YouVersion Logo
Search Icon

ਯਸਾਯਾਹ 33

33
ਸੀਯੋਨ ਦੇ ਦੁਖ ਪਿੱਛੋਂ ਉਹ ਦਾ ਜਲਾਲੀ ਹਾਲ
1ਹਾਇ ਲੁਟੇਰਿਆ ਤੇਰੇ ਉੱਤੇ, ਤੂੰ ਜੋ ਲੁੱਟਿਆ ਨਹੀਂ
ਗਿਆ!
ਅਤੇ ਠੱਗਾ ਤੇਰੇ ਉੱਤੇ ਜਿਹ ਨੂੰ ਓਹਨਾਂ ਨੇ ਨਹੀਂ
ਠੱਗਿਆ!
ਜਦ ਤੂੰ ਲੁੱਟ ਚੁੱਕਿਆ, ਤਾਂ ਲੁੱਟਿਆ ਜਾਵੇਂਗਾ
ਜਦ ਤੂੰ ਠਗ ਹਟਿਆ ਤਾਂ ਓਹ ਤੈਨੂੰ ਠੱਗਣਗੇ!
2ਹੇ ਯਹੋਵਾਹ, ਸਾਡੇ ਉੱਤੇ ਕਿਰਪਾ ਕਰ!
ਅਸੀਂ ਤੈਨੂੰ ਉਡੀਕਦੇ ਹਾਂ,
ਹਰ ਸਵੇਰ ਨੂੰ ਸਾਡੀ#33:2 ਇਬਰ., ਉਨ੍ਹਾਂ ਦੀ । ਭੁਜਾ ਹੋ,
ਨਾਲੇ ਦੁਖ ਦੇ ਵੇਲੇ ਸਾਡਾ ਬਚਾਓ।
3ਹੰਗਾਮੇ ਦੇ ਰੌਲੇ ਨਾਲ ਲੋਕ ਭੱਜ ਗਏ,
ਤੇਰੇ ਉੱਠਦਿਆਂ ਹੀ ਕੌਮਾਂ ਛਿੰਨ ਭਿੰਨ ਹੋ ਗਈਆਂ।
ਜਿਵੇਂ ਸਲਾ ਇਕੱਠਾ ਕਰਦੀ ਹੈ,
4ਤੁਹਾਡੀ ਲੁੱਟ ਇਕੱਠੀ ਕੀਤੀ ਜਾਵੇਗੀ,
ਜਿਵੇਂ ਟਿੱਡੇ ਟੱਪਦੇ ਹਨ, ਓਹ ਉਸ ਉੱਤੇ ਟੱਪਣਗੇ।।
5ਯਹੋਵਾਹ ਮਹਾਨ ਹੈ, ਉਹ ਉੱਚਿਆਈ ਉੱਤੇ ਜੋ
ਵੱਸਦਾ ਹੈ,
ਉਹ ਸੀਯੋਨ ਨੂੰ ਇਨਸਾਫ਼ ਅਰ ਧਰਮ ਨਾਲ ਭਰ
ਦੇਵੇਗਾ।
6ਤੇਰੇ ਸਮੇਂ ਵਿੱਚ ਅਮਨ ਹੋਵੇਗਾ,
ਨਾਲੇ ਮੁਕਤੀ, ਬੁੱਧੀ ਅਤੇ ਗਿਆਨ ਦੀ ਵਾਫ਼ਰੀ,
ਯਹੋਵਾਹ ਦਾ ਭੈ ਉਸ ਦਾ ਖ਼ਜ਼ਾਨਾ ਹੈ।।
7ਵੇਖੋ, ਓਹਨਾਂ ਦੇ ਸੂਰਮੇ ਬਾਹਰ ਚਿੱਲਾਉਂਦੇ ਹਨ,
ਸ਼ਾਂਤੀ ਦੇ ਦੂਤ ਵਿਲਕਦੇ ਹਨ।
8ਸ਼ਾਹ ਰਾਹ ਵਿਰਾਨ ਪਏ ਹੋਏ ਹਨ,
ਕੋਈ ਲੰਘਣ ਵਾਲਾ ਨਾ ਰਿਹਾ।
ਨੇਮ ਤੋੜੇ ਜਾਂਦੇ ਹਨ, ਸ਼ਹਿਰ ਤੁੱਛ ਕੀਤੇ ਜਾਂਦੇ ਹਨ,
ਮਨੁੱਖ ਕਿਸੇ ਗਿਣਤੀ ਵਿੱਚ ਨਹੀਂ।
9ਦੇਸ ਸੋਗ ਕਰਦਾ ਅਤੇ ਮਾੜਾ ਹੋ ਜਾਂਦਾ ਹੈ,
ਲਬਾਨੋਨ ਘਾਬਰ ਕੇ ਕੁਮਲਾ ਜਾਂਦਾ ਹੈ,
ਸ਼ਾਰੋਨ ਰੜੇ ਮਦਾਨ ਵਾਂਙੁ ਹੈ,
ਬਾਸ਼ਾਨ ਅਤੇ ਕਰਮਲ ਪੱਤੇ ਝਾੜ ਸੁੱਟਦੇ ਹਨ।।
10ਹੁਣ ਮੈਂ ਉੱਠਾਂਗਾ, ਯਹੋਵਾਹ ਆਖਦਾ ਹੈ,
ਹੁਣ ਮੈਂ ਆਪ ਨੂੰ ਉੱਚਾ ਕਰਾਂਗਾ,
ਹੁਣ ਮੈਂ ਸਲਾਹਿਆ ਜਾਵਾਂਗਾ
11ਤੁਹਾਡੇ ਗਰਭ ਪਏਗਾ ਭੋਹ ਅਤੇ ਜਣੋਗੇ ਘਾਹ,
ਤੁਹਾਡਾ ਸਾਹ ਇੱਕ ਅੱਗ ਹੈ ਜਿਹੜੀ ਤੁਹਾਨੂੰ ਭਸਮ
ਕਰੇਗੀ।
12ਲੋਕ ਚੂਨੇ ਵਾਂਙੁ ਸਾੜੇ ਜਾਣਗੇ,
ਵੱਢੇ ਹੋਏ ਕੰਡਿਆਂ ਵਾਂਙੁ ਓਹ ਅੱਗ ਵਿੱਚ ਜਾਲੇ
ਜਾਣਗੇ।।
13ਹੇ ਦੂਰ ਦਿਓ, ਤੁਸੀਂ ਸੁਣੋ ਜੋ ਮੈਂ ਕੀਤਾ,
ਹੇ ਨੇੜੇ ਦਿਓ, ਤੁਸੀਂ ਮੇਰੀ ਸ਼ਕਤੀ ਨੂੰ ਮੰਨੋ!
14ਸੀਯੋਨ ਵਿੱਚ ਪਾਪੀ ਡਰ ਗਏ,
ਕਾਂਬੇ ਨੇ ਕਾਫਰਾਂ ਨੂੰ ਫੜ ਲਿਆ,
ਕੌਣ ਸਾਡੇ ਵਿੱਚੋਂ ਭਸਮ ਕਰਨ ਵਾਲੀ ਅੱਗ ਕੋਲ
ਟਿਕ ਸੱਕਦਾ ਹੈ?
ਕੌਣ ਸਾਡੇ ਵਿੱਚੋਂ ਸਦੀਪਕ ਸਾੜੇ ਕੋਲ ਰਹਿ ਸੱਕਦਾ
ਹੈ?
15ਉਹ ਜਿਹੜਾ ਧਰਮ ਨਾਲ ਚੱਲਦਾ,
ਜਿਹੜਾ ਸਿੱਧੀਆਂ ਗੱਲਾਂ ਕਰਦਾ,
ਜਿਹੜਾ ਜ਼ੁਲਮ ਦੀ ਕਮਾਈ ਨੂੰ ਤੁੱਛ ਜਾਣਦਾ,
ਜਿਹੜਾ ਵੱਢੀ ਲੈਣ ਤੋਂ ਆਪਣਾ ਹੱਥ ਛਿੜਦਾ ਹੈ,
ਖੂਨ ਦੇ ਸੁਣਨ ਤੋਂ ਆਪਣੇ ਕੰਨ ਬੰਦ ਕਰਦਾ ਹੈ,
ਅਤੇ ਬਦੀ ਦੇ ਵੇਖਣ ਤੋਂ ਆਪਣੀਆਂ ਅੱਖਾਂ ਮੀਟ
ਲੈਂਦਾ ਹੈ।
16ਉਹ ਉੱਚਿਆਈਆਂ ਉੱਤੇ ਵੱਸੇਗਾ,
ਉਹ ਦੀ ਪਨਾਹਗਾਹ ਚਟਾਨਾਂ ਦੇ ਗੜ੍ਹ ਹੋਣਗੇ,
ਉਹ ਦੀ ਰੋਟੀ ਉਹ ਨੂੰ ਦਿੱਤੀ ਜਾਵੇਗੀ,
ਉਹ ਦਾ ਜਲ ਅੰਮਿਤ੍ਰ ਹੋਵੇਗਾ।
17ਤੇਰੀਆਂ ਅੱਖਾਂ ਪਾਤਸ਼ਾਹ ਨੂੰ ਉਹ ਦੇ ਸੁਹੱਪਣ ਵਿੱਚ
ਝਾਕਣਗੀਆਂ,
ਓਹ ਮੋਕਲੇ ਦੇਸ ਨੂੰ ਵੇਖਣਗੀਆਂ।।
18ਤੇਰਾ ਮਰਨ ਉਸ ਹੌਲ ਉੱਤੇ ਸੋਚੇਗਾ,
ਲਿਖਾਰੀ ਕਿੱਥੇ ਹੈ? ਤੋਂੱਲਾ ਕਿੱਥੇ ਹੈ?
ਬੁਰਜਾਂ ਦਾ ਗਿਣਨ ਵਾਲਾ ਕਿੱਥੇ ਹੈ?
19ਤੂੰ ਫੇਰ ਓਹਨਾਂ ਮਗਰੂਰ ਲੋਕਾਂ ਨੂੰ ਨਾ ਵੇਖੇਂਗਾ,
ਇੱਕ ਘਿੱਚ ਮਿੱਚ ਬੋਲੀ ਦੇ ਲੋਕ ਜਿਨ੍ਹਾਂ ਦੀ ਤੂੰ ਸੁਣ
ਨਹੀਂ ਸੱਕਦਾ,
ਥਥਲੀ ਜ਼ਬਾਨ ਵਾਲੇ ਜਿਨ੍ਹਾਂ ਦੀ ਸਮਝ ਨਹੀਂ
ਆਉਂਦੀ।
20ਸੀਯੋਨ ਨੂੰ ਤੱਕ, ਸਾਡੇ ਮਿਥੇ ਹੋਏ ਪਰਬਾਂ ਦਾ
ਨਗਰ,
ਤੇਰੀਆਂ ਅੱਖਾਂ ਯਰੂਸ਼ਲਮ ਨੂੰ ਵੇਖਣਗੀਆਂ,
ਇੱਕ ਅਰਾਮ ਦਾ ਵਾਸ, ਇੱਕ ਤੰਬੂ ਜਿਹੜਾ ਪੁੱਟਿਆ
ਨਾ ਜਾਵੇਗਾ,
ਜਿਹ ਦੇ ਕੀਲੇ ਕਦੀ ਉਖਾੜੇ ਨਹੀਂ ਜਾਣਗੇ,
ਜਿਹ ਦੀਆਂ ਲਾਸਾਂ ਵਿੱਚੋਂ ਇੱਕ ਵੀ ਤੋੜੀ ਨਾ
ਜਾਵੇਗੀ।
21ਪਰ ਉੱਥੇ ਯਹੋਵਾਹ ਸ਼ਾਨ ਵਿੱਚ ਸਾਡੇ ਅੰਗ ਸੰਗ
ਹੋਵੇਗਾ,
ਜਿੱਥੇ ਚੌੜੀਆਂ ਨਦੀਆਂ ਅਤੇ ਦਰਿਆ ਹਨ,
ਜਿੱਥੇ ਕੋਈ ਚੱਪੂਆਂ ਵਾਲੀ ਬੇੜੀ ਨਾ ਚੱਲੇਗੀ,
ਜਿਹ ਦੇ ਉੱਤੇ ਕੋਈ ਸ਼ਾਨਦਾਰ ਜਹਾਜ਼ ਨਾ ਲੰਘੇਗਾ।
22ਯਹੋਵਾਹ ਤਾਂ ਸਾਡਾ ਨਿਆਈ ਹੈ,
ਯਹੋਵਾਹ ਸਾਡਾ ਬਿਧੀਆਂ ਦੇਣ ਵਾਲਾ ਹੈ,
ਯਹੋਵਾਹ ਸਾਡਾ ਪਾਤਸ਼ਾਹ ਹੈ,
ਉਹ ਸਾਨੂੰ ਬਚਾਵੇਗਾ।
23ਤੇਰੇ ਰੱਸੇ ਢਿੱਲੇ ਹਨ,
ਓਹ ਬਾਦਬਾਨ ਉਹ ਦੇ ਥਾਂ ਤੇ ਕੱਸ ਨਾ ਸੱਕੇ,
ਨਾ ਓਹ ਪਾਲ ਨੂੰ ਉਡਾ ਸੱਕੇ,
ਤਦ ਸ਼ਿਕਾਰ ਅਰ ਲੁੱਟ ਵਾਫ਼ਰੀ ਨਾਲ ਵੰਡੀ ਜਾਵੇਗੀ,
ਲੰਙੇ ਵੀ ਲੁੱਟ ਲੁੱਟਣਗੇ।
24ਕੋਈ ਵਾਸੀ ਨਾ ਆਖੇਗਾ, ਮੈਂ ਬਿਮਾਰ ਹਾਂ,
ਜਿਹੜੇ ਲੋਕ ਉਸ ਵਿੱਚ ਵੱਸਦੇ ਹਨ, ਓਹਨਾਂ ਦੀ
ਬਦੀ ਮਾਫ਼ ਕੀਤੀ ਜਾਵੇਗੀ।।

Highlight

Share

Copy

None

Want to have your highlights saved across all your devices? Sign up or sign in

Videos for ਯਸਾਯਾਹ 33