ਹਿਜ਼ਕੀਏਲ 3
3
ਇਸਰਾਏਲ ਦੇ ਰਾਖੇ ਦੀ ਜੁੰਮੇਵਾਰੀ
1ਫੇਰ ਉਹ ਨੇ ਮੈਨੂੰ ਆਖਿਆ ਕਿ ਹੇ ਆਦਮੀ ਦੇ ਪੁੱਤ੍ਰ, ਜੋ ਕੁਝ ਤੈਨੂੰ ਮਿਲਿਆ ਹੈ ਸੋ ਖਾ। ਇਸ ਲਪੇਟਵੀਂ-ਪੱਤ੍ਰੀ ਨੂੰ ਖਾ ਲੈ ਅਤੇ ਜਾ ਕੇ ਇਸਰਾਏਲ ਦੇ ਘਰਾਣੇ ਨਾਲ ਬੋਲ! 2ਤਦ ਮੈਂ ਮੂੰਹ ਅੱਡਿਆ ਅਤੇ ਉਹ ਨੇ ਉਹ ਲਪੇਟਵੀਂ-ਪੱਤ੍ਰੀ ਮੈਨੂੰ ਖੁਆ ਦਿੱਤੀ 3ਤਾਂ ਉਸ ਮੈਨੂੰ ਆਖਿਆ, ਹੇ ਆਦਮੀ ਦੇ ਪੁੱਤ੍ਰ, ਜੋ ਮੈਂ ਤੈਨੂੰ ਦਿੰਦਾ ਹਾਂ ਤੂੰ ਆਪਣੇ ਢਿੱਡ ਨੂੰ ਇਸ ਦੇ ਨਾਲ ਖਿਲਾ ਅਤੇ ਏਸ ਲਪੇਟਵੀਂ-ਪੱਤ੍ਰੀ ਨਾਲ ਆਪਣੀਆਂ ਆਂਦਰਾਂ ਭਰ ਲੈ। ਤਦ ਮੈਂ ਇਹ ਨੂੰ ਖਾਧਾ ਅਤੇ ਇਹ ਮੇਰੇ ਮੂੰਹ ਵਿੱਚ ਸ਼ਹਿਦ ਵਾਂਙੁ ਮਿੱਠੀ ਸੀ 4ਅਤੇ ਉਹ ਨੇ ਮੈਨੂੰ ਆਖਿਆ, ਹੇ ਆਦਮੀ ਦੇ ਪੁੱਤ੍ਰ, ਤੂੰ ਇਸਰਾਏਲ ਦੇ ਘਰਾਣੇ ਕੋਲ ਜਾ ਅਤੇ ਮੇਰੀਆਂ ਇਹ ਗੱਲਾਂ ਉਨ੍ਹਾਂ ਨੂੰ ਬੋਲ 5ਕਿਉਂ ਜੋ ਤੈਨੂੰ ਅਜਿਹੇ ਲੋਕਾਂ ਵੱਲ ਨਹੀਂ ਭੇਜਿਆ ਜਾਂਦਾ ਜਿਨ੍ਹਾਂ ਦੀ ਬੋਲੀ ਓਪਰੀ ਅਤੇ ਜਿਨ੍ਹਾਂ ਦੀ ਜ਼ਬਾਨ ਕਠਣ ਹੈ ਸਗੋਂ ਇਸਰਾਏਲ ਦੇ ਘਰਾਣੇ ਕੋਲ 6ਨਾ ਬਹੁਤ ਸਾਰੀਆਂ ਉੱਮਤਾਂ ਕੋਲ ਜਿਨ੍ਹਾਂ ਦੀ ਬੋਲੀ ਓਪਰੀ ਅਤੇ ਜ਼ਬਾਨ ਕਠਣ ਹੈ, ਜਿਨ੍ਹਾਂ ਦੀਆਂ ਗੱਲਾਂ ਤੂੰ ਸਮਝ ਨਹੀਂ ਸੱਕਦਾ, ਕਿ ਜੇ ਕਰ ਮੈਂ ਤੈਨੂੰ ਉਨ੍ਹਾਂ ਦੇ ਕੋਲ ਘੱਲਦਾ ਤਾਂ ਓਹ ਤੇਰੀ ਸੁਣਦੀਆਂ 7ਪਰ ਇਸਰਾਏਲ ਦਾ ਘਰਾਣਾ ਤੇਰੀ ਨਹੀਂ ਸੁਣੇਗਾ ਕਿਉਂ ਜੋ ਓਹ ਮੇਰੀ ਸੁਣਨਾ ਨਹੀਂ ਚਾਹੁੰਦੇ। ਇਸਰਾਏਲ ਦਾ ਸਾਰਾ ਘਰਾਣਾ ਕਠੋਰ ਮਸਤਕ ਤੇ ਪੱਥਰ ਦਿਲ ਹੈ 8ਵੇਖ, ਮੈਂ ਉਨ੍ਹਾਂ ਦੇ ਚਿਹਰਿਆਂ ਦੇ ਵਿਰੁੱਧ ਤੇਰਾ ਚਿਹਰਾ ਕਠੋਰ ਅਤੇ ਤੇਰਾ ਮੱਥਾ ਉਨ੍ਹਾਂ ਦੇ ਮੱਥਿਆਂ ਦੇ ਵਿਰੁੱਧ ਕਠੋਰ ਕਰ ਦਿੱਤਾ ਹੈ 9ਮੈਂ ਤੇਰੇ ਮੱਥੇ ਨੂੰ ਹੀਰੇ ਵਾਂਗਰ ਚਕਮਕ ਤੋਂ ਵੀ ਵਧੀਕ ਕਰੜਾ ਕਰ ਦਿੱਤਾ ਹੈ। ਉਨ੍ਹਾਂ ਤੋਂ ਨਾ ਡਰ ਅਤੇ ਉਨ੍ਹਾਂ ਦਿਆਂ ਚਿਹਰਿਆਂ ਤੋਂ ਭੈ ਭੀਤ ਨਾ ਹੋ ਭਾਵੇਂ ਉਹ ਆਕੀ ਘਰਾਣਾ ਹੈ 10ਫਿਰ ਉਹ ਨੇ ਮੈਨੂੰ ਆਖਿਆ, ਹੇ ਆਦਮੀ ਦੇ ਪੁੱਤ੍ਰ, ਮੇਰੀਆਂ ਸਾਰੀਆਂ ਗੱਲਾਂ ਨੂੰ ਜੋ ਮੈਂ ਤੈਨੂੰ ਆਖਾਂਗਾ ਆਪਣੇ ਦਿਲ ਵਿੱਚ ਪਰਵਾਨ ਕਰ ਅਤੇ ਆਪਣਿਆਂ ਕੰਨਾਂ ਨਾਲ ਸੁਣ 11ਹੁਣ ਤੂੰ ਅਸੀਰਾਂ ਅਥਵਾ ਆਪਣੀ ਕੌਮ ਦੇ ਪੁੱਤ੍ਰਾਂ ਕੋਲ ਜਾ ਕੇ ਗੱਲ ਕਰ ਅਤੇ ਉਨ੍ਹਾਂ ਨੂੰ ਆਖ ਕਿ ਪ੍ਰਭੁ ਯਹੋਵਾਹ ਐਉਂ ਫਰਮਾਉਂਦਾ ਹੈ, ਭਾਵੇਂ ਉਹ ਸੁਣਨ, ਭਾਵੇਂ ਨਾ ਸੁਣਨ।।
12ਤਾਂ ਆਤਮਾ ਨੇ ਮੈਨੂੰ ਚੁੱਕ ਲਿਆ ਅਤੇ ਮੈਂ ਆਪਣੇ ਪਿੱਛੇ ਇੱਕ ਵੱਡੀ ਕੜਕ ਦੀ ਅਵਾਜ਼ ਸੁਣੀ ਕਿ ਯਹੋਵਾਹ ਦਾ ਪਰਤਾਪ ਉਹ ਦੇ ਅਸਥਾਨ ਤੋਂ ਮੁਬਾਰਕ ਹੋਵੇ! 13ਅਤੇ ਜੀਵਾਂ ਦੇ ਖੰਭਾਂ ਦੇ ਇੱਕ ਦੂਜੇ ਨਾਲ ਲਗਣ ਦੀ ਅਵਾਜ਼ ਅਤੇ ਉਨ੍ਹਾਂ ਦੇ ਵਿਰੁੱਧ ਪਹੀਆਂ ਦੀ ਅਵਾਜ਼ ਅਤੇ ਇੱਕ ਵੱਡੀ ਕੜਕ ਦੀ ਅਵਾਜ਼ 14ਅਤੇ ਆਤਮਾ ਮੈਨੂੰ ਚੁੱਕ ਕੇ ਲੈ ਗਿਆ ਸੋ ਮੈਂ ਆਤਮਾ ਦੀ ਕੁੜੱਤਣ ਅਤੇ ਗਰਮੀ ਵਿੱਚ ਤੁਰ ਪਿਆ ਅਤੇ ਯਹੋਵਾਹ ਦਾ ਹੱਥ ਮੇਰੇ ਉੱਤੇ ਤਕੜਾ ਸੀ 15ਅਤੇ ਮੈਂ ਤੇਲ-ਅਬੀਬ ਵਿੱਚ ਅਸੀਰਾਂ ਦੇ ਕੋਲ ਜਿਹੜੇ ਕਬਾਰ ਨਹਿਰ ਦੇ ਕੋਲ ਵੱਸਦੇ ਸਨ ਪੁੱਜਿਆ ਅਤੇ ਜਿੱਥੇ ਓਹ ਰਹਿੰਦੇ ਸਨ ਮੈਂ ਸੱਤ ਦਿਨਾਂ ਤੀਕਰ ਉਨ੍ਹਾਂ ਦੇ ਵਿਚਕਾਰ ਚੁੱਪ ਚਾਪ ਬੈਠਾ ਰਿਹਾ।।
16ਸੱਤਾਂ ਦਿਨਾਂ ਮਗਰੋਂ ਐਉਂ ਹੋਇਆ ਕਿ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਤੇ ਆਖਿਆ 17ਕਿ ਹੇ ਆਦਮੀ ਦੇ ਪੁੱਤ੍ਰ, ਮੈਂ ਤੈਨੂੰ ਇਸਰਾਏਲ ਦੇ ਘਰਾਣੇ ਲਈ ਰਾਖਾ ਬਣਾਇਆ ਹੈ ਸੋ ਤੂੰ ਮੇਰੇ ਮੂੰਹ ਦੇ ਬਚਨ ਸੁਣ ਅਤੇ ਮੇਰੀ ਵੱਲੋਂ ਉਨ੍ਹਾਂ ਨੂੰ ਚਿਤਾਉਨੀ ਦੇਹ 18ਜਦੋਂ ਮੈਂ ਦੁਸ਼ਟ ਨੂੰ ਆਖਾਂ ਕਿ ਤੂੰ ਨਿਸਚੇ ਮਰੇਂਗਾ ਅਤੇ ਤੂੰ ਉਸ ਨੂੰ ਚਿਤਾਉਨੀ ਨਾ ਦੇਵੇਂ ਅਤੇ ਦੁਸ਼ਟ ਨੂੰ ਉਹ ਦੇ ਕੁਚਲਣ ਤੋਂ ਖਬਰਦਾਰ ਨਾ ਕਰੇਂ ਭਈ ਉਹ ਜੀਵੇ ਤਾਂ ਦੁਸ਼ਟ ਆਪਣੀ ਬਦੀ ਵਿੱਚ ਤਾਂ ਮਰੇਗਾ ਪਰ ਮੈਂ ਉਹ ਦੇ ਖੂਨ ਦਾ ਬਦਲਾ ਤੇਰੇ ਹੱਥੋਂ ਲਵਾਂਗਾ 19ਪਰ ਜੇ ਤੂੰ ਦੁਸ਼ਟ ਨੂੰ ਚਿਤਾਉਨੀ ਦੇਵੇਂ ਅਤੇ ਉਹ ਆਪਣੇ ਕੁਚਲਣ ਅਤੇ ਦੁਸ਼ਟਪੁਣੇ ਤੋਂ ਨਾ ਮੁੜਿਆ ਤਾਂ ਉਹ ਆਪਣੇ ਔਗਣ ਵਿੱਚ ਮਰੇਗਾ ਪਰ ਤੂੰ ਆਪਣੀ ਜਾਨ ਨੂੰ ਛੁਡਾ ਲਵੇਂਗਾ 20ਅਤੇ ਜੇਕਰ ਕੋਈ ਧਰਮੀ ਆਪਣੇ ਧਰਮ ਤੋਂ ਮੁੜੇ ਅਤੇ ਬਦੀ ਕਰੇ ਅਤੇ ਮੈਂ ਉਹ ਦੇ ਮੂਹਰੇ ਠੋਕਰ ਲਾਣ ਵਾਲਾ ਪੱਥਰ ਰੱਖਾਂ ਤਾਂ ਉਹ ਮਰ ਜਾਵੇਗਾ। ਇਸ ਲਈ ਕਿ ਤੂੰ ਉਹ ਨੂੰ ਚਿਤਾਉਨੀ ਨਹੀਂ ਦਿੱਤੀ ਤਾਂ ਉਹ ਆਪਣੇ ਪਾਪ ਵਿੱਚ ਮਰੇਗਾ ਅਤੇ ਉਹ ਦੇ ਧਰਮ ਦੇ ਕੰਮ ਜਿਹੜੇ ਉਹ ਨੇ ਕੀਤੇ ਚੇਤੇ ਨਾ ਕੀਤੇ ਜਾਣਗੇ ਪਰ ਮੈਂ ਉਹ ਦੇ ਖੂਨ ਦਾ ਬਦਲਾ ਤੇਰੇ ਹੱਥੋਂ ਲਵਾਂਗਾ 21ਪਰ ਜੇ ਤੂੰ ਉਸ ਧਰਮੀ ਨੂੰ ਚਿਤਾਉਨੀ ਦੇਵੇਂ, ਤਾਂ ਜੋ ਉਹ ਧਰਮੀ ਪਾਪ ਨਾ ਕਰੇ, ਅਤੇ ਉਹ ਪਾਪਾਂ ਤੋਂ ਬਚਿਆ ਰਹੇ ਤਾਂ ਉਹ ਨਿਸਚੇ ਜੀਵੇਗਾ, ਏਸ ਲਈ ਉਹ ਨੇ ਚਿਤਾਉਨੀ ਮੰਨੀ ਅਤੇ ਤੂੰ ਆਪਣੀ ਜਾਨ ਛੁਡਾ ਲਵੇਂਗਾ 22ਉੱਥੇ ਯਹੋਵਾਹ ਦਾ ਹੱਥ ਮੇਰੇ ਉੱਤੇ ਸੀ ਅਤੇ ਉਸ ਨੇ ਮੈਨੂੰ ਆਖਿਆ, ਉੱਠ, ਮਦਾਨ ਨੂੰ ਜਾਹ ਅਤੇ ਉੱਥੇ ਮੈਂ ਤੇਰੇ ਨਾਲ ਗੱਲਾਂ ਕਰਾਂਗਾ 23ਤਦੋਂ ਮੈਂ ਉੱਠ ਕੇ ਮਦਾਨ ਨੂੰ ਗਿਆ। ਤਾਂ ਵੇਖੋ, ਯਹੋਵਾਹ ਦਾ ਪਰਤਾਪ ਉਸ ਪਰਤਾਪ ਵਾਂਙੁ ਜੋ ਮੈਂ ਕਬਾਰ ਨਹਿਰ ਦੇ ਉੱਤੇ ਵੇਖਿਆ ਸੀ ਖਲੋਤਾ ਸੀ ਅਤੇ ਮੈਂ ਮੂੰਹ ਪਰਨੇ ਡਿੱਗ ਪਿਆ 24ਤਦ ਆਤਮਾ ਮੇਰੇ ਅੰਦਰ ਦਾਖਲ ਹੋਇਆ ਅਤੇ ਉਹ ਨੇ ਮੈਨੂੰ ਪੈਰਾਂ ਉੱਤੇ ਖੜਾ ਕੀਤਾ ਅਤੇ ਮੇਰੇ ਨਾਲ ਗੱਲਾਂ ਕੀਤੀਆਂ ਅਤੇ ਮੈਨੂੰ ਆਖਿਆ, ਜਾਹ ਅਤੇ ਆਪਣੇ ਘਰ ਦਾ ਬੂਹਾ ਭੀੜ ਲੈ! 25ਪਰ ਹੇ ਆਦਮੀ ਦੇ ਪੁੱਤ੍ਰ, ਵੇਖ, ਓਹ ਤੇਰੇ ਉੱਤੇ ਬੰਦਸ਼ ਲਾਉਣਗੇ, ਅਤੇ ਉਨ੍ਹਾਂ ਨਾਲ ਤੈਨੂੰ ਬੰਨ੍ਹਣਗੇ ਅਤੇ ਤੂੰ ਉਨ੍ਹਾਂ ਦੇ ਵਿੱਚ ਬਾਹਰ ਨਹੀਂ ਜਾਵੇਂਗਾ 26ਅਤੇ ਮੈਂ ਤੇਰੀ ਜੀਭ ਤੇਰੇ ਤਾਲੂ ਨਾਲ ਜੋੜ ਦਿਆਂਗਾ ਕਿ ਤੂੰ ਗੂੰਗਾ ਹੋ ਜਾਵੇਂ ਅਤੇ ਉਨ੍ਹਾਂ ਨੂੰ ਤਾੜਨਾ ਨਾ ਦੇ ਸੱਕੇਂ ਕਿਉਂ ਜੋ ਉਹ ਆਕੀ ਘਰਾਣਾ ਹੈ 27ਪਰ ਜਦੋਂ ਮੈਂ ਤੇਰੇ ਨਾਲ ਗੱਲਾਂ ਕਰਾਂਗਾ ਤਾਂ ਤੇਰਾ ਮੂੰਹ ਖੋਲ੍ਹਾਂਗਾ ਤਦ ਤੂੰ ਉਨ੍ਹਾਂ ਨੂੰ ਆਖੇਂਗਾ ਕਿ ਪ੍ਰਭੁ ਯਹੋਵਾਹ ਐਉਂ ਐਉਂ ਫਰਮਾਉਂਦਾ ਹੈ। ਜੋ ਸੁਣਦਾ ਹੈ ਸੁਣੇ ਅਤੇ ਜਿਹੜਾ ਨਹੀਂ ਸੁਣਨਾ ਚਾਹੁੰਦਾ ਉਹ ਨਾ ਸੁਣੇ ਕਿਉਂ ਜੋ ਓਹ ਆਕੀ ਘਰਾਣੇ ਦੇ ਹਨ।।
Currently Selected:
ਹਿਜ਼ਕੀਏਲ 3: PUNOVBSI
Highlight
Share
Copy
Want to have your highlights saved across all your devices? Sign up or sign in
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.