ਹਿਜ਼ਕੀਏਲ 1
1
ਕਰੂਬੀਆਂ, ਪਹੀਆਂ ਅਤੇ ਪਰਮੇਸ਼ੁਰ ਦੇ ਪਰਤਾਪ ਦੇ ਦਰਸ਼ਣ
1ਤੀਹਵੇਂ ਵਰ੍ਹੇ ਦੇ ਚੌਥੇ ਮਹੀਨੇ ਦੀ ਪੰਜਵੀਂ ਤਰੀਕ ਨੂੰ ਐਉਂ ਹੋਇਆ ਕਿ ਜਦ ਮੈਂ ਕਬਾਰ ਨਹਿਰ ਉੱਤੇ ਅਸੀਰਾਂ ਦੇ ਵਿਚਕਾਰ ਸਾਂ ਤਾਂ ਅਕਾਸ਼ ਖੁਲ੍ਹ ਗਏ ਅਤੇ ਮੈਂ ਪਰਮੇਸ਼ੁਰ ਦੇ ਦਰਸ਼ਣ ਪਾਏ 2ਉਸ ਮਹੀਨੇ ਦੀ ਪੰਜਵੀਂ ਤਰੀਕ ਨੂੰ ਯਹੋਯਾਕੀਨ ਪਾਤਸ਼ਾਹ ਦੀ ਅਸੀਰੀ ਦੇ ਪੰਜਵੇਂ ਵਰ੍ਹੇ ਵਿੱਚ 3ਯਹੋਵਾਹ ਦਾ ਬਚਨ ਬੂਜ਼ੀ ਦੇ ਪੁੱਤ੍ਰ ਹਿਜ਼ਕੀਏਲ ਜਾਜਕ ਉੱਤੇ ਜੋ ਕਸਦੀਆਂ ਦੇ ਦੇਸ ਵਿੱਚ ਕਬਾਰ ਨਹਿਰ ਉੱਤੇ ਸੀ ਉਤਰਿਆ ਅਤੇ ਉੱਥੇ ਯਹੋਵਾਹ ਦਾ ਹੱਥ ਉਸ ਦੇ ਉੱਤੇ ਸੀ 4ਅਤੇ ਜਦੋਂ ਮੈਂ ਡਿੱਠਾ ਤਾਂ ਵੇਖੋ, ਉੱਤਰ ਵੱਲੋਂ ਵੱਡੀ ਅਨ੍ਹੇਰੀ ਆਈ, ਇੱਕ ਵੱਡਾ ਬੱਦਲ ਅੱਗ ਨਾਲ ਵਲਿਆ ਹੋਇਆ ਸੀ ਅਤੇ ਉਹ ਦੇ ਦੁਆਲੇ ਚਮਕ ਸੀ, ਅਤੇ ਉਸ ਦੇ ਵਿਚਾਲਿਓਂ ਅਥਵਾ ਅੱਗ ਦੇ ਵਿੱਚੋਂ ਸਿਕਲ ਕੀਤੇ ਹੋਏ ਪਿੱਤਲ ਵਰਗੀ ਸ਼ਕਲ ਨੇ ਵਿਖਾਲੀ ਦਿੱਤੀ 5ਅਤੇ ਉਸ ਵਿੱਚ ਚਾਰ ਜੰਤੂ ਸਨ ਅਤੇ ਉਨ੍ਹਾਂ ਦਾ ਰੂਪ ਇਹ ਸੀ ਕਿ ਓਹ ਆਦਮੀ ਵਰਗੇ ਸਨ 6ਅਤੇ ਹਰੇਕ ਦੇ ਚਾਰ ਮੂੰਹ ਅਤੇ ਉਨ੍ਹਾਂ ਵਿੱਚੋਂ ਹਰ ਇੱਕ ਦੇ ਚਾਰ ਖੰਭ ਸਨ 7ਅਤੇ ਉਨ੍ਹਾਂ ਦੇ ਪੈਰ ਸਿੱਧੇ ਪੈਰ ਸਨ ਅਤੇ ਉਨ੍ਹਾਂ ਦੇ ਪੈਰਾਂ ਦੀਆਂ ਤਲੀਆਂ ਵੱਛੇ ਦੇ ਪੈਰਾਂ ਦੀਆਂ ਤਲੀਆਂ ਵਾਂਗਰ ਸਨ ਅਤੇ ਓਹ ਮਾਂਜੇ ਹੋਏ ਪਿਤੱਲ ਵਾਂਗਰ ਚਮਕਦੇ ਸਨ 8ਅਤੇ ਉਨ੍ਹਾਂ ਦੇ ਚੌਹੁੰ ਪਾਸੀਂ ਉਨ੍ਹਾਂ ਦੇ ਖੰਭਾਂ ਦੇ ਹੇਠਾਂ ਆਦਮੀ ਦੇ ਹੱਥ ਸਨ ਅਤੇ ਚਾਰਾਂ ਦੇ ਚਿਹਰੇ ਅਤੇ ਖੰਭ ਐਉਂ ਸਨ 9ਕਿ ਉਨ੍ਹਾਂ ਦੇ ਖੰਭ ਇੱਕ ਦੂਜੇ ਨਾਲ ਜੁੜੇ ਹੋਏ ਸਨ ਅਤੇ ਓਹ ਤੁਰਦੇ ਹੋਏ ਮੁੜਦੇ ਨਹੀਂ ਸਨ ਅਤੇ ਓਹ ਸਾਰੇ ਸਿੱਧੇ ਆਪਣੇ ਮੂੰਹਾਂ ਦੀ ਸੇਧ ਵਿੱਚ ਚੱਲਦੇ ਸਨ 10ਉਨ੍ਹਾਂ ਦੇ ਚਿਹਰੇ ਆਦਮੀ ਦੇ ਚਿਹਰੇ ਵਰਗੇ ਸਨ, ਉਨ੍ਹਾਂ ਚੌਹਾਂ ਦੇ ਸੱਜੇ ਪਾਸੇ ਸ਼ੇਰ ਬਬਰ ਦੇ ਚਿਹਰੇ ਸਨ ਅਤੇ ਉਨ੍ਹਾਂ ਚੌਹਾਂ ਦੇ ਖੱਬੇ ਪਾਸੇ ਵੱਲ ਬਲਦ ਚਿਹਰੇ ਵੀ ਸਨ ਅਤੇ ਉਨ੍ਹਾਂ ਚੌਹਾਂ ਦੇ ਓਕਾਬ ਦੇ ਚਿਹਰੇ ਵੀ ਸਨ 11ਉਨ੍ਹਾਂ ਦੇ ਚਿਹਰੇ ਅਤੇ ਉਨ੍ਹਾਂ ਦੇ ਖੰਭ ਉੱਪਰੋਂ ਅੱਡ ਅੱਡ ਸਨ, ਹਰੇਕ ਦੇ ਦੋ ਖੰਭ ਦੂਜੇ ਦੇ ਦੋ ਖੰਭਾਂ ਨਾਲ ਜੁੜੇ ਹੋਏ ਸਨ ਅਤੇ ਦੋ ਦੋ ਦੇ ਨਾਲ ਉਨ੍ਹਾਂ ਦਾ ਸਰੀਰ ਢਕਿਆ ਹੋਇਆ ਸੀ 12ਉਨ੍ਹਾਂ ਵਿੱਚੋਂ ਹਰੇਕ ਆਪਣੇ ਚਿਹਰੇ ਦੀ ਸੇਧ ਵਿੱਚ ਤੁਰਦਾ ਸੀ। ਜਿੱਧਰ ਨੂੰ ਆਤਮਾ ਜਾਣ ਨੂੰ ਕਰਦਾ ਸੀ ਓਹ ਜਾਂਦੇ ਸਨ ਅਤੇ ਓਹ ਤੁਰਦਿਆਂ ਹੋਇਆਂ ਮੁੜਦੇ ਨਹੀਂ ਸਨ 13ਅਤੇ ਉਨ੍ਹਾਂ ਜੰਤੂਆਂ ਦਾ ਰੂਪ ਅੱਗ ਦੇ ਭੱਖਦੇ ਹੋਏ ਕੋਲਿਆਂ ਅਤੇ ਮਸਾਲਾਂ ਵਰਗਾ ਸੀ ਅਤੇ ਉਹ ਜੰਤੂਆਂ ਦੇ ਵਿਚਾਲੇ ਏਧਰ ਉੱਧਰ ਆਉਂਦੀ ਜਾਂਦੀ ਸੀ ਅਤੇ ਉਹ ਅੱਗ ਚਮਕ ਵਾਲੀ ਸੀ, ਅਤੇ ਉਸ ਅੱਗ ਵਿੱਚੋਂ ਬਿਜਲੀ ਨਿੱਕਲਦੀ ਸੀ 14ਅਤੇ ਜੰਤੂਆਂ ਦਾ ਦੌੜਨਾ ਤੇ ਮੁੜਨਾ ਬਿਜਲੀ ਵਾਂਙੁ ਦਿੱਸਦਾ ਸੀ 15ਮੈਂ ਉਨ੍ਹਾਂ ਜੰਤੂਆਂ ਨੂੰ ਡਿੱਠਾ ਤਾਂ ਵੇਖੋ, ਕਿ ਉਨ੍ਹਾਂ ਚੌਹਾਂ ਜੰਤੂਆਂ ਦੇ ਹਰ ਚਿਹਰੇ ਦੇ ਕੋਲ ਧਰਤੀ ਉੱਤੇ ਇੱਕ ਇੱਕ ਪਹੀਆ ਸੀ 16ਉਨ੍ਹਾਂ ਪਹੀਆਂ ਦੀ ਸ਼ਕਲ ਤੇ ਬਨਾਉਟ ਬੈਰੂਜ਼ ਦੇ ਰੰਗ ਜਹੀ ਸੀ ਅਤੇ ਓਹ ਚਾਰੇ ਇੱਕੋ ਜਿਹੇ ਸਨ, ਅਤੇ ਉਨ੍ਹਾਂ ਦੀ ਸ਼ਕਲ ਅਤੇ ਬਨਾਉਟ ਅਜਿਹੀ ਸੀ ਜਿਵੇਂ ਪਹੀਆ ਪਹੀਏ ਦੇ ਵਿੱਚ ਹੈ 17ਓਹ ਤੁਰਨ ਸਮੇਂ ਆਪਣੇ ਚਾਰੇ ਪਾਸੇ ਤੁਰਦੇ ਸਨ ਅਤੇ ਤੁਰਨ ਵਿੱਚ ਨਹੀਂ ਮੁੜਦੇ ਸਨ 18ਅਤੇ ਉਨ੍ਹਾਂ ਦੇ ਚੱਕਰ ਵੱਡੇ ਉੱਚੇ ਤੇ ਡਰਾਉਣੇ ਸਨ, ਅਤੇ ਉਨ੍ਹਾਂ ਚੌਹਾਂ ਚੱਕਰਾਂ ਦੇ ਦੁਆਲੇ ਅੱਖਾਂ ਹੀ ਅੱਖਾਂ ਸਨ 19ਜਦੋਂ ਓਹ ਜੰਤੂ ਤੁਰਦੇ ਸਨ ਤਾਂ ਉਨ੍ਹਾਂ ਦੇ ਨਾਲ ਪਹੀਏ ਵੀ ਤੁਰਦੇ ਸਨ ਅਤੇ ਜਦੋਂ ਓਹ ਜੰਤੂ ਧਰਤੀ ਤੋਂ ਚੁੱਕੇ ਜਾਂਦੇ ਸਨ ਤਾਂ ਪਹੀਏ ਵੀ ਚੁੱਕੇ ਜਾਂਦੇ ਸਨ 20ਜਿੱਥੇ ਕਿਤੇ ਆਤਮਾ ਜਾਣ ਨੂੰ ਚਾਹੁੰਦਾ ਉਹ ਜਾਂਦੇ ਸਨ, ਜਿੱਥੇ ਆਤਮਾ ਜਾਣ ਨੂੰ ਸੀ। ਅਤੇ ਪਹੀਏ ਉਨ੍ਹਾਂ ਦੇ ਨਾਲ ਚੁੱਕੇ ਜਾਂਦੇ ਸਨ ਕਿਉਂ ਜੋ ਜੰਤੂਆਂ ਦਾ ਆਤਮਾ ਪਹੀਆਂ ਵਿੱਚ ਸੀ 21ਜਦੋਂ ਓਹ ਤੁਰਦੇ ਸਨ ਤਾਂ ਏਹ ਵੀ ਤੁਰਦੇ ਸਨ ਅਤੇ ਜਦ ਓਹ ਖਲੋਂਦੇ ਸਨ ਤਾਂ ਏਹ ਵੀ ਖਲੋ ਜਾਂਦੇ ਸਨ, ਅਤੇ ਜਦੋਂ ਓਹ ਧਰਤੀ ਤੋਂ ਚੁੱਕੇ ਜਾਂਦੇ ਸਨ ਤਾਂ ਪਹੀਏ ਵੀ ਉਨ੍ਹਾਂ ਦੇ ਨਾਲ ਚੁੱਕੇ ਜਾਂਦੇ ਸਨ ਕਿਉਂ ਜੋ ਪਹੀਆਂ ਦੇ ਵਿੱਚ ਜੰਤੂਆਂ ਦਾ ਆਤਮਾ ਸੀ 22ਜੰਤੂਆਂ ਦੇ ਸਿਰ ਉੱਤੇ ਅੰਬਰ ਜਿਹਾ ਬਲੌਰ ਦੇ ਰੰਗ ਵਾਂਗਰ ਭਿਆਣਕ ਤੌਰ ਨਾਲ ਸੀ ਅਤੇ ਉਨ੍ਹਾਂ ਦੇ ਸਿਰਾਂ ਦੇ ਉੱਪਰ ਦੀ ਉਹ ਅੰਬਰ ਤਣਿਆ ਹੋਇਆ ਸੀ 23ਅਤੇ ਉਸ ਅੰਬਰ ਦੇ ਹੇਠਾਂ ਉਨ੍ਹਾਂ ਦੇ ਖੰਭ ਇੱਕ ਦੂਜੇ ਦੀ ਸੇਧ ਵਿੱਚ ਸਨ, ਹਰੇਕ ਦੇ ਦੋਵਾਂ ਨਾਲ ਉਨ੍ਹਾਂ ਦਾ ਇੱਕ ਪਾਸਾ ਢਕਿਆ ਹੋਇਆ ਸੀ ਅਤੇ ਦੋਵਾਂ ਨਾਲ ਉਨ੍ਹਾਂ ਦੇ ਜੁੱਸਿਆਂ ਦਾ ਦੂਜਾ ਪਾਸਾ ਢਕਿਆ ਹੋਇਆ ਸੀ 24ਅਤੇ ਜਦੋਂ ਓਹ ਤੁਰੇ ਤਾਂ ਮੈਂ ਉਨ੍ਹਾਂ ਦੇ ਖੰਭਾਂ ਦੀ ਅਵਾਜ਼ ਸੁਣੀ ਜਿਵੇਂ ਬਹੁਤੇ ਪਾਣੀਆਂ ਦੀ ਅਵਾਜ਼ ਅਥਵਾ ਸਰਬਸ਼ਕਤੀਮਾਨ ਦੀ ਅਵਾਜ਼ ਵਾਂਙੁ ਅਤੇ ਰੌਲੇ ਦੀ ਅਵਾਜ਼ ਸੈਨਾ ਦੀ ਅਵਾਜ਼ ਵਰਗੀ ਸੀ। ਜਦੋਂ ਉਹ ਖਲੋਂਦੇ ਸਨ ਤਾਂ ਆਪਣੇ ਖੰਭਾਂ ਨੂੰ ਲੰਮਕਾ ਦਿੰਦੇ ਸਨ। 25ਅਤੇ ਉਸ ਅੰਬਰ ਵਿੱਚੋਂ ਜਿਹੜਾ ਉਨ੍ਹਾਂ ਦੇ ਸਿਰਾਂ ਉੱਤੇ ਸੀ ਇੱਕ ਅਵਾਜ਼ ਆਉਂਦੀ ਸੀ ਅਤੇ ਜਦੋਂ ਉਹ ਖਲੋਂਦੇ ਸਨ ਤਾਂ ਆਪਣੇ ਖੰਭਾਂ ਨੂੰ ਲੰਮਕਾ ਦਿੰਦੇ ਸਨ 26ਅਤੇ ਉਸ ਅੰਬਰ ਦੇ ਉੱਤੇ ਜੋ ਉਨ੍ਹਾਂ ਦੇ ਸਿਰ ਉੱਪਰ ਸੀ ਸਿੰਘਾਸਣ ਜਿਹਾ ਸੀ ਅਤੇ ਉਸ ਦਾ ਰੂਪ ਨੀਲਮ ਪੱਥਰ ਵਾਂਗਰ ਸੀ, ਅਤੇ ਉਸ ਸਿੰਘਾਸਣ ਦੇ ਰੂਪ ਉੱਤੇ ਆਦਮੀ ਜਿਹਾ ਰੂਪ ਸੀ 27ਅਤੇ ਮੈਂ ਉਸ ਦੇ ਲੱਕ ਤੋਂ ਲੈ ਕੇ ਉੱਤੇ ਤੀਕਰ ਸਿਕਲ ਕੀਤਾ ਹੋਇਆ ਪਿੱਤਲ ਜਿਹਾ ਅੱਗ ਦੀ ਸ਼ਕਲ ਵਰਗਾ ਉਹ ਦੇ ਵਿਚਕਾਰ ਅਤੇ ਦੁਆਲੇ ਵੇਖਿਆ, ਅਤੇ ਉਹ ਦੇ ਲੱਕ ਤੋਂ ਲੈ ਕੇ ਥੱਲੇ ਤੀਕੁਰ ਮੈਂ ਅੱਗ ਦੀ ਸ਼ਕਲ ਵੇਖੀ, ਅਤੇ ਉਹ ਦੇ ਦੁਆਲੇ ਚਾਰੋਂ ਪਾਸੇ ਚਮਕ ਸੀ 28ਜਿਹੀ ਉਸ ਮੇਘ ਧਣੁਖ ਦਾ ਰੂਪ ਹੈ ਜੋ ਵਰਖਾ ਦੇ ਦਿਨ ਬੱਦਲਾਂ ਵਿੱਚ ਦਿਸਦੀ ਹੈ। ਉਹੋ ਜਿਹੀ ਉਸ ਦੇ ਦੁਆਲੇ ਦੀ ਚਮਕ ਦਿੱਸਦੀ ਸੀ। ਏਹ ਯਹੋਵਾਹ ਦੇ ਪਰਤਾਪ ਦਾ ਪਰਕਾਸ਼ ਜਿਹਾ ਸੀ, ਅਤੇ ਵੇਖਦਿਆਂ ਹੀ ਮੈਂ ਮੂੰਹ ਪਰਨੇ ਡਿੱਗ ਪਿਆ ਅਤੇ ਮੈਂ ਇੱਕ ਅਵਾਜ਼ ਸੁਣੀ, ਜਿਵੇਂ ਕੋਈ ਗੱਲਾਂ ਕਰਦਾ ਹੈ।।
Currently Selected:
ਹਿਜ਼ਕੀਏਲ 1: PUNOVBSI
Highlight
Share
Copy
Want to have your highlights saved across all your devices? Sign up or sign in
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.