ਹਿਜ਼ਕੀਏਲ 2
2
ਹਿਜ਼ਕੀਏਲ ਦਾ ਮਿਸ਼ਨ
1ਉਸ ਨੇ ਮੈਨੂੰ ਆਖਿਆ, ਹੇ ਆਦਮੀ ਦੇ ਪੁੱਤ੍ਰ, ਤੂੰ ਆਪਣੇ ਪੈਰਾਂ ਉੱਤੇ ਖਲੋ ਅਤੇ ਮੈਂ ਤੇਰੇ ਨਾਲ ਗੱਲਾਂ ਕਰਾਂਗਾ! 2ਜਦੋਂ ਉਹ ਮੈਨੂੰ ਐਉਂ ਬੋਲਿਆ ਤਾਂ ਆਤਮਾ ਮੇਰੇ ਵਿੱਚ ਆਇਆ ਅਤੇ ਮੈਨੂੰ ਪੈਰਾਂ ਉੱਤੇ ਖੜਾ ਕੀਤਾ, ਤਦ ਮੈਂ ਉਹ ਦੀ ਸੁਣੀ ਜਿਹੜਾ ਮੇਰੇ ਨਾਲ ਬੋਲਦਾ ਸੀ 3ਅਤੇ ਉਹ ਨੇ ਮੈਨੂੰ ਆਖਿਆ ਕਿ ਹੇ ਆਦਮੀ ਦੇ ਪੁੱਤ੍ਰ, ਮੈਂ ਤੈਨੂੰ ਇਸਰਾਏਲੀਆਂ ਦੇ ਕੋਲ ਅਥਵਾ ਉਨ੍ਹਾਂ ਆਕੀਆਂ ਕੌਮਾਂ ਨਾਲ ਜਿਹੜੀਆਂ ਮੇਰੇ ਵਿਰੁੱਧ ਆਕੀ ਹੋਈਆਂ ਘਲਦਾ ਹਾਂ। ਓਹ ਅਤੇ ਉਨ੍ਹਾਂ ਦੇ ਪਿਓ ਦਾਦੇ ਅੱਜ ਦੇ ਦਿਨ ਤੀਕ ਮੇਰੇ ਅਪਰਾਧੀ ਹੁੰਦੇ ਆਏ ਹਨ 4ਬੱਚੇ ਢੀਠ ਅਤੇ ਪੱਥਰਦਿਲ ਹਨ। ਮੈਂ ਤੈਨੂੰ ਓਹਨਾਂ ਦੇ ਕੋਲ ਘੱਲ ਰਿਹਾ ਹਾਂ। ਤੂੰ ਉਨ੍ਹਾਂ ਨੂੰ ਆਖ, ਕਿ ਪ੍ਰਭੁ ਯਹੋਵਾਹ ਐਉਂ ਫਰਮਾਉਂਦਾ ਹੈ 5ਸੋ ਭਾਵੇਂ ਓਹ ਸੁਣਨ ਯਾ ਨਾ ਸੁਣਨ ਕਿਉਂ ਜੋ ਓਹ ਤਾਂ ਇੱਕ ਆਕੀ ਘਰਾਣਾ ਹੈ, ਪਰ ਓਹ ਜਾਣ ਲੈਣਗੇ ਕਿ ਉਨ੍ਹਾਂ ਦੇ ਵਿੱਚ ਇੱਕ ਨਬੀ ਹੋਇਆ ਹੈ 6ਅਤੇ ਤੂੰ, ਹੇ ਆਦਮੀ ਦੇ ਪੁੱਤ੍ਰ, ਤੂੰ ਉਨ੍ਹਾਂ ਕੋਲੋਂ ਭੈ ਨਾ ਖਾਈਂ ਅਤੇ ਉਨ੍ਹਾਂ ਦੀਆਂ ਗੱਲਾਂ ਤੋਂ ਨਾ ਡਰ, ਭਾਵੇਂ ਤੇਰੇ ਨਾਲ ਝਾੜੀਆਂ ਤੇ ਕੰਡੇ ਹਨ ਅਤੇ ਤੂੰ ਬਿਛੂਆਂ ਦੇ ਵਿੱਚ ਵੱਸਦਾ ਹੈਂ ਪਰ ਉਨ੍ਹਾਂ ਦੀਆਂ ਗੱਲਾਂ ਤੋਂ ਨਾ ਡਰ ਅਤੇ ਉਨ੍ਹਾਂ ਦੇ ਚਿਹਰਿਆਂ ਨੂੰ ਵੇਖ ਕੇ ਨਾ ਘਾਬਰ ਕਿਉਂ ਜੋ ਓਹ ਇੱਕ ਆਕੀ ਘਰਾਣਾ ਹੈ 7ਅਤੇ ਤੂੰ ਮੇਰੀਆਂ ਗੱਲਾਂ ਉਨ੍ਹਾਂ ਨੂੰ ਬੋਲ, ਭਾਵੇ ਓਹ ਸੁਣਨ ਯਾ ਨਾ ਸੁਣਨ ਕਿਉਂ ਜੋ ਓਹ ਆਕੀ ਹਨ।।
8ਪਰ ਤੂੰ, ਹੇ ਆਦਮੀ ਦੇ ਪੁੱਤ੍ਰ, ਸੁਣ ਜੋ ਮੈਂ ਤੈਨੂੰ ਬੋਲਦਾ ਹਾਂ। ਤੂੰ ਉਸ ਆਕੀ ਘਰਾਣੇ ਵਾਂਗਰ ਆਕੀ ਨਾ ਹੋ! ਤੂੰ ਆਪਣਾ ਮੂੰਹ ਅੱਡ ਅਤੇ ਜੋ ਕੁਝ ਮੈਂ ਤੈਨੂੰ ਦਿੰਦਾ ਹਾਂ ਖਾ ਲੈ 9ਜਦ ਮੈਂ ਡਿੱਠਾ ਤਾਂ ਵੇਖੋ, ਇੱਕ ਹੱਥ ਮੇਰੇ ਵੱਲ ਵਧਾਇਆ ਹੋਇਆ ਹੈ ਅਤੇ ਵੇਖੋ ਉਸ ਵਿੱਚ ਇੱਕ ਲਪੇਟਵੀਂ-ਪੱਤ੍ਰੀ ਸੀ 10ਅਤੇ ਉਹ ਨੇ ਉਸ ਨੂੰ ਮੇਰੇ ਸਾਹਮਣੇ ਵਿਛਾ ਦਿੱਤਾ ਅਤੇ ਉਸ ਦੇ ਵਿੱਚ ਅੰਦਰ ਬਾਹਰ ਲਿਖਿਆ ਹੋਇਆ ਸੀ ਅਤੇ ਉਸ ਦੇ ਵਿਚ ਵੈਣ, ਸੋਗ ਅਤੇ ਸਿਆਪਾ ਲਿਖੇ ਹੋਏ ਸਨ।।
Currently Selected:
ਹਿਜ਼ਕੀਏਲ 2: PUNOVBSI
Highlight
Share
Copy
Want to have your highlights saved across all your devices? Sign up or sign in
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.