YouVersion Logo
Search Icon

ਹੋਸ਼ੇਆ 2

2
ਯਹੋਵਾਹ ਦੀ ਮੰਗੇਤਰ
1ਆਪਣੇ ਭਰਾਵਾਂ ਨੂੰ "ਅੰਮੀ"#2:1 "ਮੇਰੀ ਪਰਜਾ" । ਅਤੇ ਆਪਣੀਆਂ ਭੈਣਾ ਨੂੰ "ਰੁਹਾਮਾਹ"#2:1 "ਰਹਮ ਦੀ ਭਾਗਣ" । ਆਖੋ।।
2ਆਪਣੀ ਮਾਂ ਅੱਗੇ ਢੁੱਚਰ ਡਾਹੋ, ਢੁੱਚਰ ਡਾਹੋ!
ਉਹ ਤਾਂ ਮੇਰੀ ਤੀਵੀਂ ਨਹੀਂ,
ਨਾ ਮੈਂ ਉਹ ਦਾ ਮਨੁੱਖ ਹਾਂ।
ਉਹ ਆਪਣੇ ਜ਼ਨਾਹ ਨੂੰ ਆਪਣੇ ਅੱਗਿਓਂ,
ਅਤੇ ਆਪਣੇ ਵਿਭਚਾਰ ਨੂੰ ਆਪਣੀਆਂ ਛਾਤੀਆਂ
ਵਿੱਚੋਂ ਦੂਰ ਕਰੇ!
3ਮਤੇ ਮੈਂ ਉਹ ਨੂੰ ਨੰਗੀ ਕਰ ਸੁੱਟਾਂ,
ਅਤੇ ਜਿਵੇਂ ਉਹ ਆਪਣੇ ਜਨਮ ਦੇ ਦਿਨ ਸੀ ਤਿਵੇਂ
ਫੇਰ ਕਰ ਦਿਆਂ,
ਅਤੇ ਉਹ ਨੂੰ ਉਜਾੜ ਵਾਂਙੁ ਬਣਾ ਦਿਆਂ,
ਉਹ ਨੂੰ ਇੱਕ ਸੁੱਕੀ ਧਰਤੀ ਵਾਂਙੁ ਠਹਿਰਾ ਦਿਆਂ,
ਅਤੇ ਉਹ ਨੂੰ ਤਿਹਾ ਨਾਲ ਮਾਰ ਦਿਆਂ।
4ਮੈਂ ਉਹ ਦੇ ਬੱਚਿਆਂ ਉੱਤੇ ਰਹਮ ਨਾ ਕਰਾਂਗਾ,
ਕਿਉਂ ਜੋ ਓਹ ਜ਼ਨਾਹ ਦੇ ਬੱਚੇ ਹਨ।।
5ਓਹਨਾਂ ਦੀ ਮਾਂ ਨੇ ਜ਼ਨਾਹ ਕੀਤਾ ਹੈ,
ਓਹਨਾਂ ਦੀ ਜਣਨੀ ਨੇ ਸ਼ਰਮ ਦਾ ਕੰਮ ਕੀਤਾ,
ਕਿਉਂ ਜੋ ਉਹ ਨੇ ਆਖਿਆ,
ਮੈਂ ਆਪਣੇ ਧਗੜਿਆਂ ਦੇ ਮਗਰ ਜਾਵਾਂਗੀ,
ਜਿਹੜੇ ਮੈਨੂੰ ਮੇਰੀ ਰੋਟੀ ਅਤੇ ਮੇਰਾ ਪਾਣੀ ਦਿੰਦੇ ਹਨ,
ਮੇਰੀ ਉੱਨ, ਮੇਰੀ ਕਤਾਨ, ਮੇਰਾ ਤੇਲ ਅਤੇ ਮੇਰਾ
ਸ਼ਰਬਤ!
6ਏਸ ਲਈ ਵੇਖ, ਮੈਂ ਤੇਰਾ ਰਾਹ ਕੰਡਿਆ ਨਾਲ ਬੰਦ
ਕਰ ਦਿਆਂਗਾ,
ਮੈਂ ਉਹ ਦੇ ਅੱਗੇ ਕੰਧ ਬਣਾ ਦਿਆਂਗਾ
ਭਈ ਉਹ ਆਪਣੇ ਰਾਹਾਂ ਨੂੰ ਨਾ ਪਾਵੇ।
7ਉਹ ਆਪਣਿਆਂ ਧਗੜਿਆਂ ਦੇ ਪਿੱਛੇ ਜਾਵੇਗੀ,
ਪਰ ਉਹ ਓਹਨਾਂ ਨੂੰ ਨਾ ਪਾਵੇਗੀ,
ਉਹ ਓਹਨਾਂ ਨੂੰ ਭਾਲੇਗੀ ਪਰ ਪਾਵੇਗੀ ਨਾ,
ਤਾਂ ਉਹ ਆਖੇਗੀ, ਮੈਂ ਜਾਵਾਂਗੀ,
ਅਤੇ ਆਪਣੇ ਪਹਿਲੇ ਮਨੁੱਖ ਵੱਲ ਮੁੜਾਂਗੀ,
ਕਿਉਂ ਜੋ ਮੇਰਾ ਪਹਿਲਾ ਹਾਲ ਹੁਣ ਨਾਲੋਂ ਚੰਗਾ
ਸੀ।
8ਉਹ ਨੇ ਨਾ ਜਾਤਾ ਕਿ ਮੈਂ ਹੀ ਉਹ ਨੂੰ
ਅੰਨ, ਨਵੀਂ ਮੈ ਅਤੇ ਤੇਲ ਦਿੰਦਾ ਸਾਂ,
ਅਤੇ ਉਹ ਨੂੰ ਚਾਂਦੀ ਸੋਨਾ ਵਾਫਰ ਦਿੰਦਾ ਰਿਹਾ,
ਜਿਹੜਾ ਓਹਨਾਂ ਨੇ ਬਆਲ ਲਈ ਵਰਤਿਆਂ!
9ਏਸ ਲਈ ਮੈਂ ਮੁੜ ਕੇ ਸਮੇਂ ਉੱਤੇ ਆਪਣਾ ਅੰਨ ਲੈ
ਲਵਾਂਗਾ,
ਨਾਲੇ ਨਵੀਂ ਮੈਂ ਉਸ ਦੀ ਰੁਤ ਸਿਰ,
ਮੈਂ ਆਪਣੀ ਉੱਨ ਅਰ ਆਪਣੀ ਕਤਾਨ ਚੁੱਕ
ਲਵਾਂਗਾ,
ਜੋ ਉਹ ਦੇ ਨੰਗੇਜ਼ ਦੇ ਕੱਜਣ ਲਈ ਸੀ।
10ਹੁਣ ਮੈਂ ਉਹ ਦਾ ਲੱਛਪੁਣਾ ਉਹ ਦੇ ਧਗੜਿਆਂ ਦੇ
ਸਾਹਮਣੇ ਖੋਲ੍ਹ ਦਿਆਂਗਾ,
ਅਤੇ ਕੋਈ ਉਹ ਨੂੰ ਮੇਰੇ ਹੱਥੋਂ ਛੁਡਾਵੇਗਾ ਨਾ!
11ਮੈਂ ਉਹ ਦੀ ਸਾਰੀ ਖੁਸ਼ੀ ਮੁਕਾ ਦਿਆਂਗਾ,
ਉਹ ਦੇ ਪਰਬ, ਉਹ ਦੀਆਂ ਅੱਮਸਿਆਂ, ਉਹ ਦੇ
ਸਬਤ,
ਅਤੇ ਉਹ ਦੇ ਸਭ ਮਿਥੇ ਹੋਏ ਪਰਬ#2:11 ਅਥਵਾ, ਜੋੜ ਮੇਲੇ ।
12ਮੈਂ ਉਹ ਦੀਆਂ ਅੰਗੂਰੀ ਵੇਲਾਂ ਅਤੇ ਹਜੀਰਾਂ ਨੂੰ
ਵਿਰਾਨ ਕਰਾਂਗਾ,
ਜਿਨ੍ਹਾਂ ਦੇ ਵਿਖੇ ਉਸ ਆਖਿਆ, ਏਹ ਮੇਰੀ ਖਰਚੀ
ਹੈ,
ਜਿਹ ਨੂੰ ਮੇਰੇ ਧਗੜਿਆਂ ਨੇ ਮੈਨੂੰ ਦਿੱਤਾ ਹੈ।
ਮੈਂ ਉਨ੍ਹਾਂ ਨੂੰ ਜੰਗਲ ਬਣਾ ਦਿਆਂਗਾ,
ਅਤੇ ਜੰਗਲੀ ਦਰਿੰਦੇ ਉਨ੍ਹਾਂ ਨੂੰ ਖਾਣਗੇ।
13ਮੈਂ ਉਹ ਦੇ ਉੱਤੇ ਬਆਲਾਂ ਦੇ ਦਿਨਾਂ ਦੀ ਸਜ਼ਾ
ਲਿਆਵਾਂਗਾ,
ਜਿਨ੍ਹਾਂ ਦੇ ਲਈ ਉਸ ਧੂਪ ਧੁਖਾਈ,
ਅਤੇ ਬਾਲੀਆਂ ਤੇ ਗਹਿਣਿਆਂ ਨਾਲ ਸੱਜ ਕੇ
ਉਹ ਆਪਣੇ ਧਗੜਿਆਂ ਦੇ ਪਿੱਛੇ ਗਈ,
ਪਰ ਮੈਨੂੰ ਭੁੱਲ ਗਈ, ਯਹੋਵਾਹ ਦਾ ਵਾਕ ਹੈ।।
14ਏਸ ਲਈ ਵੇਖ, ਮੈਂ ਉਹ ਨੂੰ ਮੋਹ ਲਵਾਂਗਾ,
ਅਤੇ ਉਹ ਨੂੰ ਉਜਾੜ ਵਿੱਚ ਲੈ ਜਾਵਾਂਗਾ,
ਅਤੇ ਮੈਂ ਉਹ ਦੇ ਨਾਲ ਦਿਲ ਲੱਗੀ ਦੀਆਂ ਗੱਲਾਂ
ਕਰਾਂਗਾ।
15ਮੈਂ ਉਹ ਨੂੰ ਉੱਥੋਂ ਉਹ ਦੇ ਬਾਗ ਦਿਆਂਗਾ,
ਨਾਲੇ ਆਕੋਰ ਦੀ ਖੱਡ ਵੀ ਆਸਾ ਦੇ ਦਰਵੱਜੇ
ਲਈ।
ਉੱਥੇ ਉਹ ਉੱਤਰ ਦੇਵੇਗੀ ਜਿਵੇਂ ਆਪਣੀ ਜੁਆਨੀ
ਦੇ ਦਿਨ ਵਿੱਚ,
ਅਤੇ ਜਿਵੇਂ ਉਸ ਸਮੇਂ ਜਦ ਉਹ ਮਿਸਰ ਦੇਸ ਤੋਂ
ਉਤਾਹਾਂ ਆਈ।।
16ਅਤੇ ਉਸ ਦਿਨ ਐਉਂ ਹੋਵੇਗਾ, ਯਹੋਵਾਹ ਦਾ ਵਾਕ
ਹੈ,
ਕਿ ਤੂੰ ਮੈਨੂੰ "ਮੇਰਾ ਪਤੀ ਆਖੇਂਗੀ,
ਅਤੇ ਫੇਰ ਮੈਨੂੰ "ਮੇਰਾ ਬਆਲ" ਨਾ ਆਖੇਂਗੀ।
17ਮੈਂ ਤਾਂ ਉਹ ਦੇ ਮੂੰਹੋਂ ਬਆਲਾਂ ਦੇ ਨਾਉਂ ਦੂਰ
ਕਰਾਂਗਾ,
ਅਤੇ ਓਹ ਫੇਰ ਆਪਣੇ ਨਾਉਂ ਤੇ ਚੇਤੇ ਨਾ ਕੀਤੇ
ਜਾਣਗੇ।
18ਮੈਂ ਉਸ ਦਿਨ ਵਿੱਚ ਦਰਿੰਦਿਆਂ ਨਾਲ,
ਅਕਾਸ਼ ਦੇ ਪੰਛੀਆਂ ਨਾਲ, ਜ਼ਮੀਨ ਦੇ ਘਿਸਰਨ
ਵਾਲਿਆਂ ਨਾਲ
ਓਹਨਾਂ ਲਈ ਇੱਕ ਨੇਮ ਬੰਨ੍ਹਾਂਗਾ,
ਅਤੇ ਮੈਂ ਧਣੁਖ, ਤਲਵਾਰ ਅਤੇ ਜੁੱਧ ਨੂੰ ਦੇਸ ਵਿੱਚੋਂ
ਭੰਨ ਸੁੱਟਾਂਗਾ,
ਅਤੇ ਮੈਂ ਓਹਨਾਂ ਨੂੰ ਚੈਨ ਵਿੱਚ ਲਿਟਾਵਾਂਗਾ।।
19ਮੈਂ ਤੈਨੂੰ ਸਦਾ ਲਈ ਆਪਣੀ ਮੰਗੇਤਰ ਬਣਾਵਾਂਗਾ,
ਹਾਂ, ਧਰਮ ਇਨਸਾਫ਼, ਦਯਾ ਅਤੇ ਰਹਮ ਨਾਲ
ਮੈਂ ਤੈਨੂੰ ਆਪਣੀ ਮੰਗੇਤਰ ਬਣਾਵਾਂਗਾ,
20ਮੈਂ ਤੈਨੂੰ ਵਫ਼ਾਦਾਰੀ ਨਾਲ ਆਪਣੀ ਮੰਗੇਤਰ
ਬਣਾਵਾਂਗਾ,
ਅਤੇ ਤੂੰ ਯਹੋਵਾਹ ਨੂੰ ਜਾਣੇਗੀ।।
21ਉਸ ਦਿਨ ਐਉਂ ਹੋਵੇਗਾ ਕਿ ਮੈਂ ਉੱਤਰ ਦਿਆਂਗਾ,
ਯਹੋਵਾਰ ਦਾ ਵਾਕ ਹੈ,
ਮੈਂ ਅਕਾਸ਼ਾਂ ਨੂੰ ਉੱਤਰ ਦਿਆਂਗਾ,
ਅਤੇ ਓਹ ਧਰਤੀ ਨੂੰ ਉੱਤਰ ਦੇਣਗੇ ।
22ਅਤੇ ਧਰਤੀ ਅੰਨ, ਨਵੀਂ ਮੈ ਅਤੇ ਤੇਲ ਨੂੰ ਉੱਤਰ
ਦੇਵੇਗੀ,
ਅਤੇ ਉਹ ਯਿਜ਼ਰਏਲ ਨੂੰ ਉੱਤਰ ਦੇਣਗੇ।
23ਮੈਂ ਉਹ ਨੂੰ ਆਪਣੇ ਲਈ ਧਰਤੀ ਵਿੱਚ ਬੀਜਾਂਗਾ,
ਮੈਂ ਲੋ-ਰੁਹਾਮਾਹ ਉੱਤੇ ਰਹਮ ਕਰਾਂਗਾ,
ਅਤੇ ਲੋ-ਅੰਮੀ ਨੂੰ ਆਖਾਂਗਾ ਕਿ ਤੂੰ ਮੇਰੀ ਪਰਜਾ ਹੈਂ,
ਅਤੇ ਉਹ ਆਖੇਗਾ, ਮੇਰੇ ਪਰਮੇਸ਼ੁਰ!।।

Highlight

Share

Copy

None

Want to have your highlights saved across all your devices? Sign up or sign in

Videos for ਹੋਸ਼ੇਆ 2