਂ ਵੇਖੇਗੀ,
ਤੇਰੀਆਂ ਅੱਖਾਂ ਮੇਰੇ ਉੱਤੇ ਹੋਣਗੀਆਂ ਪਰ ਮੈਂ ਨਾ
ਹੋਵਾਂਗਾ
9ਜਿਵੇਂ ਬੱਦਲ ਪਾਟ ਕੇ ਮੁੱਕ ਜਾਂਦਾ ਹੈ,
ਤਿਵੇਂ ਉਹ ਜਿਹੜਾ ਪਤਾਲ ਵਿੱਚ ਉਤਰਦਾ ਹੈ,
ਫਿਰ ਉਤਾਹਾਂ ਨਹੀਂ ਆਉਂਦਾ,
10ਉਹ ਆਪਣੇ ਘਰ ਨੂੰ ਫੇਰ ਨਹੀਂ ਮੁੜਦਾ,
ਅਤੇ ਉਹ ਦਾ ਥਾਂ ਉਹ ਨੂੰ ਫੇਰ ਨਹੀਂ ਪਛਾਣੇਗਾ।
11ਏਸ ਲਈ ਮੈਂ ਆਪਣਾ ਮੂੰਹ ਬੰਦ ਨਾ ਕਰਾਂਗਾ,
ਮੈਂ ਆਪਣੇ ਆਤਮਕ ਦੁਖ ਵਿੱਚ ਬੋਲਦਾ ਜਾਵਾਂਗਾ,
ਮੈਂ ਆਪਣੀ ਜਾਨ ਦੀ ਕੁੱਤੜਣ ਵਿੱਚ ਗਿਲਾ ਕਰਦਾ
ਰਹਾਂਗਾ
12ਕੀ ਮੈਂ ਸਮੁੰਦਰ ਹਾਂ ਜਾਂ ਜਲ ਜੰਤੂ,
ਭਈ ਤੂੰ ਮੇਰੇ ਉੱਤੇ ਪਹਿਰਾ ਬਿਠਾਉਂਦਾ ਹੈ?
13ਜਦ ਮੈਂ ਆਖਦਾ ਭਈ ਮੇਰੀ ਮੰਜੀ ਮੈਨੂੰ ਤਸੱਲੀ
ਦੇਵੇਗੀ,
ਮੇਰਾ ਬਿਛੌਣਾ ਮੇਰੇ ਗਿਲੇ ਨੂੰ ਚੁੱਕ ਲਵੇਗਾ,
14ਤਦ ਤੂੰ ਮੈਨੂੰ ਸੁਫਨਿਆਂ ਨਾਲ ਘਬਰਾ ਦਿੰਦਾ ਹੈ,
ਅਤੇ ਮੈਨੂੰ ਦਰਸ਼ਣਾਂ ਨਾਲ ਡਰਾ ਦਿੰਦਾ ਹੈ
15ਸੋ ਮੇਰੀ ਜਾਨ ਫਾਂਸੀ ਨੂੰ
ਅਤੇ ਮੌਤ ਨੂੰ ਮੇਰੀਆਂ ਹੱਡੀਆਂ ਨਾਲੋਂ ਅਧਿਕ
ਚੁਣਦੀ ਹੈ!
16ਮੈਂ ਤੁੱਛ ਹਾਂ, ਮੈਂ ਸਦਾ ਤੀਕ ਜੀਉਂਦਾ ਨਾ ਰਹਾਂਗਾ,
ਮੈਨੂੰ ਛੱਡ ਦੇਹ ਕਿਉਂ ਜੋ ਮੇਰੇ ਦਿਨ ਸੁਆਸ ਹੀ
ਹਨ!
17ਇਨਸਾਨ ਕੀ ਹੈ ਭਈ ਤੂੰ ਉਹ ਨੂੰ ਵਡਿਆਵੇਂ,
ਅਤੇ ਆਪਣਾ ਦਿਲ ਉਸ ਉੱਤੇ ਲਾਵੇਂ?
18ਅਤੇ ਹਰ ਸੁਬਹ ਉਹ ਦੀ ਖ਼ਬਰ ਲਵੇਂ,
ਅਤੇ ਪਲ ਪਲ ਤੇ ਉਹ ਨੂੰ ਜਾਚੇ?
19ਤੂੰ ਕਦ ਤੀਕ ਮੇਰੀ ਵੱਲ ਵੇਖਣੋਂ ਨਾ ਹਟੇਂਗਾ
ਅਤੇ ਮੈਨੂੰ ਨਾ ਛੱਡੇਂਗਾ ਭਈ ਮੈਂ ਆਪਣੀ ਥੁੱਕ
ਨਿਗਲ ਲਵਾਂ?
20ਜੇ ਮੈਂ ਪਾਪ ਕੀਤਾ ਤਾਂ ਮੈਂ ਤੇਰਾ ਕੀ ਕੀਤਾ,
ਹੇ ਆਦਮੀ ਦੇ ਰਾਖੇ?
ਤੂੰ ਕਿਉਂ ਮੈਨੂੰ ਆਪਣਾ ਨਿਸ਼ਾਨਾਂ ਬਣਾਇਆ ਹੈ,
ਭਈ ਮੈਂ ਆਪਣੇ ਲਈ ਬੋਝ ਹੋ ਗਿਆ ਹਾਂ?
21ਅਤੇ ਤੂੰ ਮੇਰਾ ਅਪਰਾਧ ਕਿਉਂ ਮਾਫ਼ ਨਹੀਂ ਕਰਦਾ,
ਅਤੇ ਮੇਰੀ ਬਦੀ ਦੂਰ ਨਹੀਂ ਕਰਦਾ?
ਮੈਂ ਤਾਂ ਹੁਣ ਖ਼ਾਕ ਵਿੱਚ ਜਾ ਲੇਟਾਂਗਾ,
ਅਤੇ ਤੂੰ ਮੈਨੂੰ ਢੂੰਡੇਂਗਾ ਪਰ ਮੈਂ ਹੋਵਾਂਗਾ ਨਹੀ!।।

Currently Selected:

ਅੱਯੂਬ 7: PUNOVBSI

Highlight

Share

Copy

None

Want to have your highlights saved across all your devices? Sign up or sign in

Videos for ਅੱਯੂਬ 7