ਅੱਯੂਬ 34
34
ਅਲੀਹੂ ਪਰਮੇਸ਼ੁਰ ਦੇ ਨਿਆਉਂ ਦਾ ਪਰਮਾਣ ਦਿੰਦਾ ਹੈ
1ਤਾਂ ਅਲੀਹੂ ਨੇ ਉੱਤਰ ਦੇ ਕੇ ਆਖਿਆ,
2ਮੇਰੀਆਂ ਗੱਲਾਂ ਸੁਣੋਂ, ਹੇ ਬੁੱਧਵਾਨੋ,
ਤੁਸੀਂ ਜਿਹੜੇ ਜਾਣਦੇ ਹੋ, ਮੇਰੀ ਵੱਲ ਕੰਨ ਲਾਓ!
3ਕਿਉਂ ਜੋ ਕੰਨ ਗੱਲਾਂ ਨੂੰ ਪਰਖਦੇ ਹਨ,
ਜਿਵੇਂ ਤਾਲੂ ਭੋਜਨ ਦੇ ਸੁਆਦ ਨੂੰ।
4ਜੋ ਠੀਕ ਹੈ ਅਸੀਂ ਆਪਣੇ ਲਈ ਚੁਣ ਲਈਏ,
ਅਤੇ ਜੋ ਚੰਗਾ ਹੈ ਅਸੀਂ ਆਪਣੇ ਵਿੱਚ ਜਾਣ ਲਈਏ,
5ਕਿਉਂ ਜੋ ਅੱਯੂਬ ਨੇ ਆਖਿਆ ਹੈ, ਕਿ ਮੈਂ ਧਰਮੀ
ਹਾਂ,
ਅਤੇ ਪਰਮੇਸ਼ੁਰ ਨੇ ਮੇਰਾ ਨਿਆਉਂ ਇੱਕ ਤਰਫਾ
ਕੀਤਾ ਹੈ।
6ਭਾਵੇਂ ਮੈਂ ਧਰਮ ਉੱਤੇ ਹਾਂ ਪਰ ਝੂਠਾ ਠਹਿਰਦਾ ਹਾਂ,
ਮੇਰਾ ਜ਼ਖ਼ਮ ਬੇਇਲਾਜਾ ਹੈ ਭਾਵੇਂ ਮੈਂ ਨਿਰਅਪਰਾਧ
ਹੀ ਹਾਂ।
7ਅੱਯੂਬ ਵਰਗਾ ਮਰਦ ਕੌਣ ਹੈਗਾ,
ਜਿਹੜਾ ਠੱਠਿਆ ਨੂੰ ਪਾਣੀ ਵਾਂਙੁ ਪੀਂਦਾ ਹੈ,
8ਅਤੇ ਕਧਰਮੀਆਂ ਦੀ ਸੰਗਤ ਵਿੱਚ ਚੱਲਦਾ ਹੈ,
ਅਤੇ ਦੁਸ਼ਟ ਮਨੁੱਖਾਂ ਨਾਲ ਫਿਰਦਾ ਹੈ?
9ਕਿਉਂ ਜੋ ਉਸ ਆਖਿਆ ਹੈ ਕਿ ਮਰਦ ਨੂੰ ਕੋਈ
ਲਾਭ ਨਹੀਂ
ਕਿ ਉਹ ਪਰਮੇਸ਼ੁਰ ਨਾਲ ਮਗਨ ਰਹੇ!
10ਏਸ ਲਈ ਹੇ ਬੁੱਧਵਾਨੋ, ਮੇਰੀ ਸੁਣੋ!
ਏਹ ਪਰਮੇਸ਼ੁਰ ਤੋਂ ਦੂਰ ਹੋਵੇ ਕਿ ਉਹ ਦੁਸ਼ਟਪੁਣਾ ਕਰੇ,
ਨਾਲੇ ਸਰਬ ਸ਼ਕਤੀਮਾਨ ਤੋਂ ਕਿ ਉਹ ਬੁਰਿਆਈ
ਕਰੇ!
11ਕਿਉਂ ਜੋ ਉਹ ਆਦਮੀ ਦੇ ਕੰਮਾਂ ਦੇ ਅਨੁਸਾਰ ਉਸ
ਨੂੰ ਬਦਲਾ ਦੇਊਗਾ,
ਅਤੇ ਹਰ ਮਨੁੱਖ ਨੂੰ ਉਸ ਦੇ ਚਾਲ ਚਲਣ ਅਨੁਸਾਰ
ਫਲ ਦੁਆਊਗਾ।
12ਏਹ ਸੱਚੀ ਗੱਲ ਹੈ ਕਿ ਨਾ ਤਾਂ ਪਰਮੇਸ਼ੁਰ ਦੁਸ਼ਟ-
ਪੁਣਾ ਕਰੂ,
ਨਾ ਹੀ ਸਰਬ ਸ਼ਕਤੀਮਾਨ ਪੁੱਠੇ ਨਿਆਉਂ ਕਰੂ।
13ਕਿਸ ਉਸ ਨੂੰ ਧਰਤੀ ਉੱਤੇ ਇਖ਼ਤਿਆਰ ਦਿੱਤਾ,
ਕਿਸ ਸਾਰੇ ਜਗਤ ਉੱਤੇ ਉਸਨੂੰ ਠਹਿਰਾਇਆ?
14ਜੇ ਉਹ ਆਪਣੇ ਕੋਲ ਉਸ ਦਾ ਮਨ ਰੱਖ ਲਵੇ,
ਜੇ ਉਹ ਆਪਣੇ ਕੋਲ ਉਸ ਦਾ ਆਤਮਾ ਤੇ ਉਸ ਦਾ
ਸਾਹ ਇੱਕਠਾ ਕਰ ਲਵੇ,
15ਤਾਂ ਸਾਰੇ ਬਸ਼ਰ ਇਕੱਠੇ ਫ਼ਨਾ ਹੋ ਜਾਣਗੇ,
ਅਤੇ ਆਦਮੀ ਖ਼ਾਕ ਵਿੱਚ ਮੁੜ ਜਾਊਗਾ।
16ਜੇ ਸਮਝ ਹੈ ਤਾਂ ਏਸ ਨੂੰ ਸੁਣ,
ਅਤੇ ਆਪਣਾ ਕੰਨ ਮੇਰੀਆਂ ਗੱਲਾਂ ਦੀ ਅਵਾਜ਼
ਵੱਲ ਲਾ!
17ਕੀ ਜਿਹੜਾ ਨਿਆਉਂ ਨਾਲ ਘਿਣ ਕਰਦਾ ਹੈ ਰਾਜ
ਕਰੂਗਾ!
ਕੀ ਤੂੰ ਧਰਮੀ ਅਤੇ ਜੁਰਵਾਣੇ ਨੂੰ ਦੋਸ਼ੀ ਠਹਿਰਾਵੇਂਗਾ ?
18ਭਲਾ, ਪਾਤਸ਼ਾਹ ਨੂੰ ਕਦੀ ਆਖੀਦਾ ਹੈ ਕਿ ਤੂੰ
ਨਿਕੰਮਾ ਹੈ!
ਯਾ ਪਤਵੰਤਾ ਨੂੰ ਕਿ ਤੁਸੀਂ ਦੁਸ਼ਟ ਹੋ?
19ਜਿਹੜਾ ਸਰਦਾਰਾਂ ਦੀ ਪੱਖਵਾਦੀ ਨਹੀਂ ਕਰਦਾ ਨਾ
ਧਨੀ ਨੂੰ ਗ਼ਰੀਬ ਨਾਲੋਂ ਵੱਧ ਮੰਨਦਾ ਹੈ,
ਕਿਉਂ ਜੋ ਓਹ ਸਾਰੇ ਦਾ ਸਾਰਾ ਉਹ ਦੇ ਹੱਥ ਦਾ
ਕੰਮ ਹੈ।
20ਉਹ ਇੱਕ ਦਮ ਅੱਧੀ ਰਾਤ ਨੂੰ ਮਰ ਜਾਂਦੇ,
ਲੋਕ ਹਿਲਾਏ ਜਾਂਦੇ ਤੇ ਲੰਘ ਜਾਂਦੇ ਹਨ,
ਅਤੇ ਜੁਰਵਾਣੇ ਹੱਥ ਦੇ ਬਿਨਾ ਲਏ ਜਾਂਦੇ ਹਨ,
21ਕਿਉਂ ਜੋ ਉਸ ਦੀਆਂ ਅੱਖਾਂ ਮਨੁੱਖ ਦੇ ਮਾਰਗਾਂ
ਉੱਤੇ ਹਨ,
ਉਹ ਉਸ ਦੇ ਸਾਰੇ ਕਦਮਾਂ ਨੂੰ ਵੇਖਦਾ ਹੈ।
22ਨਾ ਕੋਈ ਅਨ੍ਹੇਰ ਨਾ ਮੌਤ ਦਾ ਪਰਛਾਵਾਂ ਹੈ,
ਜਿੱਥੇ ਕੁਕਰਮੀ ਲੁਕ ਜਾਣ,
23ਕਿਉਂ ਜੋ ਉਸ ਨੇ ਅਜੇ ਕਿਸੇ ਮਨੁੱਖ ਲਈ ਵੇਲਾ
ਨਹੀਂ ਠਹਿਰਾਇਆ,
ਭਈ ਪਰਮੇਸ਼ੁਰ ਕੋਲ ਨਿਆਉਂ ਲਈ ਜਾਵੇ।
24ਉਹ ਜੁਰਵਾਣਿਆਂ ਦੇ#34:24 ਅਥਵਾ, ਬਿਨਾ ਪੁੱਛ ਗਿੱਛ ਦੇ । ਨਾ ਮਲੂਮ ਤੌਰ ਨਾਲ ਟੋਟੇ
ਟੋਟੇ ਕਰ ਦਿੰਦਾ ਹੈ,
ਅਤੇ ਉਨ੍ਹਾਂ ਦੇ ਥਾਂ ਦੂਜਿਆਂ ਨੂੰ ਖੜਾ ਕਰਦਾ ਹੈ।
25ਏਸ ਲਈ ਉਹ ਉਨ੍ਹਾਂ ਦੇ ਕੰਮਾਂ ਦਾ ਚੇਤਾ ਰੱਖਦਾ ਹੈ,
ਉਹ ਉਨ੍ਹਾਂ ਨੂੰ ਰਾਤ ਨੂੰ ਉਲੱਦ ਦਿੰਦਾ ਹੈ,
ਤਾਂ ਉਹ ਭੰਨੇ ਜਾਂਦੇ ਹਨ।
26ਉਹ ਉਨ੍ਹਾਂ ਨੂੰ ਦੁਸ਼ਟਾਂ ਵਾਂਙੁ ਮਾਰਦਾ ਹੈ,
ਜਿੱਥੇ ਵੇਖਣ ਵਾਲੇ ਹੋਣ,
27ਏਸ ਲਈ ਕਿ ਓਹ ਉਹ ਦੇ ਮਗਰ ਚੱਲਣ ਤੋਂ
ਫਿਰ ਗਏ,
ਅਤੇ ਉਨ੍ਹਾਂ ਨੇ ਉਸ ਦੇ ਕਿਸੇ ਰਾਹ ਦੀ ਪਰਵਾਹ
ਨਹੀਂ ਕੀਤੀ,
28ਐਥੋਂ ਤੀਕ ਕਿ ਉਨ੍ਹਾਂ ਨੇ ਗ਼ਰੀਬਾਂ ਦੀ ਦੁਹਾਈ ਉਹ
ਦੇ ਕੋਲ ਪੁਚਾਈ,
ਸੋ ਮਸਕੀਨਾਂ ਦੀ ਦੁਹਾਈ ਉਸ ਨੇ ਸੁਣੀ
29ਜਦ ਉਹ ਚੈਨ ਦੇਵੇ ਤਾਂ ਕੌਣ ਉਸ ਨੂੰ ਦੋਸ਼ੀ
ਠਹਿਰਾਊ?
ਜਦ ਉਹ ਆਪਣਾ ਮੂੰਹ ਲੁਕਾ ਲਵੇ ਤਾਂ ਉਹ ਨੂੰ
ਕੌਣ ਵੇਖੂ?
ਭਾਵੇਂ ਕੌਮ ਲਈ ਹੋਵੇ ਭਾਵੇਂ ਇੱਕ ਆਦਮੀ ਲਈ
ਹੋਵੇ,
30ਭਈ ਅਧਰਮੀ ਆਦਮੀ ਰਾਜ ਨਾ ਕਰੇ,
ਨਾ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾਵੇ।
31ਭਲਾ, ਕਦੀ ਕਿਸੇ ਨੇ ਪਰਮੇਸ਼ੁਰ ਨੂੰ ਆਖਿਆ,
ਭਈ ਮੈ ਡੰਡ ਝੱਲ ਲਿਆ ਹੈ, ਮੈਂ ਫੇਰ ਬਦੀ ਨਾ
ਕਰਾਂਗਾ?
32ਜੋ ਮੈਨੂੰ ਵਿਖਾਈ ਨਹੀਂ ਦਿੰਦਾ ਉਹ ਮੈਨੂੰ ਸਿਖਾ,
ਜੇ ਮੈਂ ਬੁਰਿਆਈ ਕੀਤੀ ਹੋਵੇ ਤਾਂ ਮੈਂ ਫੇਰ ਨਹੀਂ
ਕਰਾਂਗਾ?
33ਭਲਾ, ਉਹ ਤੇਰੀ ਮਨਸ਼ਾ ਅਨੁਸਾਰ ਏਸ ਲਈ
ਬਦਲਾ ਦੇਊਗਾ,
ਕਿ ਤੈਂ ਉਸ ਨੂੰ ਨਾ ਮਨਜ਼ੂਰ ਕੀਤਾ?
ਕਿਉਂ ਜੋ ਏਸ ਦੀ ਚੋਣ ਤੈਂ ਕਰਨੀ ਹੈ ਨਾ ਕਿ ਮੈਂ,
ਸੋ ਜੋ ਤੂੰ ਜਾਣਦਾ ਹੈਂ ਬੋਲ ਦੇਹ!
34ਗਿਆਨੀ ਮੈਨੂੰ ਆਖਣਗੇ,
ਅਤੇ ਬੁੱਧਵਾਨ ਮਰਦ ਮੇਰੀ ਸੁਣ ਕੇ ਕਹੇਗਾ, -
35ਅੱਯੂਬ ਬਿਨਾ ਸਮਝ ਦੇ ਬੋਲਦਾ ਹੈ,
ਅਤੇ ਉਸ ਦਾ ਬੋਲ ਗਿਆਨ ਤੋਂ ਖ਼ਾਲੀ ਹੈ!
36ਕਾਸ਼ ਕਿ ਅੱਯੂਬ ਅੰਤ ਤੀਕ ਪਰਤਾਇਆ ਜਾਂਦਾ,
ਏਸ ਲਈ ਕਿ ਉਹ ਕੁਕਰਮੀਆਂ ਵਾਂਙੁ ਮੋੜ ਕਰਦਾ ਹੈ!
37ਉਹ ਤਾਂ ਆਪਣੇ ਪਾਪ ਉੱਤੇ ਅਪਰਾਧ ਜੋੜਦਾ ਹੈ,
ਸਾਡੇ ਵਿਰੁੱਧ ਤਾਉੜੀ ਮਾਰਦਾ ਹੈ,
ਅਤੇ ਪਰਮੇਸ਼ੁਰ ਦੇ ਵਿਰੁੱਧ ਆਪਣੀਆਂ ਗੱਲਾਂ ਵਧਾਈ
ਜਾਂਦਾ ਹੈ! ।।
Currently Selected:
ਅੱਯੂਬ 34: PUNOVBSI
Highlight
Share
Copy
Want to have your highlights saved across all your devices? Sign up or sign in
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.