YouVersion Logo
Search Icon

ਯਸਾਯਾਹ 32

32
ਧਰਮ ਦਾ ਰਾਜ। ਲਾਪਰਵਾਹ ਤੀਵੀਆਂ। ਆਤਮਾ ਦਾ ਸਮਾ
1ਵੇਖੋ, ਇੱਕ ਪਾਤਸ਼ਾਹ ਧਰਮ ਨਾਲ ਪਾਤਸ਼ਾਹੀ
ਕਰੇਗਾ,
ਅਤੇ ਸਰਦਾਰ ਨਿਆਉਂ ਨਾਲ ਸਰਦਾਰੀ ਕਰਨਗੇ।
2ਹਰੇਕ ਪੌਣ ਤੋਂ ਲੁੱਕਣ ਦੇ ਥਾਂ ਜਿਹਾ ਹੋਵੇਗਾ,
ਵਾਛੜ ਤੋਂ ਓਟ, ਸੁੱਕੇ ਵਿੱਚ ਪਾਣੀ ਦੀਆਂ ਨਾਲੀਆਂ
ਜਿਹਾ,
ਹੁੱਸੀ ਧਰਤੀ ਵਿੱਚ ਵੱਡੀ ਚਟਾਨ ਦੇ ਸਾਯੇ ਜਿਹਾ।
3ਵੇਖਣ ਵਾਲਿਆਂ ਦੀਆਂ ਅੱਖਾਂ ਬੰਦ ਨਾ ਹੋਣਗੀਆ,
ਅਤੇ ਸੁਣਨ ਵਾਲਿਆਂ ਦੇ ਕੰਨ ਸੁਣਨਗੇ।
4ਕਾਹਲਿਆਂ ਦਾ ਮਨ ਗਿਆਨ ਸਮਝੇਗਾ,
ਅਤੇ ਥਥਲਿਆਂ ਦੀ ਜ਼ਬਾਨ ਸਾਫ਼ ਬੋਲਣ ਲਈ
ਤਿਆਰ ਰਹੇਗੀ।
5ਮੂਰਖ ਅੱਗੇ ਨੂੰ ਪਤਵੰਤ ਨਾ ਕਹਾਵੇਗਾ,
ਨਾ ਲੁੱਚਾ ਸਖੀ ਅਖਵਾਏਗਾ।
6ਮੂਰਖ ਤਾਂ ਮੂਰਖਤਾਈ ਦੀਆਂ ਗੱਲਾਂ ਕਰੇਗਾ,
ਅਤੇ ਉਹ ਦਾ ਮਨ ਬਦੀ ਸੋਚੇਗਾ,
ਭਈ ਉਹ ਕੁਫ਼ਰ ਬਕੇ ਅਤੇ ਯਹੋਵਾਹ ਦੇ ਵਿਖੇ
ਗਲਤ ਬਚਨ ਬੋਲੇ,
ਅਤੇ ਭੁੱਖੇ ਦੀ ਜਾਨ ਨੂੰ ਖਾਲੀ ਰੱਖੇ,
ਅਤੇ ਤਿਹਾਏ ਦਾ ਪਾਣੀ ਰੋਕ ਲਵੇ।
7ਲੁੱਚੇ ਦੇ ਹਥਿਆਰ ਬੁਰੇ ਹਨ,
ਉਹ ਮਤਾ ਪਕਾਉਂਦਾ ਹੈ ਭਈ ਮਸਕੀਨਾਂ ਨੂੰ
ਝੂਠੀਆਂ ਗੱਲਾਂ ਨਾਲ ਬਰਬਾਦ ਕਰੇ,
ਭਾਵੇਂ ਕੰਗਾਲ ਇਨਸਾਫ਼ ਦੀਆਂ ਗੱਲਾਂ ਵੀ ਕਰੇ।
8ਪਰ ਪਤਵੰਤ ਪਤ ਦੀਆਂ ਸਲਾਹਾਂ ਕਰਦਾ ਹੈ,
ਉਹ ਪਤ ਦੀਆਂ ਗੱਲਾਂ ਉੱਤੇ ਕਾਇਮ ਹੈ।।
9ਹੇ ਲਾਪਰਵਾਹ ਤੀਵੀਓ, ਉੱਠੋ,
ਮੇਰੀ ਅਵਾਜ਼ ਸੁਣੋ!
ਹੇ ਨਿਚਿੰਤ, ਬੇਟੀਓ ਮੇਰੇ ਆਖੇ ਤੇ ਕੰਨ ਲਾਓ!
10ਵਰਹੇ ਤੋਂ ਕੁਝ ਦਿਨ ਉੱਤੇ ਹੋਇਆਂ ਤੁਸੀਂ ਘਾਬਰ
ਜਾਓਗੀਆਂ,
ਹੇ ਨਿਚਿੰਤ ਤੀਵੀਓ!
ਕਿਉਂ ਜੋ ਅੰਗੂਰ ਦਾ ਚੁਗਣਾ ਘਟ ਜਾਵੇਗਾ,
ਅਤੇ ਇਕੱਠਾ ਕਰਨ ਦਾ ਵੇਲਾ ਨਹੀਂ ਆਵੇਗਾ।
11ਹੇ ਲਾਪਰਵਾਹੋ ਕੰਬੋ! ਹੇ ਨਿਚਿੰਤਣੀਓ, ਘਬਰਾ
ਜਾਓ!
ਕੱਪੜੇ ਲਾਹੋ, ਨੰਗੀਆਂ ਹੋ ਜਾਓ, ਆਪਣੇ ਲੱਕਾਂ
ਉੱਤੇ ਪੇਟੀਆਂ ਪਾ ਲਓ!
12ਓਹ ਰਸੀ ਹੋਈ ਬੇਲ ਦੇ ਕਾਰਨ,
ਮਨ ਭਾਉਂਦੇ ਖੇਤਾਂ ਦੇ ਕਾਰਨ ਛਾਤੀਆਂ ਪਿੱਟਣ-
ਗੀਆਂ।
13ਮੇਰੀ ਪਰਜਾ ਦੀ ਜਮੀਨ ਉੱਤੇ
ਕੰਡੇ ਅਰ ਕੰਡਿਆਲੇ ਉੱਗਣਗੇ,
ਸਗੋਂ ਅਨੰਦਮਈ ਨਗਰ ਦੇ ਸਾਰੇ ਖੁਸ਼ ਹਾਲ ਘਰਾਂ
ਉੱਤੇ ਵੀ।
14ਮਹਿਲ ਤਾਂ ਛੱਡਿਆ ਜਾਵੇਗਾ,
ਸੰਘਣੀ ਅਬਾਦੀ ਵਾਲਾ ਸ਼ਹਿਰ ਬੇ ਚਰਾਗ ਹੋ
ਜਾਵੇਗਾ,
ਟਿੱਬਾ ਅਤੇ ਰਾਖੀ ਦਾ ਬੁਰਜ ਸਦਾ ਲਈ ਘੁਰੇ ਹੋ
ਜਾਣਗੇ,
ਜੰਗਲੀ ਖੋਤਿਆਂ ਦੀ ਖੁਸ਼ੀ, ਇੱਜੜਾਂ ਦੀ ਚਰਾਨ,
15ਜਿੰਨਾ ਚਿੱਕੁਰ ਸਾਡੇ ਉੱਤੇ ਉੱਪਰੋਂ ਆਤਮਾ
ਵਹਾਇਆ ਨਾ ਜਾਵੇ,
ਅਤੇ ਉਜਾੜ ਫਲਦਾਰ ਖੇਤ ਨਾ ਹੋ ਜਾਵੇ,
ਅਤੇ ਫਲਦਾਰ ਖੇਤ ਇੱਕ ਬਣ ਨਾ ਗਿਣਿਆ ਜਾਵੇ।
16ਤਦ ਇਨਸਾਫ਼ ਉਜਾੜ ਵਿੱਚ ਵੱਸੇਗਾ,
ਅਤੇ ਧਰਮ ਫਲਦਾਰ ਖੇਤ ਵਿੱਚ ਰਹੇਗਾ।
17ਧਰਮ ਦਾ ਕੰਮ ਸ਼ਾਂਤੀ ਹੋਵੇਗਾ,
ਧਰਮ ਦਾ ਫਲ ਸਦੀਪਕ ਚੈਨ ਅਤੇ ਆਸ਼ਾ ਹੋਵੇਗਾ।
18ਮੇਰੀ ਪਰਜਾ ਸ਼ਾਂਤੀ ਦੇ ਭਵਨਾਂ ਵਿੱਚ,
ਅਮਨ ਦੇ ਵਾਸਾਂ ਵਿੱਚ, ਅਰਾਮ ਤੇ ਚੈਨ ਦੇ ਅਸਥਾਨਾਂ
ਵਿੱਚ ਵੱਸੇਗੀ।
19ਬਣ ਦੇ ਡਿੱਗਣ ਉੱਤੇ ਗੜੇ ਪੈਣਗੇ,
ਅਤੇ ਸ਼ਹਿਰ ਮੂਲੋਂ ਢਹਿ ਜਾਵੇਗਾ।
20ਧੰਨ ਹੋ ਤੁਸੀਂ ਜਿਹੜੇ ਸਾਰੇ ਪਾਣੀਆਂ ਦੇ ਲਾਗੇ
ਬੀਜਦੇ ਹੋ,
ਅਤੇ ਬਲਦ ਅਰ ਗਧੇ ਖੁਲ੍ਹੇ ਛੱਡ ਦਿੰਦੇ ਹੋ!।।

Highlight

Share

Copy

None

Want to have your highlights saved across all your devices? Sign up or sign in

Videos for ਯਸਾਯਾਹ 32