YouVersion Logo
Search Icon

ਅੱਯੂਬ 19

19
ਅੱਯੂਬ ਆਪਣਾ ਬੁਰਾ ਹਾਲ ਤੇ ਆਪਣੀ ਪੱਕੀ ਨਿਹਚਾ ਦੱਸਦਾ ਹੈ
1ਤਾਂ ਅੱਯੂਬ ਨੇ ਉੱਤਰ ਦੇ ਕੇ ਆਖਿਆ,
2ਤੁਸੀਂ ਕਦ ਤੀਕ ਮੇਰੀ ਜਾਨ ਨੂੰ ਸਤਾਓਗੇ,
ਅਤੇ ਮੈਨੂੰ ਗੱਲਾਂ ਨਾਲ ਚੁਰ ਚਾਰ ਕਰੋਗੇ?
3ਹੁਣ ਦਸ ਵਾਰ ਤੁਸੀਂ ਮੈਨੂੰ ਲੱਜਿਆਵਾਨ ਕੀਤਾ,
ਤੁਸੀਂ ਸ਼ਰਮ ਨਹੀਂ ਖਾਂਦੇ ਜੋ ਤੁਸੀਂ ਮੇਰੇ ਨਾਲ ਸਖਤੀ
ਕਰਦੇ ਹੋ?
4ਸੱਚ ਮੰਨੋ ਭਈ ਮੈਥੋਂ ਭੁੱਲ ਹੋਈ,
ਮੇਰੀ ਭੁੱਲ ਮੇਰੇ ਨਾਲ ਹੀ ਰਹਿੰਦੀ ਹੈ।
5ਜੇ ਤੁਸੀਂ ਸੱਚ ਮੁੱਚ ਮੇਰੇ ਵਿਰੁੱਧ ਆਪਣੇ ਆਪ ਨੂੰ
ਵਡਿਆਉਂਦੇ ਹੋ,
ਅਤੇ ਮੇਰੇ ਉੱਤੇ ਹਰਫ਼ ਲਾ ਕੇ ਬਹਿਸ ਕਰਦੇ ਹੋ,
6ਤਾਂ ਹੁਣ ਜਾਣ ਲਓ ਭਈ ਪਰਮੇਸ਼ੁਰ ਹੀ ਨੇ ਮੈਨੂੰ
ਨਿਵਾਇਆ,
ਅਤੇ ਮੈਨੂੰ ਆਪਣੇ ਜਾਲ ਵਿੱਚ ਫਸਾਇਆ ਹੈ।।
7ਵੋਖੋ, ਮੈਂ ਪੁਕਾਰਦਾ ਹਾਂ, “ਜ਼ੁਲਮ, ਜ਼ੁਲਮ!” ਪਰ
ਮੈਨੂੰ ਉੱਤਰ ਕੋਈ ਨਹੀਂ,
ਮੈਂ ਦੁਹਾਈ ਦਿੰਦਾ ਹਾਂ ਪਰ ਨਿਆਉਂ ਨਹੀਂ!
8ਉਹ ਨੇ ਮੇਰੇ ਰਾਹ ਨੂੰ ਬੰਦ ਕੀਤਾ ਭਈ ਮੈਂ ਲੰਘ ਨਾ
ਸੱਕਾਂ,
ਅਤੇ ਮੇਰੇ ਰਸਤਿਆਂ ਨੂੰ ਅਨ੍ਹੇਰ ਕਰ ਦਿੱਤਾ ਹੈ।
9ਉਹ ਨੇ ਮੇਰਾ ਪਰਤਾਪ ਮੇਰੇ ਉੱਤੋਂ ਲਾਹ ਲਿਆ,
ਅਤੇ ਮੇਰੇ ਸਿਰ ਦਾ ਮੁਕਟ ਲੈ ਲਿਆ ਹੈ।
10ਉਹ ਨੇ ਮੈਨੂੰ ਚੌਹਾਂ ਪਾਸਿਆਂ ਤੋਂ ਤੋੜ ਸੁੱਟਿਆ ਅਤੇ ਮੈਂ
ਤਾਂ ਚੱਲਦਾ ਹੋਇਆ,
ਅਤੇ ਮੇਰੇ ਵਿਸਵਾਸ ਨੂੰ ਰੁੱਖ ਵਾਂਙੁ ਪੁੱਟਿਆ ਹੈ।
11ਉਹ ਨੇ ਆਪਣੇ ਕ੍ਰੋਧ ਨੂੰ ਮੇਰੇ ਉੱਤੇ ਭੜਕਾਇਆ ਹੈ,
ਅਤੇ ਮੈਨੂੰ ਆਪਣੇ ਵਿਰੋਧੀਆਂ ਵਿੱਚ ਗਿਣ ਲਿਆ ਹੈ!
12ਉਹ ਦੇ ਜੱਥੇ ਇਕੱਠੇ ਹੋ ਕੇ ਆਉਂਦੇ,
ਅਤੇ ਮੇਰੇ ਵਿਰੁੱਧ ਆਪਣਾ ਰਾਹ ਤਿਆਰ ਕਰਦੇ ਹਨ,
ਅਤੇ ਮੇਰੇ ਤੰਬੂ ਦੇ ਆਲੇ ਦੁਆਲੇ ਡੇਰੇ ਲਾਉਂਦੇ ਹਨ।
13ਉਹ ਨੇ ਮੇਰੇ ਭਰਾ ਮੈਥੋਂ ਦੂਰ ਕਰ ਦਿੱਤੇ,
ਅਤੇ ਮੇਰੇ ਜਾਣ ਪਛਾਣ ਮੈਥੋਂ ਬਿਲਕੁਲ ਬਿਗਾਨੇ ਹੋ
ਗਏ।।
14ਮੇਰੇ ਅੰਗ ਸਾਕ ਕੰਮ ਨਾ ਆਏ,
ਅਤੇ ਮੇਰੇ ਜਾਣ ਪਛਾਣ ਮੈਨੂੰ ਭੁੱਲ ਗਏ।
15ਮੇਰੇ ਘਰ ਦੇ ਰਹਿਣ ਵਾਲੇ ਸਗੋਂ ਮੇਰੀਆਂ ਗੋਲੀਆਂ
ਵੀ ਮੈਨੂੰ ਓਪਰਾ ਗਿਣਦੇ ਹਨ,
ਉਨ੍ਹਾਂ ਦੀ ਨਿਗਾਹ ਵਿੱਚ ਮੈਂ ਪਰਦੇਸ਼ੀ ਹਾਂ।
16ਮੈਂ ਆਪਣੇ ਨੌਕਰ ਨੂੰ ਬੁਲਾਉਂਦਾ ਪਰ ਉਹ ਜਵਾਬ
ਨਹੀਂ ਦਿੰਦਾ,
ਮੈਨੂੰ ਆਪਣੇ ਮੂੰਹ ਨਾਲ ਉਹ ਦੀ ਮਿਨੰਤ ਕਰਨੀ
ਪੈਦੀ ਹੈ।
17ਮੇਰਾ ਸਾਹ ਮੇਰੀ ਤੀਵੀਂ ਲਈ ਘਿਣਾਉਣਾ ਹੈ,
ਅਤੇ ਮੇਰੀ ਅਰਜੋਈ ਮੇਰੀ ਮਾਂ ਦੇ ਬੱਚਿਆਂ ਲਈ!
18ਮੁੰਡੇ ਵੀ ਮੈਨੂੰ ਤੁੱਛ ਜਾਣਦੇ ਹਨ,
ਜੇ ਮੈਂ ਉੱਠਾਂ ਤਾਂ ਓਹ ਮੇਰੇ ਉੱਤੇ ਬੋਲੀਆਂ ਮਾਰਦੇ
ਹਨ!
19ਮੇਰੇ ਸਾਰੇ ਬੁੱਕਲ ਦੇ ਯਾਰ ਮੈਥੋਂ ਸੂਗਦੇ ਹਨ,
ਅਤੇ ਮੇਰੇ ਪਿਆਰੇ ਮੈਥੋਂ ਫਿਰ ਗਏ ਹਨ।
20ਮੇਰੀਆਂ ਹੱਡੀਆਂ ਮੇਰੀ ਖੱਲ ਅਤੇ ਮੇਰੇ ਮਾਸ ਵਿੱਚ
ਸੁੰਗੜ ਗਈਆਂ ਹਨ,
ਅਤੇ ਮੈਂ ਆਪਣੇ ਦੰਦਾਂ ਦੀ ਖੱਲ ਨਾਲ ਬਚ
ਗਿਆ#19:20 ਅਰਥਾਤ, ਮਰ ਮਰ ਕੇ ਬਚ ਗਿਆ ।!
21ਹੇ ਮੇਰੇ ਮਿੱਤਰੋ, ਮੇਰੇ ਉੱਤੇ ਤਰਸ ਖਾਓ, ਤਰਸ ਖਾਓ,
ਕਿਉਂ ਜੋ ਪਰਮੇਸ਼ੁਰ ਦੇ ਹੱਥ ਨੇ ਮੈਨੂੰ ਛੋਹਿਆ ਹੈ!
22ਤੁਸੀਂ ਪਰਮੇਸ਼ੁਰ ਵਾਂਙੁ ਕਿਉਂ ਮੇਰੇ ਪਿੱਛੇ ਪਏ ਹੋ?
ਅਤੇ ਮੇਰੇ ਮਾਸ ਤੇ ਕਿਉਂ ਬੱਸ ਨਹੀਂ ਕਰਦੇ?।।
23ਕਾਸ਼ ਕਿ ਹੁਣ ਮੇਰੀਆਂ ਗੱਲਾਂ ਲਿਖੀਆਂ ਜਾਂਦੀਆਂ!
ਕਾਸ਼ ਕਿ ਪੋਥੀ ਵਿੱਚ ਉਨ੍ਹਾਂ ਦੀ ਲਿਖਤ ਹੁੰਦੀ,
24ਕਿ ਓਹ ਲੋਹੇ ਦੀ ਲਿਖਣ ਨਾਲ ਤੇ ਸਿੱਕੇ ਨਾਲ,
ਸਦਾ ਲਈ ਚਟਾਨ ਵਿੱਚ ਉੱਕਰੀਆਂ ਜਾਂਦੀਆਂ!
25ਮੈਂ ਤਾਂ ਜਾਣਦਾ ਹਾਂ ਭਈ ਮੇਰਾ ਨਿਸਤਾਰਾ ਦੇਣ ਵਾਲਾ
ਜੀਉਂਦਾ ਹੈ,
ਅਤੇ ਓੜਕ ਨੂੰ ਉਹ ਖ਼ਾਕ ਉੱਤੇ ਖੜਾ ਹੋਵੇਗਾ,
26ਅਤੇ ਆਪਣੇ ਇਸ ਖੱਲ ਦੇ ਨਾਸ ਹੋਣ ਦੇ ਮਗਰੋਂ
ਮੈਂ ਆਪਣੇ ਮਾਸ ਤੋਂ ਬਿਨਾ ਪਰਮੇਸ਼ੁਰ ਨੂੰ ਵੇਖਾਂਗਾ,
27ਜਿਹ ਨੂੰ ਮੈਂ ਆਪਣੀ ਵੱਲ ਵੇਖਾਂਗਾ,
ਅਤੇ ਮੇਰੀਆਂ ਅੱਖਾਂ ਵੇਖਣਗੀਆਂ, ਕਿ ਉਹ ਗੈਰ
ਨਹੀਂ,-
ਮੇਰੇ ਗੁਰਦੇ ਮੇਰੇ ਵਿੱਚੋਂ ਨਾਸ ਹੋ ਗਏ!
28ਜੇ ਤੁਸੀਂ ਆਖੋ ਭਈ ਕਿੱਦਾਂ ਅਸੀਂ ਉਹ ਦੇ ਪਿੱਛੇ
ਪਵਾਂਗੇ!
ਭਾਵੇਂ ਈ ਮੁੱਢ ਦੀ ਗੱਲ ਮੇਰੇ ਵਿੱਚ ਪਾਈ ਜਾਵੇ,-
29ਤਾਂ ਤੁਸੀਂ ਤਲਵਾਰ ਦੀ ਧਾਰ ਤੋਂ ਡਰੋ,
ਕਿਉਂ ਜੋ ਕਹਿਰ ਤਲਵਾਰ ਦੇ ਡੰਨਾਂ ਜੋਗ ਹੈ,
ਤਾਂ ਜੋ ਤੁਸੀਂ ਜਾਣ ਲਓ ਭਈ ਅਦਾਲਤ ਹੁੰਦੀ#19:29 ਅਥਵਾ, ਸਰਬ ਸ਼ਕਤੀਮਾਨ ।
ਹੈ!

Currently Selected:

ਅੱਯੂਬ 19: PUNOVBSI

Highlight

Share

Copy

None

Want to have your highlights saved across all your devices? Sign up or sign in

Videos for ਅੱਯੂਬ 19