ਅੱਯੂਬ 33
33
ਅਲੀਹੂ: - ਪਰਮੇਸ਼ੁਰ ਮਨੁੱਖ ਨੂੰ ਪਾਪ ਤੋਂ ਮੋੜਨਾ ਚਾਹੁੰਦਾ ਹੈ
1ਏਸ ਲਈ ਹੇ ਅੱਯੂਬ ਜ਼ਰਾ ਮੇਰਾ ਬੋਲਣਾ ਸੁਣ
ਲੈ,
ਅਤੇ ਮੇਰੀਆਂ ਸਾਰੀਆਂ ਗੱਲਾਂ ਉੱਤੇ ਕੰਨ ਲਾ!
2ਵੇਖ ਮੈਂ ਆਪਣਾ ਮੂੰਹ ਖੋਲ੍ਹਿਆ ਹੈ,
ਮੇਰੀ ਜੀਭ ਮੇਰੇ ਮੂੰਹ ਵਿੱਚ ਬੋਲਦੀ ਹੈ,
3ਮੇਰਾ ਕੂਣਾ ਮੇਰੇ ਦਿਲ ਦੀ ਸਿਧਿਆਈ ਨੂੰ ਦੱਸੂਗਾ,
ਅਤੇ ਮੇਰੇ ਬੁੱਲ੍ਹਾਂ ਦੇ ਗਿਆਨ ਨੂੰ ਉਹ ਸਫਾਈ ਨਾਲ
ਬੋਲਣਗੇ।
4ਪਰਮੇਸ਼ੁਰ ਦੇ ਆਤਮਾ ਨੇ ਮੈਨੂੰ ਸਾਜਿਆ,
ਸਰਬ ਸ਼ਕਤੀਮਾਨ ਦੇ ਸਾਹ ਨੇ ਮੈਨੂੰ ਜੀਉਂਦਿਆਂ
ਕੀਤਾ।
5ਜੇ ਤੂੰ ਉੱਤਰ ਦੇ ਸੱਕਦਾ ਹੈ ਤਾਂ ਦੇਹ,
ਮੇਰੇ ਸਨਮੁਖ ਬਣ ਸਜ ਕੇ ਕਾਇਮ ਹੋ ਜਾਹ!
6ਵੇਖ, ਮੈਂ ਪਰਮੇਸ਼ੁਰ ਲਈ ਤੇਰੇ ਜਿਹਾ ਹਾਂ,
ਮੈਂ ਵੀ ਗਾਰੇ ਦੇ ਇੱਕ ਥੋਬੇ ਦਾ ਬਣਿਆ ਹੋਇਆ ਹਾਂ।
7ਵੇਖ, ਮੇਰੇ ਭੈ ਤੋਂ ਤੈਨੂੰ ਡਰਨਾ ਨਾ ਪਊਗਾ,
ਮੇਰਾ ਦਾਬਾ ਤੇਰੇ ਉੱਤੇ ਭਾਰੀ ਨਾ ਹੋਊਗਾ।
8ਸੱਚ ਮੁੱਚ ਤੈਂ ਮੇਰੇ ਕੰਨਾਂ ਵਿੱਚ ਆਖਿਆ ਹੈ,
ਤੇਰੇ ਬੋਲਣ ਦੀ ਅਵਾਜ਼ ਮੈਂ ਸੁਣੀ ਹੈ,
9ਭਈ ਮੈਂ ਸਾਫ਼ ਅਤੇ ਨਿਰਅਪਰਾਧ ਹਾਂ,
ਮੈਂ ਪਾਕ ਤੇ ਨਿਰਦੋਸ਼ ਹਾਂ।
10ਵੇਖ, ਉਹ ਮੇਰੇ ਵਿਰੁੱਧ ਵੇਲਾ ਲੱਭਦਾ ਹੈ,
ਉਹ ਮੈਨੂੰ ਆਪਣਾ ਵੈਰੀ ਗਿਣਦਾ ਹੈ।
11ਉਹ ਮੇਰੇ ਪੈਰਾਂ ਨੂੰ ਕਾਠ ਵਿੱਚ ਠੋਕ ਦਿੰਦਾ ਹੈ,
ਉਹ ਮੇਰੇ ਸਾਰੇ ਰਾਹਾਂ ਨੂੰ ਤੱਕਦਾ ਰਹਿੰਦਾ ਹੈ।
12ਵੇਖ, ਮੈਂ ਤੈਨੂੰ ਉੱਤਰ ਦਿੰਦਾ ਹਾਂ, ਤੂੰ ਏਸ ਵਿੱਚ ਧਰਮੀ
ਨਹੀਂ,
ਕਿਉਂ ਜੋ ਪਰਮੇਸ਼ੁਰ ਮਨੁੱਖ ਨਾਲੋਂ ਵੱਡਾ ਹੈ ।।
13ਤੂੰ ਕਿਉਂ ਉਹ ਦੇ ਵਿਰੁੱਧ ਝਗੜਦਾ ਹੈ?
ਉਹ ਤਾਂ ਆਪਣੀ ਕਿਸੇ ਗੱਲ ਦਾ ਉੱਤਰ ਨਹੀਂ ਦਿੰਦਾ!
14ਕਿਉਂ ਜੋ ਪਰਮੇਸ਼ੁਰ ਇੱਕ ਵਾਰ ਬੋਲਦਾ ਹੈ,
ਸਗੋਂ ਦੋ ਵਾਰ ਪਰ ਉਹ ਉਹ ਦੀ ਪਰਵਾਹ ਨਹੀਂ
ਕਰਦਾ।
15ਸੁਫ਼ਨੇ ਵਿੱਚ ਰਾਤ ਦੀ ਦਰਿਸ਼ਟੀ ਵਿੱਚ,
ਜਦ ਭਾਰੀ ਨੀਂਦ ਮਨੁੱਖਾਂ ਉੱਤੇ ਆ ਪੈਂਦੀ ਹੈ,
ਅਤੇ ਜਦ ਓਹ ਆਪਣਿਆਂ ਬਿਸਤਰਿਆਂ ਉੱਤੇ
ਸੌਂਦੇ ਹਨ,
16ਤਦ ਉਹ ਮਨੁੱਖਾਂ ਦੇ ਕੰਨ ਖੋਲ੍ਹਦਾ ਹੈ,
ਅਤੇ ਉਨ੍ਹਾਂ ਦੀ ਸਿੱਖਿਆ ਉੱਤੇ ਮੋਹਰ ਲਾ ਦਿੰਦਾ ਹੈ,
17ਭਈ ਆਦਮੀ ਨੂੰ ਉਸਦੇ ਕੰਮਾਂ ਤੋਂ ਰੋਕੇ,
ਅਤੇ ਮਰਦ ਤੋਂ ਹੰਕਾਰ ਨੂੰ ਲੁਕਾਵੇ।
18ਉਹ ਉਸ ਦੀ ਜਾਨ ਨੂੰ ਟੋਏ ਤੋਂ ਰੋਕੀ ਰੱਖਦਾ ਹੈ,
ਅਤੇ ਉਸ ਦੀ ਹਯਾਤੀ ਨੂੰ ਤਲਵਾਰ ਨਾਲ ਨਾਸ
ਹੋਂਣ ਤੋਂ ।
19ਉਹ ਆਪਣੇ ਬਿਸਤਰੇ ਉੱਤੇ ਦਰਦ ਨਾਲ ਦੱਬ ਕੇ
ਝੁੱਲਦਾ ਹੈ,
ਅਤੇ ਆਪਣੀਆਂ ਹੱਡੀਆਂ ਵਿੱਚ ਨਿੱਤ ਦੀ ਅਣ
ਬਣ ਨਾਲ ਵੀ।
20ਉਹ ਦੀ ਹਯਾਤੀ ਰੋਟੀ ਤੋਂ ਸੂਗਦੀ ਹੈ,
ਅਤੇ ਉਸ ਦੀ ਜਾਨ ਸੁਆਦਲੇ ਭੋਜਨ ਤੋਂ।
21ਉਸ ਦਾ ਮਾਸ ਬਰਬਾਦ ਹੋ ਜਾਂਦਾ ਹੈ ਅਤੇ ਵਿਖਾਈ
ਨਹੀਂ ਦਿੰਦਾ,
ਉਸ ਦੀਆਂ ਹੱਡੀਆਂ ਜਿਹੜੀਆਂ ਵਿਖਾਈ ਨਹੀਂ ਸਨ
ਦਿੰਦੀਆਂ ਨਿੱਕਲ ਆਉਂਦੀਆਂ ਹਨ!
22ਉਸ ਦੀ ਜਾਨ ਟੋਏ ਦੇ ਨੇੜੇ ਆ ਗਈ ਹੈ,
ਅਤੇ ਉਸ ਦੀ ਹਯਾਤੀ ਮੌਤ ਲਿਆਉਣ ਵਾਲਿਆਂ ਦੇ ।
23ਹੁਣ ਜੇ ਉਸ ਦੇ ਕੋਲ ਕੋਈ ਦੂਤ ਹੋਵੇ, ਹਜਾਰਾਂ ਵਿੱਚੋਂ
ਇੱਕ ਅਰਥ ਕਰਨ ਵਾਲਾ,
ਉਹ ਦੱਸੇ ਭਈ ਆਦਮੀ ਦੇ ਲਈ ਠੀਕ ਕੀ ਹੈ।
24ਤਾਂ ਉਹ ਉਸ ਤੇ ਦਯਾ ਕਰਦਾ ਤੇ ਆਖਦਾ ਹੈ,
ਉਸ ਨੂੰ ਟੋਏ ਵਿੱਚ ਪੈਣ ਤੋਂ ਬਚਾ ਲੈ, ਮੈਨੂੰ ਪ੍ਰਾਸਚਿਤ
ਮਿਲ ਗਿਆ ਹੈ।
25ਉਸ ਦਾ ਮਾਸ ਬਾਲਕ ਨਾਲੋਂ ਵਧੀਕ ਹਰਿਆ
ਭਰਿਆ ਹੋ ਜਾਊਗਾ,
ਉਹ ਆਪਣੀ ਜੁਆਨੀ ਵੱਲ ਮੁੜ ਆਊਗਾ।
26ਉਹ ਪਰਮੇਸ਼ੁਰ ਅੱਗੇ ਅਰਦਾਸ ਕਰੂਗਾ ਅਤੇ ਉਹ
ਉਸ ਨੂੰ ਕਬੂਲ ਕਰੂਗਾ,
ਉਹ ਖ਼ੁਸ਼ੀ ਨਾਲ ਉਹ ਦਾ ਮੂੰਹ ਵੇਖੂਗਾ,
ਉਹ ਮਨੁੱਖ ਲਈ ਉਸ ਦਾ ਧਰਮ ਫੇਰ ਮੋੜ ਦੇਊਗਾ।
27ਉਹ ਮਨੁੱਖਾਂ ਦੇ ਅੱਗੇ ਗਾਉਣ ਲੱਗਦਾ ਅਤੇ ਕਹਿਣ
ਲੱਗਦਾ ਹੈ, -
ਮੈਂ ਪਾਪ ਕੀਤਾ ਅਤੇ ਸਿੱਧੀ ਗੱਲ ਨੂੰ ਉਲੱਦ ਦਿੱਤਾ,
ਪਰ ਮੈਨੂੰ ਕੁੱਝ ਭਰਨਾ ਨਾ ਪਿਆ।
28ਉਹ ਨੇ ਮੇਰੀ ਜਾਨ ਨੂੰ ਟੋਏ ਵਿੱਚ ਲੰਘਣ ਤੋਂ
ਬਚਾਇਆ,
ਮੇਰੀ ਹਯਾਤੀ ਚਾਨਣਾ ਵੇਖੂਗੀ!
29ਵੇਖ, ਏਹ ਸਾਰੇ ਕੰਮ ਪਰਮੇਸ਼ੁਰ ਕਰਦਾ ਹੈ,
ਉਹ ਮਰਦ ਨਾਲ ਦੋ ਵਾਰ ਸਗੋਂ ਤਿੰਨ ਵਾਰ ਵੀ,
30ਉਸ ਦੀ ਜਾਨ ਨੂੰ ਟੋਏ ਵਿੱਚੋਂ ਮੋੜ ਲੈ ਆਵੇ,
ਤਾਂ ਜੋ ਉਹ ਜੀਉਂਦਿਆਂ ਦੇ ਚਾਨਣ ਨਾਲ ਪਰਕਾਸ਼ਤ
ਹੋਵੇ।
31ਹੇ ਅੱਯੂਬ, ਧਿਆਨ ਲਾ ਕੇ ਮੇਰੀ ਸੁਣ,
ਚੁੱਪ ਵੱਟ ਤੇ ਮੈਂ ਬੋਲਾਂਗਾ!
32ਜੇ ਤੈਂ ਕੁੱਝ ਬੋਲਣਾ ਹੈ ਤਾਂ ਮੈਨੂੰ ਉੱਤਰ ਦੇਹ,
ਬੋਲ, ਕਿਉਂ ਜੋ ਮੈਂ ਤੈਨੂੰ ਧਰਮੀ ਠਹਿਰਾਉਣਾ
ਚਾਹੁੰਦਾ ਹਾਂ।
33ਜੇ ਨਹੀਂ ਤਾਂ ਤੂੰ ਮੇਰੀ ਸੁਣ, ਚੁੱਪ ਵੱਟ,
ਮੈਂ ਤੈਨੂੰ ਬੁੱਧ ਸਿਖਾਵਾਂਗਾ! ।।
Currently Selected:
ਅੱਯੂਬ 33: PUNOVBSI
Highlight
Share
Copy

Want to have your highlights saved across all your devices? Sign up or sign in
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.