ਯਸਾਯਾਹ 47
47
ਬਾਬਲ ਦਾ ਨਿਆਉਂ
1ਹੇ ਬਾਬਲ ਦੀਏ ਕੁਆਰੀਏ ਧੀਏ,
ਹੇਠਾਂ ਆ ਅਤੇ ਖ਼ਾਕ ਵਿੱਚ ਬੈਠ!
ਹੇ ਕਸਦੀਆਂ ਦੀਏ ਧੀਏ,
ਸਿੰਘਾਸਣ ਬਿਨਾ ਭੁਞੇਂ ਬੈਠ,
ਕਿਉਂ ਜੋ ਤੂੰ ਅੱਗੇ ਨੂੰ ਸੋਹਲ ਅਤੇ ਕੋਮਲ ਨਾ
ਸਦਾਵੇਂਗੀ!
2ਚੱਕੀ ਲੈ ਅਤੇ ਆਟਾ ਪੀਹ,
ਆਪਣਾ ਬੁਰਕਾ ਲਾਹ, ਘੱਗਰਾ ਉਤਾਰ,
ਲੱਤਾਂ ਨੰਗੀਆਂ ਕਰ, ਨਦੀਆਂ ਤੋਂ ਲੰਘ!
3ਤੇਰਾ ਨੰਗੇਜ ਉਘਾੜਿਆ ਜਾਵੇਗਾ, ਸਗੋਂ ਤੇਰੀ ਲਾਜ
ਦਿੱਸੇਗੀ,
ਮੈਂ ਬਦਲਾ ਲਵਾਂਗਾ, ਮੈਂ ਕਿਸੇ ਆਦਮੀ ਦਾ ਪੱਖ
ਨਹੀਂ ਕਰਾਂਗਾ।
4ਸਾਡੇ ਛੁਟਕਾਰਾ ਦੇਣ ਵਾਲੇ ਦਾ ਨਾਮ
ਸੈਨਾਂ ਦਾ ਯਹੋਵਾਹ ਅਤੇ ਇਸਰਾਏਲ ਦਾ ਪਵਿੱਤਰ
ਪੁਰਖ ਹੈ।
5ਹੇ ਕਸਦੀਆਂ ਦੀਏ ਧੀਏ, ਚੁੱਪ ਕਰ ਕੇ ਬੈਠ!
ਅਤੇ ਅਨ੍ਹੇਰੇ ਵਿੱਚ ਜਾ ਪਓ,
ਕਿਉਂ ਜੋ ਤੂੰ ਅੱਗੇ ਨੂੰ ਪਾਤਸ਼ਾਹੀਆਂ ਦੀ ਮਲਕਾ ਨਾ
ਸਦਾਵੇਂਗੀ!।।
6ਮੈਂ ਆਪਣੀ ਪਰਜਾ ਉੱਤੇ ਗੱਸੇ ਹੋਇਆ,
ਮੈਂ ਆਪਣੀ ਮੀਰਾਸ ਨੂੰ ਭਰਿਸ਼ਟ ਕਰ ਕੇ ਤੇਰੇ ਹੱਥ ਦੇ
ਦਿੱਤਾ,
ਤੈਂ ਓਹਨਾਂ ਉੱਤੇ ਰਹਮ ਨਹੀਂ ਕੀਤਾ,
ਤੈਂ ਬੁਢਿਆਂ ਉੱਤੇ ਆਪਣਾ ਜੂਲਾ ਬਹੁਤ ਭਾਰੀ
ਕੀਤਾ।
7ਤੈਂ ਆਖਿਆ, ਮੈਂ ਸਦਾ ਲਈ ਮਲਕਾ ਰਹਾਂਗੀ!
ਐਥੋਂ ਤੀਕ ਕਿ ਤੈਂ ਇਨ੍ਹਾਂ ਗੱਲਾਂ ਨੂੰ ਮਨ ਉੱਤੇ ਨਹੀਂ
ਰੱਖਿਆ,
ਨਾ ਇਨ੍ਹਾਂ ਦੇ ਉੜਕ ਦਾ ਚੇਤਾ ਰੱਖਿਆ।।
8ਹੁਣ ਤੂੰ ਏਹ ਸੁਣ ਲੈ, ਹੇ ਮੌਜਣੇ!
ਜਿਹੜੀ ਨਿਚਿੰਤ ਬਹਿੰਦੀ ਹੈਂ,
ਅਤੇ ਆਪਣੇ ਦਿਲ ਵਿੱਚ ਆਖਦੀ ਹੈਂ,
ਮੈਂ ਹੀ ਹਾਂ ਅਤੇ ਮੈਥੋਂ ਬਿਨਾ ਹੋਰ ਕੋਈ ਨਹੀਂ!
ਮੈਂ ਵਿਧਵਾ ਹੋ ਕੇ ਨਾ ਬੈਠਾਂਗੀ, ਮੈਂ ਬੱਚਿਆਂ ਦਾ ਸੱਲ
ਨਾ ਜਾਣਾਂਗੀ।
9ਪਰ ਏਹ ਦੋਵੇਂ ਗੱਲਾਂ ਤੇਰੇ ਉੱਤੇ ਆ ਪੈਣਗੀਆਂ,
ਇੱਕੇ ਦਿਨ ਇੱਕ ਪਲ ਵਿੱਚ ਬੱਚਿਆਂ ਦਾ ਸੱਲ ਤੇ
ਰੰਡੇਪਾ!
ਓਹ ਪੂਰੇ ਮਾਪ ਦੇ ਅਨੁਸਾਰ ਤੇਰੇ ਉੱਤੇ ਆ ਪੈਣਗੇ,
ਭਾਵੇਂ ਤੇਰੀ ਜਾਦੂਗਰੀ ਵੱਧ ਅਤੇ ਤੇਰੀ ਝਾੜਾ ਫੂੰਕੀ
ਬਹੁਤ ਵਾਫਰ ਹੋਵੇ।।
10ਤੈਂ ਆਪਣੀ ਬਦੀ ਉੱਤੇ ਭਰੋਸਾ ਰੱਖਿਆ,
ਤੈਂ ਆਖਿਆ, ਕੋਈ ਮੈਨੂੰ ਵੇਖਦਾ ਨਹੀਂ,
ਤੇਰੀ ਬੁੱਧ ਅਤੇ ਤੇਰੇ ਗਿਆਨ ਨੇ ਤੈਨੂੰ ਕੁਰਾਹੇ ਪਾਇਆ,
ਤੈਂ ਆਪਣੇ ਮਨ ਵਿੱਚ ਆਖਿਆ ਸੀ,
ਮੈਂ ਹੀ ਹਾਂ ਅਰ ਮੈਥੋਂ ਬਿਨਾ ਹੋਰ ਕੋਈ ਨਹੀਂ!
11ਬਿਪਤਾ ਤੇਰੇ ਉੱਤੇ ਆ ਪਵੇਗੀ,
ਤੂੰ ਇਹ ਦੇ ਜੰਤਰ ਮੰਤਰ ਨੂੰ ਨਹੀਂ ਜਾਣੇਂਗੀ,
ਬਰਬਾਦੀ ਤੇਰੇ ਉੱਤੇ ਡਿੱਗੇਗੀ,
ਤੂੰ ਉਹ ਨੂੰ ਹਟਾ ਨਹੀਂ ਸਕੇਂਗੀ,
ਤਬਾਹੀ ਅਚਾਣਕ ਤੇਰੇ ਉੱਤੇ ਆਵੇਗੀ,
ਜਿਹ ਨੂੰ ਤੂੰ ਨਹੀਂ ਜਾਣਦੀ।।
12ਤੂੰ ਆਪਣੀਆਂ ਝਾੜਾ ਫੂੰਕੀਆਂ ਵਿੱਚ,
ਅਤੇ ਆਪਣੀਆਂ ਜਾਦੂਗਰੀਆਂ ਦੇ ਵਾਧੇ ਵਿੱਚ
ਕਾਇਮ ਰਹੁ,
ਜਿਨ੍ਹਾਂ ਵਿੱਚ ਤੈਂ ਆਪਣੀ ਜੁਆਨੀ ਤੋਂ ਮਿਹਨਤ
ਕੀਤੀ,
ਸ਼ਾਇਤ ਤੈਨੂੰ ਲਾਭ ਹੋ ਸੱਕੇ, ਸ਼ਾਇਤ ਤੂੰ ਭਿਆਣਕ
ਹੋ ਜਾਵੇਂ!
13ਤੂੰ ਆਪਣੀਆਂ ਬਹੁਤੀਆਂ ਸਲਾਹਾਂ ਨਾਲ ਥੱਕ ਗਈ,
ਅਕਾਸ਼ ਦੇ ਵੰਡਣ ਵਾਲੇ, ਤਾਰਿਆਂ ਦੇ ਵੇਖਣ ਵਾਲੇ,
ਨਵੇਂ ਚੰਦ ਦੇ ਟੇਵੇ ਲਾਉਣ ਵਾਲੇ,
ਓਹ ਖਲੋ ਜਾਣ ਅਤੇ ਤੈਨੂੰ ਬਚਾਉਣ,
ਉਨ੍ਹਾਂ ਗੱਲਾਂ ਤੋਂ ਜਿਹੜੀਆਂ ਤੇਰੇ ਉੱਤੇ ਬੀਤਣਗੀਆਂ!
14ਵੇਖੋ, ਓਹ ਭੋਹ ਵਾਂਙੁ ਹੋਣਗੇ, ਅੱਗ ਓਹਨਾਂ ਨੂੰ
ਸਾੜੇਗੀ,
ਓਹ ਆਪਣੇ ਆਪ ਨੂੰ ਲੰਬ ਦੇ ਜ਼ੋਰ ਤੋਂ ਨਹੀਂ ਛੁਡਾ
ਸੱਕਣਗੇ,
ਏਹ ਸੇਕਣ ਲਈ ਕੋਲੇ ਨਹੀਂ ਹੋਣਗੇ,
ਨਾ ਨੇੜੇ ਬੈਠਣ ਲਈ ਅੱਗ!
15ਓਹ ਤੇਰੇ ਲਈ ਐਉਂ ਹੋਣਗੇ,
ਜਿਨ੍ਹਾਂ ਨਾਲ ਤੈਂ ਮਿਹਨਤ ਕੀਤੀ,
ਜਿਹੜੇ ਤੇਰੇ ਨਾਲ ਤੇਰੀ ਜੁਆਨੀ ਤੋਂ ਬੁਪਾਰ ਕਰਦੇ
ਸਨ,
ਓਹ ਸਭ ਆਪਣੇ ਆਪਣੇ ਥਾਵਾਂ ਨੂੰ ਖਿਸਕ
ਜਾਣਗੇ,
ਤੈਨੂੰ ਬਚਾਉਣ ਵਾਲਾ ਕੋਈ ਨਹੀਂ ਹੋਵੇਗਾ।।
Currently Selected:
ਯਸਾਯਾਹ 47: PUNOVBSI
Highlight
Share
Copy
Want to have your highlights saved across all your devices? Sign up or sign in
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.