YouVersion Logo
Search Icon

ਅੱਯੂਬ 6

6
ਅੱਯੂਬ ਆਪਣੇ ਮਿੱਤ੍ਰਾਂ ਨੂੰ ਉਲਾਹਮਾ ਦਿੰਦਾ ਹੈ
1ਤਾਂ ਅੱਯੂਬ ਨੇ ਉੱਤਰ ਦੇ ਕੇ ਆਖਿਆ,
2ਕਾਸ਼ ਕਿ ਮੇਰੀ ਤਕਲੀਫ ਚੰਗੀ ਤਰ੍ਹਾਂ ਤੋਲੀ ਜਾਂਦੀ
ਅਤੇ ਮੇਰੀ ਸਾਰੀ ਬਿਪਤਾ ਤੱਕੜੀ ਵਿੱਚ ਰੱਖੀ ਜਾਂਦੀ!
3ਹੁਣ ਤਾਂ ਉਹ ਸਮੁੰਦਰ ਦੀ ਰੇਤ ਨਾਲੋਂ ਵੀ ਭਾਰੀ ਹੁੰਦੀ,
ਏਸ ਲਈ ਮੇਰੀਆਂ ਗੱਲਾਂ ਜੋਸ਼ਵਾਲੀਆਂ ਸਨ,
4ਕਿਉਂ ਜੋ ਸਰਬ ਸ਼ਕਤੀਮਾਨ ਦੇ ਬਾਣ ਮੇਰੇ ਵਿੱਚ
ਲੱਗੇ ਹੋਏ ਹਨ,
ਜਿਨ੍ਹਾਂ ਦੀ ਵਿਸ ਮੇਰਾ ਆਤਮਾ ਪੀਂਦਾ ਹੈ,
ਪਰਮੇਸ਼ੁਰ ਦੇ ਹੌਲ ਮੇਰੇ ਵਿਰੁੱਧ ਪਾਲਾਂ ਬੰਨ੍ਹੀ ਖੜੇ
ਹਨ!
5ਭਲਾ, ਜੰਗਲੀ ਗਧਾ ਘਾਹ ਉੱਤੇ ਹੀਂਗਦਾ ਹੈ?
ਜਾਂ ਬਲਦ ਆਪਣੇ ਪੱਠਿਆਂ ਉੱਤੇ ਅੜਿੰਗਦਾ ਹੈ?
6ਭਲਾ, ਫਿੱਕੀ ਚੀਜ਼ ਲੂਣ ਤੋਂ ਬਿਨਾ ਖਾਈਦੀ ਹੈ,
ਕੀ ਆਂਡੇ ਦੀ ਸਫੇਦੀ ਵਿੱਚ ਸੁਆਦ ਹੈ?
7ਮੇਰਾ ਜੀ ਉਨ੍ਹਾਂ ਦੇ ਛੋਹਣ ਤੋਂ ਇਨਕਾਰ ਕਰਦਾ ਹੈ,
ਏਹ ਮੇਰੇ ਲਈ ਘਿਣਾਉਣੀ ਰੋਟੀ ਹਨ
8ਕਾਸ਼ ਕਿ ਮੇਰੀਆਂ ਮੰਗਾਂ ਪੂਰੀਆਂ ਹੁੰਦੀਆਂ
ਅਤੇ ਪਰਮੇਸ਼ੁਰ ਮੇਰੀ ਤਾਂਘ ਮੈਨੂੰ ਦਿੰਦਾ!
9ਭਈ ਪਰਮੇਸ਼ੁਰ ਨੂੰ ਏਹ ਭਾਵੇ ਕਿ ਉਹ ਮੈਨੂੰ ਚਿੱਥ
ਸੁੱਟੇ,
ਆਪਣਾ ਹੱਥ ਚਲਾ ਕੇ ਮੈਨੂੰ ਕੱਟ ਸੁੱਟੇ!
10ਤਦ ਵੀ ਏਹ ਮੇਰੀ ਤਸੱਲੀ ਹੁੰਦੀ
ਅਤੇ ਮੈਂ ਅਮਿਟ ਤੜਫਣ ਵਿੱਚ ਵੀ ਖ਼ੁਸ਼ੀ ਨਾਲ
ਕੁੱਦ ਉੱਠਦਾ,
ਭਈ ਮੈਂ ਪਵਿੱਤ੍ਰ ਪੁਰਖ ਦੀਆਂ ਗੱਲਾਂ ਦਾ ਇਨਕਾਰ
ਨਹੀਂ ਕੀਤਾ ਸੀ।।
11ਮੇਰਾ ਬਲ ਤਾਂ ਹੈ ਕੀ ਭਈ ਮੈਂ ਉਡੀਕ ਰੱਖਾਂ,
ਜਾਂ ਮੇਰਾ ਓੜਕ ਤਾਂ ਹੈ ਕੀ ਭਈ ਮੈਂ ਸਬਰ ਕਰਾਂ?
12ਕੀ ਮੇਰਾ ਬਲ ਪੱਥਰਾਂ ਦਾ ਬਲ ਹੈ,
ਜਾਂ ਮੇਰਾ ਸਰੀਰ ਪਿੱਤਲ ਦਾ ਹੈ?
13ਕੀ ਏਹ ਨਹੀਂ ਭਈ ਮੇਰੀ ਸਹਾਇਤਾ ਮੇਰੇ ਵਿੱਚ ਨਹੀਂ,
ਅਤੇ ਕਾਮਯਾਬੀ ਮੈਥੋਂ ਦੂਰ ਹਟਾਈ ਗਈ ਹੈ?।।
14ਹੁੱਸਣ ਵਾਲੇ ਲਈ ਮਿੱਤ੍ਰ ਵੱਲੋਂ ਦਯਾ ਹੋਣੀ ਚਾਹੀਦੀ
ਹੈ,
ਭਾਵੇਂ ਉਹ ਸਰਬ ਸ਼ਕਤੀਮਾਨ ਦਾ ਭੈ ਵੀ ਛੱਡ ਬੈਠਾ
ਹੋਵੇ।
15ਮੇਰੇ ਭਰਾ ਨਦੀ ਵਾਂਙੁ ਛਲਦੇ ਹਨ,
ਉਨ੍ਹਾਂ ਨਦੀਆਂ ਦਿਆਂ ਥਲਾਂ ਵਾਂਙੁ
ਜਿਹੜੇ ਵਗ ਹੱਟਦੇ ਹਨ
16ਜਿਹੜੀਆਂ ਬਰਫ਼ ਦੇ ਕਾਰਨ ਕਾਲੀਆਂ ਹਨ,
ਜਿਨ੍ਹਾਂ ਵਿੱਚ ਹਿਮ ਲੁਕੀ ਰਹਿੰਦੀ ਹੈ!
17ਤਪਾਂ ਦੀ ਰੁੱਤੇ ਓਹ ਅਲੋਪ ਹੋ ਜਾਂਦੀਆਂ ਹਨ,
ਗਰਮੀ ਪੈਂਦਿਆਂ ਈ ਓਹ ਆਪਣੇ ਥਾਵਾਂ ਵਿੱਚ ਸੁੱਕ
ਜਾਂਦੀਆਂ ਹਨ,
18ਕਾਫ਼ਲੇ ਆਪਣੇ ਰਾਹਾਂ ਤੋਂ ਮੁੜ ਜਾਂਦੇ ਹਨ,
ਓਹ ਸੁੰਞੇ ਥਾਂ ਵਿੱਚ ਜਾ ਕੇ ਨਾਸ ਹੋ ਜਾਂਦੇ ਹਨ।
19ਤੇਮਾ ਦੇ ਕਾਫ਼ਲੇ ਵੇਖਦੇ ਰਹੇ,
ਸਬਾ ਦੇ ਜੱਥੇ ਉਨ੍ਹਾਂ ਨੂੰ ਉਡੀਕਦੇ ਰਹੇ,
20ਓਹ ਭਰੋਸਾ ਰੱਖਣ ਦੇ ਕਾਰਨ ਲੱਜਿਆਵਾਨ ਹੋਏ,
ਓਹ ਉੱਥੇ ਤੀਕ ਆਏ ਅਤੇ ਨਿਰਾਸ ਹੋਏ।
21ਹੁਣ ਤੁਸੀਂ ਮੇਰੇ ਲਈ ਐਦਾਂ ਹੀ ਹੋ,
ਤੁਸੀਂ ਭਿਆਣਕ ਚੀਜ਼ ਨੂੰ ਵੇਖਦੇ ਹੀ ਡਰ ਜਾਂਦੇ ਹੋ।
22ਕੀ ਮੈਂ ਆਖਿਆ, ਮੈਨੂੰ ਕੁੱਝ ਦਿਓ?
ਯਾ ‘ਆਪਣੇ ਮਾਲ ਧਨ ਵਿੱਚੋਂ ਮੇਰੇ ਲਈ ਵੱਢੀ
ਦਿਓ?
23ਯਾ ਵਿਰੋਧੀ ਦੇ ਹੱਥੋਂ ਮੈਨੂੰ ਛੁਡਾਉ,
ਯਾ ਜਾਲਮਾਂ ਦੇ ਹੱਥੋਂ ਮੁੱਲ ਨਾਲ ਮੇਰਾ ਛੁਟਕਾਰਾ
ਕਰਾਓ?
24ਮੈਨੂੰ ਸਿਖਾਓ ਤਾਂ ਮੈਂ ਚੁਪ ਹੋ ਜਾਵਾਂਗਾ,
ਜਿੱਥੇ ਮੈਂ ਭੁੱਲਿਆ ਮੈਨੂੰ ਸਮਝਾਓ।
25ਸਚਿਆਈ ਦੀਆਂ ਗੱਲਾਂ ਕਿੰਨੀਆਂ ਅਸਰ ਵਾਲੀਆਂ
ਹੁੰਦੀਆਂ ਹਨ,
ਪਰ ਤੁਹਾਡਾ ਝਿੜਕਣਾ ਕਿਹੜਾ ਝਿੜਕਣਾ ਹੈ?
26ਕੀ ਤੁਸੀਂ ਗੱਲਾਂ ਨੂੰ ਝਿੜਕਣਾ ਚਾਹੁੰਦੇ ਹੋ?
ਪਰ ਨਿਰਾਸੇ ਦੀਆਂ ਗੱਲਾਂ ਹਵਾ ਲਈ ਹਨ!
27ਹਾਂ, ਤੁਸੀਂ ਯਤੀਮਾਂ ਉੱਤੇ (ਗੁਣਾ) ਪਾਉਂਦੇ ਹੋ,
ਅਤੇ ਆਪਣੇ ਦੋਸਤ ਉੱਤੇ ਸੌਦਾਗਰੀ ਕਰਦੇ ਹੋ।
28ਹੁਣ ਤਾਂ ਕਿਰਪਾ ਕਰਕੇ ਮੇਰੀ ਵੱਲ ਮੂੰਹ ਕਰੋ,
ਮੈਂ ਤੁਹਾਡੇ ਸਨਮੁਖ ਝੂਠ ਕਦੇ ਨਾ ਬੋਲਾਂਗਾ।
29ਮੁੜੋ, ਕਿ ਬੇ-ਇਨਸਾਫ਼ੀ ਨਾ ਹੋਵੇ,
ਅਤੇ ਫੇਰ ਮੁੜੋ, ਮੈਂ ਉਸ ਵਿੱਚ ਧਰਮ ਉੱਤੇ ਹਾਂ।
30ਕੀ ਮੇਰੀ ਜੀਭ ਉੱਤੇ ਬੇ-ਇਨਸਾਫੀ ਹੈ?
ਕੀ ਮੇਰਾ ਤਾਲੂ ਬਿਪਤਾ ਨਹੀਂ ਪਛਾਣ ਸੱਕਦਾ?

Currently Selected:

ਅੱਯੂਬ 6: PUNOVBSI

Highlight

Share

Copy

None

Want to have your highlights saved across all your devices? Sign up or sign in

Videos for ਅੱਯੂਬ 6