YouVersion Logo
Search Icon

ਅੱਯੂਬ 20

20
ਸੋਫਰ: - ਦੁਸ਼ਟਾਂ ਦੀ ਸਜ਼ਾ
1ਤਦ ਸੋਫ਼ਰ ਨਅਮਾਤੀ ਨੇ ਉੱਤਰ ਦੇ ਕੇ ਆਖਿਆ,
2ਤਦੇ ਮੇਰੇ ਸੋਚ ਮੈਨੂੰ ਜੁਆਬ ਦਿੰਦੇ ਹਨ,
ਮੇਰੇ ਅੰਦਰ ਦੇ ਛੋਹਲਾਪਣ ਦੇ ਕਾਰਨ।
3ਮੈਂ ਉਹ ਝਿੜਕੀ ਸੁਣਦਾ ਜੋ ਮੈਨੂੰ ਸ਼ਰਮਿੰਦਾ ਕਰਦੀ
ਹੈ,
ਅਤੇ ਮੇਰਾ ਆਤਮਾ ਮੇਰੀ ਬੁੱਧੀ ਨਾਲ ਮੈਨੂੰ ਉੱਤਰ ਦਿੰਦਾ
ਹੈ।।
4ਕੀ ਤੂੰ ਏਹ ਮੁੱਢ ਤੋਂ ਨਹੀਂ ਜਾਣਦਾ,
ਜਦ ਤੋਂ ਆਦਮੀ ਧਰਤੀ ਉੱਤੇ ਰੱਖਿਆ ਗਿਆ,
5ਭਈ ਦੁਸ਼ਟਾਂ ਦਾ ਜੈਕਾਰਾ ਥੋੜੇ ਚਿਰ ਲਈ ਹੈ,
ਅਤੇ ਕੁਧਰਮੀਆਂ ਦਾ ਅਨੰਦ ਇੱਕ ਪਲਕ ਦਾ ਹੈ?
6ਜੇ ਉਹ ਦੀ ਉਚਿਆਈ ਅਕਾਸ਼ ਤੀਕ ਵੀ ਪੁੱਜੇ,
ਅਤੇ ਉਹ ਦਾ ਸਿਰ ਬੱਦਲਾਂ ਨੂੰ ਜਾ ਲੱਗੇ,
7ਤਾਂ ਵੀ ਉਹ ਆਪਣੇ ਬਿਸ਼ਟੇ ਵਾਂਙੁ ਸਦਾ ਲਈ ਨਾਸ਼
ਹੋ ਜਾਏਗਾ,
ਉਹ ਦੇ ਵੇਖਣ ਵਾਲੇ ਆਖਣਗੇ, ਉਹ ਕਿੱਥੇ ਹੈ?
8ਉਹ ਸੁਫ਼ਨੇ ਵਾਂਙੁ ਉੱਡ ਜਾਏਗਾ, ਅਤੇ ਲੱਭੇਗਾ ਨਾ,
ਅਤੇ ਰਾਤ ਦੀ ਦਰਿਸ਼ਟੀ ਵਾਂਙੁ ਉਹ ਭੱਜ ਜਾਏਗਾ।
9ਅੱਖ ਨੇ ਉਹ ਨੂੰ ਝਾਕਿਆ ਪਰ ਫੇਰ ਨਹੀਂ ਝਾਕੇਗੀ,
ਅਤੇ ਉਹ ਦੀ ਥਾਂ ਉਹ ਨੂੰ ਫੇਰ ਨਾ ਵੇਖੇਗੀ,
10ਉਹ ਦੇ ਬੱਚੇ ਗ਼ਰੀਬਾਂ ਤੋਂ ਮਦਦ ਮੰਗਣਗੇ,
ਅਤੇ ਉਹ ਦੇ ਹੀ ਹੱਥ ਉਹ ਦਾ ਮਾਲ ਧਨ ਮੋੜਨਗੇ।
11ਉਹ ਦੀਆਂ ਹੱਡੀਆਂ ਜੁਆਨੀ ਦੇ ਬਲ ਨਾਲ ਭਰੀਆਂ
ਹੋਈਆਂ ਤਾਂ ਹਨ,
ਪਰ ਉਹ ਉਸ ਦੇ ਨਾਲ ਖਾਕ ਵਿੱਚ ਜਾ ਲੇਟੇਗੀ।
12ਭਾਵੇਂ ਬੁਰਿਆਈ ਉਹ ਦੇ ਮੂੰਹ ਵਿੱਚ ਮਿੱਠੀ ਲਗੇ,
ਅਤੇ ਉਹ ਆਪਣੀ ਜੀਭ ਦੇ ਹੇਠ ਉਹ ਨੂੰ ਲੁਕਾਵੇ,-
13ਭਾਵੇਂ ਉਹ ਉਸ ਨੂੰ ਬਚਾ ਰੱਖੇ ਅਤੇ ਛੱਡੇ ਨਾ,
ਅਤੇ ਆਪਣੇ ਸੰਘ ਵਿੱਚ ਦਬਾ ਰੱਖੇ,
14ਤਾਂ ਵੀ ਉਹ ਦੀ ਰੋਟੀ ਉਹ ਦੀਆਂ ਆਂਦਰਾਂ ਵਿੱਚ
ਬਦਲ ਜਾਂਦੀ ਹੈ,
ਉਹ ਉਹ ਦੇ ਅੰਦਰ ਸੱਪਾਂ ਦਾ ਜਹਿਰ ਹੋ ਜਾਂਦਾ ਹੈ।
15ਉਹ ਦੌਲਤ ਨੂੰ ਨਿਗਲ ਤਾਂ ਗਿਆ ਪਰ ਉਹ ਨੂੰ
ਫਿਰ ਉਗਲੱਛੇਗਾ,
ਪਰਮੇਸ਼ੁਰ ਉਹ ਨੂੰ ਉਹ ਦੇ ਪੇਟੋਂ ਕੱਢ ਲਏਗਾ।
16ਉਹ ਨਾਗਾਂ ਦਾ ਸਿਰ ਚੂਸੇਗਾ,
ਸੱਪ ਦਾ ਡੰਗ ਉਹ ਨੂੰ ਮਾਰ ਸਿੱਟੇਗਾ!
17ਉਹ ਨਦੀਆਂ ਉੱਤੇ ਨਾ ਵੇਖੇਗਾ,
ਸ਼ਹਿਤ ਤੇ ਦਹੀਂ ਦੇ ਵਗਦੇ ਹੜ੍ਹਾਂ ਉੱਤੇ।
18ਉਹ ਆਪਣੀ ਕਸ਼ਟ ਦੀ ਕਮਾਈ ਨੂੰ ਮੋੜ ਦੇਗਾ ਪਰ
ਆਪ ਨਿਗਲੇਗਾ ਨਹੀਂ,
ਉਹ ਆਪਣੇ ਲੈਣ ਦੇਣ ਦੇ ਲਾਭ ਦੇ ਅਨੁਸਾਰ ਖੁਸ਼ੀ
ਨਾ ਮਨਾਏਗਾ,
19ਕਿਉਂ ਨੇ ਉਹ ਨੇ ਗ਼ਰੀਬਾਂ ਨੂੰ ਦਬਾਇਆ ਤੇ ਤਿਆਗ
ਦਿੱਤਾ,
ਉਹ ਦੇ ਇੱਕ ਘਰ ਨੂੰ ਖੋਹ ਲਿਆ ਪਰ ਉਹ ਨੂੰ ਨਾ
ਉਸਾਰੇਗਾ
20ਏਸ ਲਈ ਭਈ ਉਹ ਨੇ ਆਪਣੇ ਅੰਦਰ ਕੋਈ ਸ਼ਾਂਤੀ
ਨਾ ਜਾਣੀ,
ਉਹ ਆਪਣੀਆਂ ਮਨ ਭਾਉਂਣੀਆਂ ਚੀਜ਼ਾਂ ਨਾ
ਬਚਾਵੇਗਾ।
21ਉਹ ਦੇ ਖਾ ਲੈਣ ਤੋਂ ਕੁੱਝ ਬਾਕੀ ਨਾ ਰਿਹਾ,
ਏਸ ਕਾਰਨ ਉਹ ਦੀ ਖ਼ੁਸ਼ਹਾਲੀ ਬਣੀ ਨਾ ਰਹੇਗੀ।
22ਉਹ ਆਪਣੀ ਭਰਪੂਰੀ ਦੀ ਵਾਫਰੀ ਵਿੱਚ ਵੀ ਲੋੜਵੰਦ
ਰਹੇਗਾ,
ਹਰ ਦੁਖਿਆਰੇ ਦਾ ਹੱਥ ਉਹ ਦੇ ਉੱਤੇ ਆਏਗਾ।
23ਜਦ ਉਹ ਆਪਣਾ ਪੇਟ ਭਰਨ ਨੂੰ ਹੋਵੇ,
ਪਰਮੇਸ਼ੁਰ#20:23 ਇਬਰ., ਉਹ । ਆਪਣਾ ਤੇਜ ਕ੍ਰੋਧ ਉਸ ਉੱਤੇ ਘੱਲੇਗਾ
ਅਤੇ ਉਹ ਦੇ ਰੋਟੀ ਖਾਣ ਦੇ ਵੇਲੇ#20:23 ਅਥਵਾ, ਉਹ ਦੀ ਰੋਟੀ ਲਈ । ਉਹ ਦੇ ਉੱਤੇ
ਵਰ੍ਹਾਏਗਾ।
24ਉਹ ਲੋਹੇ ਦੇ ਹਥਿਆਰ ਤੋਂ ਨੱਠੇਗਾ,
ਪਿੱਤਲ ਦਾ ਧਣੁਖ ਉਹ ਨੂੰ ਵਿੰਨ੍ਹ ਸਿੱਟੇਗਾ,
25ਉਹ ਉਸ ਤੀਰ ਨੂੰ ਬਾਹਰ ਖਿੱਚਦਾ ਅਤੇ ਉਹ ਉਸ
ਦੇ ਸਰੀਰ ਵਿੱਚੋਂ ਬਾਹਰ ਆਉਂਦਾ ਹੈ,
ਉਹ ਦੀ ਚਮਕਦੀ ਹੋਈ ਨੋਕ ਉਹ ਦੇ ਪਿੱਤੇ ਤੋਂ
ਨਿੱਕਲਦੀ,
ਅਤੇ ਹੌਲ ਉਹ ਦੇ ਉੱਤੇ ਆ ਪੈਂਦਾ ਹੈ!
26ਸਾਰਾ ਅਨ੍ਹੇਰਾ ਉਹ ਦੇ ਖ਼ਜ਼ਾਨਿਆਂ ਲਈ ਇਕੱਠਾ ਹੈ,
ਅਣਸੁਲਗੀ ਅੱਗ ਉਹ ਨੂੰ ਭਸਮ ਕਰੇਗੀ,
ਜੋ ਕੁੱਝ ਉਹ ਦੇ ਤੰਬੂ ਵਿੱਚ ਬਾਕੀ ਹੈ ਉਹ ਭੱਖ
ਲਏਗੀ!
27ਅਕਾਸ਼ ਉਹ ਦੀ ਬਦੀ ਨੂੰ ਪਰਗਟ ਕਰੇਗਾ,
ਅਤੇ ਧਰਤੀ ਉਹ ਦੇ ਵਿਰੁੱਧ ਖੜ੍ਹੀ ਹੋਵੇਗੀ।
28ਉਹ ਦੇ ਘਰ ਦਾ ਮਾਲ ਰੁੜ੍ਹ ਜਾਏਗਾ,
ਉਹ ਦੇ ਕ੍ਰੋਧ ਦੇ ਦਿਨ ਵਿੱਚ ਓਹ ਵਗ ਜਾਏਗਾ, -
29ਏਹ ਪਰਮੇਸ਼ੁਰ ਵੱਲੋਂ ਦੁਸ਼ਟ ਆਦਮੀ ਦਾ ਹਿੱਸਾ ਹੈ,
ਏਹ ਪਰਮੇਸ਼ੁਰ ਵੱਲੋਂ ਉਹ ਦੀ ਮੁਕੱਰਰ ਹੋਈ ਮਿਰਾਸ ਹੈ!।।

Currently Selected:

ਅੱਯੂਬ 20: PUNOVBSI

Highlight

Share

Copy

None

Want to have your highlights saved across all your devices? Sign up or sign in

Videos for ਅੱਯੂਬ 20